ੴ

ਸਿੱਖਬਾਣੀ · SikhBani

ਤੁਧੁ ਬਿਨੁ ਦੂਜਾ ਨਾਹੀ ਕੋਇ ॥

tudh bin doojaa naahee koe
Guru Arjan Dev Ji ਗੁਰੂ ਅਰਜਨ ਦੇਵ ਜੀ · Raag Tilang · Ang 723, 724 · 19 lines
Translations

ਤਿਲੰਗ ਘਰੁ ੨ ਮਹਲਾ ੫ ॥

tilang ghar 2 mahalaa 5 | Ang 723

Sant Singh KhalsaTilang, Second House, Fifth Mehl:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino.

ਤੁਧੁ ਬਿਨੁ; ਦੂਜਾ ਨਾਹੀ ਕੋਇ ॥

tudh bin; doojaa naahee koe | Ang 723

Sant Singh KhalsaThere is no other than You, Lord.
Manmohan SinghWithout Thee, there is not any other.
Manmohan Singh (Punjabi)ਤੇਰੇ ਬਾਝੋਂ (ਹੇ ਹਰੀ) ਹੋਰ ਕੋਈ ਨਹੀਂ।
Fareedkot Teekaਹੇ ਹਰੀ! ਤੇਰੇ ਬਿਨਾਂ ਔਰ ਕੋਈ ਦੂਸਰਾ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।
SikhNet (Spanish)Sin Ti no hay nadie más

ਤੂ ਕਰਤਾਰੁ; ਕਰਹਿ ਸੋ ਹੋਇ ॥

too karataar; kareh so hoe | Ang 723

Sant Singh KhalsaYou are the Creator; whatever You do, that alone happens.
Manmohan SinghThou art the Creator, What Thou doest, that alone happens.
Manmohan Singh (Punjabi)ਤੂੰ ਸਿਰਜਣਹਾਰ ਹੈ, ਜੋ ਤੂੰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਹੇ ਕਰਤਾ ਪੁਰਖ! ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ,

ਪਦ ਅਰਥ ਕਰਹਿ = ਤੂੰ ਕਰਦਾ ਹੈਂ।

SikhNet (Spanish)y sólo ocurre lo que es Tu Voluntad, oh Señor Creador.

ਤੇਰਾ ਜੋਰੁ; ਤੇਰੀ ਮਨਿ ਟੇਕ ॥

teraa jor; teree man ttek | Ang 723

Sant Singh KhalsaYou are the strength, and You are the support of the mind.
Manmohan SinghThine is the strength, and Thine the support within my mind.
Manmohan Singh (Punjabi)ਤੇਰੀ ਹੀ ਸੱਤਿਆ ਅਤੇ ਤੇਰਾ ਹੀ ਆਸਰਾ ਮੇਰੇ ਚਿੱਤ ਅੰਦਰ ਹੈ।
Fareedkot Teekaਤਾਂ ਤੇ ਤੇਰਾ ਹੀ ਜੋਰ ਤਨ ਮੇਂ ਹੈ ਔ ਤੇਰੀ ਹੀ ਟੇਕ ਮੇਰੇ ਮਨ ਕੇ ਬੀਚ ਹੈ॥
Prof. Sahib Singh(ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ।

ਪਦ ਅਰਥ ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ।

SikhNet (Spanish)Tuyo es el Poder, Tú eres lo Principal para nosotros

ਸਦਾ ਸਦਾ ਜਪਿ; ਨਾਨਕ ਏਕ ॥੧॥

sadaa sadaa jap; naanak ek |1| Ang 723

Sant Singh KhalsaForever and ever, meditate, O Nanak, on the One. ||1||
Manmohan SinghEver and ever, dwell thou on the one Lord, O Nanak.
Manmohan Singh (Punjabi)ਹਮੇਸ਼ਾ, ਹਮੇਸ਼ਾਂ ਤੂੰ, ਹੇ ਨਾਨਕ, ਇਕ ਸਾਈਂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਦਾ ਸਦਾ ਏਕ ਤੈਨੂੰ ਜਪਤੇ ਹੈਂ॥੧॥
Prof. Sahib Singhਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥

ਪਦ ਅਰਥ ਨਾਨਕ = ਹੇ ਨਾਨਕ! ॥੧॥

SikhNet (Spanish)y Nanak habita en Ti, por siempre y para siempre.(1)

ਸਭ ਊਪਰਿ; ਪਾਰਬ੍ਰਹਮੁ ਦਾਤਾਰੁ ॥

sabh aoopar; paarabraham daataar | Ang 723

Sant Singh KhalsaThe Great Giver is the Supreme Lord God over all.
Manmohan SinghOver all is the Beneficent supreme Lord.
Manmohan Singh (Punjabi)ਸਾਰਿਆਂ ਦੇ ਉਤੇ ਦਾਤਾ ਸ਼੍ਰੋਮਣੀ ਸਾਹਿਬ ਹੈ।
Fareedkot Teekaਹੇ ਪਾਰਬ੍ਰਹਮ ਦਾਤਾਰ! ਤੂੰ ਸਭ ਕੇ (ਉਪਰਿ) ਸਿਰੋਮਣੀ ਹੈਂ॥
Prof. Sahib Singhਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ।
SikhNet (Spanish)El Gran Dador es el Supremo Señor Dios, por encima de todo,

ਤੇਰੀ ਟੇਕ; ਤੇਰਾ ਆਧਾਰੁ ॥ ਰਹਾਉ ॥

teree ttek; teraa aadhaar | rahaau | Ang 723

Sant Singh KhalsaYou are our support, You are our sustainer. ||Pause||
Manmohan SinghThou, O Lord art my support and Thou the mainstay. Pause.
Manmohan Singh (Punjabi)ਤੂੰ ਹੇ ਸਾਂਈਂ, ਮੇਰਾ ਅਸਰਾ ਹੈ ਅਤੇ ਤੂੰ ਹੀ ਮੇਰੀ ਓਟ। ਠਹਿਰਾਉ।
Fareedkot Teekaਮੈਨੂੰ ਇਸ ਲੋਕ ਮੇਂ ਤੇਰੀ ਹੀ ਟੇਕ ਹੈ, ਔ ਆਗੇ ਪ੍ਰਲੋਕ ਮੇਂ ਤੇਰਾ ਹੀ ਆਸਰਾ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ਰਹਾਉ॥

ਪਦ ਅਰਥ ਆਧਾਰੁ = ਸਹਾਰਾ ॥ਰਹਾਉ॥

SikhNet (Spanish)Tú eres el Soporte, sólo Tú nos sostienes a todos. (Pausa)

ਹੈ ਤੂਹੈ; ਤੂ ਹੋਵਨਹਾਰ ॥

hai toohai; too hovanahaar | Ang 724

Sant Singh KhalsaYou are, You are, and You shall ever be,
Manmohan SinghThou alone art, yea, Thou alone at there and Thou alone shall ever be.
Manmohan Singh (Punjabi)ਤੂੰ ਹੈ, ਤੂੰ ਹੈ ਅਤੇ ਹਮੇਸ਼ਾਂ ਤੂੰ ਹੀ ਹੋਵੇਗਾ।
Fareedkot Teekaਭੂਤਕਾਲ ਮੇਂ ਭੀ (ਹੈ ਤੂ) ਤੂੰ ਹੀ ਥਾ, ਅਬ ਵਰਤਮਾਨ ਕਾਲ ਮੇਂ ਭੀ ਤੂੰ ਹੀ ਹੈਂ, ਆਗੇ ਭਵਿਖ੍ਯਤ ਕਾਲ ਹੋਵਨਹਾਰ ਤੂੰ ਹੀ ਹੈਂ, ਭਾਵ ਤੀਨ ਕਾਲ ਮੇਂ ਸਤਿ ਸਰੂਪ ਤੂੰ ਹੀ ਹੈਂ॥
Prof. Sahib Singhਹੇ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।

ਪਦ ਅਰਥ ਤੂ ਹੈ = ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ।

SikhNet (Spanish)Sólo Tú eres, Tú eres y sólo Tú serás,

ਅਗਮ ਅਗਾਧਿ ਊਚ ਆਪਾਰ ॥

agam agaadh aooch aapaar | Ang 724

Sant Singh KhalsaO inaccessible, unfathomable, lofty and infinite Lord.
Manmohan SinghO Inaccessible, Incomprehensible Lofty and Infinite Lord.
Manmohan Singh (Punjabi)ਹੇ ਪਹੁੰਚ ਤੋਂ ਪਰੇ, ਅਲੱਖ, ਬੁਲੰਦ ਅਤੇ ਬੇਅੰਤ ਸੁਆਮੀ!
Fareedkot Teekaਪੁਨਾ ਤੂੰ ਕੈਸਾ ਹੈਂ? (ਅਗਮ) ਮਨ ਬਾਣੀ ਕੇ ਅਵਿਸੇ ਹੈਂ ਅਰੁ (ਅਗਾਧਿ) ਅਥਾਹ ਹੈਂ, ਪੁਨਾ ਸਰਬ ਤੇ ਊਚਾ ਬਡਾ ਹੈਂ ਔ ਬਿਅੰਤ ਸਰੂਪ ਹੈਂ॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ!

ਪਦ ਅਰਥ ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ।

SikhNet (Spanish)oh Señor Inaccesible, Insondable, Noble e Infinito.

ਜੋ ਤੁਧੁ ਸੇਵਹਿ; ਤਿਨ ਭਉ ਦੁਖੁ ਨਾਹਿ ॥

jo tudh seveh; tin bhau dukh naeh | Ang 724

Sant Singh KhalsaThose who serve You, are not touched by fear or suffering.
Manmohan SinghThey, who serve Thee. them, no dread and distress overtake.
Manmohan Singh (Punjabi)ਜੋ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਕੋਈ ਡਰ ਅਤੇ ਦੁਖੜੇ ਨਹੀਂ ਵਿਆਪਦੇ।
Fareedkot Teekaਹੇ ਵਾਹਿਗੁਰੂ! ਜੋ ਤੈਨੂੰ ਸੇਵਤੇ ਹੈਂ ਤਿਨ ਕੋ ਜਮ ਕਾ ਭੈ ਔ ਜਨਮ ਮਰਣ ਆਦੀ ਦੁਖ ਕੋਈ ਨਹੀਂ ਰਹਿਤਾ ਹੈ॥
Prof. Sahib Singhਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ।

SikhNet (Spanish)Quienes te sirven, no son tocados por el miedo, ni la tristeza.

ਗੁਰ ਪਰਸਾਦਿ; ਨਾਨਕ ਗੁਣ ਗਾਹਿ ॥੨॥

gur parasaad; naanak gun gaeh |2| Ang 724

Sant Singh KhalsaBy Guru's Grace, O Nanak, sing the Glorious Praises of the Lord. ||2||
Manmohan SinghBy Guru's grace, sing they the Lord's praise, O Nanak.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਨਾਨਕ ਜੀ ਕਹਤੇ ਹੈਂ: ਮੈਂ ਗੁਰੋਂ ਕੀ ਕ੍ਰਿਪਾ ਤੇ ਤੇਰੇ ਹੀ ਗੁਣਾਂ ਕੋ ਗਾਵਤਾ ਹੂੰ॥੨॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ॥੨॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ ॥੨॥

SikhNet (Spanish)Canta entonces, oh dice Nanak, las Alabanzas del Señor, por la Gracia del Guru. (2)

ਜੋ ਦੀਸੈ; ਸੋ ਤੇਰਾ ਰੂਪੁ ॥

jo deesai; so teraa roop | Ang 724

Sant Singh KhalsaWhatever is seen, is Your form, O treasure of virtue,
Manmohan SinghWhatever is seen, is Thine manifestation,
Manmohan Singh (Punjabi)ਜੋ ਕੁਛ ਦਿਸ ਆਉਂਦਾ ਹੈ ਤੇਰਾ ਹੀ ਜ਼ਹੂਰ ਹੈ,
Fareedkot Teekaਤਾਂ ਤੇ ਹੇ ਵਾਹਿਗੁਰੂ! ਜੋ ਹਮ ਕੋ ਦ੍ਰਿਸਟ ਆਵਤਾ ਹੈ, ਸੋ ਤੇਰਾ ਹੀ ਸਰੂਪ ਦੇਖਤੇ ਹੈਂ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ,

ਪਦ ਅਰਥ ਦੀਸੈ = ਦਿੱਸਦਾ ਹੈ।

SikhNet (Spanish)Aquello que parece es en realidad Tu Manifestación,

ਗੁਣ ਨਿਧਾਨ; ਗੋਵਿੰਦ ਅਨੂਪ ॥

gun nidhaan; govind anoop | Ang 724

Sant Singh KhalsaO Lord of the Universe, O Lord of incomparable beauty.
Manmohan SinghO my Beautiful Lord, the Treasure of merit and the Master of universe.
Manmohan Singh (Punjabi)ਨੇਕੀਆਂ ਦੇ ਖਜ਼ਾਨੇ ਅਤੇ ਆਲਮ ਦੇ ਮਾਲਕ, ਸੁੰਦਰ ਸੁਆਮੀ।
Fareedkot Teekaਪੁਨਾ ਤੂੰ ਕੈਸਾ ਹੈਂ? ਗੁਣੋਂ ਕਾ ਸਮੁੰਦ੍ਰ ਹੈਂ, ਹੇ ਗੋਵਿੰਦ! ਤੂੰ (ਅਨੂਪ) ਉਪਮਾਂ ਸੇ ਰਹਤ ਹੈਂ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਇਹ ਜਗਤ ਤੇਰਾ ਹੀ ਰੂਪ ਹੈ)

ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਅਨੂਪ = ਹੇ ਸੁੰਦਰ!

SikhNet (Spanish)oh Tú, Tesoro de Mérito, Govind, de infinita Belleza.

ਸਿਮਰਿ ਸਿਮਰਿ; ਸਿਮਰਿ ਜਨ ਸੋਇ ॥

simar simar; simar jan soe | Ang 724

Sant Singh KhalsaRemembering, remembering, remembering the Lord in meditation, His humble servant becomes like Him.
Manmohan SinghRemembering, contemplating and meditating on the Lord. His slave becomes like Him.
Manmohan Singh (Punjabi)ਸੁਆਮੀ ਦਾ ਆਰਾਧਨ, ਸਿਮਰਨ ਅਤੇ ਜਾਪ ਕਰਨ ਦੁਆਰਾ, ਉਸ ਦਾ ਸੇਵਕ ਉਸ ਦੇ ਵਰਗਾ ਹੋ ਜਾਂਦਾ ਹੈ।
Fareedkot Teekaਹੇ ਸਿਮਰਨੇ ਜੋਗ! ਤੇਰੇ ਸਿਮਰਨ ਕੋ ਸੋ ਜਨ ਸਿਮਰਤੇ ਹੈਂ॥
Prof. Sahib Singhਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਪਦ ਅਰਥ ਜਨ = ਹੇ ਜਨ! ਸੋਇ = ਉਸ ਪਰਮਾਤਮਾ ਨੂੰ ਹੀ।

SikhNet (Spanish)Contemplándote, uno se vuelve como Tú,

ਨਾਨਕ; ਕਰਮਿ ਪਰਾਪਤਿ ਹੋਇ ॥੩॥

naanak; karam paraapat hoe |3| Ang 724

Sant Singh KhalsaO Nanak, by His Grace, we obtain Him. ||3||
Manmohan SinghBy His very grace the Lord is obtained, O Nanak.
Manmohan Singh (Punjabi)ਉਸ ਦੀ ਆਪਣੀ ਮਿਹਰ ਦੁਆਰਾ ਹੀ ਸਾਹਿਬ ਪਾਇਆ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਵਡੇ ਪੁੰਨੋ ਕਰ ਸਿਮਰਨੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਹੇ ਨਾਨਕ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ॥੩॥

ਪਦ ਅਰਥ ਕਰਮਿ = ਮੇਹਰ ਨਾਲ ॥੩॥

SikhNet (Spanish)y por Tu Gracia penetras nuestros corazones. (3)

ਜਿਨਿ ਜਪਿਆ; ਤਿਸ ਕਉ ਬਲਿਹਾਰ ॥

jin japiaa; tis kau balihaar | Ang 724

Sant Singh KhalsaI am a sacrifice to those who meditate on the Lord.
Manmohan SinghHe, who meditates on the Lord, unto Him, I am a sacrifice.
Manmohan Singh (Punjabi)ਜੋ ਸਾਹਿਬ ਦਾ ਸਿਮਰਨ ਕਰਦਾ ਹੈ, ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।
Fareedkot Teekaਪੁਨਾ ਹੇ ਵਾਹਿਗੁਰੂ! ਜਿਨ ਸੰਤ ਜਨਾ ਨੇ ਤੈਨੂੰ ਜਪਿਆ ਹੈ, ਤਿਸ ਪਰ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਸ ਕਉ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}। ਬਲਿਹਾਰ = ਸਦਕੇ।

SikhNet (Spanish)Ofrezco mi ser en sacrificio a Aquél que contempla al Señor;

ਤਿਸ ਕੈ ਸੰਗਿ; ਤਰੈ ਸੰਸਾਰ ॥

tis kai sang; tarai sansaar | Ang 724

Sant Singh KhalsaAssociating with them, the whole world is saved.
Manmohan SinghIn his company, the would is saved.
Manmohan Singh (Punjabi)ਉਸ ਦੀ ਸੰਗਤ ਅੰਦਰ ਜਗਤ ਪਾਰ ਉਤਰ ਜਾਂਦਾ ਹੈ।
Fareedkot Teekaਤਿਸ ਤੇਰੇ ਜਪਣ ਵਾਲੇ ਕੀ ਸੰਗਤਿ ਕਰਨੇ ਸੇ ਜੀਵ ਸੰਪੂਰਨ ਸੰਸਾਰ ਦੁਖ ਸੇ ਤਰ ਜਾਤੇ ਹੈਂ॥
Prof. Sahib Singhਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਤਿਸ ਕੈ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉੱਡਿਆ ਹੈ}। ਕੈ ਸੰਗਿ = ਦੇ ਨਾਲ।

SikhNet (Spanish)pues en su compañía el mundo entero nada a través.

ਕਹੁ ਨਾਨਕ; ਪ੍ਰਭ ਲੋਚਾ ਪੂਰਿ ॥

kahu naanak; prabh lochaa poor | Ang 724

Sant Singh KhalsaSays Nanak, God fulfills our hopes and aspirations.
Manmohan SinghSays Nanak, the Lord is the fulfiller of aspirations.
Manmohan Singh (Punjabi)ਗੁਰੂ ਜੀ ਆਖਦੇ ਹਨ। ਸੁਆਮੀ ਕਾਮਨਾ ਪੂਰੀਆਂ ਕਰਨਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਮੇਰੇ ਸੁਆਮੀ! ਹਮਾਰੀ ਇਛਾ ਕੋ ਪੂਰਨ ਕਰੀਏ॥☬ਜੋ ਕਹੇਂ ਕ੍ਯਾ ਇਛਾ ਹੈ? ਤਿਸੁ ਪਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ,

ਪਦ ਅਰਥ ਲੋਚਾ = ਤਾਂਘ। ਪੂਰਿ = ਪੂਰੀ ਕਰ।

SikhNet (Spanish)Dice Nanak, el Señor es Quien nos satisface a todos

ਸੰਤ ਜਨਾ ਕੀ; ਬਾਛਉ ਧੂਰਿ ॥੪॥੨॥

sant janaa kee; baachhau dhoor |4|2| Ang 724

Sant Singh KhalsaI long for the dust of the feet of the Saints. ||4||2||
Manmohan SinghI long for the dust of the pious persons feet.
Manmohan Singh (Punjabi)ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾ ਦੀ ਧੂੜ ਹੀ ਚਾਹਨਾ ਕਰਦਾ ਹਾਂ।
Fareedkot Teekaਮੈਂ ਸੰਤ ਜਨੋਂ ਕੇ ਚਰਨਾਰਬਿੰਦ ਕੀ ਧੂੜੀ ਚਾਹਤਾ ਹੂੰ॥੪॥੨॥☬ਪੁਨਾ ਸ੍ਰੀ ਅਕਾਲਪੁਰਖ ਜੀ ਕੀ ਉਸਤਤੀ ਕਰਤੇ ਹੂਏ ਜੀਵੋਂ ਕੋ ਤਿਸ ਕੇ ਭਜਨ ਕਰਨੇ ਕਾ ਉਪਦੇਸ਼ ਦੇਤੇ ਹੈਂ:
Prof. Sahib Singhਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੨॥

ਪਦ ਅਰਥ ਬਾਛਉ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰਿ = ਚਰਨ-ਧੂੜ ॥੪॥੨॥

SikhNet (Spanish)y yo busco nada más que el Polvo de los Pies de Sus Santos.(4-2)
Answers quote the Granth verbatim with Ang citations. AI commentary is not Gurbani and not a religious ruling.