ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਾਰੂ ਮਹਲਾ ੯ ॥
maaroo mahalaa 9 |
Sant Singh KhalsaMaaroo, Ninth Mehl:
Manmohan SinghMaru 9th Guru.
Manmohan Singh (Punjabi)ਮਾਰੂ ਨੌਵੀਂ ਪਾਤਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Maru, Mejl Guru Teg Bajadur, Noveno Canal Divino.
ਹਰਿ ਕੋ ਨਾਮੁ; ਸਦਾ ਸੁਖਦਾਈ ॥
har ko naam; sadaa sukhadaaee |
Sant Singh KhalsaThe Name of the Lord is forever the Giver of peace.
Manmohan SinghPeace-giving ever is the Lord's Name.
Manmohan Singh (Punjabi)ਸਦੀਵ ਹੀ ਆਰਾਮ-ਬਖਸ਼ਣਹਾਰ ਹੈ ਸੁਆਮੀ ਦਾ ਨਾਮ।
Fareedkot Teekaਹਰਿ ਨਾਮ ਸਦੀਵ ਸੁਖੋਂ ਕੇ ਦੇਣੇਹਾਰਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ,ਪਦ ਅਰਥ ਕੋ = ਦਾ। ਸੁਖਦਾਈ = ਆਤਮਕ ਆਨੰਦ ਦੇਣ ਵਾਲਾ ਹੈ।
SikhNet (Spanish)Dador de Éxtasis es para siempre el Nombre del Señor.
ਜਾ ਕਉ ਸਿਮਰਿ. ਅਜਾਮਲੁ ਉਧਰਿਓ; ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
jaa kau simar. ajaamal udhario; ganikaa hoo gat paaee |1| rahaau |
Sant Singh KhalsaMeditating in remembrance on it, Ajaamal was saved, and Ganika the prostitute was emancipated. ||1||Pause||
Manmohan SinghMeditating on which Ajamal was saved and the courtesan obtained emancipation. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਰ ਉੱਤਰ ਗਿਆ ਅਤੇ ਵੇਸਵਾ ਨੂੰ ਮੋਖਸ਼ ਪਰਾਪਤ ਹੋ ਗਈ। ਠਹਿਰਾਉ।
Fareedkot Teekaਜਿਸ ਕੋ ਸਿਮਰ ਕੇ ਅਜਾਮਲ ਉਧਰ ਗਿਆ ਹੈ ਪੁਨਾ ਵੇਸਿਆ ਨੇ ਭੀ ਗਤ ਪਾਈ ਹੈ॥੧॥ ਰਹਾਉ ॥☬ਮਿਥਲਾ ਪੁਰੀ ਅਰ ਜਿਸ ਕੋ ਸਾਧੂਓਂ ਨੇ ਤੋਤਾ ਦੀਆ ਥਾ, ਅਰ ਏਕ ਵੇਸ ਨੇ ਰੰਗ ਨਾਥ ਜੀ ਕੋ ਮੁਕਟ ਪਹਿਰਾਇਆ ਹੈ, ਏਹੁ ਸਭ ਪ੍ਰਸੰਗ ਪ੍ਰਸਿਧ ਹੈ॥
Prof. Sahib Singhਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ॥੧॥ ਰਹਾਉ ॥ਪਦ ਅਰਥ ਕਉ = ਨੂੰ। ਸਿਮਰਿ = ਸਿਮਰ ਕੇ। ਅਜਾਮਲੁ = {ਇਸ ਨੇ ਇਕ ਮਹਾਤਮਾ ਦੇ ਕਹੇ ਆਪਣੇ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ ਸੀ। 'ਨਾਰਾਇਣ, ਨਾਰਾਇਣ' ਆਖਦਿਆਂ ਸਚ-ਮੁਚ 'ਨਾਰਾਇਣ-ਪਰਮਾਤਮਾ' ਨਾਲ ਇਸ ਦਾ ਪਿਆਰ ਬਣ ਗਿਆ}। ਉਧਰਿਓ = ਵਿਕਾਰਾਂ ਤੋਂ ਬਚ ਗਿਆ। ਗਨਿਕਾ = ਵੇਸਵਾ (ਤੋਤੇ ਨੂੰ 'ਰਾਮ ਨਾਮ' ਪੜ੍ਹਾਂਦਿਆਂ ਇਸ ਦੀ ਆਪਣੀ ਲਿਵ ਭੀ ਪਰਮਾਤਮਾ ਵਿਚ ਲੱਗ ਗਈ}। ਹੂ = ਭੀ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥
SikhNet (Spanish)Contemplándolo, Ayamal fue emancipado y Ganika obtuvo el Estado Supremo de Éxtasis.(1-Pausa)
ਪੰਚਾਲੀ ਕਉ. ਰਾਜ ਸਭਾ ਮਹਿ; ਰਾਮ ਨਾਮ ਸੁਧਿ ਆਈ ॥
panchaalee kau. raaj sabhaa meh; raam naam sudh aaee |
Sant Singh KhalsaDropadi the princess of Panchaala remembered the Lord's Name in the royal court.
Manmohan SinghDaropadi, the Princess of the King of Panchal remembered the Lord's Name in the royal court.
Manmohan Singh (Punjabi)ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਪ੍ਰਭੂ ਦੇ ਨਾਮ ਨੂੰ ਯਾਦ ਕੀਤਾ।
Fareedkot Teekaਪੰਚਾਲ ਦੇਸ ਕੇ ਰਾਜੇ ਕੀ ਪੁਤ੍ਰੀ ਹੋਨੇ ਤੇ ਦ੍ਰੋਪਦੀ ਕਾ ਨਾਮ⁽¹⁾ ਪੰਚਾਲੀ ਲਿਖਾ ਹੈ। ਦ੍ਰੋਪਦੀ ਕੋ ਦੁਰਯੋਧਨ ਰਾਜਾ ਕੀ ਸਭਾ ਮੇਂ ਰਾਮ ਨਾਮ ਕੀ ਜਬ ਸੁਧ ਆਈ॥
Prof. Sahib Singhਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ,ਪਦ ਅਰਥ ਪੰਚਾਲੀ = ਪੰਚਾਲ ਦੇਸ ਦੀ ਰਾਜ-ਕੁਮਾਰੀ, ਦ੍ਰੋਪਦੀ। ਰਾਜ ਸਭਾ ਮਹਿ = ਰਾਜ-ਸਭਾ ਵਿਚ, ਦੁਰਯੋਧਨ ਦੇ ਦਰਬਾਰ ਵਿਚ। ਸੁਧਿ = ਸੂਝ। ਰਾਮ ਨਾਮ ਸੁਧਿ = ਪਰਮਾਤਮਾ ਦੇ ਨਾਮ ਦਾ ਧਿਆਨ {ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜੋ "ਹਾ ਹਾ ਕ੍ਰਿਸ਼ਨ ਕਰੈ" ਲਿਖਿਆ ਹੈ, ਉਹ ਆਮ ਪਰਚਲਤ ਕਹਾਣੀ ਦਾ ਹਵਾਲਾ ਹੈ। ਉਹਨਾਂ ਦਾ ਆਪਣਾ ਸਿੱਧਾਂਤ ਅਖ਼ੀਰ ਤੇ ਹੈ ਕਿ "ਨਾਥੁ ਅਨਾਥਾਂ ਬਾਣ ਧੁਰਾਂ ਦੀ"}।
SikhNet (Spanish)Daropadi, princesa de Panchala, recordó el Nombre de Dios en la corte real de Duriodhan
ਤਾ ਕੋ ਦੂਖੁ ਹਰਿਓ. ਕਰੁਣਾ ਮੈ; ਅਪਨੀ ਪੈਜ ਬਢਾਈ ॥੧॥
taa ko dookh hario. karunaa mai; apanee paij badtaaee |1|
Sant Singh KhalsaThe Lord, the embodiment of mercy, removed her suffering; thus His own glory was increased. ||1||
Manmohan SinghGod, the Embodiment of mercy, removed her suffering and enhanced His own glory.
Manmohan Singh (Punjabi)ਰਹਿਮਤ ਦੇ ਸ਼ਰੂਪ ਵਾਹਿਗੁਰੂ ਨੇ ਉਸ ਦਾ ਦੁਖੜਾ ਦੂਰ ਕਰ ਦਿੱਤਾ ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ।
Fareedkot Teeka(ਕਰੁਣਾ ਮੈ) ਭਗਵੰਤ ਨੇ ਤਬ ਹੀ ਤਿਸ ਕਾ ਦੂਖ ਹਰਿਓ ਔ ਅਪਨੀ (ਪੈਜ) ਪ੍ਰਤਗ੍ਯਾ ਬਢਾਈ ਹੈ ॥੧॥
Prof. Sahib Singhਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ ॥੧॥ਪਦ ਅਰਥ ਕੋ = ਦਾ। ਹਰਿਓ = ਦੂਰ ਕੀਤਾ। ਕਰੁਣਾਮੈ = {ਕਰੁਣਾ = ਤਰਸ} ਤਰਸ-ਰਰੂਪ ਪਰਮਾਤਮਾ। ਪੈਜ = ਇੱਜ਼ਤ, ਨਾਮਣਾ ॥੧॥
SikhNet (Spanish)y mira, el Señor Compasivo la liberó de sus aflicciones y le hizo manifiesta Su Propia Gloria. (1)
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ; ਤਾ ਕਉ ਭਇਓ ਸਹਾਈ ॥
jih nar jas kirapaa nidh gaaeo; taa kau bheo sahaaee |
Sant Singh KhalsaThat man, who sings the Praise of the Lord, the treasure of mercy, has the help and support of the Lord.
Manmohan SinghThe man, who hymns the praise of God, the Treasure of compassion; Him the Lord succours.
Manmohan Singh (Punjabi)ਜਿਹੜਾ ਬੰਦ, ਮਿਹਰ ਦੇ ਖਜ਼ਾਨੇ, ਵਾਹਿਗੁਰੂ, ਦੀ ਕੀਰਤੀ ਗਾਇਨ ਕਰਦਾ ਹੈ, ਉਸ ਦੀ ਸੁਆਮੀ ਸਹਾਇਤਾ ਕਰਦਾ ਹੈ।
Fareedkot Teekaਜਿਸ ਪੁਰਸ ਨੇ ਕ੍ਰਿਪਾ ਸਮੁੰਦ੍ਰ ਪਰਮੇਸ੍ਵਰ ਕਾ ਜਸੁ ਗਾਇਆ ਹੈ ਤਿਸ ਕਾ ਸਹਾਇਕ ਹੂਆ ਹੈ॥
Prof. Sahib Singhਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ।ਪਦ ਅਰਥ ਜਿਹ ਨਰ = ਜਿਨ੍ਹਾਂ ਬੰਦਿਆਂ ਨੇ। ਕਿਰਪਾ ਨਿਧਿ ਜਸੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ। ਸਹਾਈ = ਮਦਦਗਾਰ।
SikhNet (Spanish)Aquél que canta la Alabanza del Señor, a él, el Señor le provee de Soporte.
ਕਹੁ ਨਾਨਕ. ਮੈ ਇਹੀ ਭਰੋਸੈ; ਗਹੀ ਆਨਿ ਸਰਨਾਈ ॥੨॥੧॥
kahu naanak. mai ihee bharosai; gahee aan saranaaee |2|1|
Sant Singh KhalsaSays Nanak, I have come to rely on this. I seek the Sanctuary of the Lord. ||2||1||
Manmohan SinghSays Nanak, relying on this, I have come and sought the Lord's protection.
Manmohan Singh (Punjabi)?????।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂਨੇ ਤੋ (ਇਹੀ) ਇਸੀ ਭਰੋਸੇ ਪਰ (ਆਨਿ) ਆਇ ਕਰ ਕੇ ਸਰਣ (ਗਹੀ) ਪਕੜੀ ਹੈ॥੨॥੧॥
Prof. Sahib Singhਨਾਨਕ ਆਖਦਾ ਹੈ- ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ ॥੨॥੧॥ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਇਹੀ ਭਰੋਸੈ = ਇਸੇ ਭਰੋਸੇ ਤੇ। ਗਹੀ = ਫੜੀ। ਆਨਿ = ਆ ਕੇ ॥੨॥੧॥
SikhNet (Spanish)Dice Nanak, creyendo en esto, yo mismo he llegado hasta el Refugio del Señor. (2-1)