ਗਉੜੀ ਮਹਲਾ ੫ ॥
gaurree mahalaa 5 | Ang 198
Sant Singh KhalsaGauree, Fifth Mehl:
Manmohan SinghGauri fifth Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਨਿਤਪ੍ਰਤਿ ਨਾਵਣੁ; ਰਾਮ ਸਰਿ ਕੀਜੈ ॥
nitaprat naavan; raam sar keejai | Ang 198
Sant Singh KhalsaEvery day, take your bath in the Sacred Pool of the Lord.
Manmohan SinghEvery day have bath in Lord's tank.
Manmohan Singh (Punjabi)ਹਰ ਰੋਜ ਪ੍ਰਭੂ ਦੇ ਸਰੋਵਰ ਅੰਦਰ ਇਸ਼ਨਾਨ ਕਰ।
Fareedkot Teekaਨਿਤੰਪ੍ਰਤਿ ਅਰਥਾਤ ਹਮੇਸ ਰਾਮਸਰ ਮੇਂ ਨਾਵਣਾ ਕਰੇ ਅਰਥਾਤ ਸਤਸੰਗ ਮੇਂ ਜਾਇ ਕਰ ਕਥਾ ਕੀਰਤਨ ਸੁਣੀਏ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ-ਸਰ ਵਿਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ।ਪਦ ਅਰਥ ਨਿਤ ਪ੍ਰਤਿ = ਸਦਾ ਹੀ। ਨਾਵਣੁ = ਇਸ਼ਨਾਨ। ਸਰਿ = ਸਰ ਵਿਚ। ਰਾਮ ਸਰਿ = ਰਾਮ (ਦੇ ਨਾਮ-ਰੂਪ) ਸਰ ਵਿਚ। ਕੀਜੈ = ਕਰਨਾ ਚਾਹੀਦਾ ਹੈ।
SikhNet (Spanish)Báñate todos los días en las Aguas del Señor,
ਝੋਲਿ ਮਹਾ ਰਸੁ; ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥
jhol mahaa ras; har amrit peejai |1| rahaau | Ang 198
Sant Singh KhalsaMix and drink in the most delicious, sublime Ambrosial Nectar of the Lord. ||1||Pause||
Manmohan SinghShaking it, drink the delicious nectar of the God. Pause.
Manmohan Singh (Punjabi)ਇਸ ਨੂੰ ਹਿਲਾ ਕੇ, ਪਰਮ ਸੁਆਦਲੇ ਵਾਹਿਗੁਰੂ ਦੇ ਆਬਿ-ਹਯਾਤ ਨੂੰ ਛੱਕ। ਠਹਿਰਾਉ।
Fareedkot Teekaਵਿਖੇ ਰੂਪ ਕਾਈ ਕੋ ਹਟਾਇ ਕਰ ਅਤੀ ਸ੍ਵਾਦੀਕ ਹਰਿ ਨਾਮ ਅੰਮ੍ਰਿਤ ਪਾਨ ਕਰੀਏ॥੧॥ ਰਹਾਉ ॥
Prof. Sahib Singh(ਪਰਮਾਤਮਾ ਦੇ ਨਾਮ ਦਾ ਰਸ) ਸਭ ਤੋਂ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲੇ ਇਸ ਹਰਿ-ਨਾਮ-ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਝੋਲਿ = ਹਿਲਾ ਕੇ ਪ੍ਰੇਮ ਨਾਲ। ਪੀਜੈ = ਪੀਣਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)y bebe del Néctar de la Gran Esencia. (1-Pausa)
ਨਿਰਮਲ ਉਦਕੁ; ਗੋਵਿੰਦ ਕਾ ਨਾਮ ॥
niramal udak; govind kaa naam | Ang 198
Sant Singh KhalsaThe water of the Name of the Lord of the Universe is immaculate and pure.
Manmohan SinghImmaculate is the water of Lord's name.
Manmohan Singh (Punjabi)ਪਵਿੱਤ੍ਰ ਹੈ ਪਾਣੀ ਪ੍ਰਭੂ ਦੇ ਨਾਮ ਦਾ।
Fareedkot Teekaਸਤਿਸੰਗ ਰੂਪੀ ਰਾਮਸਰ ਮੇਂ ਗੋਬਿੰਦ ਕਾ ਨਾਮ ਨਿਰਮਲ (ਉਦਕੁ) ਜਲ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਜਲ ਹੈ,ਪਦ ਅਰਥ ਉਦਕੁ = ਪਾਣੀ।
SikhNet (Spanish)Puro e Inmaculado, como el agua cristalina,
ਮਜਨੁ ਕਰਤ; ਪੂਰਨ ਸਭਿ ਕਾਮ ॥੧॥
majan karat; pooran sabh kaam |1| Ang 198
Sant Singh KhalsaTake your cleansing bath in it, and all your affairs shall be resolved. ||1||
Manmohan SinghBy having ablution therein, all the affairs are accomplished.
Manmohan Singh (Punjabi)ਉਸ ਵਿੱਚ ਇਸ਼ਨਾਨ ਕਰਨ ਦੁਆਰਾ, ਸਾਰੇ ਕਾਰਜ ਸਿਧ ਹੋ ਜਾਂਦੇ ਹਨ।
Fareedkot Teekaਜਿਸ ਮੇਂ ਅਸਨਾਨ ਕਰਤੇ ਹੀ ਸੰਪੂਰਨ (ਕਾਮ) ਸੰਕਲਪ ਪੂਰਨ ਹੋ ਜਾਤੇ ਹੈਂ॥੧॥
Prof. Sahib Singh(ਇਸ ਜਲ ਵਿਚ) ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਸਭ ਵਾਸ਼ਨਾਂ ਮੁੱਕ ਜਾਂਦੀਆਂ ਹਨ) ॥੧॥ਪਦ ਅਰਥ ਮਜਨੁ = ਇਸ਼ਨਾਨ। ਸਭਿ = ਸਾਰੇ ॥੧॥
SikhNet (Spanish)es el Nombre del Señor; bañándote en Él conoces la Plenitud.(1)
ਸੰਤਸੰਗਿ; ਤਹ ਗੋਸਟਿ ਹੋਇ ॥
santasang; teh gosatt hoe | Ang 199
Sant Singh KhalsaIn the Society of the Saints, spiritual conversations take place.
Manmohan SinghIn the saints congregation, there the Divine discourse is held,
Manmohan Singh (Punjabi)ਸਾਧ ਸੰਗਤ ਵਿੱਚ ਉਥੇ ਈਸ਼ਵਰੀ ਕਥਾ ਵਾਰਤਾ ਹੁੰਦੀ ਹੈ,
Fareedkot Teekaਕਿਉਂਕਿ ਜਹਾਂ ਸੰਤੋਂ ਕਾ ਸੰਗ ਹੈ ਤਹਾਂ ਜਗ੍ਯਾਸੂ ਕੋ ਹਰੀ ਚਰਚਾ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਉਥੇ (ਉਸ ਹਰਿ-ਨਾਮ-ਜਲ ਵਿਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ,ਪਦ ਅਰਥ ਸੰਤ ਸੰਗਿ = ਹਰਿ-ਸੰਤ ਨਾਲ। ਤਹ = ਉਥੇ, ਰਾਮ-ਸਰ ਵਿਚ ਚੁੱਭੀ ਲਾਇਆਂ, ਪ੍ਰਭੂ-ਚਰਨਾਂ ਵਿਚ ਜੁੜਿਆਂ। ਗੋਸਟਿ = ਮਿਲਾਪ।
SikhNet (Spanish)En la Congregación de los Santos, el Discurso Divino toma lugar,
ਕੋਟਿ ਜਨਮ ਕੇ; ਕਿਲਵਿਖ ਖੋਇ ॥੨॥
kott janam ke; kilavikh khoe |2| Ang 199
Sant Singh KhalsaThe sinful mistakes of millions of incarnations are erased. ||2||
Manmohan Singhand sins of myriad of births are effaced.
Manmohan Singh (Punjabi)ਅਤੇ ਕ੍ਰੋੜਾ ਜਨਮਾਂ ਦੇ ਪਾਪ ਮਿਟ ਜਾਂਦੇ ਹਨ।
Fareedkot Teekaਵਹੀ ਚਰਚਾ ਕਰੋੜਾਂ ਜਨਮੋਂ ਕੇ ਪਾਪੋਂ ਕੋ ਗਵਾਇ ਦੇਤੀ ਹੈ॥੨॥
Prof. Sahib Singh(ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ ॥੨॥ਪਦ ਅਰਥ ਕਿਲਵਿਖ = ਪਾਪ। ਖੋਇ = (ਮਨੁੱਖ) ਨਾਸ ਕਰ ਲੈਂਦਾ ਹੈ ॥੨॥
SikhNet (Spanish)y los errores de todos los tiempos son absueltos.(2)
ਸਿਮਰਹਿ ਸਾਧ; ਕਰਹਿ ਆਨੰਦੁ ॥
simareh saadh; kareh aanand | Ang 199
Sant Singh KhalsaThe Holy Saints meditate in remembrance, in ecstasy.
Manmohan SinghThe saints remember God, and make merry.
Manmohan Singh (Punjabi)ਸੰਤ ਹਰੀ ਨੂੰ ਯਾਦ ਕਰਦੇ ਹਨ ਅਤੇ ਮੌਜਾਂ ਮਾਣਦੇ ਹਨ।
Fareedkot Teekaਸਾਧੂ ਜਨ ਪਰਮੇਸ੍ਵਰ ਕੋ ਸਿਮਰਤੇ ਹੈਂ ਔਰ ਆਨੰਦ ਕੋ ਧਾਰਨ ਕਰਤੇ ਹੈਂ॥
Prof. Sahib Singh(ਹੇ ਭਾਈ! ਜੇਹੜੇ) ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ,ਪਦ ਅਰਥ ਸਾਧ = ਗੁਰਮੁਖ ਬੰਦੇ।
SikhNet (Spanish)Al contemplar a Dios, el Santo se llena de total regocijo;
ਮਨਿ ਤਨਿ ਰਵਿਆ; ਪਰਮਾਨੰਦੁ ॥੩॥
man tan raviaa; paramaanand |3| Ang 199
Sant Singh KhalsaTheir minds and bodies are immersed in supreme ecstasy. ||3||
Manmohan SinghTheir soul and the body remain immersed in the Supreme bliss.
Manmohan Singh (Punjabi)ਉਨ੍ਹਾਂ ਦੀ ਆਤਮਾ ਅਤੇ ਦੇਹਿ ਮਹਾਨ ਪਰਸੰਨਤਾ ਅੰਦਰ ਗੱਚ ਰਹਿੰਦੇ ਹਨ।
Fareedkot Teekaਯਾਂ ਤੇ ਮਨ ਤਨ ਕਰ ਕੇ ਅਤੀ ਸੁਖ ਭੋਗਿਆ ਹੈ, ਵਾ ਪਰਮ ਅਨੰਦ ਰੂਪ ਪਰਮੇਸ੍ਵਰ ਕੇ ਨਾਮ ਕੋ ਉਚਾਰਿਆ ਹੈ॥੩॥
Prof. Sahib Singhਉਹਨਾਂ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ ॥੩॥ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿਆ = ਹਰ ਵੇਲੇ ਮੌਜੂਦ। ਪਰਮਾਨੰਦੁ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ॥੩॥
SikhNet (Spanish)su cuerpo y su mente se funden en el Éxtasis Divino.(3)
ਜਿਸਹਿ ਪਰਾਪਤਿ; ਹਰਿ ਚਰਣ ਨਿਧਾਨ ॥
jiseh paraapat; har charan nidhaan | Ang 199
Sant Singh KhalsaSlave Nanak is a sacrifice to those
Manmohan SinghWho has obtained the treasure of God's feet.
Manmohan Singh (Punjabi)ਜਿਸ ਨੇ ਵਾਹਿਗੁਰੂ ਦੇ ਚਰਨਾਂ ਦਾ ਖਜਾਨਾ ਹਾਸਲ ਕੀਤਾ ਹੈ,
Fareedkot Teekaਜਿਸ ਕੋ ਹਰੀ ਕੇ ਚਰਣ ਸਰਬ ਸੁਖੋਂ ਕਾ ਖਜਾਨਾ ਗੁਰੋਂ ਦ੍ਵਾਰਾ ਪ੍ਰਾਪਤਿ ਹੂਏ ਹੈਂ॥
Prof. Sahib Singhਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ,ਪਦ ਅਰਥ ਜਿਸਹਿ = ਜਿਸ ਮਨੁੱਖ ਨੂੰ। ਨਿਧਾਨ = ਖ਼ਜ਼ਾਨੇ।
SikhNet (Spanish)Oh, dice Nanak, el Esclavo del Señor,
ਨਾਨਕ ਦਾਸ; ਤਿਸਹਿ ਕੁਰਬਾਨ ॥੪॥੯੫॥੧੬੪॥
naanak daas; tiseh kurabaan |4|95|164| Ang 199
Sant Singh KhalsaWho have obtained the treasure of the Lord's Feet. ||4||95||164||
Manmohan Singhservant Nanak is a sacrifice unto him.
Manmohan Singh (Punjabi)ਨੌਕਰ ਨਾਨਕ ਉਸ ਉਤੋਂ ਬਲਿਹਾਰੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਹਰੀ ਕੇ ਦਾਸ ਊਪਰ ਸੇ ਕੁਰਬਾਨ ਜਾਤਾ ਹੂੰ॥੪॥੯੫॥੧੬੪॥☬ਏਕ ਬੈਸਨੋ ਨੇ ਪ੍ਰਸ਼ਨ ਕੀਆ ਕਿ ਹੇ ਗੁਰੋ ਮੇਰੇ ਕੋ ਕਰਤੱਬ ਕਾ ਉਪਦੇਸ ਕਰੋ। ਤਿਸ ਪਰ ਬਿਸਨੁ ਭਗਤ ਕੇ ਲਖਣ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ ॥੪॥੯੫॥੧੬੪॥
SikhNet (Spanish)ofrece su ser en sacrificio a aquél que enaltece los Pies de Loto del Señor en su corazón. (4-95-164)