ੴ

ਸਿੱਖਬਾਣੀ · SikhBani

ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥

dharan suvanee kharr ratan jarraavee har prem purakh man...
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 322 · 3 lines
Translations

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਧਰਣਿ ਸੁਵੰਨੀ, ਖੜ ਰਤਨ ਜੜਾਵੀ; ਹਰਿ ਪ੍ਰੇਮ ਪੁਰਖੁ, ਮਨਿ ਵੁਠਾ ॥

dharan suvanee, kharr ratan jarraavee; har prem purakh, man vutthaa |

Sant Singh KhalsaLike the beautiful earth, adorned with jewels of grass - such is the mind, within which the Love of the Lord abides.
Manmohan SinghThe heart wherein the love of Lord God abides is like the beauteous earth, studded with the gems of grass.
Manmohan Singh (Punjabi)ਜਿਸ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਪਿਆਰ ਨਿਵਾਸ ਰਖਦਾ ਹੈ, ਉਹ ਘਾਹ ਦੇ ਹੀਰਿਆਂ ਜੜਤ ਸੁੰਦਰ ਜਮੀਨ ਦੀ ਤਰ੍ਹਾਂ ਹੈ।
Fareedkot Teekaਜੈਸੇ ਪ੍ਰਿਥਵੀ ਘਾਸਾਦਿ ਰਤਨ ਕਰ ਜਟਤ ਹੂਈ ਸੋਭਤੀ ਹੈ, ਤੈਸੇ (ਖੜ) ਖਟ ਸੰਪਤੀ ਕਰ ਜੜੀ ਹੂਈ ਬੁਧੀ ਰੂਪੀ (ਧਰਨਿ) ਧਰਤੀ (ਸੁਵਨੜੀ) ਸ੍ਰੇਸ੍ਟ ਰੰਗ ਵਾਲੀ ਹੂਈ ਹੈ ਔਰ ਹਰੀ ਪੁਰਖ ਕਾ ਪ੍ਰੇਮ ਮਨ ਮੇਂ (ਵੁਠਾ) ਵਸਿਆ ਹੈ॥
Prof. Sahib Singhਜਿਸ ਮਨ ਵਿਚ ਪਿਆਰ-ਸਰੂਪ ਹਰੀ ਅਕਾਲ ਪੁਰਖ ਵੱਸ ਪੈਂਦਾ ਹੈ, ਉਹ ਮਨ ਇਉਂ ਹੈ ਜਿਵੇਂ ਤ੍ਰੇਲ-ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਹਣੇ ਵੰਨ ਵਾਲੀ ਹੋ ਜਾਂਦੀ ਹੈ।

ਪਦ ਅਰਥ ਧਰਣ = ਧਰਤੀ। ਸੁਵੰਨੀ = ਸੋਹਣੇ ਵੰਨ ਵਾਲੀ, ਸੋਹਣੇ ਰੰਗ ਵਾਲੀ। ਖੜ = ਘਾਹ। ਰਤਨ = ਤ੍ਰੇਲ-ਰੂਪ ਮੋਤੀ। ਜੜਾਵੀ = ਜੜਾਊ। ਮਨਿ = ਮਨ ਵਿਚ।

SikhNet (Spanish)Aquél que ama a su Señor es como la bella tierra tapizada de verde pasto y rocío de perlas relucientes.

ਸਭੇ ਕਾਜ ਸੁਹੇਲੜੇ ਥੀਏ; ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥

sabhe kaaj suhelarre thee; gur naanak satigur tutthaa |1|

Sant Singh KhalsaAll one's affairs are easily resolved, O Nanak, when the Guru, the True Guru, is pleased. ||1||
Manmohan SinghNanak all the affairs become easy, when the great True Guru becomes pleased.
Manmohan Singh (Punjabi)ਨਾਨਕ ਜਦ ਵਡੇ ਸੱਚੇ ਗੁਰੂ ਜੀ ਪ੍ਰਸਨ ਹੋ ਜਾਂਦੇ ਹਨ, ਤਦ ਸਾਰੇ ਕਾਰਜ ਸੁਖੈਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਔਰ ਸੰਪੂਰਨ ਕਾਰਜ ਸੁਖੈਨ ਹੀ (ਥੀਏ) ਹੂਏ ਹੈਂ, ਪਰੰਤੂ ਜਿਨ ਪਰ ਗੁਰੂ ਪ੍ਰਸਿੰਨ ਹੂਏ ਹੈਂ ਤਿਨ ਕੋ ਪੂਰਬੋਕਤ ਲਾਭ ਪ੍ਰਾਪਤਿ ਹੂਆ ਹੈ॥੧॥☬ਇਲ ਕੇ ਦ੍ਰਸ੍ਟਾਂਤ ਕਰ ਮੰਦ ਵੈਰਾਗੀ ਕਾ ਲਖਣ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤ੍ਰੁੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ ॥੧॥
SikhNet (Spanish)Todos los deseos de uno se cumplen ,Oh Nanak, cuando el Guru , El verdadero Guru esta satisfecho.
Answers quote the Granth verbatim with Ang citations. AI commentary is not Gurbani and not a religious ruling.