ੴ

ਸਿੱਖਬਾਣੀ · SikhBani

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

guramukh antar saant hai man tan naam samaae
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 653 · 6 lines
Translations

ਸਲੋਕੁ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ ਅੰਤਰਿ ਸਾਂਤਿ ਹੈ; ਮਨਿ ਤਨਿ ਨਾਮਿ ਸਮਾਇ ॥

guramukh antar saant hai; man tan naam samaae |

Sant Singh KhalsaWithin the Gurmukh is peace and tranquility; his mind and body are absorbed in the Naam, the Name of the Lord.
Manmohan SinghIn the mind of the Guru-ward prevails peace and his soul and body are absorbed in the Lord's Name.
Manmohan Singh (Punjabi)ਗੁਰੂ ਸਮਰਪਨ ਦੇ ਮਨ ਅੰਦਰ ਠੰਢ ਚੈਨ ਹੈ। ਉਸ ਦੀ ਆਤਮਾਂ ਤੇ ਦੇਹ ਸਾਹਿਬ ਦੇ ਨਾਮ ਵਿੱਚ ਲੀਨ ਹਨ।
Fareedkot Teekaਗੁਰਮੁਖੋਂ ਕੇ ਅੰਤਸ਼ਕਰਣ ਮੇਂ ਸ਼ਾਂਤੀ ਹੈ ਕਿਉਂਕਿ ਤਿਨੋਂ ਕਾ ਮਨ ਔ ਤਨ ਨਾਮੀ ਨਾਮ ਮੇਂ ਸਮਾਇ ਗਇਆ ਹੈ, ਭਾਵ ਮਨ ਤਨ ਕਰ ਪਰਮੇਸ਼ਰ ਪ੍ਰਾਇਣ ਰਹਿਤੇ ਹੈਂ॥
Prof. Sahib Singhਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਮਨਿ ਤਨਿ = ਮਨ ਨਾਲ ਤੇ ਸਰੀਰ ਨਾਲ। ਨਾਮਿ = ਨਾਮ ਵਿਚ।

SikhNet (Spanish)En el interior del Gurmukj hay Paz y Tranquilidad, su cuerpo y mente están absorbidos en el Naam, el Nombre del Señor.

ਨਾਮੋ ਚਿਤਵੈ. ਨਾਮੁ ਪੜੈ; ਨਾਮਿ ਰਹੈ ਲਿਵ ਲਾਇ ॥

naamo chitavai. naam parrai; naam rahai liv laae |

Sant Singh KhalsaHe contemplates the Naam, he studies the Naam, and he remains lovingly absorbed in the Naam.
Manmohan SinghHe contemplates on the Name, peruses the name and with the Name, he remains attached in love.
Manmohan Singh (Punjabi)ਉਹ ਨਾਮ ਨੂੰ ਸਿਮਰਦਾ ਹੈ, ਨਾਮ ਨੂੰ ਹੀ ਵਾਚਦਾ ਹੈ ਅਤੇ ਨਾਮ ਦੇ ਨਾਲ ਹੀ ਉਹ ਪਿਆਰਅੰਦਰ ਜੁੜਿਆ ਰਹਿੰਦਾ ਹੈ।
Fareedkot Teekaਹਰਿ ਨਾਮ ਕੋ ਚਿਤਵਤੇ ਹੈਂ ਔ ਨਾਮ ਕੋ ਹੀ ਪੜਤੇ ਹੈਂ, ਭਾਵ ਨਾਮ ਸਬੰਧੀ ਗਰੰਥ ਪੜਤੇ ਹੈਂ, ਪੁਨਾ ਤਿਸ ਨਾਮੀ ਮੇਂ ਹੀ ਅਪਣੀ ਬਿਰਤੀ ਕੋ ਲਗਾਇ ਰਹੇ ਹੈਂ॥
Prof. Sahib Singhਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ।

ਪਦ ਅਰਥ ਨਾਮੋ = ਨਾਮ ਹੀ।

SikhNet (Spanish)Él medita en el Nombre, recita el Nombre y está entonado sólo en el Nombre.

ਨਾਮੁ ਪਦਾਰਥੁ ਪਾਇਆ; ਚਿੰਤਾ ਗਈ ਬਿਲਾਇ ॥

naam padaarath paaeaa; chintaa gee bilaae |

Sant Singh KhalsaHe obtains the treasure of the Naam, and his anxiety is dispelled.
Manmohan SinghHe obtains the treasure of the Name and his anxiety is all dispelled.
Manmohan Singh (Punjabi)ਉਹ ਨਾਮ ਦੀ ਦੌਲਤ ਨੂੰ ਪ੍ਰਾਪਤ ਕਰ ਲੈਦਾ ਹੈ ਅਤੇ ਉਸ ਦਾ ਸਾਰਾ ਫਿਕਰ ਦੂਰ ਹੋ ਜਾਂਦਾ ਹੈ।
Fareedkot Teekaਤਿਨੋਂ ਨੇ ਨਾਮ ਪਦਾਰਥ ਪਾਇਆ ਹੈ, ਤਿਸੀ ਤੇ ਤਿਨੋਂ ਕੀ ਚਿੰਤਾ ਚਲੀ ਗਈ ਹੈ॥
Prof. Sahib Singhਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।

ਪਦ ਅਰਥ ਬਿਲਾਇ ਗਈ = ਦੂਰ ਹੋ ਗਈ।

SikhNet (Spanish)Logra las Bondades del Nombre y sus preocupaciones desaparecen.

ਸਤਿਗੁਰਿ ਮਿਲਿਐ ਨਾਮੁ ਊਪਜੈ; ਤਿਸਨਾ ਭੁਖ ਸਭ ਜਾਇ ॥

satigur miliai naam aoopajai; tisanaa bhukh sabh jaae |

Sant Singh KhalsaMeeting with the Guru, the Naam wells up, and his thirst and hunger are completely relieved.
Manmohan SinghMeeting with the True Guru, the Name wells up and his thirst and hunger are all removed.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਤੇ ਨਾਮ ਉਤਪੰਨ ਹੁੰਦਾ ਹੈ। ਉਸ ਦੀ ਤ੍ਰੇਹ ਤੇ ਖੁਦਿਆ ਸਭ ਨਵਿਰਤ ਹੋ ਜਾਂਦੀਆਂ ਹਨ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਨਾਮ ਮੇਂ ਨਿਸਚਾ ਉਪਜਤਾ ਹੈ ਔਰ ਤ੍ਰਿਸ਼ਨਾ ਭੁਖ ਸਭੀ ਚਲੀ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ।
SikhNet (Spanish)Encontrando al Guru, el Nombre se construye en su mente, su hambre cesa y también sus ansiedades.

ਨਾਨਕ. ਨਾਮੇ ਰਤਿਆ; ਨਾਮੋ ਪਲੈ ਪਾਇ ॥੧॥

naanak. naame ratiaa; naamo palai paae |1|

Sant Singh KhalsaO Nanak, imbued with the Naam, he gathers in the Naam. ||1||
Manmohan SinghNanak, imbued with Name, he gathers only the Name in his skirt.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜਣ ਦੁਆਰਾ, ਉਹ ਨਾਮ ਨੂੰ ਹੀ ਆਪਣੀ ਝੋਲੀ ਵਿੱਚ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਮੇਂ ਪ੍ਰੀਤੀ ਕਰਤਿਆਂ ਨਾਮ ਹੀ ਹਿਰਦੇ ਰੂਪੀ ਪਲੇ ਮੇਂ ਪਾਈਤਾ ਹੈ, ਭਾਵ ਪ੍ਰੀਤੀ ਕਰਨੇ ਸੇ ਨਾਮ ਮਿਲਤਾ ਹੈ॥੧॥☬ਜਿਸ ਮਰਵਾਹੇ ਪਰਥਾਇ ਗੌੜੀ ਰਾਗ ਮੇਂ ਸਲੋਕ ਹੈ, ਤਿਸੀ ਪ੍ਰਥਾਇ ਯੇਹ ਹੈ:
Prof. Sahib Singhਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥

ਪਦ ਅਰਥ ਪਲੈ ਪਾਇ = ਮਿਲਦਾ ਹੈ ॥੧॥

SikhNet (Spanish)Dice Nanak, imbuido en el Nombre, recolecta sólo los Frutos del Nombre. (1)
Answers quote the Granth verbatim with Ang citations. AI commentary is not Gurbani and not a religious ruling.