ੴ

ਸਿੱਖਬਾਣੀ · SikhBani

ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥

sant bhagat paravaan jo prabh bhaaeaa
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 652, 653 · 6 lines
Translations

ਪਉੜੀ ॥

paurree | Ang 652

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੰਤ ਭਗਤ ਪਰਵਾਣੁ; ਜੋ ਪ੍ਰਭਿ ਭਾਇਆ ॥

sant bhagat paravaan; jo prabh bhaaeaa | Ang 652

Sant Singh KhalsaThat Saint, that devotee, is acceptable, who is loved by God.
Manmohan SinghThat saint and devotee becomes acceptable to the Lord whom He loves.
Manmohan Singh (Punjabi)ਉਹ ਸਾਧੂ ਤੇ ਸ਼ਰਧਾਲੂ ਕਬੂਲ ਪੈ ਜਾਂਦਾ ਹੈ ਜਿਸ ਨੂੰ ਸੁਆਮੀ ਪਿਆਰ ਕਰਦਾ ਹੈ।
Fareedkot Teekaਸੋਈ ਸੰਤ ਔਰ ਭਗਤ ਪਰਵਾਨ ਹੈ, ਜੋ ਪ੍ਰਭੂ ਕੋ ਭਾਇਆ ਹੈ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ।
SikhNet (Spanish)Ese Devoto, ese Santo es aprobado si Dios los ama.

ਸੇਈ ਬਿਚਖਣ ਜੰਤ; ਜਿਨੀ ਹਰਿ ਧਿਆਇਆ ॥

seee bichakhan jant; jinee har dhiaaeaa | Ang 652

Sant Singh KhalsaThose beings are wise, who meditate on the Lord.
Manmohan SinghWise are the persons, who meditate on their Lord.
Manmohan Singh (Punjabi)ਸਿਆਣੇ ਹਨ ਉਹ ਪੁਰਸ਼ ਜੋ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਸੋ ਜੀਵ (ਬਿਚਖਣ) ਚਤਰ ਹੈਂ ਜਿਨੋਂ ਨੇ ਹਰਿ ਕੋ ਧਿਆਇਆ ਹੈ॥
Prof. Sahib Singhਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ।

ਪਦ ਅਰਥ ਬਿਚਖਣ = ਸਿਆਣੇ। ਧਿਆਇਆ = ਸਿਮਰਿਆ ਹੈ।

SikhNet (Spanish)Los verdaderos Sabios son los que meditan en el Señor, el Dios.

ਅੰਮ੍ਰਿਤੁ ਨਾਮੁ ਨਿਧਾਨੁ; ਭੋਜਨੁ ਖਾਇਆ ॥

amrit naam nidhaan; bhojan khaaeaa | Ang 652

Sant Singh KhalsaThey eat the food, the treasure of the Ambrosial Naam, the Name of the Lord.
Manmohan SinghThey partake of the food of the Nectar-Name the treasure of all the virtues
Manmohan Singh (Punjabi)ਉਹ ਸੁਧਾ ਸਰੂਪ ਨਾਮ ਦਾ ਖਾਣਾ ਖਾਂਦੇ ਹਨ, ਜੋ ਸਾਰੀਆਂ ਨੇਕੀਆਂ ਦਾ ਖਜ਼ਾਨਾ ਹੈ।
Fareedkot Teekaਅੰਮ੍ਰਿਤ ਕਾ ਖਜਾਨਾ ਜੋ ਨਾਮ ਹੈ, ਸੋ ਤਿਨੋਂ ਨੇ ਭੋਜਨ ਖਾਇਆ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ,

ਪਦ ਅਰਥ ਭੋਜਨੁ ਖਾਇਆ = ਭਾਵ, ਆਤਮਾ ਦਾ ਆਸਰਾ ਬਣਾਇਆ ਹੈ (ਜਿਵੇਂ ਭੋਜਨ ਸਰੀਰ ਦਾ ਆਸਰਾ ਹੈ)।

SikhNet (Spanish)Alimentan su ser con el Tesoro del Néctar del Ambrosial Naam,

ਸੰਤ ਜਨਾ ਕੀ ਧੂਰਿ; ਮਸਤਕਿ ਲਾਇਆ ॥

sant janaa kee dhoor; masatak laaeaa | Ang 652

Sant Singh KhalsaThey apply the dust of the feet of the Saints to their foreheads.
Manmohan SinghThe dust of the pious persons feet, they, apply to their forehead.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਉਹ ਆਪਣੇ ਮੱਥੇ ਨੂੰ ਲਾਉਂਦੇ ਹਨ।
Fareedkot Teekaਤਿਨ ਸੰਤ ਜਨੋਂ ਕੀ ਚਰਣਧੂੜੀ ਕੌ ਜਿਨੋਂ ਨੇ ਅਪਨੇ ਮਸਤਕ ਪਰ ਲਾਇਆ ਹੈ॥
Prof. Sahib Singhਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ।

ਪਦ ਅਰਥ ਮਸਤਕਿ = ਮੱਥੇ ਤੇ।

SikhNet (Spanish)el Nombre de Dios y untan sobre sus frentes el Polvo de los Pies de los Santos.

ਨਾਨਕ ਭਏ ਪੁਨੀਤ; ਹਰਿ ਤੀਰਥਿ ਨਾਇਆ ॥੨੬॥

naanak bhe puneet; har teerath naaeaa |26| Ang 653

Sant Singh KhalsaO Nanak, they are purified, bathing in the sacred shrine of the Lord. ||26||
Manmohan SinghNanak, bathing at the Lord's shrine, they are rendered immaculate.
Manmohan Singh (Punjabi)ਨਾਨਕ ਪ੍ਰਭੂ ਦੇ ਧਰਮ ਅਸਥਾਨ ਤੇ ਨ੍ਹਾ ਕੇ ਉਹ ਪਵਿੱਤਰ ਥੀ ਵੰਞਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ ਵਹੁ ਪੁਨੀਤ ਹੂਏ ਹੈਂ ਪੁਨਾ ਹਰਿ ਨਾਮ ਤੀਰਥ ਮੇਂ ਤਿਨ ਕਾ ਮਨ ਨਾਇਆ ਹੈ॥੨੬॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥

ਪਦ ਅਰਥ ਭਏ ਪੁਨੀਤ = ਪਵਿੱਤ੍ਰ ਹੋ ਗਏ ਹਨ। ਨਾਇਆ = ਨ੍ਹਾਤੇ ਹਨ ॥੨੬॥

SikhNet (Spanish)Oh dice Nanak, son purificados, bañándose en el Santuario Sagrado del Señor (26)
Answers quote the Granth verbatim with Ang citations. AI commentary is not Gurbani and not a religious ruling.