ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਮਨ ਧਰ ਤਰਬੇ; ਹਰਿ ਨਾਮ ਨੋ ॥
man dhar tarabe; har naam no |
Sant Singh KhalsaO mind, cross over with the Support of the Lord's Name.
Manmohan SinghO man, thou shalt swim across with the support of God's Name.
Manmohan Singh (Punjabi)ਹੈ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਪਾਰ ਉਤਰ ਜਾਵੇਗਾ।
Fareedkot Teekaਹੇ ਪਿਆਰੇ! ਜੇ ਤਰਬੇ ਕੋ ਚਾਹਤਾ ਹੈਂ ਤੋ ਹਰੀ ਨਾਮ ਕੋ ਧਾਰਨ ਕਰ॥☬ਪ੍ਰਸ਼ਨ: ਆਪ ਕਿਸ ਸੇ ਤਰਨਾ ਕਹਤੇ ਹੋ?☬ਉੱਤਰੁ:
Prof. Sahib Singhਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ।ਪਦ ਅਰਥ ਮਨ = ਹੇ ਮਨ! ਧਰ = ਆਸਰਾ। ਤਰਬੇ = ਤਰਨ ਵਾਸਤੇ। ਨਾਮਨੋ = {नामन्} ਨਾਮ।
SikhNet (Spanish)Oh mi mente, nosotros nadamos a través, sólo con el Nombre del Señor;
ਸਾਗਰ ਲਹਰਿ. ਸੰਸਾ ਸੰਸਾਰੁ; ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥
saagar lehar. sansaa sansaar; gur bohith paar garaamano |1| rahaau |
Sant Singh KhalsaThe Guru is the boat to carry you across the world-ocean, through the waves of cynicism and doubt. ||1||Pause||
Manmohan SinghThe Guru is the ship to ferry across the world-ocean full with the waves of superstition. Pause.
Manmohan Singh (Punjabi)ਵਹਿਮ ਦੀਆਂ ਮੌਜਾ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ। ਠਹਿਰਾਉ।
Fareedkot Teekaਜਿਸ ਸੰਸਾਰ ਸਮੁੰਦਰ ਮੇਂ ਸੰਸਾ ਹੀ ਲਹਿਰ ਹੈ। ਗੁਰੂ ਗ੍ਯਾਨ ਜਹਾਜ ਕੇ ਦੇਣੇ ਵਾਲੇ ਹੈਂ। ਸੰਸਿਓਂ ਕੇ (ਗਰਾਮਨੋ) ਸੰਬੂਹ ਸੇ ਪਾਰ ਕੋ ਪ੍ਰਾਪਤਿ ਕਰਤੇ ਹੈਂ॥੧॥ ਰਹਾਉ ॥
Prof. Sahib Singhਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ। ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ ॥੧॥ ਰਹਾਉ ॥ਪਦ ਅਰਥ ਸਾਗਰ = ਸਮੁੰਦਰ। ਸੰਸਾ = ਸਹਮ, ਫ਼ਿਕਰ। ਬੋਹਿਥੁ = ਜਹਾਜ਼। ਪਾਰ ਗਰਾਮਨੋ = ਪਾਰ ਲੰਘਣ ਲਈ ॥੧॥ ਰਹਾਉ ॥
SikhNet (Spanish)el mundo es un mar tumultuoso de duda, y el Guru, la Barca que nos cruza. (1-Pausa)
ਕਲਿ ਕਾਲਖ; ਅੰਧਿਆਰੀਆ ॥
kal kaalakh; andhiaareea |
Sant Singh KhalsaIn this Dark Age of Kali Yuga, there is only pitch darkness.
Manmohan SinghIn the iron-age there is pitch darkness.
Manmohan Singh (Punjabi)ਕਲਜੁਗ ਅੰਦਰ ਅਨ੍ਹੇਰਾ ਘੁੱਪ ਹੈ।
Fareedkot Teekaਜੀਵੋਂ ਕੀ ਬੁਧੀ ਕਲਜੁਗ ਮੇਂ ਵਾ ਕਲਪਨਾ ਰੂਪ ਵਾ ਪਾਪ ਰੂਪ (ਕਾਲਖ) ਸਿਆਹੀ ਕਰ ਕੇ ਅੰਧੇਰੇ ਸਮ ਹੋ ਰਹੀ ਹੈ॥
Prof. Sahib Singh(ਹੇ ਭਾਈ! ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ।ਪਦ ਅਰਥ ਕਲਿ = {कलि} (ਮਾਇਆ ਦੀ ਖ਼ਾਤਰ) ਝਗੜਾ ਬਖੇੜਾ। ਅੰਧਿਆਰੀਆ = ਹਨੇਰਾ ਪੈਦਾ ਕਰਨ ਵਾਲੀ।
SikhNet (Spanish)En esta Era de Kali, estamos envueltos en la total oscuridad;
ਗੁਰ ਗਿਆਨ ਦੀਪਕ; ਉਜਿਆਰੀਆ ॥੧॥
gur giaan deepak; ujiaareea |1|
Sant Singh KhalsaThe lamp of the Guru's spiritual wisdom illuminates and enlightens. ||1||
Manmohan SinghThe Guru given lamp of Divine Knowledge enlightens it.
Manmohan Singh (Punjabi)ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰ ਦਾ ਦੀਵਾ ਇਸ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਪਰੰਤੂ ਜਿਨ ਕੋ ਗੁਰੋਂ ਨੇ ਗ੍ਯਾਨ ਦੀਪਕ ਦੀਆ ਹੈ, ਤਿਨ ਕੀ ਬੁਧੀ ਮੇਂ ਪ੍ਰਕਾਸ ਹੋ ਰਹਾ ਹੈ॥੧॥
Prof. Sahib Singhਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ ॥੧॥ਪਦ ਅਰਥ ਦੀਪਕ = ਦੀਵਾ। ਉਜਿਆਰੀਆ = ਚਾਨਣ ਪੈਦਾ ਕਰਨ ਵਾਲਾ ॥੧॥
SikhNet (Spanish)la Sabiduría del Guru es la Luz que nos ilumina. (1)
ਬਿਖੁ ਬਿਖਿਆ ਪਸਰੀ; ਅਤਿ ਘਨੀ ॥
bikh bikhiaa pasaree; at ghanee |
Sant Singh KhalsaThe poison of corruption is spread out far and wide.
Manmohan SinghThe poison of mammon is very greatly spread.
Manmohan Singh (Punjabi)ਮਾਇਆ ਦੀ ਜ਼ਹਿਰ ਬਹੁਤ ਜ਼ਿਆਦਾ ਫੈਲੀ ਹੋਈ ਹੈ।
Fareedkot Teekaਜੋ (ਬਿਖੁ) ਜਹਰ ਰੂਪ ਅਰਥਾਤ ਮਾਰਨੇ ਵਾਲੀ (ਬਿਖਿਆ) ਵਿਖੇ ਵਾਸਨਾ ਹੈ, ਸੋ ਅਤੀ ਅਧਿਕ ਫੈਲੀ ਹੂਈ ਹੈ॥☬ਪ੍ਰਸ਼ਨ: ਤਿਸ ਸੇ ਕੋਈ ਬਚਿਆ ਭੀ ਹੈ?☬ਉੱਤਰ:
Prof. Sahib Singh(ਹੇ ਭਾਈ!) ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ।ਪਦ ਅਰਥ ਬਿਖੁ = ਜ਼ਹਰ। ਬਿਖਿਆ = ਮਾਇਆ। ਪਸਰੀ = ਖਿਲਰੀ ਹੋਈ। ਘਨੀ = ਸੰਘਣੀ।
SikhNet (Spanish)El veneno de Maya es esparcido por todas partes,
ਉਬਰੇ; ਜਪਿ ਜਪਿ ਹਰਿ ਗੁਨੀ ॥੨॥
aubare; jap jap har gunee |2|
Sant Singh KhalsaOnly the virtuous are saved, chanting and meditating on the Lord. ||2||
Manmohan SinghThe virtuous are saved by constantly remembering God.
Manmohan Singh (Punjabi)ਨੇਕ ਪੁਰਸ਼ ਵਾਹਿਗੁਰੂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
Fareedkot Teeka(ਗੁਨੀ) ਗੁਨਵਾਨ ਬਬੇਕੀ ਹਰੀ ਕੇ ਨਾਮ ਕੋ ਜਪ ਜਪ ਕਰ ਬਚੇ ਹੈਂ॥੨॥
Prof. Sahib Singhਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ ॥੨॥ਪਦ ਅਰਥ ਉਬਰੇ = ਬਚ ਗਏ। ਹਰਿ ਗੁਨੀ = ਹਰੀ ਦੇ ਗੁਣਾਂ ਨੂੰ ॥੨॥
SikhNet (Spanish)pero aquél que recita la Alabanza del Señor es salvado. (2)
ਮਤਵਾਰੋ; ਮਾਇਆ ਸੋਇਆ ॥
matavaaro; maaeaa soeaa |
Sant Singh KhalsaIntoxicated with Maya, the people are asleep.
Manmohan SinghIntoxicated by mammon the man is asleep.
Manmohan Singh (Punjabi)ਮੋਹਨੀ ਦਾ ਨਸ਼ਈ ਕੀਤਾ ਹੋਇਆ ਬੰਦਾ ਸੁੱਤਾ ਪਿਆ ਹੈ।
Fareedkot Teekaਜੋ ਗਾਫਲ ਮਾਇਆ ਮੇਂ ਸੋਇਆ ਥਾ॥
Prof. Sahib Singh(ਹੇ ਭਾਈ!) ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ,ਪਦ ਅਰਥ ਮਤਵਾਰੋ = ਮਸਤ, ਮਤਵਾਲਾ।
SikhNet (Spanish)La mente duerme, intoxicada por Maya,
ਗੁਰ ਭੇਟਤ; ਭ੍ਰਮੁ ਭਉ ਖੋਇਆ ॥੩॥
gur bhettat; bhram bhau khoeaa |3|
Sant Singh KhalsaMeeting the Guru, doubt and fear are dispelled. ||3||
Manmohan SinghBy meeting the Guru doubt and dread are dispelled.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ ਸੰਸਾ ਤੇ ਡਰ ਦੁਰ ਹੋ ਜਾਂਦੇ ਹਨ।
Fareedkot Teekaਉਸ ਨੇ ਭੀ ਗੁਰੋਂ ਕੋ ਮਿਲਤੇ ਹੀ ਭਰਮ ਔਰ ਡਰ ਗਵਾਇ ਦੀਆ ਹੈ॥੩॥☬ਪ੍ਰਸ਼ਨ: ਗੁਰੋਂ ਸੇ ਮਿਲਤੇ ਹੀ ਭਰਮ ਕੈਸੇ ਖੋਇਆ ਗਿਆ?☬ਉੱਤਰ:
Prof. Sahib Singhਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ ॥੩॥ਪਦ ਅਰਥ ਭੇਟਤ = ਮਿਲਦਿਆਂ। ਭ੍ਰਮੁ = ਭਟਕਣਾ। ਖੋਇਆ = ਦੂਰ ਕਰ ਲਿਆ ॥੩॥
SikhNet (Spanish)pero conociendo al Guru, nuestras dudas y miedos son eliminados. (3)
ਕਹੁ ਨਾਨਕ; ਏਕੁ ਧਿਆਇਆ ॥
kahu naanak; ek dhiaaeaa |
Sant Singh KhalsaSays Nanak, meditate on the One Lord;
Manmohan SinghSays Nanak, I have remembered the One Lord.
Manmohan Singh (Punjabi)ਗੁਰੂ ਜੀ ਆਖਦੇ ਹਨ ਮੈਂ ਇਕ ਸਾਈਂ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਪਰਮੇਸ੍ਵਰ ਕਾ ਧਿਆਨ ਕੀਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ,
SikhNet (Spanish)Oh, dice Nanak, aquél que habita en el Uno sólo,
ਘਟਿ ਘਟਿ; ਨਦਰੀ ਆਇਆ ॥੪॥੨॥੧੪੦॥
ghatt ghatt; nadaree aaeaa |4|2|140|
Sant Singh Khalsabehold Him in each and every heart. ||4||2||140||
Manmohan SinghIn every heart I have seen Him.
Manmohan Singh (Punjabi)ਹਰ ਦਿਲ ਅੰਦਰ ਮੈਂ ਉਸ ਨੂੰ ਵੇਖ ਲਿਆ ਹੈ।
Fareedkot Teekaਔਰ ਵਹੀ ਘਟ ਘਟ ਮੇਂ ਦ੍ਰਿਸਟਿਆ ਹੈ॥੪॥੨॥੧੪੦॥
Prof. Sahib Singhਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ ॥੪॥੨॥੧੪੦॥ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ, ਘਟ ਵਿਚ ਘਟ ਵਿਚ ॥੪॥
SikhNet (Spanish)ve al Señor en cada corazón.(4-2-140)