ਸੋਰਠਿ ਮਹਲਾ ੫ ॥
soratth mahalaa 5 | Ang 629
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਆਗੈ. ਸੁਖੁ ਮੇਰੇ ਮੀਤਾ ॥
aagai. sukh mere meetaa | Ang 629
Sant Singh KhalsaPeace in this world, O my friends,
Manmohan SinghMy friend, for me, hereafter peace,
Manmohan Singh (Punjabi)ਹੇ ਮੈਂਡੇ ਮਿੱਤਰ! ਮੇਰੇ ਲਈ ਅੱਗੇ ਆਰਾਮ,
Fareedkot Teekaਹੇ ਮਿਤ੍ਰੋ! ਹਮਾਰੇ ਕੋ (ਆਗੈ) ਪ੍ਰਲੋਕ ਕਾ ਸੁਖ॥
Prof. Sahib Singhਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ,ਪਦ ਅਰਥ ਆਗੈ = ਅਗਾਂਹ ਆਉਣ ਵਾਲੇ ਜੀਵਨ ਵਿਚ। ਮੀਤਾ = ਹੇ ਮਿੱਤਰ!
SikhNet (Spanish)La Bienaventuranza y el Éxtasis me esperan antes y después, oh mi amigo,
ਪਾਛੇ ਆਨਦੁ. ਪ੍ਰਭਿ ਕੀਤਾ ॥
paachhe aanad. prabh keetaa | Ang 629
Sant Singh Khalsaand bliss in the world hereafter - God has given me this.
Manmohan Singhand hitherto happiness has been arranged by my Lord.
Manmohan Singh (Punjabi)ਅਤੇ ਪਿਛੇ ਖੁਸ਼ੀ ਦਾ ਪ੍ਰਬੰਧ ਕੀਤਾ ਹੈ, ਮੇਰੇ ਸੁਆਮੀ ਨੇ।
Fareedkot Teekaਅਰ (ਪਾਛੈ) ਇਸ ਲੋਕ ਕਾ ਅਨੰਦ ਭੀ ਪ੍ਰਭੂ ਨੇ ਕਰ ਦੀਆ ਹੈ॥
Prof. Sahib Singhਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ,ਪਦ ਅਰਥ ਪਾਛੇ = ਪਿੱਛੇ ਬੀਤ ਚੁਕੇ ਸਮੇ ਵਿਚ। ਪ੍ਰਭਿ = ਪ੍ਰਭੂ ਨੇ।
SikhNet (Spanish)pues tal es el Milagro de mi Señor, el Dios.
ਪਰਮੇਸੁਰਿ ਬਣਤ ਬਣਾਈ ॥
paramesur banat banaaee | Ang 629
Sant Singh KhalsaThe Transcendent Lord has arranged these arrangements;
Manmohan SinghThe Lofty Lord has caused such arrangements,
Manmohan Singh (Punjabi)ਉਚੇ ਪ੍ਰਭੂ ਨੇ ਐਸੀ ਤਰ੍ਹਾਂ ਬਨਾਵਟ ਬਣਾਈ ਹੈ,
Fareedkot Teekaਪ੍ਰਮੇਸਰ ਜੀ ਨੇ ਸਭ ਬਣਤ ਆਪ ਹੀ ਬਣਾਈ ਹੈ॥
Prof. Sahib Singhਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ,ਪਦ ਅਰਥ ਪਰਮੇਸੁਰਿ = ਪਰਮੇਸਰ ਨੇ। ਬਣਤ = ਵਿਓਂਤ।
SikhNet (Spanish)Mi mente ya no vacila más
ਫਿਰਿ ਡੋਲਤ. ਕਤਹੂ ਨਾਹੀ ॥੧॥
fir ddolat. katahoo naahee |1| Ang 629
Sant Singh KhalsaI shall never waver again. ||1||
Manmohan Singhthat my soul wobbles not any more, again.
Manmohan Singh (Punjabi)ਕਿ ਮੇਰੀ ਆਤਮਾ ਕਿਧਰੇ ਮੁੜ ਕੇ, ਹੋਰ ਡੱਕੋ-ਡੋਲੇ ਨਹੀਂ ਖਾਂਦੀ।
Fareedkot Teekaਇਸ ਵਾਸਤੇ ਹਮ ਫਿਰ (ਕਤਹੂ) ਕਹੀਂ ਡੋਲਤੇ ਨਹੀਂ ਹੈ॥੧॥☬ਇਸ ਪ੍ਰਕਾਰ ਬੇਨਤੀ ਕਰਤੇ ਹੈਂ:
Prof. Sahib Singhਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ ॥੧॥ਪਦ ਅਰਥ ਕਤ ਹੂ = ਕਿਤੇ ਭੀ ॥੧॥
SikhNet (Spanish)y está complacida con mi Maestro Verdadero. (1)
ਸਾਚੇ ਸਾਹਿਬ ਸਿਉ. ਮਨੁ ਮਾਨਿਆ ॥
saache saahib siau. man maaniaa | Ang 629
Sant Singh KhalsaMy mind is pleased with the True Lord Master.
Manmohan SinghWith the True Lord my mind is now, reconciled.
Manmohan Singh (Punjabi)ਸੱਚੇ ਸੁਆਮੀ ਨਾਲ ਹੁਣ ਮੇਰਾ ਮਨ ਹਿਲ ਗਿਆ ਹੈ।
Fareedkot Teekaਅਬ (ਸਾਚੇ) ਸਾਹਿਬ ਵਾਹਗੁਰੂ ਸੇ ਹਮਾਰਾ ਮਨ ਪਤਿ੍ਯਾਇ ਗ੍ਯਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ,ਪਦ ਅਰਥ ਸਾਚੇ ਸਿਉ = ਸਦਾ ਕਾਇਮ ਰਹਿਣ ਵਾਲੇ। ਸਿਉ = ਨਾਲ। ਮਾਨਿਆ = ਪਤੀਜ ਗਿਆ।
SikhNet (Spanish)Veo al Señor
ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥
har sarab nirantar jaaniaa |1| rahaau | Ang 629
Sant Singh KhalsaI know the Lord to be pervading all. ||1||Pause||
Manmohan SinghI realise God within all. Pause.
Manmohan Singh (Punjabi)ਮੈਂ ਵਾਹਿਗੁਰੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹਾਂ। ਠਹਿਰਾਉ।
Fareedkot Teekaਹਰੀ ਕੋ ਵਸੇਸ ਕਰ ਕੇ ਸਰਬ ਕੇ ਅੰਤਰ ਪੂਰਨ ਜਾਨਾ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਨਿਰੰਤਰਿ = {ਨਿਰ-ਅੰਤਰਿ। ਅੰਤਰੁ = ਵਿੱਥ} ਇਕ-ਰਸ, ਬਿਨਾ ਵਿੱਥ ਦੇ ॥੧॥ ਰਹਾਉ ॥
SikhNet (Spanish)compenetrándolo todo. (1‑Pausa)
ਸਭ ਜੀਅ ਤੇਰੇ. ਦਇਆਲਾ ॥
sabh jeea tere. deaalaa | Ang 630
Sant Singh KhalsaAll beings are Yours, O Merciful Lord.
Manmohan SinghAll the beings art Thine, O Merciful Master.
Manmohan Singh (Punjabi)ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ!
Fareedkot Teekaਹੇ ਦ੍ਯਾਲ! ਸਭੀ ਜੀਵ ਤੇਰੇ ਹੈਂ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ,ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਦਇਆਲਾ = ਹੇ ਦਇਆ ਦੇ ਘਰ!
SikhNet (Spanish)Oh Señor Compasivo, todo tipo de vida Te pertenece;
ਅਪਨੇ ਭਗਤ. ਕਰਹਿ ਪ੍ਰਤਿਪਾਲਾ ॥
apane bhagat. kareh pratipaalaa | Ang 630
Sant Singh KhalsaYou cherish Your devotees.
Manmohan SinghThou cherisheth Thine saints, O Lord.
Manmohan Singh (Punjabi)ਤੂੰ ਆਪਣੇ ਸੰਤਾਂ ਦੀ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਪਰੰਤੂ ਅਪਨੇ ਭਗਤੋਂ ਕੀ ਤੂੰ ਵਸੇਸ ਕਰ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ।ਪਦ ਅਰਥ ਕਰਹਿ = ਤੂੰ ਕਰਦਾ ਹੈਂ।
SikhNet (Spanish)elevas a Tus Devotos, Maravillosa es Tu Gloria.
ਅਚਰਜੁ; ਤੇਰੀ ਵਡਿਆਈ ॥
acharaj; teree vaddiaaee | Ang 630
Sant Singh KhalsaYour glorious greatness is wonderful and marvellous.
Manmohan SinghMarvellous is Thy grandeur.
Manmohan Singh (Punjabi)ਅਦਭੁੱਤ ਹੈ ਤੇਰੀ ਮਹਿਮਾ।
Fareedkot Teekaਤੇਰੀ ਵਡਾਈ ਭੀ ਅਸਚਰਜ ਹੈ॥
Prof. Sahib Singhਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ।ਪਦ ਅਰਥ ਅਚਰਜੁ = ਹੈਰਾਨ ਕਰ ਦੇਣ ਵਾਲਾ। ਵਡਿਆਈ = ਬਖ਼ਸ਼ਸ਼।
SikhNet (Spanish)Nanak medita por siempre en el Naam,
ਨਿਤ ਨਾਨਕ. ਨਾਮੁ ਧਿਆਈ ॥੨॥੨੩॥੮੭॥
nit naanak. naam dhiaaee |2|23|87| Ang 630
Sant Singh KhalsaNanak ever meditates on the Naam, the Name of the Lord. ||2||23||87||
Manmohan SinghNanak remembers ever the Lord's Name.
Manmohan Singh (Punjabi)ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਇਸ ਵਾਸਤੇ ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਿਤਾਪ੍ਰਤ ਤੇਰੇ ਨਾਮ ਕੋ ਧ੍ਯਾਵਤਾ ਹੂੰ॥੨॥੨੩॥੮੭॥
Prof. Sahib Singhਹੇ ਨਾਨਕ! (ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥੨੩॥੮੭॥ਪਦ ਅਰਥ ਧਿਆਈ = ਧਿਆਉਂਦਾ ਹੈ ॥੨॥੨੩॥੮੭॥
SikhNet (Spanish)el Nombre del Señor. (2‑23‑87)