ਸਾਰਗ ਮਹਲਾ ੫ ॥
saarag mahalaa 5 | Ang 1220
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਬੈਕੁੰਠ; ਗੋਬਿੰਦ ਚਰਨ ਨਿਤ ਧਿਆਉ ॥
baikuntth; gobind charan nit dhiaau | Ang 1220
Sant Singh KhalsaTo meditate on the Lotus Feet of the Lord of the Universe is heaven for me.
Manmohan SinghTo contemplate ever the Lord's feet is to abide in the Lord's realm.
Manmohan Singh (Punjabi)ਸਦਾ ਪ੍ਰਭੂ ਦੇ ਪੈਰਾਂ ਦਾ ਆਰਾਧਨ ਕਰਨਾ ਬ੍ਰਹਮ ਲੋਕ ਅੰਦਰ ਵਸਣਾ ਹੈ।
Fareedkot Teekaਹੇ ਭਾਈ! ਜੋ (ਬੈਕੁੰਠ) ਨਾਸ ਤੇ ਰਹਿਤ ਗੋਬਿੰਦ ਹੈ ਤਿਸ ਕੇ ਚਰਨ ਕਮਲੋਂ ਕੋ ਨਿਤਪ੍ਰਤਿ ਧ੍ਯਾਵਣਾ ਕਰੁ॥
Prof. Sahib Singhਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ।ਪਦ ਅਰਥ ਨਿਤ = ਸਦਾ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ।
SikhNet (Spanish)Contemplar los Pies de Loto del Señor es para mí el Cielo,
ਮੁਕਤਿ ਪਦਾਰਥੁ ਸਾਧੂ ਸੰਗਤਿ; ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥
mukat padaarath saadhoo sangat; amrit har kaa naau |1| rahaau | Ang 1220
Sant Singh KhalsaIn the Saadh Sangat, the Company of the Holy, is the treasure of liberation and the Lord's Ambrosial Name. ||1||Pause||
Manmohan SinghBy the saints society, one is blessed with the wealth of emancipation and the Lord's Nectar-Name. Pause.
Manmohan Singh (Punjabi)ਸਤਿਸੰਗਤ ਦੁਆਰਾ, ਪ੍ਰਾਣੀ ਨੂੰ ਕਲਿਆਣ ਦੀ ਦੋਲਤ ਅਤੇ ਸਾਹਿਬ ਦੇ ਸੁਧਾਸਰੂਪ-ਨਾਮ ਦੀ ਦਾਤ ਮਿਲਦੀ ਹੈ। ਠਹਿਰਾਉ।
Fareedkot Teekaਤਿਸ ਹਰੀ ਕਾ ਅੰਮ੍ਰਿਤ ਰੂਪ ਨਾਮ ਔਰ ਮੁਕਤੀ ਰੂਪ ਜੋ ਪਦਾਰਥ ਹੈ, ਇਹ ਸੰਤੋਂ ਕੀ ਸੰਗਤਿ ਕਰ ਪ੍ਰਾਪਤਿ ਹੋਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥ਪਦ ਅਰਥ ਸਾਧੂ ਸੰਗਤ = ਗੁਰੂ ਦੀ ਸੰਗਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥ ਰਹਾਉ ॥
SikhNet (Spanish)uno es bendecido con el Nombre Néctar y la Emancipación a través de los Santos. (1-Pausa)
ਊਤਮ ਕਥਾ ਸੁਣੀਜੈ ਸ੍ਰਵਣੀ; ਮਇਆ ਕਰਹੁ ਭਗਵਾਨ ॥
aootam kathaa suneejai sravanee; meaa karahu bhagavaan | Ang 1220
Sant Singh KhalsaO Lord God, please be kind to me, that I may hear with my ears Your Sublime and Exalted Sermon.
Manmohan SinghO Auspicious Lord, show Thou mercy unto me, that, with mine ears, I may hear Thy sublime gospel.
Manmohan Singh (Punjabi)ਹੇ ਸੁਲੱਖਣੇ ਸੁਆਮੀ! ਤੂੰ ਮੇਰੇ ਤੇ ਮਿਹਰ ਧਾਰ, ਤਾਂ ਜੋ ਮੈਂ ਆਪਣੇ ਕੰਨਾਂ ਨਾਲ ਤੇਰੀ ਸਰੇਸ਼ਟ ਕਥਾ-ਵਾਰਤਾ ਸ੍ਰਵਣ ਕਰਾਂ।
Fareedkot Teekaਕਾਨੋਂ ਕਰ ਕੇ ਹਰੀ ਕੀ ਊਤਮ ਕਥਾ ਕੋ ਸ੍ਰਵਨ ਕਰੀਏ ਤਬ ਭਗਵਾਨ (ਮਾਇਆ) ਕ੍ਰਿਪਾ (ਕਰਹੁ) ਕਰਤਾ ਹੈ॥
Prof. Sahib Singhਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ।ਪਦ ਅਰਥ ਸੁਣੀਜੈ = ਸੁਣ ਸਕੀਏ। ਸ੍ਰਵਣੀ = ਕੰਨਾਂ ਨਾਲ। ਮਇਆ = ਦਇਆ, ਮਿਹਰ। ਭਗਵਾਨ = ਹੇ ਭਗਵਾਨ!
SikhNet (Spanish)Oh Señor ten Compasión para que pueda escuchar Tu Sublime Evangelio y así ser bendecido con Paz
ਆਵਤ ਜਾਤ ਦੋਊ ਪਖ ਪੂਰਨ; ਪਾਈਐ ਸੁਖ ਬਿਸ੍ਰਾਮ ॥੧॥
aavat jaat doaoo pakh pooran; paaeeai sukh bisraam |1| Ang 1220
Sant Singh KhalsaMy cycle of coming and going is finally completed, and I have attained peace and tranquility. ||1||
Manmohan SinghThis wise I am blessed with perfect peace and pleasure in both the states of life and death.
Manmohan Singh (Punjabi)ਇਸ ਤਰ੍ਹਾਂ ਮੈਨੂੰ ਜੀਵਨ ਤੇ ਮਰਨ ਦੀਆਂ ਦੋਨਾਂ ਹਾਲਤਾਂ ਅੰਦਰ ਮੁਕੰਮਲ ਆਰਾਮ ਤੇ ਅਨੰਦ ਪਰਾਪਤ ਹੋ ਜਾਂਦੇ ਹਨ।
Fareedkot Teekaਜੰਮਣ ਔਰ ਮਰਣ ਰੂਪ ਏਹ ਦੋਨੋਂ ਪਖ ਪੂਰਨ ਅਰਥਾਤ ਸਮਾਪਤ ਹੋ ਜਾਤੇ ਹੈਂ ਔਰ ਸੁਖ ਸ੍ਵਰੂਪ ਮੇਂ ਇਸਥਿਤੀ ਪਾਈਤੀ ਹੈ॥੧॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥ਪਦ ਅਰਥ ਆਵਤ ਜਾਤ ਦੋਊ ਪਖ = ਜੰਮਣ ਅਤੇ ਮਰਨ, ਇਹ ਦੋਵੇਂ ਪਾਸੇ। ਪੂਰਨ = ਪੂਰੇ ਹੋ ਜਾਂਦੇ ਹਨ, ਮੁੱਕ ਜਾਂਦੇ ਹਨ। ਸੁਖ ਬਿਸ੍ਰਾਮ = ਸੁਖਾਂ ਦਾ ਟਿਕਾਣਾ ॥੧॥
SikhNet (Spanish)y Plenitud en la vida y en la muerte. (1)
ਸੋਧਤ ਸੋਧਤ ਤਤੁ ਬੀਚਾਰਿਓ; ਭਗਤਿ ਸਰੇਸਟ ਪੂਰੀ ॥
sodhat sodhat tat beechaario; bhagat saresatt pooree | Ang 1221
Sant Singh KhalsaSearching and searching, I have realized the essence of reality: devotional worship is the most sublime fulfillment.
Manmohan SinghSearching and seeking I have realised this to be the quintessence that the Lord's sublime meditation alone fulfils the mortal.
Manmohan Singh (Punjabi)ਖੋਜ ਭਾਲ ਕਰ ਕੇ, ਮੈਂ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ ਕੇਵਲ ਸੁਆਮੀ ਦਾ ਉਤਕ੍ਰਿਸ਼ਟ ਸਿਮਰਨ ਹੀ ਪ੍ਰਾਣੀ ਨੂੰ ਪਰੀਪੂਰਨ ਕਰਦਾ ਹੈ।
Fareedkot Teekaਸ਼ਾਸਤ੍ਰੋਂ ਕੋ ਸੋਧ ਕੇ ਔਰ ਬੇਦੋਂ ਕੋ ਭੀ ਸੋਧ ਕਰ ਏਹੀ ਸਿਧਾਂਤ ਬੀਚਾਰਾ ਹੈ ਕਿ ਸੰਸਾਰ ਮੇਂ ਪੂਰੀ ਸ੍ਰੇਸ਼ਟ ਭਗਤੀ ਹੈ॥
Prof. Sahib Singhਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ।ਪਦ ਅਰਥ ਸੋਧਤ ਸੋਧਤ = ਵਿਚਾਰ ਕਰਦਿਆਂ ਕਰਦਿਆਂ। ਤਤੁ = ਅਸਲੀਅਤ। ਸਰੇਸਟ ਪੂਰੀ = ਪੂਰਨ ਤੌਰ ਤੇ ਚੰਗੀ।
SikhNet (Spanish)Después de una gran búsqueda, he encontrado la Quintaesencia de la Sabiduría; la Devoción al Señor llena de Satisfacción nuestro ser.
ਕਹੁ ਨਾਨਕ. ਇਕ ਰਾਮ ਨਾਮ ਬਿਨੁ; ਅਵਰ ਸਗਲ ਬਿਧਿ ਊਰੀ ॥੨॥੬੨॥੮੫॥
kahu naanak. ik raam naam bin; avar sagal bidh aooree |2|62|85| Ang 1221
Sant Singh KhalsaSays Nanak, without the Name of the One Lord, all other ways are imperfect. ||2||62||85||
Manmohan SinghSays Nanak, without the Name of the one Lord, imperfect are all other ways.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਇਕ ਸੁਆਮੀ ਦੇ ਨਾਮ ਦੇ ਬਗੈਰ, ਅਧੂਰੇ ਹਨ ਹੋਰ ਸਮੂਹ ਤਰੀਕੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਕ ਰਾਮ ਨਾਮ ਸੇ ਬਿਨਾਂ ਔਰ ਜਿਤਨੀਆਂ ਬਿਧੀਆਂ, ਭਾਵ ਪ੍ਰਾਪਤੀ ਕੇ ਉਪਾਵ ਔ ਸਾਧਨ ਹੈ ਸਭ (ਊਰੀ) ਖਾਲੀ ਹੈ॥੨॥੬੨॥੮੫॥☬ਉਪਦੇਸ਼:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥ਪਦ ਅਰਥ ਊਰੀ = ਊਣੀ ॥੨॥੬੨॥੮੫॥
SikhNet (Spanish)Dice Nanak, cualquier otro camino que no sea el del Nombre del Señor, es imperfecto. (2-62-85)