ੴ

ਸਿੱਖਬਾਣੀ · SikhBani

ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥

hau paapee patit param paakhanddee too niramal nirankaaree
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 596, 597 · 11 lines
Translations

ਸੋਰਠਿ ਮਹਲਾ ੧ ॥

soratth mahalaa 1 | Ang 596

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਹਉ ਪਾਪੀ ਪਤਿਤੁ ਪਰਮ ਪਾਖੰਡੀ; ਤੂ ਨਿਰਮਲੁ ਨਿਰੰਕਾਰੀ ॥

hau paapee patit param paakhanddee; too niramal nirankaaree | Ang 596

Sant Singh KhalsaI am a wicked sinner and a great hypocrite; You are the Immaculate and Formless Lord.
Manmohan SinghI am a wicked sinner, and a great hypocrite and Thou art my Immaculate and Formless Lord.
Manmohan Singh (Punjabi)ਮੈਂ ਪਾਬਰ ਗੁਨਹਿਗਾਰ ਤੇ ਮਹਾਨ ਦੰਭੀ ਹਾਂ। ਤੂੰ ਮੇਰਾ ਪਵਿੱਤ੍ਰ ਅਤੇ ਰੂਪ-ਰਹਿਤ ਸਾਹਿਬ ਹੈ।
Fareedkot Teekaਹੇ ਨਿਰਮਲ ਨਿਰੰਕਾਰੀ ਠਾਕੁਰ! ਮੈਂ ਪਾਪੀਓਂ ਸੇ ਭੀ ਬੜਾ ਪਾਪੀ ਹੂੰ ਔਰ (ਪਰਮ) ਬਡਾ ਪਾਖੰਡੀ ਹੂੰ॥
Prof. Sahib Singh(ਹੇ ਮੇਰੇ ਠਾਕੁਰ!) ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ।

ਪਦ ਅਰਥ ਹਉ = ਮੈਂ। ਪਤਿਤੁ = ਡਿੱਗਾ ਹੋਇਆ, ਵਿਕਾਰਾਂ ਵਿਚ ਪਿਆ ਹੋਇਆ।

SikhNet (Spanish)Soy deficiente en todo; soy un orgulloso y no tengo Fe; Tú eres mi Señor Inmaculado y sin Forma.

ਅੰਮ੍ਰਿਤੁ ਚਾਖਿ. ਪਰਮ ਰਸਿ ਰਾਤੇ; ਠਾਕੁਰ ਸਰਣਿ ਤੁਮਾਰੀ ॥੧॥

amrit chaakh. param ras raate; tthaakur saran tumaaree |1| Ang 596

Sant Singh KhalsaTasting the Ambrosial Nectar, I am imbued with supreme bliss; O Lord and Master, I seek Your Sanctuary. ||1||
Manmohan SinghO my Lord, I have sought thy refuge and tasting the Name Nectar, I am imbued with supreme bliss.
Manmohan Singh (Punjabi)ਹੇ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਅਤੇ ਨਾਮ ਅੰਮ੍ਰਿਤ ਨੂੰ ਚੱਖ ਕੇ ਮੈਂ ਮਹਾਨ ਖੁਸ਼ੀ ਨਾਲ ਰੰਗਿਆ ਹਾਂ।
Fareedkot Teekaਹੇ ਸ੍ਵਾਮੀ! ਕੇਵਲ ਆਪ ਕੀ ਸਰਣ ਕੌ ਪ੍ਰਾਪਤਿ ਹੋ ਕਰ ਤੇਰੇ ਨਾਮ ਅੰਮ੍ਰਿਤ ਕੋ ਚਾਖਿ ਕਰ ਮੇਰੇ ਅੰਤਹਕਰਣ ਪਰਮ ਰਸ ਸੇ ਮਸਤ ਹੋ ਰਹੇ ਹੈਂ॥੧॥
Prof. Sahib Singhਜੇਹੜੇ, ਹੇ ਮੇਰੇ ਠਾਕੁਰ! ਤੇਰੀ ਸ਼ਰਨ ਆ ਕੇ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖਦੇ ਹਨ, ਉਹ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ ॥੧॥

ਪਦ ਅਰਥ ਅੰਮ੍ਰਿਤੁ = ਅਟੱਲ ਜੀਵਨ ਦੇਣ ਵਾਲਾ ਨਾਮ-ਰਸ। ਰਸਿ = ਰਸ ਵਿਚ। ਠਾਕੁਰ = ਹੇ ਠਾਕੁਰ! ॥੧॥

SikhNet (Spanish)Cuando pruebo el Néctar de Tu Nombre, me embullo en Éxtasis. Oh Señor, busco sólo Tu Refugio. (1)

ਕਰਤਾ; ਤੂ ਮੈ ਮਾਣੁ ਨਿਮਾਣੇ ॥

karataa; too mai maan nimaane | Ang 596

Sant Singh KhalsaO Creator Lord, You are the honor of the dishonored.
Manmohan SinghO Creator, Thou art the honour of me, the dishonoured.
Manmohan Singh (Punjabi)ਹੇ ਸਿਰਜਣਹਾਰ! ਮੈਂ ਬੇਇੱਜ਼ਤੇ ਦੀ ਤੂੰ ਇੱਜ਼ਤ ਹੈ।
Fareedkot Teekaਹੇ ਕਰਤਾ ਪੁਰਖ! ਮੈਂ ਨਿਮਾਣੇ ਕਾ ਮਾਣ ਤੂੰ ਹੈ॥
Prof. Sahib Singhਹੇ ਮੇਰੇ ਕਰਤਾਰ! ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ)।

ਪਦ ਅਰਥ ਕਰਤਾ = ਹੇ ਕਰਤਾਰ!

SikhNet (Spanish)En mi regazo está el Honor y la Gloria de la Riqueza

ਮਾਣੁ ਮਹਤੁ. ਨਾਮੁ ਧਨੁ ਪਲੈ; ਸਾਚੈ ਸਬਦਿ ਸਮਾਣੇ ॥ ਰਹਾਉ ॥

maan mehat. naam dhan palai; saachai sabad samaane | rahaau | Ang 596

Sant Singh KhalsaIn my lap is the honor and glory of the wealth of the Name; I merge into the True Word of the Shabad. ||Pause||
Manmohan SinghIn my lap is the honour and glory of the wealth of the Name. and into the True Name I am merged. Pause.
Manmohan Singh (Punjabi)ਮੇਰੀ ਝੋਲੀ ਵਿੱਚ ਨਾਮ ਦੀ ਦੌਲਤ ਦੀ ਇੱਜ਼ਤ ਅਤੇ ਪ੍ਰਭਤਾ ਹੈ ਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ। ਠਹਿਰਾਉ।
Fareedkot Teekaਮੇਰਾ ਮਾਨ ਔਰ (ਮਹਤੁ) ਬਡਿਆਈ ਇਸੀ ਮੇਂ ਹੈ, ਜੋ ਸਾਚੇ ਗੁਰਾਂ ਕੇ ਉਪਦੇਸ ਮੇਂ ਮੇਰੇ ਅੰਤਹਕਰਣ ਸਮਾਏ ਹੂਏ ਨਾਮ ਧਨ ਕੋ ਪਲੇ ਮੇਂ ਰਖੇ, ਭਾਵ ਜੀਵ ਨਾਮ ਮੇਂ ਪ੍ਰੀਤੀ ਰਖੇ॥ ਰਹਾਉ ॥
Prof. Sahib Singhਮਾਣ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ ਤੇ ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥ ਰਹਾਉ॥

ਪਦ ਅਰਥ ਮਹਤੁ = ਮਹੱਤਤਾ, ਵਡਿਆਈ ॥ ਰਹਾਉ॥

SikhNet (Spanish)del Nombre y me inmerjo así en la Palabra Verdadera del Shabd. (Pausa)

ਤੂ ਪੂਰਾ. ਹਮ ਊਰੇ ਹੋਛੇ; ਤੂ ਗਉਰਾ. ਹਮ ਹਉਰੇ ॥

too pooraa. ham aoore hochhe; too gauraa. ham haure | Ang 596

Sant Singh KhalsaYou are perfect, while I am worthless and imperfect. You are profound, while I am trivial.
Manmohan SinghThou art perfect and I am imperfect and worthless. Thou art profound and I am but trifling.
Manmohan Singh (Punjabi)ਤੂੰ ਮੁਕੰਮਲ ਹੈ ਤੇ ਮੈਂ ਨਾਂ-ਮੁਕੰਮਲ ਅਤੇ ਤੁਛ ਤਾਂ। ਤੂੰ ਗੰਭੀਰ ਹੈ ਅਤੇ ਮੈਂ ਨਿਰਾਪੁਰਾ ਸੂਹਦਾ ਹਾਂ।
Fareedkot Teekaਹੇ ਅਕਾਲ ਪੁਰਖ! ਤੂੰ ਪੂਰਣ ਹੈਂ ਔਰ ਹਮ (ਊਰੇ) ਗੁਣਹੀਣ ਜੀਵ ਹੈਂ, ਤੂੰ ਭਾਰੀ ਹੈਂ ਹਮ ਹਉਲੇ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀਂ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ, ਤੂੰ ਗੰਭੀਰ ਹੈਂ ਤੇ ਅਸੀਂ ਹੌਲੇ ਹਾਂ।

ਪਦ ਅਰਥ ਊਰੇ = ਊਣੇ। ਹੋਛੇ = ਥੋੜ੍ਹ-ਵਿਤੇ। ਗਉਰਾ = ਗੰਭੀਰ, ਭਾਰਾ। ਹਉਰੇ = ਹੌਲੇ।

SikhNet (Spanish)Soy imperfecto y tú, oh Señor, eres el Ser Perfecto; soy trivial e insignificante, y Tú, Insondable y Profundo.

ਤੁਝ ਹੀ ਮਨ ਰਾਤੇ. ਅਹਿਨਿਸਿ ਪਰਭਾਤੇ; ਹਰਿ ਰਸਨਾ ਜਪਿ ਮਨ ਰੇ ॥੨॥

tujh hee man raate. ahinis parabhaate; har rasanaa jap man re |2| Ang 597

Sant Singh KhalsaMy mind is imbued with You, day and night and morning, O Lord; my tongue chants Your Name, and my mind meditates on You. ||2||
Manmohan SinghDay, night and morn my Soul remains imbued with Thee. O God, and my tongue heartily utters thy Name.
Manmohan Singh (Punjabi)ਦਿਹੁੰ ਰੈਣ ਅਤੇ ਪ੍ਰਾਤਾਕਾਲ ਮੇਰੀ ਆਤਮਾ ਤੇਰੇ ਨਾਲ ਰੰਗੀ ਰਹਿੰਦੀ ਹੈ, ਹੇ ਵਾਹਿਗੁਰੂ! ਅਤੇ ਮੇਰੀ ਜੀਭ੍ਹਾ ਦਿਲੋਂ ਤੇਰੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਪਰੰਤੂ ਹੇ ਅਕਾਲ ਪੁਰਖ! ਤੁਝ ਹੀ ਮੇਂ ਹਮਾਰੇ ਮਨ, ਭਾਵ ਅੰਤਹਕਰਣ ਮਿਲ ਰਹੇ ਹੈਂ ਔਰ ਰਾਤ੍ਰਿ ਦਿਨ ਸੰਧ੍ਯਾ ਸਵੇਰੇ ਤੇਰਾ ਹੀ ਨਾਮੁ ਰਸਨਾ ਕਰੁ ਜਪ ਔ ਮਨ ਕਰ ਮਨਨ ਕਰ ਰਹੇ ਹੈਂ॥੨॥
Prof. Sahib Singh(ਮੇਹਰ ਕਰ ਕਿ) ਮੇਰਾ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿਚ ਰੰਗਿਆ ਰਹੇ। ਹੇ ਮਨ! ਸਵੇਰੇ ਜੀਭ ਨਾਲ ਪਰਮਾਤਮਾ ਦਾ ਨਾਮ ਜਪ! ॥੨॥

ਪਦ ਅਰਥ ਮਨ = ਜਿਨ੍ਹਾਂ ਦੇ ਮਨ। ਰਸਨਾ = ਜੀਭ। ਮਨ ਰੇ = ਹੇ ਮੇਰੇ ਮਨ! ॥੨॥

SikhNet (Spanish)En Ti estoy siempre imbuido; mis labios Te recitan y medito en Ti en mi mente. (2)

ਤੁਮ ਸਾਚੇ. ਹਮ ਤੁਮ ਹੀ ਰਾਚੇ; ਸਬਦਿ ਭੇਦਿ ਫੁਨਿ ਸਾਚੇ ॥

tum saache. ham tum hee raache; sabad bhed fun saache | Ang 597

Sant Singh KhalsaYou are True, and I am absorbed into You; through the mystery of the Shabad, I shall ultimately become True as well.
Manmohan SinghThou art true and I am absorbed in Thee, and having realised the Name's mystery, I have ultimately become true.
Manmohan Singh (Punjabi)ਤੂੰ ਸੱਚਾ ਹੈ ਅਤੇ ਮੈਂ ਤੇਰੇ ਅੰਦਰ ਲੀਨ ਹੋਇਆ ਹੋਇਆ ਹਾਂ। ਨਾਮ ਦੇ ਭੇਦ ਨੂੰ ਅਨੁਭਵ ਕਰ ਕੇ ਮੈਂ ਆਖਿਰਕਾਰ ਸੱਚਾ ਥੀ ਗਿਆ ਹਾਂ।
Fareedkot Teekaਜੈਸੇ ਤੁਮ ਸਾਚੇ ਹੋ ਤੈਸੇ ਤੁਮਾਰੇ ਸਚੇ ਉਪਦੇਸ ਕੇ (ਭੇਦਿ) ਜਾਨਨੇ ਸੇ ਔਰ ਤੁਮਾਰੇ ਨਾਮ ਮੇਂ ਮਿਲਨੇ ਸੇ ਫਿਰ ਹਮ ਸਾਚੇ ਹੀ ਹੋ ਗਏ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੇ ਅਸੀਂ ਜੀਵ ਤੇਰੀ ਯਾਦ ਵਿਚ ਹੀ ਟਿਕੇ ਰਹੀਏ, ਜੇ ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਵਿਝੇ ਰਹੀਏ, ਤਾਂ ਅਸੀਂ ਭੀ (ਤੇਰੀ ਮੇਹਰ ਨਾਲ) ਅਡੋਲ-ਚਿੱਤ ਹੋ ਸਕਦੇ ਹਾਂ।

ਪਦ ਅਰਥ ਸਾਚੇ = ਸਦਾ-ਥਿਰ ਰਹਿਣ ਵਾਲੇ। ਭੇਦਿ = ਵਿੱਝ ਕੇ। ਫੁਨਿ = ਮੁੜ, ਭੀ।

SikhNet (Spanish)Eres mi Único Señor Verdadero; Tú compenetras cada partícula de mi ser.

ਅਹਿਨਿਸਿ ਨਾਮਿ ਰਤੇ ਸੇ ਸੂਚੇ; ਮਰਿ ਜਨਮੇ ਸੇ ਕਾਚੇ ॥੩॥

ahinis naam rate se sooche; mar janame se kaache |3| Ang 597

Sant Singh KhalsaThose who are imbued with the Naam day and night are pure, while those who die to be reborn are impure. ||3||
Manmohan SinghThey, who day and night, remain imbued with the Name are pure but they who come and go are false.
Manmohan Singh (Punjabi)ਜੋ ਦਿਨ ਰਾਤ ਨਾਮ ਨਾਲ ਰੰਗੇ ਰਹਿੰਦੇ ਹਨ, ਉਹ ਪਵਿੱਤ੍ਰ ਹਨ, ਜੋ ਆਉਂਦੇ ਤੇ ਜਾਂਦੇ ਹਨ, ਉਹ ਕੂੜੇ ਹਨ।
Fareedkot Teekaਹੇ ਸ੍ਵਾਮੀ! ਹਮ ਪਰ ਕ੍ਯਾ ਹੈ, ਜੋ ਤੁਮਾਰਾ ਰਾਤ੍ਰਿ ਦਿਨ ਨਾਮ ਜਪਤੇ ਹੈਂ, ਚਾਹੇ ਕੋਈ ਹੋਇ ਸੋ ਪਵਿਤ ਹੈ ਔਰ ਜੋ ਨਾਮ ਨਹੀਂ ਜਪਤੇ ਹੈਂ, ਸੋ (ਕਾਚੇ) ਕਚੇ ਪੁਰਖ ਜਨਮਤੇ ਮਰਤੇ ਹੈਂ॥੩॥
Prof. Sahib Singhਜੇਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ ਉਹ ਪਵਿਤ੍ਰ-ਆਤਮਾ ਹਨ, (ਪਰ ਨਾਮ ਵਿਸਾਰ ਕੇ) ਜੋ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹਨਾਂ ਦੇ ਮਨ ਦੀ ਘਾੜਤ ਅਜੇ ਕੋਝੀ ਹੈ ॥੩॥

ਪਦ ਅਰਥ ਅਹਿਨਿਸਿ = ਦਿਨ-ਰਾਤ (ਅਹਿ = ਦਿਨ। ਨਿਸਿ = ਰਾਤ)। ਨਾਮਿ = ਨਾਮ ਵਿਚ। ਕਾਚੇ = ਕੱਚੀ ਘਾੜਤ ਵਾਲੇ, ਕੋਝੀ ਘਾੜਤ ਵਾਲੇ ॥੩॥

SikhNet (Spanish)Tú me has revelado el Misterio de Tu Shabd y así he conocido la Verdad. Aquéllos que están embebidos siempre en el Nombre del Señor son puros; los demás vienen y van, son falsos. (3)

ਅਵਰੁ ਨ ਦੀਸੈ. ਕਿਸੁ ਸਾਲਾਹੀ; ਤਿਸਹਿ ਸਰੀਕੁ. ਨ ਕੋਈ ॥

avar na deesai. kis saalaahee; tiseh sareek. na koee | Ang 597

Sant Singh KhalsaI do not see any other like the Lord; who else should I praise? No one is equal to Him.
Manmohan SinghI see not another like my Lord. Whom else should I eulogise? No one equals Him.
Manmohan Singh (Punjabi)ਮੈਨੂੰ ਮੇਰੇ ਮਾਲਕ ਵਰਗਾ ਹੋਰ ਕੋਈ ਨਹੀਂ ਦਿਸਦਾ। ਹੋਰ ਕਿਸ ਦੀ ਮੈਂ ਤਾਰੀਫ ਕਰਾਂ? ਕੋਈ ਭੀ ਉੇਸ ਦੇ ਬਰਾਬਰ ਦਾ ਨਹੀਂ।
Fareedkot Teekaਹੇ ਅਕਾਲ ਪੁਰਖ! ਤੇਰੇ ਬਿਨਾਂ ਮੁਝ ਕੋ ਅਵਰ ਨਹੀਂ ਦਿਖਲਾਈ ਪੜਤਾ, ਤਾਂ ਤੇ ਮੈਂ ਕਿਸ ਕੋ (ਸਲਾਹੀ) ਸਲਾਹਨਾ ਕਰੂੰ। (ਤਿਸਹਿ) ਭਾਵ ਤੇਰਾ ਸਰੀਕੁ ਬਰਾਬਰ ਕਾ ਦੂਸਰਾ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿੱਸਦਾ ਜਿਸ ਦੀ ਮੈਂ ਸਿਫ਼ਤ-ਸਾਲਾਹ ਕਰ ਸਕਾਂ।

ਪਦ ਅਰਥ ਸਾਲਾਹੀ = ਮੈਂ ਸਿਫ਼ਤ ਕਰਾਂ। ਸਰੀਕੁ = ਬਰਾਬਰ ਦਾ।

SikhNet (Spanish)No hay otro como mi Señor; ¿a quién otro podría alabar? No, nadie iguala a mi Señor.

ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਗੁਰਮਤਿ ਜਾਨਿਆ ਸੋਈ ॥੪॥੫॥

pranavat naanak daasan daasaa; guramat jaaniaa soee |4|5| Ang 597

Sant Singh KhalsaPrays Nanak, I am the slave of His slaves; by Guru's Instruction, I know Him. ||4||5||
Manmohan SinghPrays Nanak "I am the slave of the Lord's slave and by Guru's instruction, I have known Him".
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, "ਮੈਂ ਪ੍ਰਭੂ ਦੇ ਗੁਲਾਮਾਂ ਦਾ ਗੁਲਾਮ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜੋ ਤੇਰੇ ਦਾਸੋਂ ਕਾ ਦਾਸ ਹੂੰ, ਤੇਰਾ ਜੋ ਯਹ ਭੇਦ ਹੈ, ਸੋ ਮੈਨੇ ਗੁਰਮਤਿ ਦ੍ਵਾਰੇ ਜਾਨਿਆ ਹੈ॥੪॥੫॥ ਪਰਮੇਸ੍ਵਰ ਕਾ ਸ੍ਵਰੂਪ ਵਰਨਨ ਕਰਤੇ ਹੈਂ: ਉਪਦੇਸ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ (ਲਾ-ਸ਼ਰੀਕ) ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੪॥੫॥
SikhNet (Spanish)Reza Nanak, soy el Esclavo de los Esclavos del Señor. Es a través de la Instrucción del Guru que conozco a mi Dios. (4‑5)
Answers quote the Granth verbatim with Ang citations. AI commentary is not Gurbani and not a religious ruling.