ਸੋਰਠਿ ਮਹਲਾ ੫ ॥
soratth mahalaa 5 | Ang 630
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸਿਮਰਉ ਅਪੁਨਾ ਸਾਂਈ ॥
simrau apunaa saanee | Ang 630
Sant Singh KhalsaI meditate in remembrance on my Lord.
Manmohan SinghI meditate on my Lord,
Manmohan Singh (Punjabi)ਮੈਂ ਆਪਣੇ ਸੁਆਮੀ ਦਾ ਭਜਨ ਕਰਦਾ ਹਾਂ,
Fareedkot Teekaਹੇ ਭਾਈ! ਮੈਂ ਅਪਨੇ ਸੁਆਮੀ ਕੋ ਸਿਮਰਤਾ ਹੂੰ॥
Prof. Sahib Singhਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ,ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਂਈ = ਖਸਮ-ਪ੍ਰਭੂ।
SikhNet (Spanish)Medita en tu Señor; Contémplalo día y noche,
ਦਿਨਸੁ ਰੈਨਿ ਸਦ ਧਿਆਈ ॥
dinas rain sad dhiaaee | Ang 630
Sant Singh KhalsaDay and night, I ever meditate on Him.
Manmohan Singhand day and night I ever remember Him.
Manmohan Singh (Punjabi)ਅਤੇ ਦਿਨੇ ਰਾਤ ਮੈਂ ਹਮੇਸ਼ਾਂ ਉਸ ਨੂੰ ਯਾਦ ਕਰਦਾ ਹਾਂ।
Fareedkot Teekaਰਾਤ੍ਰ ਦਿਨ ਸਦੀਵ ਉਸੀ ਕੋ ਧਿਆਵਤਾ ਹੂੰ॥
Prof. Sahib Singhਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ,ਪਦ ਅਰਥ ਰੈਨਿ = ਰਾਤ। ਸਦ = ਸਦਾ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਹਾਂ।
SikhNet (Spanish)Él me dio Su Mano y me protegió.
ਹਾਥ ਦੇਇ ਜਿਨਿ ਰਾਖੇ ॥
haath dee jin raakhe | Ang 630
Sant Singh KhalsaHe gave me His hand, and protected me.
Manmohan SinghI have been saved by His extended hand,
Manmohan Singh (Punjabi)ਜਿਸ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ,
Fareedkot Teekaਜਿਸ ਨੇ ਹਮ ਹਾਥ ਦੇ ਕਰ ਰਾਖੇ ਹਾਂ॥
Prof. Sahib Singhਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ,ਪਦ ਅਰਥ ਦੇਇ = ਦੇ ਕੇ। ਜਿਨਿ = ਜਿਸ (ਖਸਮ-ਪ੍ਰਭੂ) ਨੇ।
SikhNet (Spanish)Bebo de la Más Sublime
ਹਰਿ ਨਾਮ ਮਹਾ ਰਸ ਚਾਖੇ ॥੧॥
har naam mahaa ras chaakhe |1| Ang 630
Sant Singh KhalsaI drink in the most sublime essence of the Lord's Name. ||1||
Manmohan Singhand I have quaffed the supreme Nectar of the name of the Lord.
Manmohan Singh (Punjabi)ਮੈਂ ਸੁਆਮੀ ਦੇ ਨਾਮ ਦਾ ਪਰਮ ਅੰਮ੍ਰਿਤ ਪਾਨ ਕੀਤਾ ਹੈ।
Fareedkot Teekaਤਿਸ ਹਰੀ ਕੇ ਨਾਮ ਮਹਾਂਰਸ ਰੂਪ ਚਾਖੇ, ਭਾਵ ਜਪੇ ਹੈਂ॥੧॥
Prof. Sahib Singhਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥
SikhNet (Spanish)Esencia del Naam, el Nombre del Señor. (1)
ਅਪਨੇ ਗੁਰ ਊਪਰਿ ਕੁਰਬਾਨੁ ॥
apane gur aoopar kurabaan | Ang 631
Sant Singh KhalsaI am a sacrifice to my Guru.
Manmohan SinghI am a sacrifice unto my Guru.
Manmohan Singh (Punjabi)ਮੈਂ ਆਪਣੇ ਗੁਰਾਂ ਦੇ ਉਤੋਂ ਘੋਲੀ ਵੰਞਦਾ ਹਾਂ।
Fareedkot Teekaਮੈਂ ਅਪਨੇ ਗੁਰੋਂ ਕੇ ਉਪਰੋਂ ਬਲਿਹਾਰ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,ਪਦ ਅਰਥ ਗੁਰ ਊਪਰਿ = ਗੁਰੂ ਤੋਂ। ਕੁਰਬਾਨੁ = ਸਦਕੇ।
SikhNet (Spanish)Ofrezco mi ser en sacrificio a mi Guru;
ਭਏ ਕਿਰਪਾਲ ਪੂਰਨ ਪ੍ਰਭ ਦਾਤੇ; ਜੀਅ ਹੋਏ ਮਿਹਰਵਾਨ ॥ ਰਹਾਉ ॥
bhe kirapaal pooran prabh daate; jeea hoe miharavaan | rahaau | Ang 631
Sant Singh KhalsaGod, the Great Giver, the Perfect One, has become merciful to me, and now, all are kind to me. ||Pause||
Manmohan SinghThe Omnipresent, Beneficent Lord is merciful to me, so, the mortals too have become king to me. Pause.
Manmohan Singh (Punjabi)ਸਰਬ-ਵਿਆਪਕ, ਦਾਤਾਰ ਸੁਆਮੀ ਮੇਰੇ ਤੇ ਦਾਇਆਲ ਹੈ, ਇਸ ਲਈ ਪ੍ਰਾਣੀ ਵੀ ਮੇਰੇ ਉਤੇ ਮਇਆਵਾਨ ਹੋ ਗਏ ਹਨ। ਠਹਿਰਾਉ।
Fareedkot Teekaਜਿਨ ਕੀ ਕ੍ਰਿਪਾ ਕਰ ਪੂਰਨ ਪ੍ਰਭੂ ਦਾਤੇ ਵਾਹਿਗੁਰੂ ਹਮਾਰੇ ਪਰ ਕ੍ਰਿਪਾਲ ਭਏ ਹੈਂ ਔਰ ਸਰਬ ਜੀਵ ਭੀ ਦ੍ਯਾਲ ਭਏ ਹੈਂ॥ ਰਹਾਉ ॥
Prof. Sahib Singh(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥ਪਦ ਅਰਥ ਜੀਅ = ਸਾਰੇ ਜੀਵਾਂ ਉੱਤੇ ॥ਰਹਾਉ॥
SikhNet (Spanish)mi Señor Perfecto y Benévolo es Compasivo conmigo y en la vida hay amor para mí. (Pausa)
ਨਾਨਕ ਜਨ ਸਰਨਾਈ ॥
naanak jan saranaaee | Ang 631
Sant Singh KhalsaServant Nanak has entered His Sanctuary.
Manmohan SinghSlave Nanak has entered the sanctuary of the Lord,
Manmohan Singh (Punjabi)ਗੋਲੇ ਨਾਨਕ ਨੇ ਸੁਆਮੀ ਦੀ ਓਟ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਸ ਹਰੀ ਕੀ ਸਰਨ ਹੂੰ॥
Prof. Sahib Singhਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,ਪਦ ਅਰਥ ਨਾਨਕ ਜਨ = ਹੇ ਦਾਸ ਨਾਨਕ!
SikhNet (Spanish)Dice Nanak, el Devoto del Señor, busca Su Santuario.
ਜਿਨਿ ਪੂਰਨ ਪੈਜ ਰਖਾਈ ॥
jin pooran paij rakhaaee | Ang 631
Sant Singh KhalsaHe has perfectly preserved his honor.
Manmohan Singhwho has perfectly saved his honour.
Manmohan Singh (Punjabi)ਜਿਸ ਨੇ ਉਸ ਦੀ ਲੱਜਿਆ ਪੂਰੇ ਤੌਰ ਤੇ ਰੱਖ ਲਈ ਹੈ।
Fareedkot Teekaਜਿਸ ਨੇ ਹਮਾਰੀ ਪੂਰਨ ਪ੍ਰਤਗ੍ਯਾ ਰਾਖੀ ਹੈ॥
Prof. Sahib Singhਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ,ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਪੂਰਨ = ਚੰਗੀ ਤਰ੍ਹਾਂ। ਪੈਜ = ਇੱਜ਼ਤ।
SikhNet (Spanish)El Señor salva siempre el honor de Sus Devotos y disipa todas las penas.
ਸਗਲੇ ਦੂਖ ਮਿਟਾਈ ॥
sagale dookh mittaaee | Ang 631
Sant Singh KhalsaAll suffering has been dispelled.
Manmohan SinghThe Lord has dispelled all the ills;
Manmohan Singh (Punjabi)ਸੁਆਮੀ ਨੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ,
Fareedkot Teekaਸੰਪੂਰਨ ਦੁਖੋਂ ਕੀ ਪੰਕਤੀ ਮਿਟਾਈ ਹੈ॥
Prof. Sahib Singhਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।ਪਦ ਅਰਥ ਸਗਲੇ = ਸਾਰੇ।
SikhNet (Spanish)Habita tú también en Él,
ਸੁਖੁ ਭੁੰਚਹੁ; ਮੇਰੇ ਭਾਈ ॥੨॥੨੮॥੯੨॥
sukh bhunchahu; mere bhaaee |2|28|92| Ang 631
Sant Singh KhalsaSo enjoy peace, O my Siblings of Destiny! ||2||28||92||
Manmohan Singhso, enjoy, ye the bliss, O my brother.
Manmohan Singh (Punjabi)ਸੋ ਤੁਸੀਂ ਅਨੰਦ ਮਾਣੋ, ਹੇ ਮੇਰੇ ਵੀਰਨੋ!
Fareedkot Teekaਹੇ ਮੇਰੇ ਭਾਈ ਜਨੋਂ! ਅਬ ਮੈਂ ਸੁਖੋਂ ਕੋ ਭੋਗਤਾ ਹੂੰ॥੨॥੨੮॥੯੨॥
Prof. Sahib Singhਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥ਪਦ ਅਰਥ ਭੁੰਚਹੁ = ਖਾਵੋ, ਮਾਣੋ। ਭਾਈ = ਹੇ ਭਾਈ! ॥੨॥੨੮॥੯੨॥
SikhNet (Spanish)dice Nanak y goza de Su Éxtasis. (2‑28‑92)