ੴ

ਸਿੱਖਬਾਣੀ · SikhBani

ਗਾਵਨਹਾਰੀ ਗਾਵੈ ਗੀਤ ॥

gaavanahaaree gaavai geet
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1299 · 11 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਭਗਤਿ; ਭਗਤਨ ਹੂੰ, ਬਨਿ ਆਈ ॥

bhagat; bhagatan hoon, ban aaee |

Sant Singh KhalsaDevotion is the natural quality of God's devotees.
Manmohan SinghThe Lord's devotion becomes dear only His devotees.
Manmohan Singh (Punjabi)ਸੁਆਮੀ ਦਾ ਅਨੁਰਾਗ ਕੇਵਲ ਉਸ ਦੇ ਅਨੁਰਾਗੀਆਂ ਨੂੰ ਹੀ ਸੋਭਦਾ ਹੈ।
Fareedkot Teekaਹੇ ਭਾਈ! ਭਗਤੀ ਭਗਤੋਂ ਕੋ ਬਨਿਆਈ ਹੈ, ਭਾਵ ਭਗਤੋਂ ਕੌ ਹੀ ਸੋਭਤੀ ਹੈ, ਮਨਮੁਖ ਨਹੀਂ ਕਰ ਸਕਤੇ॥
Prof. Sahib Singh(ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ।

ਪਦ ਅਰਥ ਭਗਤਨ ਹੂੰ = ਭਗਤਾਂ ਨੂੰ ਹੀ। ਬਨਿ ਆਈ = ਫਬਦੀ ਹੈ।

SikhNet (Spanish)La Devoción es la cualidad natural de los Devotos de Dios.

ਤਨ ਮਨ ਗਲਤ ਭਏ ਠਾਕੁਰ ਸਿਉ; ਆਪਨ ਲੀਏ ਮਿਲਾਈ ॥੧॥ ਰਹਾਉ ॥

tan man galat bhe tthaakur siau; aapan lee milaaee |1| rahaau |

Sant Singh KhalsaTheir bodies and minds are blended with their Lord and Master; He unites them with Himself. ||1||Pause||
Manmohan SinghTheir body and mind are blended with the Lord and He, of Himself. unites them with Himself. Pause.
Manmohan Singh (Punjabi)ਉਸ ਦਾ ਸਰੀਰ ਤੇ ਚਿੱਤ ਪ੍ਰਭੂ ਨਾਲ ਅਭੇਦ ਹੋਏ ਹੋਏ ਹਨ ਅਤੇ ਉਹ ਖੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਉ।
Fareedkot Teekaਵਹੁ ਭਗਤ ਤਨ ਮਨ ਕਰ ਕੇ ਠਾਕਰ ਜੀ ਕੇ ਸਾਥ (ਗਲਤ) ਗਲਤਾਨ ਅਰਥਾਤ ਤਦਾ ਰੂਪ ਹੂਏ ਹੈਂ, ਸੋ ਹਰੀ ਨੇ ਅਪਨੇ ਸਾਥ ਮਿਲਾਇ ਲੀਏ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਗਲਤ = ਗ਼ਲਤਾਨ, ਮਸਤ। ਸਿਉ = ਨਾਲ। ਆਪਨ = ਆਪਣੇ ਨਾਲ ॥੧॥ ਰਹਾਉ ॥

SikhNet (Spanish)Sus cuerpos y mentes están disueltos con su Señor y Maestro, Él los une a su Ser. (1-Pausa)

ਗਾਵਨਹਾਰੀ; ਗਾਵੈ ਗੀਤ ॥

gaavanahaaree; gaavai geet |

Sant Singh KhalsaThe singer sings the songs,
Manmohan SinghThe singer sings the Lord's song,
Manmohan Singh (Punjabi)ਗਾਉਣ ਵਾਲੀ ਪ੍ਰਭੂ ਦੇ ਗਾਉਣੇ ਗਾਉਂਦੀ ਹੈ,
Fareedkot Teekaਗਾਵਨਹਾਰੀ ਸ੍ਰਿਸ੍ਟੀ ਲੋਕ ਦਿਖਾਵੇ ਹੇਤ ਗੀਤੋਂ ਕੋ ਗਾਵਤੀ ਹੈ॥
Prof. Sahib Singhਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤ-ਸਾਲਾਹ ਦੇ) ਗੀਤ ਗਾਂਦੀ ਹੈ।

ਪਦ ਅਰਥ ਗਾਵਨਹਾਰੀ = ਰਿਵਾਜੀ ਤੌਰ ਤੇ ਗਾਵਣ ਵਾਲੀ ਦੁਨੀਆ।

SikhNet (Spanish)La cantante entona los cantos,

ਤੇ ਉਧਰੇ; ਬਸੇ ਜਿਹ ਚੀਤ ॥੧॥

te udhare; base jih cheet |1|

Sant Singh Khalsabut she alone is saved, within whose consciousness the Lord abides. ||1||
Manmohan Singhbut she alone is saved, who enshrines the Lord within her mind.
Manmohan Singh (Punjabi)ਪ੍ਰੰਤੂ ਕੇਵਲ ਉਹ ਹੀ ਪਾਰ ਉਤਰਦੀ ਹੈ, ਜੋ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੀ ਹੈ?
Fareedkot Teekaਪਰੰਤੂ ਵਹੁ ਪੁਰਸ ਉਧਰੇ ਹੈਂ ਜਿਨ ਕੇ ਚੀਤ ਮੇਂ ਹਰੀ ਬਸੇ ਹੈਂ॥੧॥
Prof. Sahib Singhਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ ॥੧॥

ਪਦ ਅਰਥ ਤੇ = ਉਹ ਮਨੁੱਖ (ਬਹੁ-ਵਚਨ)। ਜਿਹ ਚੀਤ = ਜਿਨ੍ਹਾਂ ਦੇ ਚਿੱਤ ਵਿਚ ॥੧॥

SikhNet (Spanish)pero será salvada si en su Conciencia el Señor habita. (1)

ਪੇਖੇ ਬਿੰਜਨ; ਪਰੋਸਨਹਾਰੈ ॥

pekhe binjan; parosanahaarai |

Sant Singh KhalsaThe one who sets the table sees the food,
Manmohan SinghThe man who lays the table, sees the food,
Manmohan Singh (Punjabi)ਖਾਣਾ ਲਾ ਕੇ ਦੇਣ ਵਾਲਾ ਖਾਣੇ ਨੂੰ ਵੇਖਦਾ ਹੈ,
Fareedkot Teekaਅਬ ਦ੍ਰਿਸਟਾਂਤ ਕਹਤੇ ਹੈਂ: (ਬਿਜੰਨ) ਭੋਜਨ ਪਰੋਸਨੇ ਵਾਲੇ ਪੁਰਸ ਨੇ ਵਹੁ ਭੋਜਨ ਦੇਖੇ ਹੈਂ॥
Prof. Sahib Singhਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ,

ਪਦ ਅਰਥ ਬਿੰਜਨ = ਸੁਆਦਲੇ ਖਾਣੇ। ਪਰੋਸਨਹਾਰੈ = ਪਰੋਸਣ ਵਾਲੇ ਨੇ, ਹੋਰਨਾਂ ਅੱਗੇ ਧਰਨ ਵਾਲੇ ਨੇ।

SikhNet (Spanish)Quién pone la mesa ve la comida,

ਜਿਹ ਭੋਜਨੁ ਕੀਨੋ; ਤੇ ਤ੍ਰਿਪਤਾਰੈ ॥੨॥

jih bhojan keeno; te tripataarai |2|

Sant Singh Khalsabut only one who eats the food is satisfied. ||2||
Manmohan Singhbut satiated is he alone who partakes of the food.
Manmohan Singh (Punjabi)ਪ੍ਰੰਤੂ ਰਜਦਾ ਕੇਵਲ ਉਹ ਹੀ ਹੈ ਜੋ ਪ੍ਰਸ਼ਾਦ ਨੂੰ ਛਕਦਾ ਹੈ।
Fareedkot Teekaਪਰੰਤੂ ਵਹੁ ਤ੍ਰਿਪਤਿ ਨਹੀਂ ਹੂਏ ਔ ਜਿਨੋਂ ਨੇ ਭੋਜਨ ਕੀਆ ਹੈ, ਸੋ ਤ੍ਰਿਪਤਿ ਹੂਏ ਹੈਂ। ਭਾਵ ਪ੍ਰੇਮਾ ਭਗਤੀ ਬਿਨਾਂ ਦਿਖਾਵੇ ਮਾਤ੍ਰ ਭਗਤੀ ਕਰਨੀ ਮੋਖਦਾਇਕ ਨਹੀਂ ਹੋਤੀ ਹੈ॥੨॥
Prof. Sahib Singhਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ ॥੨॥

ਪਦ ਅਰਥ ਤ੍ਰਿਪਤਾਰੈ = ਰੱਜਦਾ ਹੈ ॥੨॥

SikhNet (Spanish)pero sólo quién se la come termina satisfecho. (2)

ਅਨਿਕ ਸ੍ਵਾਂਗ ਕਾਛੇ; ਭੇਖਧਾਰੀ ॥

anik svaang kaachhe; bhekhadhaaree |

Sant Singh KhalsaPeople disguise themselves with all sorts of costumes,
Manmohan SinghThe disguiser assumes various garbs,
Manmohan Singh (Punjabi)ਬਰੂਪੀਆ ਅਨੇਕਾਂ ਭੇਸ ਧਾਰਦਾ ਹੈ,
Fareedkot Teeka(ਭੇਖਧਾਰੀ) ਨਟ ਅਨੇਕ ਭਾਂਤ ਸ੍ਵਾਂਗੋ ਕੋ (ਕਾਛੇ) ਬਨਾਉਤਾ ਹੈ॥
Prof. Sahib Singhਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ,

ਪਦ ਅਰਥ ਕਾਛੇ = (कांछित) ਮਨ-ਬਾਂਛਤ। ਭੇਖਧਾਰੀ = ਸ੍ਵਾਂਗ ਰਚਣ ਵਾਲਾ।

SikhNet (Spanish)La gente se disfraza con todo tipo de atuendos,

ਜੈਸੋ ਸਾ; ਤੈਸੋ ਦ੍ਰਿਸਟਾਰੀ ॥੩॥

jaiso saa; taiso drisattaaree |3|

Sant Singh Khalsabut in the end, they are seen as they truly are. ||3||
Manmohan Singhbut ultimately is seen as he really is.
Manmohan Singh (Punjabi)ਪ੍ਰੰਤੂ ਜੇਹੋ ਜੇਹਾ ਉਹ ਅਸਲ ਵਿੱਚ ਹੈ, ਓੜਕ ਨੂੰ ਉਹ ਉਹੋ ਜੇਹਾ ਹੀ ਦਿਸ ਪੈਂਦਾ ਹੈ।
Fareedkot Teekaਅੰਤ ਕੋ ਵਹੁ ਜੈਸਾ ਥਾ ਤੈਸਾ ਹੀ ਦਿਖਾਈ ਦੇਤਾ ਹੈ, ਭਾਵ ਤੈਸੇ ਹੀ ਕਪਟ ਭੇਖ ਉਘੜ ਜਾਤੇ ਹੈਂ॥੩॥
Prof. Sahib Singhਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ॥੩॥

ਪਦ ਅਰਥ ਸਾ = ਸੀ। ਤੈਸੋ = ਉਹੋ ਜਿਹਾ ਹੀ। ਦ੍ਰਿਸਟਾਰੀ = ਦਿੱਸਦਾ ਹੈ ॥੩॥

SikhNet (Spanish)pero al final es vista como en realidad es. (3)

ਕਹਨ ਕਹਾਵਨ; ਸਗਲ ਜੰਜਾਰ ॥

kehan kahaavan; sagal janjaar |

Sant Singh KhalsaSpeaking and talking are all just entanglements.
Manmohan SinghTo utter and shout are all involvements.
Manmohan Singh (Punjabi)ਉਚਾਰਨਾ ਤੇ ਪੁਕਾਰਨਾ ਜੰਜਾਲ ਹੀ ਹਨ।
Fareedkot Teekaਕਹਿਨਾ ਕਹਾਵਨਾ ਸਭ ਜੰਜਾਲ ਰੂਪੁ ਹੈ॥
Prof. Sahib Singh(ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ- ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ।

ਪਦ ਅਰਥ ਕਹਨ ਕਹਾਵਨ = ਹੋਰ ਹੋਰ ਗੱਲਾਂ ਆਖਣੀਆਂ ਅਖਵਾਉਣੀਆਂ। ਜੰਜਾਰ = ਜੰਜਾਲ, ਮਾਇਆ ਦੇ ਮੋਹ ਦੀਆਂ ਫਾਹੀਆਂ (ਦਾ ਕਾਰਨ)।

SikhNet (Spanish)Hablar y parlotear sólo provoca enredos.

ਨਾਨਕ ਦਾਸ; ਸਚੁ ਕਰਣੀ ਸਾਰ ॥੪॥੫॥

naanak daas; sach karanee saar |4|5|

Sant Singh KhalsaO slave Nanak, the true way of life is excellent. ||4||5||
Manmohan SinghO slave Nanak, sublime is only the True way of life.
Manmohan Singh (Punjabi)ਹੇ ਗੋਲੇ ਨਾਨਕ! ਸ਼੍ਰੇਸ਼ਟ ਹੈ ਕੇਵਲ ਸੱਚੀ ਜੀਵਨ ਰਹੁਰੀਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਨੇ (ਸਚੁ ਕਰਣੀ) ਭਗਤੀ (ਸਾਰ) ਸ੍ਰੇਸਟ ਜਾਣੀ ਹੈ॥੪॥੫॥
Prof. Sahib Singhਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤੱਬ ਹੈ ॥੪॥੫॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਕਰਣੀ = ਕਰਤੱਬ ॥੪॥੫॥

SikhNet (Spanish)Oh, dice el Esclavo Nanak, Excelente es sólo el Verdadero Modo de Vida. (4-5)
Answers quote the Granth verbatim with Ang citations. AI commentary is not Gurbani and not a religious ruling.