ੴ

ਸਿੱਖਬਾਣੀ · SikhBani

ਪੂਜਾ ਚਰਨਾ ਠਾਕੁਰ ਸਰਨਾ ॥

poojaa charanaa tthaakur saranaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1298, 1299 · 11 lines
Translations

ਕਾਨੜਾ ਮਹਲਾ ੫ ॥

kaanarraa mahalaa 5 | Ang 1298

Sant Singh KhalsaKaanraa, Fifth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਐਸੀ ਮਾਂਗੁ; ਗੋਬਿਦ ਤੇ ॥

aisee maang; gobid te | Ang 1298

Sant Singh KhalsaBeg for such blessings from the Lord of the Universe:
Manmohan SinghO my mind, pray to thy Lord for such boons;
Manmohan Singh (Punjabi)ਹੇ ਮੇਰੇ ਮਨ! ਤੁੰ ਐਹੋ ਜੇਹੀਆਂ ਦਾਤ ਆਪਣੇ ਪ੍ਰਭੂ ਪਾਸੋ ਮੰਗ,
Fareedkot Teekaਹੇ ਭਾਈ! ਐਸੀ ਬਿਭੂਤੀ ਗੋਬਿੰਦ ਜੀ ਸੇ ਮਾਂਗੂ॥
Prof. Sahib Singhਪਰਮਾਤਮਾ ਪਾਸੋਂ ਇਹੋ ਜਿਹੀ (ਦਾਤਿ) ਮੰਗ,

ਪਦ ਅਰਥ ਐਸੀ = ਇਹੋ ਜਿਹੀ (ਦਾਤਿ)। ਤੇ = ਤੋਂ।

SikhNet (Spanish)Pide hincado las Bendiciones del Señor del Universo,

ਟਹਲ ਸੰਤਨ ਕੀ. ਸੰਗੁ ਸਾਧੂ ਕਾ; ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥

ttehal santan kee. sang saadhoo kaa; har naamaan jap param gate |1| rahaau | Ang 1298

Sant Singh Khalsato work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause||
Manmohan Singhfor the service of the saints and the society of the pious persons; as it is through the meditation on the God's Name that thou shalt be blessed with supreme salvation. Pause.
Manmohan Singh (Punjabi)ਸਾਧੂਆਂ ਦੀ ਟਹਿਲ ਸੇਵਾ ਅਤੇ ਪਵਿੱਤਰ ਪੁਰਸ਼ਾ ਦੀ ਸੰਗਤ ਸੰਗਤ; ਕਿਉਂ ਕਿ ਵਾਹਿਗੁਰੂ ਦੇ ਨਾਮ ਦੇ ਸਿਮਰਨ ਰਾਹੀਂ ਹੀ ਤੈਨੂੰ ਮਹਾਨ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਠਹਿਰਾਉ।
Fareedkot Teekaਸੰਤੋਂ ਕੀ ਸੇਵਾ ਔਰ ਸੰਗ ਭੀ ਸਾਧੂ ਕਾ ਔਰ ਹਰੀ ਕੇ ਨਾਮੁ ਕਾ ਜਪੁ ਮਾਂਗੁ, ਜਿਸ ਸੇ ਤੁਝ ਕੋ ਪਰਮਗਤੀ ਪ੍ਰਾਪਤ ਹੋਇਗੀ॥੧॥ ਰਹਾਉ ॥
Prof. Sahib Singh(ਕਿ ਮੈਨੂੰ) ਸੰਤ ਜਨਾਂ ਦੀ ਟਹਲ (ਕਰਨ ਦਾ ਮੌਕਾ ਮਿਲਿਆ ਰਹੇ, ਮੈਨੂੰ) ਗੁਰੂ ਦਾ ਸਾਥ (ਮਿਲਿਆ ਰਹੇ, ਅਤੇ) ਹਰਿ ਨਾਮ ਜਪ ਕੇ (ਮੈਂ) ਸਭ ਤੋਂ ਉੱਚੀ ਆਤਮਕ ਅਵਸਥਾ (ਪ੍ਰਾਪਤ ਕਰ ਸਕਾਂ) ॥੧॥ ਰਹਾਉ ॥

ਪਦ ਅਰਥ ਸੰਗੁ ਸਾਧੂ ਕਾ = ਗੁਰੂ ਦਾ ਸਾਥ। ਜਪਿ = ਜਪ ਕੇ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)trabajar con los Santos y habitar en la Saad Sangat, en la Compañía de los Santos, pues cantando el Nombre del Señor, el Supremo Estado es obtenido. (1-Pausa)

ਪੂਜਾ ਚਰਨਾ; ਠਾਕੁਰ ਸਰਨਾ ॥

poojaa charanaa; tthaakur saranaa | Ang 1298

Sant Singh KhalsaWorship the Feet of Your Lord and Master, and seek His Sanctuary.
Manmohan SinghSeek thou thy Lord's refuge and worship His feet.
Manmohan Singh (Punjabi)ਤੂੰ ਪ੍ਰਭੂ ਦੀ ਪਨਾਹ ਲੈ ਅਤੇ ਉਸ ਦੇ ਪੈਰਾ ਨੂੰ ਪੂਜ।
Fareedkot Teekaਪਰਮੇਸਰ ਜੀ ਕੇ ਚਰਨੋਂ ਕੀ ਪੂਜਾ ਕਰੀਏ ਪੁਨਹ ਤਿਸ ਕੀ ਸਰਨ ਰਹੀਏ॥
Prof. Sahib Singh(ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ) ਪ੍ਰਭੂ-ਚਰਨਾਂ ਦੀ ਭਗਤੀ ਕਰਦਾ ਰਹਾਂ, ਪ੍ਰਭੂ ਦੀ ਸਰਨ ਪਿਆ ਰਹਾਂ।

ਪਦ ਅਰਥ ਪੂਜਾ = ਭਗਤੀ, ਪਿਆਰ।

SikhNet (Spanish)Alaba los Pies de Tu Señor y Maestro y busca su Santuario.

ਸੋਈ ਕੁਸਲੁ; ਜੁ ਪ੍ਰਭ ਜੀਉ ਕਰਨਾ ॥੧॥

soee kusal; ju prabh jeeo karanaa |1| Ang 1298

Sant Singh KhalsaTake joy in whatever God does. ||1||
Manmohan SinghDeem thou joy in whatever thy Reverend Lord does.
Manmohan Singh (Punjabi)ਜਿਹੜਾ ਕੁਝ ਭੀ ਤੇਰਾ ਪੂਜਯ ਪ੍ਰਭੂ ਕਰਦਾ ਹੈ ਤੂੰ ਉਸੇ ਵਿੱਚ ਖੁਸ਼ੀ ਮਨਾ।
Fareedkot Teekaਜੋ ਪ੍ਰਭ ਜੀ ਨੇ (ਕਰਨਾ) ਕੀਆ ਹੈ, ਸੋਈ (ਕੁਸਲੁ) ਸੁਖੁ ਕਰ ਕੇ ਜਾਣੀਏ॥੧॥
Prof. Sahib Singh(ਇਹ ਮੰਗ ਕਿ) ਜੋ ਕੁਝ ਪ੍ਰਭੂ ਜੀ ਕਰਦੇ ਹਨ, ਉਸੇ ਨੂੰ ਮੈਂ ਸੁਖ ਸਮਝਾਂ ॥੧॥

ਪਦ ਅਰਥ ਕੁਸਲੁ = ਸੁਖ। ਜੁ = ਜਿਹੜਾ ॥੧॥

SikhNet (Spanish)Encuentra regocijo en lo que Dios hace. (1)

ਸਫਲ ਹੋਤ; ਇਹ ਦੁਰਲਭ ਦੇਹੀ ॥

safal hot; ih duralabh dehee | Ang 1298

Sant Singh KhalsaThis precious human body becomes fruitful,
Manmohan SinghThis priceless body of him becomes fruitful,
Manmohan Singh (Punjabi)ਉਸ ਦਾ ਇਹ ਅਮੋਲਕ ਸਰੀਰ ਲਾਭਦਾਇਕ ਹੋ ਜਾਂਦਾ ਹੈ,
Fareedkot Teekaਤਿਸ ਕੀ ਏਹ ਦੁਰਲਭ ਦੇਹੀ ਸਫਲ ਹੋ ਜਾਤੀ ਹੈ॥
Prof. Sahib Singhਉਸ ਮਨੁੱਖ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,

ਪਦ ਅਰਥ ਸਫਲ = ਕਾਮਯਾਬ। ਦੁਰਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹੀ = ਕਾਂਇਆਂ, ਮਨੁੱਖਾ ਸਰੀਰ।

SikhNet (Spanish)Este precioso cuerpo humano se volverá fructífero

ਜਾ ਕਉ; ਸਤਿਗੁਰੁ ਮਇਆ ਕਰੇਹੀ ॥੨॥

jaa kau; satigur meaa karehee |2| Ang 1299

Sant Singh Khalsawhen the True Guru shows His Kindness. ||2||
Manmohan Singhunto whom the True Guru showers his benediction.
Manmohan Singh (Punjabi)ਜਿਸ ਉਤੇ ਸੱਚੇ ਗੁਰਦੇਵ ਜੀ ਆਪਣੀ ਰਹਿਮਤ ਧਾਰਦੇ ਹਨ।
Fareedkot Teekaਜਿਸ ਕੇ ਊਪਰ ਸਤਿਗੁਰੂ (ਮਇਆ) ਕ੍ਰਿਪਾ ਕਰਤਾ ਹੈ॥੨॥
Prof. Sahib Singhਜਿਸ ਉਤੇ ਗੁਰੂ ਜੀ ਕਿਰਪਾ ਕਰਦੇ ਹਨ (ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਿਲਾਪ ਅਤੇ ਹਰਿ-ਨਾਮ ਦਾ ਸਿਮਰਨ ਮੰਗਦਾ ਹੈ) ॥੨॥

ਪਦ ਅਰਥ ਜਾ ਕਉ = ਜਿਸ (ਮਨੁੱਖ) ਉੱਤੇ। ਮਇਆ = ਮਿਹਰ, ਦਇਆ। ਕਰੇਹੀ = ਕਰਦੇ ਹਨ ॥੨॥

SikhNet (Spanish)en cuanto el Verdadero Guru muestre su Bondad. (2)

ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥

agiaan bharam binasai dukh dderaa | Ang 1299

Sant Singh KhalsaThe house of ignorance, doubt and pain is destroyed,
Manmohan SinghThe ignorance, doubt and pain of that person is destroyed,
Manmohan Singh (Punjabi)ਬੇਸਮਝੀ, ਸੰਦੇਹ ਅਤੇ ਤਕਲੀਫ ਦਾ ਵਾਸਾ ਉਸ ਪ੍ਰਾਣੀ ਦੇ ਅੰਦਰੋ ਚੁਕਿਆ ਜਾਂਦਾ ਹੈ,
Fareedkot Teekaਅਗ੍ਯਾਨ ਦੁਖੋਂ ਕਾ ਡੇਰਾ ਜੋ ਭ੍ਰਮਾਉਣੇ ਵਾਲਾ ਹੈ, ਸੋ ਤਿਸ ਕਾ ਬਿਨਸ ਜਾਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ; ਸਾਰੇ ਦੁਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ,

ਪਦ ਅਰਥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ। ਦੁਖ ਡੇਰਾ = ਦੁੱਖਾਂ ਦਾ ਡੇਰਾ।

SikhNet (Spanish)La casa de la ignorancia, la duda y el dolor,

ਜਾ ਕੈ ਹ੍ਰਿਦੈ; ਬਸਹਿ ਗੁਰ ਪੈਰਾ ॥੩॥

jaa kai hridai; baseh gur pairaa |3| Ang 1299

Sant Singh Khalsafor those within whose hearts the Guru's Feet abide. ||3||
Manmohan Singhwithin whose mind the Guru's feet are enshrined.
Manmohan Singh (Punjabi)ਜਿਸ ਦੇ ਮਨ ਵਿੱਚ ਗੁਰਾਂ ਦੇ ਚਰਨ ਨਿਵਾਸ ਰਖਦੇ ਹਨ।
Fareedkot Teekaਜਿਸ ਕੇ ਰਿਦੇ ਮੇਂ ਗੁਰੋਂ ਕੇ ਚਰਨ ਬਸ ਜਾਤੇ ਹੈਂ॥੩॥
Prof. Sahib Singhਜਿਸ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸਦੇ ਹਨ ॥੩॥

ਪਦ ਅਰਥ ਜਾ ਕੈ ਹ੍ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਬਸਹਿ = ਵੱਸਦੇ ਹਨ ॥੩॥

SikhNet (Spanish)es destruida para quienes tengan los Pies del Guru habitando dentro de su corazón. (3)

ਸਾਧਸੰਗਿ ਰੰਗਿ; ਪ੍ਰਭੁ ਧਿਆਇਆ ॥

saadhasang rang; prabh dhiaaeaa | Ang 1299

Sant Singh KhalsaIn the Saadh Sangat, lovingly meditate on God.
Manmohan SinghWhosoever, associating with the saints, contemplates his Lord with love;
Manmohan Singh (Punjabi)ਜੋ ਕੋਈ, ਸਤਿਸੰਗਤ ਨਾਲ ਜੁੜ ਆਪਣੇ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹੈ,
Fareedkot Teekaਜਿਸ ਨੇ ਸਾਧੋਂ ਕੇ ਸੰਗ ਕਰ (ਰੰਗਿ) ਪ੍ਰੇਮ ਕਰ ਕੇ ਪ੍ਰਭੂ ਕੋ ਧਿਆਇਆ ਹੈ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸੰਗਤ ਵਿਚ (ਟਿਕ ਕੇ) ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ,

ਪਦ ਅਰਥ ਰੰਗਿ = ਪਿਆਰ ਨਾਲ।

SikhNet (Spanish)En la Saad Sangat medita con todo Amor en Dios,

ਕਹੁ ਨਾਨਕ; ਤਿਨਿ ਪੂਰਾ ਪਾਇਆ ॥੪॥੪॥

kahu naanak; tin pooraa paaeaa |4|4| Ang 1299

Sant Singh KhalsaSays Nanak, you shall obtain the Perfect Lord. ||4||4||
Manmohan Singhsays Nanak, He attains unto the perfect One.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਪੁਰਨ ਪੁਰਖ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਨੇ (ਪੂਰਾ) ਪਰਮੇਸ੍ਵਰੁ ਪਾਇ ਲੀਆ ਹੈ॥੪॥੪॥
Prof. Sahib Singhਨਾਨਕ ਆਖਦਾ ਹੈ- ਉਸ ਨੇ ਉਸ ਪੂਰਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ॥੪॥੪॥

ਪਦ ਅਰਥ ਤਿਨਿ = ਉਸ (ਮਨੁੱਖ) ਨੇ। ਪੂਰਾ = ਪੂਰਨ ਪ੍ਰਭੂ ॥੪॥੪॥

SikhNet (Spanish)dice Nanak, y obtendrás al Señor Prefecto. (4-4)
Answers quote the Granth verbatim with Ang citations. AI commentary is not Gurbani and not a religious ruling.