ਜਿ ਮਤਿ ਗਹੀ ਜੈਦੇਵਿ; ਜਿ ਮਤਿ ਨਾਮੈ ਸੰਮਾਣੀ ॥
ji mat gahee jaidev; ji mat naamai samaanee |
Sant Singh KhalsaThe understanding which Jai Dayv grasped, the understanding which permeated Naam Dayv,
Manmohan SinghThe understanding, which Jaidev grasped and the understanding which permeated Namdev.
Manmohan Singh (Punjabi)ਉਹ ਸਮਝ, ਜਿਹੜੀ ਜੈਦੇਵ ਨੇ ਗ੍ਰਹਿਣ ਕੀਤੀ ਸੀ ਅਤੇ ਉਹ ਸਮਝ ਜਿਹੜੀ ਨਾਮਦੇਵ ਅੰਦਰ ਰਮੀ ਸੀ।
Fareedkot Teekaਜਿਸ (ਮਤਿ) ਬੁਧੀ ਕੋ ਜੈਦੇਵ ਜੀ ਨੇ ਗ੍ਰਹਿਣ ਕੀਆ ਹੈ ਔਰ ਜੋ ਬੁਧੀ ਨਾਮਦੇਵ ਜੀ ਕੇ ਰਿਦੇ ਮੇਂ ਸਮਾਣੀ ਹੈ॥
Prof. Sahib Singhਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ,ਪਦ ਅਰਥ ਜਿ = ਜਿਹੜੀ। ਗਹੀ = ਲਈ, ਸਿੱਖੀ। ਜੈਦੇਵਿ = ਜੈਦੇਵ ਨੇ। ਨਾਮੈ = ਨਾਮਦੇਵ ਵਿਚ। ਸੰਮਾਣੀ = ਸਮਾਈ ਹੋਈ ਸੀ, ਰਚੀ ਹੋਈ ਸੀ।
SikhNet (Spanish)La Conciencia que Ye Dev logró y la Conciencia de Nam Dev,
ਜਿ ਮਤਿ ਤ੍ਰਿਲੋਚਨ ਚਿਤਿ; ਭਗਤ ਕੰਬੀਰਹਿ ਜਾਣੀ ॥
ji mat trilochan chit; bhagat kanbeereh jaanee |
Sant Singh Khalsathe understanding which was in the consciousness of Trilochan and known by the devotee Kabeer,
Manmohan SinghThe understanding that was in the mind of Tirlochan and which was realised by saint Kabir.
Manmohan Singh (Punjabi)ਉਹ ਸਮਝ ਜਿਹੜੀ ਤ੍ਰਿਲੋਚਨ ਦੇ ਮਨ ਵਿੱਚ ਸੀ ਅਤੇ ਜਿਸ ਨੂੰ ਸੰਤ ਕਬੀਰ ਅਨੁਭਵ ਕਰਦਾ ਸੀ।
Fareedkot Teekaਜੇਹੜੀ ਬੁਧੀ ਤ੍ਰਿਲੋਚਨ ਜੀ ਕੇ ਚਿਤ ਮੇਂ ਭਈ ਹੈ ਔ ਜੋ ਮਤ ਭਗਤ ਕਬੀਰ ਜੀ ਨੇ ਜਾਣੀ ਹੈ॥
Prof. Sahib Singhਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ,ਪਦ ਅਰਥ ਤ੍ਰਿਲੋਚਨ ਚਿਤਿ = ਤ੍ਰਿਲੋਚਨ ਦੇ ਚਿੱਤ ਵਿਚ। ਕੰਬੀਰਹਿ = ਕਬੀਰ ਨੇ।
SikhNet (Spanish)de Trilochan y la del Devoto Kabir,
ਰੁਕਮਾਂਗਦ ਕਰਤੂਤਿ; ਰਾਮੁ ਜੰਪਹੁ ਨਿਤ ਭਾਈ ॥
rukamaangad karatoot; raam janpahu nit bhaaee |
Sant Singh Khalsaby which Rukmaangad constantly meditated on the Lord, O Siblings of Destiny,
Manmohan SinghThe understanding through which Rukmaged the King, did the deed of ever contemplating his Lord, O brother.
Manmohan Singh (Punjabi)ਉਹ ਸਮਝ ਜਿਸ ਦੇ ਰਾਹੀਂ ਰਾਜਾ ਰੁਕਮਾਂਗਦ ਸਦਾ ਹੀ ਆਪਣੇ ਸੁਆਮੀ ਦੇ ਸਿਮਰਨ ਦਾ ਕੰਮ ਕਰਦਾ ਸੀ, ਹੇ ਵੀਰ!
Fareedkot Teekaਜਿਸ ਮਤ ਕਰ ਰੁਕਮਾਂਗਦ ਰਾਜਾ ਨੇ ਕਰਤੂਤ ਕਰੀ ਹੈ। ਜਿਸ ਨੇ ਇਕਾਦਸ਼ੀ ਬ੍ਰਤ ਕਾ ਪ੍ਰਣ ਕਰ ਕੇ ਰਾਮ ਨਾਮ ਕੋ ਪ੍ਰੇਮ ਸਾਥ ਨਿਤ ਹੀ (ਜੰਪਹੁ) ਜਪਿਆ ਹੈ॥
Prof. Sahib Singhਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ,ਪਦ ਅਰਥ ਰੁਕਮਾਂਗਦ = ਇਕ ਰਾਜਾ ਸੀ। ਰੁਕਮਾਂਗਦ ਕਰਤੂਤਿ = ਰੁਕਮਾਂਗਦ ਰਾਜੇ ਦਾ ਇਹ ਕੰਮ ਨਿੱਤ ਸੀ। ਜੰਪਹੁ = ਜਪਹੁ। ਭਾਈ = ਹੇ ਸਜਣ!
SikhNet (Spanish)por la cual Rukmangad constantemente meditó en el Señor; esa Conciencia, oh hermanos del Destino,
ਅੰਮਰੀਕਿ ਪ੍ਰਹਲਾਦਿ; ਸਰਣਿ ਗੋਬਿੰਦ ਗਤਿ ਪਾਈ ॥
amareek prahalaad; saran gobind gat paaee |
Sant Singh Khalsawhich brought Ambreek and Prahlaad to seek the Sanctuary of the Lord of the Universe, and which brought them to salvation
Manmohan SinghThe understanding, by which seeking the Lord's refuge, king Amrik and saint Prahlad were blessed with salvation.
Manmohan Singh (Punjabi)ਉਹ ਸਮਝ, ਜਿਸ ਦੁਆਰਾ, ਪ੍ਰਭੂ ਦੀ ਪਨਾਹ ਲੈ ਕੇ, ਰਾਜਾ ਅਮਰੀਕ ਅਤੇ ਸੰਤ ਪ੍ਰਹਿਲਾਦ ਮੋਖਸ਼ ਨੂੰ ਪਰਾਪਤ ਹੋਏ।
Fareedkot Teekaਜਿਸ ਗੋਬਿੰਦ ਕੀ ਸਰਣ ਪੜ ਕਰ ਕੇ ਰਾਜਾ ਅੰਬਰੀਕ ਜੀ ਨੇ ਔਰ ਭਗਤ ਪ੍ਰਹਲਾਦ ਜੀ ਨੇ (ਗਤਿ) ਮੋਖ ਪਦਵੀ ਪਾਈ ਹੈ॥
Prof. Sahib Singhਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ,ਪਦ ਅਰਥ ਪ੍ਰਹਲਾਦਿ = ਪ੍ਰਹਲਾਦ ਨੇ। ਸਰਣਿ ਗੋਬਿੰਦ = ਗੋਬਿੰਦ ਦੀ ਸਰਨ ਪੈ ਕੇ।
SikhNet (Spanish)la que llevó a Ambrik y a Prahlaad a buscar el Santuario del Señor del Universo y que los condujo a la Salvación,
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ; ਸੁ ਮਤਿ ਜਲੵ ਜਾਣੀ ਜੁਗਤਿ ॥
tai lobh krodh trisanaa tajee; su mat jalay jaanee jugat |
Sant Singh Khalsasays JALL that sublime understanding has brought You to renounce greed, anger and desire, and to know the way.
Manmohan SinghSays Jalap, by that very understanding, thou, O Guru, has shed thy avarice, wrath and desire and has known the way of life.
Manmohan Singh (Punjabi)ਜਾਲਪ ਆਖਦਾ ਹੈ ਉਸੇ ਹੀ ਸਮਝ ਦੁਆਰਾ ਤੂੰ ਹੇ ਗੁਰਦੇਵ! ਆਪਣੇ ਲਾਲਚ, ਗੁੰਸੇ ਅਤੇ ਖਾਹਿਸ਼ ਨੂੰ ਛਡ ਜੀਵਨ ਦੀ ਰਹੁ-ਰੀਤੀ ਨੂੰ ਜਾਣ ਲਿਆ ਹੈ।
Fareedkot Teekaਸ੍ਰੀ 'ਜਲ' ਭੱਟ ਜੀ ਕਹਿਤੇ ਹੈਂ: ਹੇ ਸਤਿਗੁਰ ਜੀ! ਆਪ ਨੇ ਸੋਈ ਪੂਰਬੋਕਤ ਮਤ ਕਰ ਕੇ ਜੁਗਤਿ ਜਾਣੀ ਹੈ, ਜਿਸ ਕਰ ਕੇ ਆਪ ਨੇ ਲੋਭ, ਕ੍ਰੋਧ ਔ ਤ੍ਰਿਸਨਾ ਆਦੀ ਸੰਪੂਰਨ ਵਿਕਾਰੋਂ ਕੀ ਪੰਗਤੀ ਤਿਆਗੀ ਹੈ॥
Prof. Sahib Singh(ਹੇ ਗੁਰੂ ਅਮਰਦਾਸ!) ਜਲ੍ਯ੍ਯ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ।ਪਦ ਅਰਥ ਤੈ = (ਹੇ ਗੁਰੂ ਅਮਰਦਾਸ ਜੀ!) ਤੂੰ। ਤਜੀ = ਤਿਆਗ ਦਿੱਤੀ। ਸੁ ਮਤਿ ਜਾਣੀ ਜੁਗਤਿ = ਉਸ ਮੱਤ ਦੀ ਜੁਗਤੀ ਜਾਣੀ। ਜਲ੍ਯ੍ਯ = ਹੇ ਜਲ੍ਯ੍ਯ! ਹੇ ਜਾਲਪ!
SikhNet (Spanish)dice Kal, esa Sublime Conciencia te ha llevado a renunciar a la caricia, al enojo y a las pasiones y a encontrar el Sendero.
ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
gur amaradaas nij bhagat hai; dekh daras paavau mukat |4|13|
Sant Singh KhalsaGuru Amar Daas is the Lord's own devotee; gazing upon the Blessed Vision of His Darshan, one is liberated. ||4||13||
Manmohan SinghGuru Amar Dass is the Lord's own saint, seeing whose vision, one is blessed with emancipated.
Manmohan Singh (Punjabi)ਗੁਰੂ ਅਮਰਦਾਸ ਜੀ ਪ੍ਰਭੂ ਦੇ ਨਿਜ ਦੇ ਸੰਤ ਹਨ, ਜਿਨ੍ਹਾਂ ਦਾ ਦਰਸ਼ਨ ਵੇਖ ਇਨਸਾਨ ਨੂੰ ਕਲਿਆਣ ਪ੍ਰਾਪਤ ਹੋ ਜਾਂਦੀ ਹੈ।
Fareedkot Teekaਤਾਂ ਤੇ ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਭਗਤੀ ਕਾ ਅਵਤਾਰ ਭਏ ਹੈਂ। ਆਪ ਕੇ ਦਰਸਨ ਕੋ ਦੇਖ ਕਰ ਮੈਂ ਭੀ ਮੁਕਤੀ ਕੋ ਪਾਵੋਂਗਾ॥੪॥੧੩॥☬ਸਤਿਗੁਰੋਂ ਕੀ ਮਹਿਮਾ ਜਨਾਵਤਾ ਹੂੰ॥ ਜਾਲਪ ਨਾਮ ਭੱਟ ਕਹਿਤਾ ਹੈ:
Prof. Sahib Singhਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ। ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ ॥੪॥੧੩॥ਪਦ ਅਰਥ ਨਿਜ ਭਗਤੁ = ਅਕਾਲ ਪੁਰਖ ਦਾ ਆਪਣਾ ਭਗਤ। ਦੇਖਿ = ਵੇਖ ਕੇ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ ॥੪॥੧੩॥
SikhNet (Spanish)Guru Amar Das es el Propio Devoto del Señor, teniendo la Bendita Visión de Su Darshan uno es liberado. (4-13)