ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥
gur amaradaas paraseeai; puham paatik binaaseh | Ang 1394
Sant Singh KhalsaMeeting with Guru Amar Daas, the earth is purged of its sin.
Manmohan SinghMeeting with Amar Dass, the Guru, the earth is rid of its sins.
Manmohan Singh (Punjabi)ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ ਧਰਤੀ ਦੇ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਹੇ ਭਾਈ! ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਣੇ ਕਰ ਕੇ (ਪੁਹਮਿ) ਪ੍ਰਿਥਵੀ ਪਰ ਜੋ ਜੀਵੋਂ ਕੇ (ਪਾਤਿਕ) ਪਾਪ ਕੀਏ ਹੂਏ ਹੈਂ, ਸੋ ਸਭੀ ਨਾਸ ਹੋਏ ਜਾਤੇ ਹੈਂ॥
Prof. Sahib Singh(ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਪੁਹਮਿ = ਪੁਹਵੀ, ਪੁਢਵੀ, ਪ੍ਰਿਥਵੀ। ਪੁਹਮਿ ਪਾਤਿਕ = ਧਰਤੀ ਦੇ ਤਾਪ। ਬਿਨਾਸਹਿ = ਨਾਸ ਹੋ ਜਾਂਦੇ ਹਨ।
SikhNet (Spanish)Conociendo a Guru Amar Das, la Tierra es purgada de faltas,
ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥
gur amaradaas paraseeai; sidh saadhik aasaaseh | Ang 1394
Sant Singh KhalsaThe Siddhas and seekers long to meet with Guru Amar Daas.
Manmohan SinghThe perfect persons and strivers crave to meet with Guru Amar Dass.
Manmohan Singh (Punjabi)ਪੂਰਨ ਪੁਰਸ਼ ਅਤੇ ਅਭਿਆਸੀ ਗੁਰੂ ਅਮਰਦਾਸ ਜੀ ਨਾਲ ਮਿਲਣ ਨੂੰ ਲੋਚਦੇ ਹਨ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਣੇ ਸੇ ਸਿਧ ਔ ਸਾਧਕ (ਆਸਾਸਹਿ) ਨਿਰਸੰਸੇ ਹੋਇ ਜਾਤੇ ਹੈਂ; ਵਾ ਸਭੀ ਪਰਸਣੇ ਕੋ ਚਾਹਿਤੇ ਹੈਂ ਵਾ ਪ੍ਰਸੰਨ ਹੋਤੇ ਹੈਂ॥
Prof. Sahib Singhਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ।ਪਦ ਅਰਥ ਆਸਾਸਹਿ = ਲੋਚਦੇ ਹਨ, ਚਾਹੁੰਦੇ ਹਨ।
SikhNet (Spanish)los siddhas y los buscadores añoran conocer a Guru Amar Das,
ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ, ਪਉ ਮੁਕਿਹਿ ॥
gur amaradaas paraseeai; dhiaan laheeai, pau mukihi | Ang 1394
Sant Singh KhalsaMeeting with Guru Amar Daas, the mortal meditates on the Lord, and his journey comes to its end.
Manmohan SinghMeeting with Amar Dass, the Guru, the mortal is blessed with meditation and his journey comes to an end.
Manmohan Singh (Punjabi)ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਸਿਮਰਨ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪੈਡਾ ਮੁਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਨੇ ਤੇ ਵਾਹਿਗੁਰੂ ਕਾ ਧਿਆਨ ਪਰਾਪਤਿ ਹੋਤਾ ਹੈ ਤਿਸ ਕਰ ਕੇ (ਪਉ ਮੁਕਿਹਿ) ਮੁਕਤੀ ਪਾ ਲਈਦੀ ਹੈ; ਵਾ ਚੌਰਾਸੀ ਰੂਪ (ਪਉ) ਬਾਜੀ (ਮੁਕਿਹਿ) ਅੰਤ ਹੋਇ ਜਾਤੀ ਹੈ, ਭਾਵ ਯੇਹ ਜਨਮ ਮਰਨ ਤੇ ਰਹਿਤ ਹੋ ਜਾਈਤਾ ਹੈ॥
Prof. Sahib Singhਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ।ਪਦ ਅਰਥ ਪਉ = ਪੰਧ, ਸਫ਼ਰ (ਭਾਵ, ਜਨਮ ਮਰਨ)। (ਪਉ ਪੰਧ ਮੋਕਲੇ ਹੋਣੇ, ਇਹ ਪੰਜਾਬੀ ਵਿਚ ਇਕ ਮੁਹਾਵਰਾ ਹੈ)।
SikhNet (Spanish)encontrándolo, el mortal medita en el Señor y su viaje termina.
ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ, ਗਉ ਚੁਕਿਹਿ ॥
gur amaradaas paraseeai; abhau labhai, gau chukihi | Ang 1394
Sant Singh KhalsaMeeting with Guru Amar Daas, the Fearless Lord is obtained, and the cycle of reincarnation is brought to an end.
Manmohan SinghMeeting with Guru Amar Dass, the fear-free Lord is attained and one's transmigration ceases.
Manmohan Singh (Punjabi)ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਭੈ-ਰਹਿਤ ਸੁਆਮੀ ਪਰਾਪਤ ਹੋ ਜਾਂਦਾ ਹੈ ਅਤੇ ਆਦਮੀ ਦਾ ਆਵਾਗਉਣ ਮਿਟ ਜਾਂਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਣੇ ਸੇ ਅਭੈ ਸ੍ਵਰੂਪ ਪਰਮੇਸ੍ਵਰ ਪ੍ਰਾਪਤ ਹੋਤਾ ਹੈ ਔ ਚੁਰਾਸੀ ਕਾ (ਗਉ) ਗਵਨ ਚੁਕ ਜਾਤਾ ਹੈ ਇਸਮੈਂ ਪੂਰਬ ਤੁਕ ਕਾ ਹੀ ਅਨੁਵਾਦ ਕੀਆ ਹੈ॥
Prof. Sahib Singhਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।ਪਦ ਅਰਥ ਅਭਉ = ਨਿਰਭਉ ਹਰੀ। ਗਉ = ਗਵਨ ਜਨਮ ਮਰਨ, ਭਟਕਣਾ।
SikhNet (Spanish)Conociendo al Bello Guru Amar Das, el Valeroso Señor es obtenido y el ciclo de las reencarnaciones llega a su fin
ਇਕੁ ਬਿੰਨਿ, ਦੁਗਣ ਜੁ ਤਉ ਰਹੈ; ਜਾ ਸੁਮੰਤ੍ਰਿ ਮਾਨਵ ਹਿਲਹਿ ॥
eik bin, dugan ju tau rahai; jaa sumantr maanav hileh | Ang 1395
Sant Singh KhalsaRealizing the One Lord, love of duality ceases, and one comes to accept the Sublime Mantra of the Guru.
Manmohan SinghWhen man is domesticated with the Guru's sublime word, then alone ceases that love of another, which is different from that of the One Lord.
Manmohan Singh (Punjabi)ਇਕ ਪ੍ਰਭੂ ਦੇ ਬਗੈਰ, ਹੋਰਸ ਦਾ ਪਿਆਰ, ਕੇਵਲ ਤਾਂ ਹੀ ਉਹ ਦੂਰ ਹੁੰਦਾ ਹੈ, ਜਦ ਮਨੁਸ਼ ਗੁਰਾਂ ਦੀ ਸ਼੍ਰੇਸ਼ਟ ਬਾਣੀ ਨਾਲ ਹਿਲ ਜਾਂਦਾ ਹੈ।
Fareedkot Teekaਏਕ ਵਾਹਿਗੁਰੂ ਤੇ ਬਿਨਾਂ ਜੋ ਦੂਜਾ ਭਾਵ ਗਿਣੀਤਾ ਹੈ ਤਿਸ ਦ੍ਵੈਤ ਭਾਵ ਤੇ ਇਹ ਜੀਵ ਤਬ ਰਹਿਤ ਹੋਤਾ ਹੈ (ਜਾ) ਜਬ ਇਹ ਮਾਨੁਸ਼ ਸਤਿਗੁਰੋਂ ਕੇ ਉਪਦੇਸ਼ ਰੂਪੀ (ਸੁ) ਸ੍ਰੇਸ਼ਟ ਮੰਤ੍ਰ ਕੋ ਪਾਵਤਾ ਹੈ॥
Prof. Sahib Singhਜੋ ਦੂਜਾ ਭਾਉ ਹੈ ਉਹ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਰਾਹੀਂ ਇਕ ਪਰਮਾਤਮਾ ਨੂੰ ਪਛਾਣ ਕੇ ਪ੍ਰਾਪਤ ਕਰ ਲੈਂਦੇ ਹਨ।ਪਦ ਅਰਥ ਇਕੁ = ਇਕ ਅਕਾਲ ਪੁਰਖ ਨੂੰ। ਬਿੰਨਿ = ਬੀਨ ਕੇ, ਜਾਣ ਕੇ, ਪਛਾਣ ਕੇ। ਦੁਗਣ = ਦੂਜਾ ਭਾਉ, ਦੁਚਿੱਤਾ-ਪਨ, ਇਹ ਗਣਤ ਕਿ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਭੀ ਹੈ। ਜੁ = ਜੋ, ਜਿਹੜੀ (ਦੁਗਣ ਹੈ)। ਤਉ = ਤਦੋਂ। ਰਹੈ = ਦੂਰ ਹੁੰਦੀ ਹੈ। ਜਾ = ਜਦੋਂ। ਸੁਮੰਤ੍ਰਿ = (ਸਤਿਗੁਰੂ ਦੇ) ਸ੍ਰੇਸ਼ਟ ਮੰਤ੍ਰ ਦੁਆਰਾ।
SikhNet (Spanish)Tomando Conciencia del Señor, el amor a la dualidad termina, y uno acepta el Mantra Sublime del Guru.
ਜਾਲਪਾ ਪਦਾਰਥ ਇਤੜੇ; ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥
jaalapaa padaarath itarre; gur amaradaas dditthai mileh |5|14| Ang 1395
Sant Singh KhalsaSo speaks Jaalap: countless treasures are obtained, by the sight of Guru Amar Daas. ||5||14||
Manmohan SinghSays Jalap, so many invaluable objects are attained by seeing the sight of Guru Amar Dass.
Manmohan Singh (Punjabi)ਜਾਲਪ ਆਖਦਾ ਹੈ, ਗੁਰੂ ਅਮਰਦਾਸ ਜੀ ਦਾ ਦਰਸ਼ਨ ਦੇਖਣ ਦੁਆਰਾ, ਐਨੀਆਂ ਅਣਮੁੱਲੀਆਂ ਵਸਤੂਆਂ ਪਰਰਾਪਤ ਹੋ ਜਾਂਦੀਆਂ ਹਨ।
Fareedkot Teekaਸ੍ਰੀ 'ਜਾਲਪ' ਜੀ ਕਹਿਤੇ ਹੈਂ: ਹੇ ਭਾਈ! ਜੋ ਪੂਰਬੋਕਤ ਫਲ ਉਚਾਰਨ ਕਰੇ ਹੈਂ ਵਾ (ਇਤੜੇ) ਬਹੁਤੇ ਪਦਾਰਥ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਦਰਸਨ ਕਰਨੇ ਸੇ (ਮਿਲਹਿ) ਪ੍ਰਾਪਤਿ ਹੋਤੇ ਹੈਂ॥੫॥੧੪॥
Prof. Sahib Singhਹੇ ਜਾਲਪ! ਇਹ ਸਾਰੇ ਪਦਾਰਥ (ਜੋ ਉੱਪਰ ਦੱਸੇ ਹਨ) ਸਤਿਗੁਰੂ ਅਮਰਦਾਸ ਜੀ ਦੇ ਡਿੱਠਿਆਂ ਮਿਲ ਜਾਂਦੇ ਹਨ ॥੫॥੧੪॥ਪਦ ਅਰਥ ਇਤੜੇ = ਇਤਨੇ ਪਦਾਰਥ ॥੫॥੧੪॥
* ਨੋਟ: ਇਹ ਪੰਜ ਸਵਈਏ ਭੱਟ ਜਾਲਪ ਦੇ ਉਚਾਰੇ ਹੋਏ ਹਨ।
SikhNet (Spanish)Dice Yalap, incontables tesoros son obtenidos con la Visión de Guru Amar Das. (5-14)