ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਮਨਿ ਪਰਤੀਤਿ. ਨ ਆਈਆ; ਸਹਜਿ. ਨ ਲਗੋ ਭਾਉ ॥
man parateet. na aaeea; sehaj. na lago bhaau |
Sant Singh KhalsaO mind, you have no faith, and you have not embraced love for the Celestial Lord;
Manmohan SinghIf, O man thou hast not faith in the mind, embracest not love for the Lord,
Manmohan Singh (Punjabi)ਜੇਕਰ ਤੇਰੇ ਅੰਤਰਕਰਨ ਅੰਦਰ ਭਰੋਸਾ ਨਹੀਂ, ਤੂੰ ਆਪਣੇ ਪ੍ਰਭੂ ਨੂੰ ਪਿਆਰ ਨਹੀਂ ਕਰਦਾ,
Fareedkot Teekaਜਿਸ ਕੇ ਮਨ ਮੇਂ ਗੁਰੋਂ ਪਰ ਪ੍ਰਤੀਤ ਨਹੀਂ ਆਈ ਔਰ ਹਰੀ ਮੇਂ ਪ੍ਰੇਮ ਨਹੀਂ ਲਾਗਾ॥
Prof. Sahib Singhਜੇ ਮਨ ਵਿਚ (ਹਰੀ ਦੀ ਹੋਂਦ) ਪ੍ਰਤੀਤ ਨਾ ਆਈ, ਤੇ ਅਡੋਲਤਾ ਵਿਚ ਪਿਆਰ ਨਾ ਲੱਗਾ,
SikhNet (Spanish)Si uno no creé y no ama al Señor en el Estado de Equilibrio, si uno no enaltece la Palabra,
ਸਬਦੈ ਸਾਦੁ. ਨ ਪਾਇਓ; ਮਨਹਠਿ ਕਿਆ ਗੁਣ ਗਾਇ ॥
sabadai saad. na paaeo; manahatth kiaa gun gaae |
Sant Singh Khalsayou do not enjoy the sublime taste of the Word of the Shabad - what Praises of the Lord will you stubborn-mindedly sing?
Manmohan Singhand enjoyest not the Name's relish, What praise of the Master shalt thou sing through forcing thy mind?
Manmohan Singh (Punjabi)ਅਤੇ ਤੂੰ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ, ਤਦ ਤੂੰ ਆਪਣੇ ਮਨ ਨੂੰ ਮਜਬੂਰ ਕਰਕੇ ਮਾਲਕ ਦਾ ਕੀ ਜੱਸ ਗਾਇਨ ਕਰੇਗਾ।
Fareedkot Teekaਗੁਰ ਉਪਦੇਸ ਕਾ ਸਾਦੁ ਨਹੀਂ ਆਇਆ, ਮਨ ਮੇਂ ਹਠ ਕਰ ਕੇ ਕ੍ਯਾ ਗੁਨੋਂ ਕੋ ਗਾਵੈਗਾ, ਭਾਵ ਨਹੀਂ ਗਾਇ ਸਕੈਗਾ॥
Prof. Sahib Singhਜੇ ਸ਼ਬਦ ਦਾ ਰਸ ਨਾ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤ-ਸਾਲਾਹ ਕਰਨ ਦਾ ਕੀਹ ਲਾਭ?
SikhNet (Spanish)pero impone su voluntad, ¿qué clase de plegaria va a elevar en canto a Dios?
ਨਾਨਕ. ਆਇਆ ਸੋ ਪਰਵਾਣੁ ਹੈ; ਜਿ ਗੁਰਮੁਖਿ ਸਚਿ ਸਮਾਇ ॥੧॥
naanak. aaeaa so paravaan hai; ji guramukh sach samaae |1|
Sant Singh KhalsaO Nanak, his coming alone is approved, who, as Gurmukh, merges into the True Lord. ||1||
Manmohan SinghNanak, his advent alone is approved, who by Guru's instruction, merges into the True Lord.
Manmohan Singh (Punjabi)ਨਾਨਕ ਕੇਵਲ ਉਸ ਦਾ ਆਗਮਨ ਪ੍ਰਮਾਣੀਕ ਹੈ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖਿ ਸਚ ਮੇਂ ਸਮਾਉਤਾ ਹੈ, ਸੋ ਸੰਸਾਰ ਮੇਂ ਆਯਾ ਹੂਆ ਪ੍ਰਮਾਣੀਕ ਹੂਆ ਹੈ॥੧॥
Prof. Sahib Singhਹੇ ਨਾਨਕ! (ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ ॥੧॥
SikhNet (Spanish)Dice Nanak, sólo aquél que se inmerge en la Verdad, tendrá su vida aprobada, por la Gracia del Guru. (1)