ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੇਰੀ ਵਡਿਆਈ ਤੂਹੈ ਜਾਣਦਾ; ਤੁਧੁ ਜੇਵਡੁ. ਅਵਰੁ ਨ ਕੋਈ ॥
teree vaddiaaee toohai jaanadaa; tudh jevadd. avar na koee |
Sant Singh KhalsaYou alone know Your greatness - no one else is as great as You.
Manmohan SinghMy Master, Thine greatness, Thou alone knowest. None else is as great as Thee.
Manmohan Singh (Punjabi)ਮੇਰੇ ਮਾਲਕ! ਤੈਡੀ ਵਿਸ਼ਾਲਤਾ ਨੂੰ ਕੇਵਲ ਤੂੰ ਹੀ ਜਾਣਦਾ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਸ੍ਵਾਮੀ! ਤੇਰੀ ਜੋ ਬਡਿਆਈ ਹੈ ਤਿਸ ਕੋ ਤੁਹੀਂ ਜਾਨਤਾ ਹੈਂ, ਤੇਰੇ ਜੇਡਾ ਬਡਾ ਔ ਕੋਈ ਨਹੀਂ ਹੈ॥
Prof. Sahib Singhਕਿ ਤੂੰ ਕੇਡਾ ਵੱਡਾ ਹੈਂ, ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ,
SikhNet (Spanish)Sólo Tú conoces Tu Gloria, oh Señor, pues no hay nadie más que Te iguale.
ਤੁਧੁ ਜੇਵਡੁ. ਹੋਰੁ ਸਰੀਕੁ ਹੋਵੈ, ਤਾ ਆਖੀਐ; ਤੁਧੁ ਜੇਵਡੁ ਤੂਹੈ ਹੋਈ ॥
tudh jevadd. hor sareek hovai, taa aakheeai; tudh jevadd toohai hoee |
Sant Singh KhalsaIf there were some other rival as great as You, then I would speak of him. You alone are as great as You are.
Manmohan SinghIf some rival of Thine be as great as Thou, then, I would Name him, But as lofty as Thee, Thou alone art.
Manmohan Singh (Punjabi)ਜੇਕਰ ਕੋਈ ਤੇਰੇ ਬਰਾਬਰ ਦਾ ਤੇਰੇ ਜਿੱਡਾ ਵੱਡਾ ਹੋਵੇ ਤਦ ਮੈਂ ਉਸ ਦਾ ਨਾਮ ਦੱਸਾ। ਤੇਰੇ ਜਿੰਨ੍ਹਾਂ ਉੱਚਾ ਕੇਵਲ ਤੂੰ ਆਪ ਹੀ ਹੈ।
Fareedkot Teekaਤੇਰੇ ਜੇਡਾ ਬਡਾ ਕੋਈ ਸ਼ਰੀਕ ਹੋਇ ਤੋ ਕਹੀਐ ਭੀ, ਤੇਰੇ ਜੇਡਾ ਤੀਨੋਂ ਕਾਲੋਂ ਮੇਂ ਤੁਹੀਂ ਹੈਂ॥
Prof. Sahib Singhਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸ ਸਕੀਏ (ਕਿ ਤੂੰ ਕੇਡਾ ਵੱਡਾ ਹੈਂ) (ਪਰ) ਤੇਰੇ ਜੇਡਾ ਤੂੰ ਆਪ ਹੀ ਹੈਂ।
SikhNet (Spanish)Si hubiera un rival Tuyo, él lo sabría, pero Tú eres Tu único rival.
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ; ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥
jin too seviaa tin sukh paaeaa; hor tis dee rees kare kiaa koee |
Sant Singh KhalsaOne who serves You obtains peace; who else can compare to You?
Manmohan SinghHe, who serves Thee, obtains peace. Who else can rival Thee?
Manmohan Singh (Punjabi)ਜੋ ਤੇਰੀ ਘਾਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ। ਹੋਰ ਕਿਹੜਾ ਉਸ ਦੀ ਬਰਾਬਰੀ ਕਰ ਸਕਦਾ ਹੈ?
Fareedkot Teekaਜਿਸ ਨੇ ਤੁਝ ਕੋ ਸੇਵਨ ਕੀਆ ਹੈ ਤਿਸ ਨੇ ਸੁਖ ਫਲੁ ਪਾਇਆ ਹੈ, ਤਿਸ ਸੇਵਕ ਦੀ ਰੀਸ ਔਰ ਕੋਈ ਕਿਆ ਕਰੈਗਾ॥
Prof. Sahib Singhਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ?ਪਦ ਅਰਥ ਤੂ = ਤੈਨੂੰ। ਤਿਨਿ = ਉਸ ਮਨੁੱਖ ਨੇ।
SikhNet (Spanish)Aquéllos que Te sirvieron, obtuvieron el Éxtasis, oh ¿quien puede alcanzarlos hasta esa altura?
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ਤੁਧੁ ਅਗੈ ਮੰਗਣ ਨੋ. ਹਥ ਜੋੜਿ ਖਲੀ ਸਭ ਹੋਈ ॥
too bhanan gharran samarath daataar heh; tudh agai mangan no. hath jorr khalee sabh hoee |
Sant Singh KhalsaYou are all-powerful to destroy and create, O Great Giver; with palms pressed together, all stand begging before You.
Manmohan SinghMy Beneficent Lord, Thou art All-powerful to make and unmake and with joined hands all are standing before Thee to beg.
Manmohan Singh (Punjabi)ਮੇਰੇ ਸਖੀ ਸੁਆਮੀ! ਤੂੰ ਉਸਾਰਨ ਅਤੇ ਢਾਉਣ ਵਾਲਾ ਸਰਬ-ਸ਼ਕਤੀਵਾਨ ਹੈ। ਹੱਥ ਬੰਨ੍ਹ ਸਾਰੇ ਤੇਰੇ ਮੂਹਰੇ ਖੈਰ ਮੰਗਣ ਨੂੰ ਖੜੋਤੇ ਹਨ।
Fareedkot Teekaਹੇ ਦਾਤਾਰ! ਤੂੰ ਤੋੜਨੇ ਬਨਾਉਣੇ ਮੇਂ ਸਮਰਥ ਹੈਂ, ਤੇਰੇ ਸੇ ਮਾਂਗਨੇ ਵਾਸਤੇ ਹਾਥ ਜੋੜ ਕਰ ਕੇ ਸਾਰੀ ਸ੍ਰਿਸ਼ਟੀ ਖੜੀ ਹੋਈ ਹੈ॥
Prof. Sahib Singhਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
SikhNet (Spanish)Tú, nuestro Señor Bondadoso, tienes el poder tanto de crear como de destruir, por eso todos piden con sus palmas juntas a Tu Puerta.
ਤੁਧੁ ਜੇਵਡੁ ਦਾਤਾਰੁ. ਮੈ ਕੋਈ ਨਦਰਿ ਨ ਆਵਈ; ਤੁਧੁ. ਸਭਸੈ ਨੋ ਦਾਨੁ ਦਿਤਾ; ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥
tudh jevadd daataar. mai koee nadar na aavee; tudh. sabhasai no daan ditaa; khanddee varabhanddee paataalee puree sabh loee |3|
Sant Singh KhalsaI see none as great as You, O Great Giver; You give in charity to the beings of all the continents, worlds, solar systems, nether regions and universes. ||3||
Manmohan SinghI see no one so great a Donor as Thou art. Thou givest alms to all the beings of all the continents, solar systems, nether lands, worlds and universes.
Manmohan Singh (Punjabi)ਤੇਰੇ ਜਿੱਡਾ ਵੱਡਾ ਦਾਨੀ ਮੈਨੂੰ ਕੋਈ ਦਿੱਸ ਨਹੀਂ ਆਉਂਦਾ। ਤੂੰ ਸਾਰਿਆਂ ਮਹਾਂ ਦੀਪਾਂ, ਬ੍ਰਹਮੰਡਾਂ, ਪਤਾਲਾ, ਸੰਸਾਰਾ ਆਲਮਾਂ ਦੇ ਸਮੂਹ ਜੀਵਾਂ ਨੂੰ ਦਾਨ ਦਿੰਦਾ ਹੈਂ।
Fareedkot Teekaਤੇਰੇ ਜੇਡਾ ਬੜਾ ਦਾਤਾ ਮੁਝੇ ਕੋਈ ਨਜਰ ਨਹੀਂ ਆਉਤਾ ਹੈ, ਖੰਡੋਂ ਮੇਂ ਬ੍ਰਹਮੰਡੋਂ ਔਰ ਪਤਾਲੋਂ ਮੇਂ ਪੁਨਾ (ਪੁਰਈ) ਸਾਤੋਂ ਅਕਾਸੋਂ ਮੇਂ ਅਰ ਸਭ ਲੋਕੋਂ ਮੇਂ ਤੈਨੇ ਹੀ ਸਭ ਕੋ ਦਾਨ ਦੀਆ ਹੈ॥੩॥☬ਪਾਖੰਡ ਕਾ ਨਿਖੇਧ ਕਰਤੇ ਹੈਂ:
Prof. Sahib Singhਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥ਪਦ ਅਰਥ ਪੁਰਈ = ਪੁਰੀਆਂ ਵਿਚ। ਲੋਈ = (੧੪) ਲੋਕਾਂ ਵਿਚ ॥੩॥
SikhNet (Spanish)No conozco a nadie tan bondadoso como Tú, no en este mundo ni en los mundos inferiores, no en los planetas ni en las estrellas. (3)