ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੁਧੁ ਧਿਆਇਨੑਿ ਬੇਦ; ਕਤੇਬਾ ਸਣੁ ਖੜੇ ॥
tudh dhiaaeina bed; katebaa san kharre |
Sant Singh KhalsaThe followers of the Vedas, the Bible and the Koran, standing at Your Door, meditate on You.
Manmohan SinghStanding with Vedas and semitic scriptures at Thy door, the mortals contemplate on Thee.
Manmohan Singh (Punjabi)ਵੇਦਾਂ ਅਤੇ ਸੈਮਿਟਿਕ ਧਾਰਮਕ ਪੁਸਤਕਾਂ ਸਮੇਤ ਤੇਰੇ ਦਰ ਤੇ ਖਲੋਤੇ ਹੋਏ ਪ੍ਰਾਣੀ ਤੇਰਾ ਆਰਾਧਨ ਕਰਦੇ ਹਨ।
Fareedkot Teekaਹੇ ਸ੍ਵਾਮੀ! ਤੁਝ ਕੋ ਸਭ ਬੇਦ ਕਤੇਬੋਂ ਸਹਿਤ ਖੜੇ ਧਿਆਉਤੇ ਹੈਂ॥
Prof. Sahib Singhਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,ਪਦ ਅਰਥ ਕਤੇਬਾ = ਤੌਰੇਤ, ਜ਼ਬੂਰ, ਅੰਜੀਲ, ਕੁਰਾਨ। ਸਣੁ = ਸਮੇਤ।
SikhNet (Spanish)Los seguidores de los Vedas y la Biblia, parados a Tu Puerta Te contemplan, oh Señor.
ਗਣਤੀ. ਗਣੀ ਨ ਜਾਇ; ਤੇਰੈ ਦਰਿ ਪੜੇ ॥
ganatee. ganee na jaae; terai dar parre |
Sant Singh KhalsaUncounted are those who fall at Your Door.
Manmohan SinghCounting of those is not possible who lie prostrate at Thine door.
Manmohan Singh (Punjabi)ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਤੇਰੇ ਬੂਹੇ ਤੇ ਲੰਮੇ ਪਏ ਹਨ।
Fareedkot Teekaਜੋ ਤੇਰੇ ਦ੍ਵਾਰੇ ਪਰ ਪੜੇ ਰਹਿਤੇ ਹੈਂ, ਤਿਨ ਕੀ ਗਿਨਤੀ ਗਿਨੀ ਨਹੀਂ ਜਾਤੀ॥
Prof. Sahib Singhਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
SikhNet (Spanish)No se podrían contar los que están bajo Tu Portón.
ਬ੍ਰਹਮੇ ਤੁਧੁ ਧਿਆਇਨੑਿ; ਇੰਦ੍ਰ ਇੰਦ੍ਰਾਸਣਾ ॥
brahame tudh dhiaaeina; indr indraasanaa |
Sant Singh KhalsaBrahma meditates on You, as does Indra on his throne.
Manmohan SinghThe god of creation deliberates over Thee, as does the god of rain on his throne.
Manmohan Singh (Punjabi)ਉਤਪਤੀ ਦਾ ਦੇਵ ਤੇਰਾ ਆਰਾਧਨ ਕਰਦਾ ਹੈ, ਏਸੇ ਤਰ੍ਹਾਂ ਹੀ ਆਰਾਧਦਾ ਹੈ, ਆਪਣੇ ਤਖਤ ਉਤੇ ਬੈਠਾ, ਮੀਂਹਦਾ ਦੇਵਤਾ।
Fareedkot Teekaਬ੍ਰਹਮੇ ਭੀ ਤੈਨੂੰ ਧ੍ਯਾਉਤੇ ਹੈਂ ਔਰ ਇੰਦ੍ਰਾਸਨੋ ਪਰ ਸਿਥਤ ਇੰਦ੍ਰ ਭੀ ਧ੍ਯਾਉਤੇ ਹੈਂ॥
Prof. Sahib Singhਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!ਪਦ ਅਰਥ ਇੰਦ੍ਰਾਸਣਾ = ਇੰਦ੍ਰ ਦੇ ਆਸਣ ਵਾਲੇ। ਸੰਕਰ = ਸ਼ਿਵ।
SikhNet (Spanish)Brahma habita en Ti, así como Indra en su trono, los dioses Shiva y Vishnú recitan Tu Alabanza,
ਸੰਕਰ ਬਿਸਨ ਅਵਤਾਰ; ਹਰਿ ਜਸੁ ਮੁਖਿ ਭਣਾ ॥
sankar bisan avataar; har jas mukh bhanaa |
Sant Singh KhalsaShiva and Vishnu, and their incarnations, chant the Lord's Praise with their mouths,
Manmohan SinghThe god of death, god of nutrition and incarnations utter God's praise with their mouth.
Manmohan Singh (Punjabi)ਮੌਤ ਦਾ ਦੇਵਤਾ, ਪਾਲਣ-ਪੋਸਣ ਦਾ ਦੇਵਤਾ ਅਤੇ ਅਵਤਾਰ ਆਪਣੇ ਮੂੰਹ ਨਾਲ ਤੇਰੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਸੰਕਰ ਜੀ ਔਰ ਬਿਸਨ ਕੇ ਜਿਤਨੇ ਔਤਾਰ ਹੈਂ, ਹੇ ਹਰਿ! ਸਭ ਤੇਰਾ ਜਸੁ ਮੁਖ ਸੇ ਉਚਾਰਨ ਕਰਤੇ ਹੈਂ॥
Prof. Sahib Singhਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,ਪਦ ਅਰਥ ਮੁਖਿ = ਮੂੰਹ ਨਾਲ। ਭਣਾ = ਉਚਾਰਦੇ ਹਨ।
SikhNet (Spanish)así como los religiosos, los profetas, los jeques y los videntes. Porque el Señor está entretejido en la textura de cada corazón como la
ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥
peer pikaabar sekh masaaeik aaulee |
Sant Singh Khalsaas do the Pirs, the spiritual teachers, the prophets and the Shaykhs, the silent sages and the seers.
Manmohan SinghThe spiritual guides, prophets, religious instructors, seers and men of miracles, meditate on Thee.
Manmohan Singh (Punjabi)ਰੂਹਾਨੀ ਰਹਿਬਰ, ਨਬੀ ਰਸੂਲ, ਧਾਰਮਕ ਉਪਦੇਸ਼ਕ, ਸਮੂਹ ਸ਼ੇਖ ਅਤੇ ਕਰਾਮਾਤੀ ਬੰਦੇ, ਤੇਰਾ ਸਿਮਰਨ ਕਰਦੇ ਹਨ।
Fareedkot Teekaਜਿਤਨੇ ਪੀਰ ਹੈਂ, (ਪਿਕਾਂਬਰ) ਮੁਸਲਮਾਨ ਮਤ ਕੇ ਅਚਾਰਜ ਹੈਂ, ਭਾਵ ਸੁਨੇਹਾ ਪਹੁਚਾਉਨੇ ਵਾਲੇ (ਸੇਖ) ਤ੍ਯਾਗੀ (ਮਸਾਇਕ) ਜਪ ਤਪ ਕੀ ਮਿਹਨਤ ਕਰਨੇ ਹਾਰੇ ਔਰ (ਅਉਲੀਏ) ਕਰਾਮਾਤੀ ਸਿਧ ਲੋਕ ਸਭ ਤੇਰੇ ਕੋ ਧ੍ਯਾਉਤੇ ਹੈਂ॥
Prof. Sahib Singhਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),ਪਦ ਅਰਥ ਪਿਕਾਬਰ = ਪੈਗ਼ੰਬਰ। ਮਸਾਇਕ = ਕਈ ਸ਼ੇਖ਼। ਅਉਲੀਏ = ਵਲੀ।
SikhNet (Spanish)trama y la urdimbre.
ਓਤਿ ਪੋਤਿ ਨਿਰੰਕਾਰ; ਘਟਿ ਘਟਿ ਮਉਲੀਏ ॥
ot pot nirankaar; ghatt ghatt maulee |
Sant Singh KhalsaThrough and through, the Formless Lord is woven into each and every heart.
Manmohan SinghLike wrap and woof, the Formless Lord is woven into all the hearts.
Manmohan Singh (Punjabi)ਤਾਣੇ ਤੇ ਪੇਟੇ ਦੀ ਮਾਨੰਦ ਸਰੂਪ-ਰਹਿਤ ਸੁਆਮੀ ਸਾਰਿਆਂ ਦਿਲਾਂ ਅੰਦਰ ਉਣਿਆ ਹੋਇਆ ਹੈ।
Fareedkot Teekaਹੇ ਨਿਰੰਕਾਰ! ਤਾਨੇ ਪੇਟੇ ਵਤ ਘਟ ਘਟ ਮੇਂ ਤੂੰ (ਮਉਲੀਏ) ਮਿਲ ਰਹਾ ਹੈ॥
Prof. Sahib Singhਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।ਪਦ ਅਰਥ ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਤਾਣਾ ਤੇ ਪੇਟਾ ਆਪੋ ਵਿਚ ਮਿਲੇ ਹੋਏ ਹਨ। ਮਉਲੀਏ = ਮੌਲ ਰਿਹਾ ਹੈ, ਪ੍ਰਫੁਲਤ ਹੈ।
SikhNet (Spanish)Y siempre está floreciendo.
ਕੂੜਹੁ ਕਰੇ ਵਿਣਾਸੁ; ਧਰਮੇ ਤਗੀਐ ॥
koorrahu kare vinaas; dharame tageeai |
Sant Singh KhalsaOne is destroyed through falsehood; through righteousness, one prospers.
Manmohan SinghThrough falsehood, the man is destroyed and through righteousness, he prospers.
Manmohan Singh (Punjabi)ਝੂਠ ਦੇ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ ਅਤੇ ਰਾਸਤੀ (ਸੱਚਾਈ) ਦੇ ਰਸਤੇ ਉਹ ਵੱਧਦਾ ਫੁੱਲਦਾ ਹੈ।
Fareedkot Teeka(ਕੂੜਹੁ) ਝੂਠ ਕਰ ਕੇ ਨਾਸ ਕਰਤਾ ਹੈ, ਧਰਮ ਕਰ ਕੇ (ਤਗੀਐ) ਇਸਥਿਤ ਹੋਈਤਾ ਹੈ॥
Prof. Sahib Singhਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।ਪਦ ਅਰਥ ਤਗੀਐ = ਤੋੜ ਨਿਭੀਦਾ ਹੈ।
SikhNet (Spanish)Nuestra destrucción viene de la falsedad, y de la Rectitud viene la Vida Eterna.
ਜਿਤੁ ਜਿਤੁ ਲਾਇਹਿ ਆਪਿ; ਤਿਤੁ ਤਿਤੁ ਲਗੀਐ ॥੨॥
jit jit laaeihi aap; tith tit lageeai |2|
Sant Singh KhalsaWhatever the Lord links him to, to that he is linked. ||2||
Manmohan SinghWhithersoever the Lord Himself yokes the man, thither is he yoked.
Manmohan Singh (Punjabi)ਜਿਥੇ ਕਿਤੇ ਭੀ ਸਾਹਿਬ ਖੁਦ ਬੰਦੇ ਨੂੰ ਜੋੜਦਾ ਹੈ, ਉਧਰ ਹੀ ਜੁੜ ਜਾਂਦਾ ਹੈ।
Fareedkot Teekaਜਿਸ ਜਿਸ ਕਰਮ ਮੇਂ ਤੂੰ ਆਪ ਲਗਾਉਤਾ ਹੈਂ ਤਿਸ ਤਿਸ ਮੇਂ ਲਗੀਤਾ ਹੈ॥੨॥
Prof. Sahib Singhਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
SikhNet (Spanish)Pero lo que sea que el Señor dispone para nosotros, eso es lo que vivimos. (2)