ੴ

ਸਿੱਖਬਾਣੀ · SikhBani

ਚੰਗਿਆਈਂ ਆਲਕੁ ਕਰੇ ਬੁਰਿਆਈਂ ਹੋਇ ਸੇਰੁ ॥

changiaaenee aalak kare buriaaenee hoe ser
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 518 · 3 lines
Translations

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਚੰਗਿਆਈਂ ਆਲਕੁ ਕਰੇ; ਬੁਰਿਆਈਂ ਹੋਇ ਸੇਰੁ ॥

changiaaenee aalak kare; buriaaenee hoe ser |

Sant Singh KhalsaHe is reluctant to do good, but eager to practice evil.
Manmohan SinghThe man is indolent to do good, but he is a tiger to do evil.
Manmohan Singh (Punjabi)ਆਦਮੀ ਨੇਕੀ ਕਰਨ ਨੂੰ ਸੁਸਤ ਹੈ, ਪ੍ਰੰਤੂ ਬਦੀ ਕਰਨ ਲਈ ਉਹ ਸ਼ੇਰ ਹੈ।
Fareedkot Teekaਹੇ ਜੀਵ! ਭਲਾ ਕਾਮ ਕਰਨੇ ਮੇਂ ਆਲਸੁ ਕਰਤਾ ਹੈਂ, ਬੁਰੇ ਕਾਮੋਂ ਮੇਂ ਸ਼ੇਰ, ਭਾਵ ਬਹਾਦਰ ਬਨ ਬੈਠਤਾ ਹੈਂ; ਵਾ ਭਲੇ ਕਾਮ ਮੇਂ ਆਪ ਨੋ (ਆਲਕੁ) ਰਤੀ ਮਾਤ੍ਰ ਕਰ ਲੇਤਾ ਹੈਂ, ਭਾਵ ਨ੍ਰਿਬਲ ਬਨ ਬੈਠਤਾ ਹੈਂ ਅਰੁ ਬੁਰਿਆਈ ਕਰਨ ਨੂੰ ਸੇਰ ਭਰ ਹੋ ਬੈਠਤਾ ਹੈਂ, ਭਾਵ ਬਲੀ ਹੋ ਜਾਤਾ ਹੈਂ॥
Prof. Sahib Singh(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;

ਪਦ ਅਰਥ ਆਲਕੁ = ਆਲਸ। ਸੇਰੁ = ਭਾਵ, ਦਲੇਰ।

SikhNet (Spanish)El hombre evita lo Bueno, y está siempre listo para practicar la maldad.

ਨਾਨਕ. ਅਜੁ ਕਲਿ ਆਵਸੀ; ਗਾਫਲ ਫਾਹੀ ਪੇਰੁ ॥੧॥

naanak. aj kal aavasee; gaafal faahee per |1|

Sant Singh KhalsaO Nanak, today or tomorrow, the feet of the careless fool shall fall into the trap. ||1||
Manmohan SinghNanak, today or tomorrow, the feet of the heedless person shall fall into a trap.
Manmohan Singh (Punjabi)ਨਾਨਕ ਅੱਜ ਜਾਂ ਭਲਕੇ ਬੇਪਰਵਾਹ ਬੰਦੇ ਦੇ ਪੈਰਾਂ ਵਿੱਚ ਬੇੜੀ ਪੈ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਗਾਫਲ) ਬੇਸੁਧ! ਤੂੰ ਯਹ ਨਹੀਂ ਜਾਨਤਾ ਕਿ ਆਜ ਕਲ ਮੇਂ ਹੀ ਕਰਮੋਂ ਕੀ (ਪੇਰੁ) ਪ੍ਰੇਰੀ ਹੂਈ ਕਾਲ ਕੀ ਫਾਸੀ ਆਵੇਗੀ॥੧॥
Prof. Sahib Singhਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥

ਪਦ ਅਰਥ ਅਜੁ ਕਲਿ = ਛੇਤੀ ਹੀ। ਆਵਸੀ = ਆ ਜਾਇਗਾ। ਗਾਫਲ ਪੇਰੁ = ਗ਼ਾਫ਼ਲ ਮਨੁੱਖ ਦਾ ਪੈਰ। ਫਾਹੀ = ਮੌਤ ਦੀ ਫਾਹੀ ਵਿਚ ॥੧॥

SikhNet (Spanish)Despierta, oh ignorante, porque hoy o mañana serás alcanzado por la muerte. (1)
Answers quote the Granth verbatim with Ang citations. AI commentary is not Gurbani and not a religious ruling.