ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਦੁਰਤੁ ਗਵਾਇਆ. ਹਰਿ ਪ੍ਰਭਿ ਆਪੇ; ਸਭੁ ਸੰਸਾਰੁ ਉਬਾਰਿਆ ॥
durat gavaaeaa. har prabh aape; sabh sansaar ubaariaa |
Sant Singh KhalsaThe Lord God Himself has rid the whole world of its sins, and saved it.
Manmohan SinghThe Lord God Himself has rid the whole world of its sins and has saved it.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਵਿਰਤ ਕਰ ਕੇ ਇਸ ਨੂੰ ਬਚਾ ਲਿਆ ਹੈ।
Fareedkot Teekaਹੇ ਭਾਈ! ਹਰਿ ਸਮਰਥ ਨੇ ਹਮਾਰੇ ਪੂਰਬ ਪਾਪ ਕੋ ਗਵਾਇਆ ਹੈ, ਪੁਨਃ ਆਪ ਹੀ ਸਭ ਸੰਸਾਰ ਸੇ ਹਮ ਕੋ ਰਖ ਲੀਆ ਹੈ॥
Prof. Sahib Singh(ਹੇ ਭਾਈ! ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਉਣ ਵਾਲਾ ਹੈ। ਪ੍ਰਭੂ ਨੇ (ਮਨੁੱਖ ਦਾ ਪਿਛਲਾ ਕੀਤਾ) ਪਾਪ (ਉਸ ਮਨੁੱਖ ਦੇ ਅੰਦਰੋਂ) ਦੂਰ ਕਰ ਦਿੱਤਾ,ਪਦ ਅਰਥ ਦੁਰਤੁ = {दुरित} ਪਾਪ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਸਭੁ = ਸਾਰਾ। ਉਬਾਰਿਆ = (ਪਾਪਾਂ ਤੋਂ) ਬਚਾਇਆ ਹੈ।
SikhNet (Spanish)El Señor Dios, de Sí Mismo al mundo entero lo liberó de sus faltas;
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ; ਅਪਣਾ ਬਿਰਦੁ ਸਮਾਰਿਆ ॥੧॥
paarabraham prabh kirapaa dhaaree; apanaa birad samaariaa |1|
Sant Singh KhalsaThe Supreme Lord God extended His mercy, and confirmed His innate nature. ||1||
Manmohan SinghThe Transcendent Lord Master has extended His mercy and upheld His innate nature.
Manmohan Singh (Punjabi)ਪਰਮ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਹੈ ਅਤੇ ਆਪਣਾ ਧਰਮ ਨਿਭਾਇਆ ਹੈ।
Fareedkot Teekaਪ੍ਰਭੂ ਪਾਰਬ੍ਰਹਮ ਨੇ ਜੋ ਅਪਨਾ ਪ੍ਰਣ ਸੰਭਾਰਿਆ ਹੈ ਤੌ ਹਮਾਰੇ ਪਰ ਕਿਰਪਾ ਕਰੀ ਹੈ॥੧॥
Prof. Sahib Singhਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ। ਪ੍ਰਭੂ ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ ॥੧॥ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮਾਰਿਆ = ਚੇਤੇ ਰੱਖਿਆ ਹੈ ॥੧॥
SikhNet (Spanish)sí, el Supremo Dios, nuestro Señor, mostró Su Misericordia y confirmó Su Naturaleza Innata. (1)
ਹੋਈ ਰਾਜੇ ਰਾਮ ਕੀ; ਰਖਵਾਲੀ ॥
hoee raaje raam kee; rakhavaalee |
Sant Singh KhalsaI have attained the Protective Sanctuary of the Lord, my King.
Manmohan SinghI have attained the refuge of Lord, the King.
Manmohan Singh (Punjabi)ਮੈਂ ਪ੍ਰਭੂ ਪਾਤਿਸ਼ਾਹ ਦੀ ਪਨਾਹ ਲਈ ਹੈ।
Fareedkot Teekaਰਾਜੇ ਰਾਮ ਕੀ ਕ੍ਰਿਪਾ ਹਮਾਰੇ ਪਰ ਰਖਿਆ ਕਰਨੇ ਵਾਲੀ ਹੋਈ ਹੈ॥
Prof. Sahib Singhਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ,ਪਦ ਅਰਥ ਰਾਜੇ ਰਾਮ ਕੀ = ਰਾਮ ਰਾਜੇ ਕੀ, ਪ੍ਰਭੂ-ਪਾਤਿਸ਼ਾਹ ਦੀ। ਰਖਵਾਲੀ = ਰਾਖੀ, ਸਹਾਇਤਾ।
SikhNet (Spanish)He obtenido el Refugio del Señor, mi Rey, canto la Melodía Celestial
ਸੂਖ ਸਹਜ ਆਨਦ ਗੁਣ ਗਾਵਹੁ; ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥
sookh sehaj aanad gun gaavahu; man tan deh sukhaalee | rahaau |
Sant Singh KhalsaIn celestial peace and ecstasy, I sing the Glorious Praises of the Lord, and my mind, body and being are at peace. ||Pause||
Manmohan SinghWith peace, equipoise and joy, I sing the Lord's praise and my mind, body and human frame are all the peace. Pause.
Manmohan Singh (Punjabi)ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ, ਸਰੀਰ ਤੇ ਮਨੁੱਖੀ-ਢਾਂਚਾ ਸੁਖੀ ਹਨ। ਠਹਿਰਾਉ।
Fareedkot Teekaਸਹਜੇ ਹੀ ਸੁਖ ਹੂਆ ਹੈ ਔ ਅਨੰਦ ਕੇ ਸਾਥ ਗੁਨ ਗਾਵਤੇ ਹੈਂ, ਇਸ ਤੇ (ਮਨੁ ਤਨੁ) ਸੂਖਮ ਮਨ ਔ ਸਥੂਲ ਦੇਹ ਸੁਖੀ ਹੂਈ ਹੈ॥ ਰਹਾਉ ॥
Prof. Sahib Singhਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ। ਰਹਾਉ॥ਪਦ ਅਰਥ ਸਹਜ = ਆਤਮਕ ਅਡੋਲਤਾ। ਸੁਖਾਲੀ = ਸੁਖੀ ॥ਰਹਾਉ॥
SikhNet (Spanish)en el Equilibrio y mi cuerpo y mi mente están en Paz. (Pausa)
ਪਤਿਤ. ਉਧਾਰਣੁ ਸਤਿਗੁਰੁ ਮੇਰਾ; ਮੋਹਿ ਤਿਸ ਕਾ ਭਰਵਾਸਾ ॥
patit. udhaaran satigur meraa; mohi tis kaa bharavaasaa |
Sant Singh KhalsaMy True Guru is the Savior of sinners; I have placed my trust and faith in Him.
Manmohan SinghThe saviour of the sinners is my True Guru and in him, I have placed my reliance.
Manmohan Singh (Punjabi)ਪਾਪੀਆਂ ਨੂੰ ਪਾਰ ਕਰਨ ਵਾਲਾ ਹੈ, ਮੈਂਡਾ ਸੱਚਾ ਗੁਰੂ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ ਹੈ।
Fareedkot Teekaਪਾਪੀਓਂ ਕਾ ਉਧਾਰ ਕਰਨਹਾਰਾ ਮੇਰਾ ਸਤਿਗੁਰੂ ਹੈ, ਇਸੀ ਤੇ ਮੇਰੇ ਕੋ ਤਿਸੀ ਕਾ (ਭਰਵਾਸਾ) ਆਸਰਾ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ।ਪਦ ਅਰਥ ਪਤਿਤ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ = ਮੈਨੂੰ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਭਰਵਾਸਾ = ਆਸਰਾ।
SikhNet (Spanish)Mi Guru Verdadero es el Purificador de los malvados;
ਬਖਸਿ ਲਏ ਸਭਿ ਸਚੈ ਸਾਹਿਬਿ; ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥
bakhas le sabh sachai saahib; sun naanak kee aradaasaa |2|17|45|
Sant Singh KhalsaThe True Lord has heard Nanak's prayer, and He has forgiven everything. ||2||17||45||
Manmohan SinghListening to Nanak's supplications, the True Lord has pardoned all his sins.
Manmohan Singh (Punjabi)ਨਾਨਕ ਦੇ ਬੇਨਤੀ ਸ੍ਰਵਣ ਕਰ ਕੇ, ਸੱਚੇ ਸੁਆਮੀ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਬੇਨਤੀ ਸੁਣ ਕੇ ਮੇਰੇ ਸਭ ਅਵਗਨ ਸਚੇ ਸਾਹਿਬ ਨੇ ਬਖਸ਼ ਲੀਏ ਹੈਂ॥੨॥੧੭॥੪੫॥
Prof. Sahib Singhਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ ॥੨॥੧੭॥੪੫॥ਪਦ ਅਰਥ ਸਭਿ = ਸਾਰੇ। ਸੁਣਿ = ਸੁਣੈ, ਸੁਣਦਾ ਹੈ ॥੨॥੧੭॥੪੫॥
SikhNet (Spanish)me apoyo sólo en Él. El Señor Verdadero me ha bendecido con el Perdón escuchando mi Alabanza solemne. (2‑17‑45)