ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਬਖਸਿਆ ਪਾਰਬ੍ਰਹਮ ਪਰਮੇਸਰਿ; ਸਗਲੇ ਰੋਗ ਬਿਦਾਰੇ ॥
bakhasiaa paarabraham paramesar; sagale rog bidaare |
Sant Singh KhalsaThe Supreme Lord God, the Transcendent Lord, has forgiven me, and all diseases have been cured.
Manmohan SinghThe Supreme Lord, the Primal Being, has forgiven and all the ailments are removed.
Manmohan Singh (Punjabi)ਸ਼੍ਰੋਮਣੀ ਸਾਹਿਬ, ਆਦਿ ਪੁਰਖ ਨੇ ਮਾਫੀ ਦੇ ਦਿੱਤੀ ਹੈ ਅਤੇ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।
Fareedkot Teekaਹੇ ਭਾਈ! ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਸਭ ਰੋਗੋਂ ਸੇ ਦੂਰ ਕਰ ਕੇ ਪਾਰਬ੍ਰਹਮ ਪਰਮੇਸਰ ਨੇ ਬਖਸ ਲੀਆ ਹੈ॥
Prof. Sahib Singhਹੇ ਭਾਈ! ਪਾਰਬ੍ਰਹਮ ਪਰਮੇਸਰ ਨੇ (ਜਿਸ ਸੇਵਕ ਉੱਤੇ) ਬਖ਼ਸ਼ਸ਼ ਕੀਤੀ, ਉਸ ਦੇ ਸਾਰੇ ਰੋਗ ਉਸਨੇ ਦੂਰ ਕਰ ਦਿੱਤੇ।ਪਦ ਅਰਥ ਪਰਮੇਸਰਿ = ਪਰਮੇਸ਼ਰ ਨੇ। ਬਿਦਾਰੇ = ਦੂਰ ਕਰ ਦਿੱਤੇ।
SikhNet (Spanish)El Señor Trascendente me ha perdonado y el mal de mi hijo se ha ido.
ਗੁਰ ਪੂਰੇ ਕੀ ਸਰਣੀ ਉਬਰੇ; ਕਾਰਜ ਸਗਲ ਸਵਾਰੇ ॥੧॥
gur poore kee saranee ubare; kaaraj sagal savaare |1|
Sant Singh KhalsaThose who come to the Sanctuary of the True Guru are saved, and all their affairs are resolved. ||1||
Manmohan SinghThey, who enter the sanctuary of the Perfect Guru, are saved and all their affairs are resolved.
Manmohan Singh (Punjabi)ਜੋ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ, ਉਹ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਹਮ ਤੋ ਗੁਰੂ ਪੂਰਿਓਂ ਕੀ ਸਰਨ ਹੋਇਕੈ ਬਚੇ ਹੈਂ, ਸਤਿਗੁਰੋਂ ਨੇ ਹੀ ਹਮਾਰੇ ਸਭ ਕਾਰਜ ਸਵਾਰੇ ਹੈਂ॥੧॥
Prof. Sahib Singhਜੇਹੜੇ ਭੀ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਦੁੱਖਾਂ-ਕਲੇਸ਼ਾਂ ਤੋਂ ਬਚ ਜਾਂਦੇ ਹਨ। ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ਪਦ ਅਰਥ ਸਗਲ = ਸਾਰੇ ॥੧॥
SikhNet (Spanish)Estando en el Refugio del Guru Perfecto, estoy saciado. (1)
ਹਰਿ ਜਨਿ ਸਿਮਰਿਆ ਨਾਮ ਅਧਾਰਿ ॥
har jan simariaa naam adhaar |
Sant Singh KhalsaThe Lord's humble servant meditates in remembrance on the Naam, the Name of the Lord; this is his only support.
Manmohan SinghGod's slave remembers the name, which is the support.
Manmohan Singh (Punjabi)ਵਾਹਿਗੁਰੂ ਦਾ ਬੰਦਾ ਨਾਮ ਦਾ ਆਰਾਧਨ ਕਰਦਾ ਹੈ, ਜੋ ਉਸ ਦਾ ਆਸਰਾ ਹੈ।
Fareedkot Teekaਮੈਂ ਜਨ ਨੇ (ਅਧਾਰਿ) ਅਧਿਸ਼ਟਾਨ ਰੂਪ ਹਰਿ ਕਾ ਨਾਮ ਸਿਮਰਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਜਿਸ ਸੇਵਕ ਨੇ ਪਰਮਾਤਮਾ ਦਾ ਨਾਮ ਸਿਮਰਿਆ, ਨਾਮ ਦੇ ਆਸਰੇ ਵਿਚ (ਆਪਣੇ ਆਪ ਨੂੰ ਤੋਰਿਆ),ਪਦ ਅਰਥ ਜਨਿ = ਜਨ ਨੇ। ਅਧਾਰਿ = ਆਸਰੇ ਤੇ।
SikhNet (Spanish)A través del Nombre del Señor, yo, el Esclavo del Señor, contemplo a mi Dios,
ਤਾਪੁ ਉਤਾਰਿਆ ਸਤਿਗੁਰਿ ਪੂਰੈ; ਅਪਣੀ ਕਿਰਪਾ ਧਾਰਿ ॥ ਰਹਾਉ ॥
taap utaariaa satigur poorai; apanee kirapaa dhaar | rahaau |
Sant Singh KhalsaThe Perfect True Guru extended His Mercy, and the fever has been dispelled. ||Pause||
Manmohan SinghExtending his mercy, the Perfect Guru, has cured the fever. Pause.
Manmohan Singh (Punjabi)ਆਪਣੀ ਮਿਹਰ ਕਰਕੇ, ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ। ਠਹਿਰਾਉ।
Fareedkot Teekaਇਸੀ ਤੇ ਸਤਿਗੁਰੂ ਪੂਰਿਓਂ ਨੇ ਅਪਨੀ ਕ੍ਰਿਪਾ ਧਾਰ ਕਰ ਤਾਪ ਉਤਾਰਿਆ ਹੈ॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਆਪਣੀ ਕਿਰਪਾ ਕਰ ਕੇ (ਉਸ ਦਾ) ਤਾਪ ਲਾਹ ਦਿੱਤਾ ਰਹਾਉ॥ਪਦ ਅਰਥ ਸਤਿਗੁਰਿ = ਗੁਰੂ ਨੇ ॥ਰਹਾਉ॥
SikhNet (Spanish)pues mira, el Guru Verdadero me ha bendecido con Su Misericordia y mi hijo ha sido liberado de toda aflicción. (Pausa)
ਸਦਾ ਅਨੰਦ ਕਰਹ ਮੇਰੇ ਪਿਆਰੇ; ਹਰਿ ਗੋਵਿਦੁ ਗੁਰਿ ਰਾਖਿਆ ॥
sadaa anand karah mere piaare; har govid gur raakhiaa |
Sant Singh KhalsaSo celebrate and be happy, my beloveds - the Guru has saved Hargobind.
Manmohan SinghMy dear ones ever make merry for my Guru has saved Hargobind.
Manmohan Singh (Punjabi)ਮੈਂਡੇ ਪਿਆਰੇ ਸਦੀਵ ਹੀ ਖੁਸ਼ੀਆਂ ਮਨਾਉਂਦੇ ਹਨ ਕਿਉਂਕਿ ਮੇਰੇ ਗੁਰਾਂ ਨੇ ਹਰਿਗੋਬਿੰਦ ਨੂੰ ਬਚਾ ਲਿਆ ਹੈ।
Fareedkot Teekaਹੇ ਮੇਰੇ ਪਿਆਰਿਓ! ਹਮ ਤੋ ਸਦਾ ਅਨੰਦ ਕਰਤੇ ਹੈਂ, ਕਿਉਂਕਿ ਹਰਿਗੋਬਿੰਦ ਜੀ ਕੋ ਗੁਰੋਂ ਨੇ ਤਾਪ ਤੇ ਰਖਿਆ ਹੈ॥
Prof. Sahib Singhਹੇ ਮੇਰੇ ਪਿਆਰੇ (ਭਾਈ)! (ਗੁਰੂ ਦੀ ਸ਼ਰਨ ਪੈ ਕੇ) ਅਸੀਂ (ਭੀ) ਸਦਾ ਆਨੰਦ ਮਾਣਦੇ ਹਾਂ। ਹਰਿ ਗੋਬਿੰਦ ਨੂੰ ਗੁਰੂ ਨੇ (ਹੀ ਤਾਪ ਤੋਂ) ਬਚਾਇਆ ਹੈ।ਪਦ ਅਰਥ ਕਰਹ = ਅਸੀਂ ਕਰਦੇ ਹਾਂ। ਪਿਆਰੇ = ਹੇ ਪਿਆਰੇ! ਗੁਰਿ = ਗੁਰੂ ਨੇ।
SikhNet (Spanish)Oh Amor, estemos en Dicha, pues el Guru ha salvado a Jargobind, mi hijo.
ਵਡੀ ਵਡਿਆਈ. ਨਾਨਕ. ਕਰਤੇ ਕੀ; ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥
vaddee vaddiaaee. naanak. karate kee; saach sabad sat bhaakhiaa |2|18|46|
Sant Singh KhalsaGreat is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
Manmohan SinghGreat is the greatness of the Creator, True is His word and true His discourse, O Nanak.
Manmohan Singh (Punjabi)ਮਹਾਨ ਹੈ ਮਹਾਨਤਾ ਸਿਰਜਣਹਾਰ ਦੀ। ਸੱਚੇ ਹਨ ਉਸ ਦੇ ਬਚਨ-ਬਿਲਾਸ ਅਤੇ ਸੱਚੀ ਉਸ ਦੀ ਬਾਣੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸ ਕਰਤੇ ਕੀ ਵਡਿਆਈ ਬਡੀ ਹੈ, ਸਾਚ ਸਬਦ ਦ੍ਵਾਰਾ ਹਮਨੇ ਸਤ ਕਹਿਆ ਹੈ॥੨॥੧੮॥੪੬॥
Prof. Sahib Singhਹੇ ਨਾਨਕ! ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ। ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹੀ) ਉਚਾਰਨਾ ਚਾਹੀਦਾ ਹੈ। (ਗੁਰੂ ਨੇ ਇਹ) ਸਹੀ ਬਚਨ ਉਚਾਰਿਆ ਹੈ (ਠੀਕ ਉਪਦੇਸ਼ ਦਿੱਤਾ ਹੈ) ॥੨॥੧੮॥੪੬॥ਪਦ ਅਰਥ ਕਰਤੇ ਕੀ = ਕਰਤਾਰ ਦੀ। ਸਾਚੁ = ਸਦਾ ਕਾਇਮ ਰਹਿਣ ਵਾਲਾ। ਸਤਿ = ਠੀਕ, ਸੱਚ। ਭਾਖਿਆ = ਉਚਾਰਿਆ ॥੨॥੧੮॥੪੬॥
SikhNet (Spanish)Gloria a nuestro Señor Creador, Cuya Palabra Verdadera es Eternamente Verdad. (2‑18‑46)