ਰਾਗੁ ਆਸਾ ਘਰੁ ੨ ਮਹਲਾ ੩ ॥
raag aasaa ghar 2 mahalaa 3 | Ang 360
Sant Singh KhalsaRaag Aasaa, Second House, Third Mehl:
Manmohan SinghAsa Measure. 3rd Guru.
Manmohan Singh (Punjabi)ਰਾਗ ਆਸਾ ਤੀਜੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Asa, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 360
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's graces. He is obtained
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਰਿ ਦਰਸਨੁ; ਪਾਵੈ ਵਡਭਾਗਿ ॥
har darasan; paavai vaddabhaag | Ang 360
Sant Singh KhalsaThe Blessed Vision of the Lord's Darshan is obtained by great good fortune.
Manmohan SinghLord's vision is obtained though the greatest good-luck.
Manmohan Singh (Punjabi)ਸਾਈਂ ਦਾ ਦੀਦਾਰ ਭਾਰੇ ਚੰਗੇ ਕਰਮਾਂ ਰਾਹੀਂ ਪਾਇਆ ਜਾਂਦਾ ਹੈ।
Fareedkot Teekaਸੋ ਬਡਭਾਗੀ ਹਰਿ ਦਰਸਨ ਪਾਉਤੇ ਹੈਂ॥
Prof. Sahib Singhਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।ਪਦ ਅਰਥ ਦਰਸਨੁ = ਸ਼ਾਸਤ੍ਰ। ਹਰਿ ਦਰਸਨੁ = ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ) ਸ਼ਾਸਤ੍ਰ। ਵਡਭਾਗਿ = ਵੱਡੇ ਭਾਗ ਨਾਲ, ਵੱਡੀ ਕਿਸਮਤਿ ਨਾਲ।
SikhNet (Spanish)Es Hombre de Destino quien es bendecido con la Visión del Señor;
ਗੁਰ ਕੈ ਸਬਦਿ; ਸਚੈ ਬੈਰਾਗਿ ॥
gur kai sabad; sachai bairaag | Ang 360
Sant Singh KhalsaThrough the Word of the Guru's Shabad, true detachment is obtained.
Manmohan SinghBy Guru's instruction, true detachment is attained.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਉਪਰਾਮਤਾ ਪ੍ਰਾਪਤ ਹੁੰਦੀ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਜੋ ਸਚੇ ਬੈਰਾਗੁ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਚੈ ਬੈਰਾਗਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਵੈਰਾਗ ਦੀ ਰਾਹੀਂ।
SikhNet (Spanish)sí, es a través del Shabd de la Palabra del Guru
ਖਟੁ ਦਰਸਨੁ; ਵਰਤੈ ਵਰਤਾਰਾ ॥
khatt darasan; varatai varataaraa | Ang 360
Sant Singh KhalsaThe six systems of philosophy are pervasive,
Manmohan SinghThe six Hindu system are current,
Manmohan Singh (Punjabi)ਹਿੰਦੂਆਂ ਦੇ ਛੇ ਮੱਤ ਪਰਚੱਲਤ ਹਨ,
Fareedkot Teekaਯਹ ਖਟ ਦਰਸਨ ਜੋਗੀ ਆਦਿ ਰੂਪ ਜੋ ਬਰਤਾਰਾ ਬਰਤ ਰਹਾ ਹੈ॥
Prof. Sahib Singh(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,ਪਦ ਅਰਥ ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ {ਸਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਵਰਤਾਰਾ = ਰਿਵਾਜ।
SikhNet (Spanish)que uno se vuelve en verdad desapegado..
ਗੁਰ ਕਾ ਦਰਸਨੁ; ਅਗਮ ਅਪਾਰਾ ॥੧॥
gur kaa darasan; agam apaaraa |1| Ang 361
Sant Singh Khalsabut the Guru's system is profound and unequalled. ||1||
Manmohan Singhbut Guru's system is profound and unequalled.
Manmohan Singh (Punjabi)ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।
Fareedkot Teekaਇਸਮੇਂ ਅਗਮ ਅਪਾਰ ਅਰਥਾਤ ਆਸਚਰਜ ਗੁਰੋਂ ਕਾ ਦਰਸਨੁ ਹੈ, ਭਾਵ ਯਹ ਕਿ ਸਭ ਭੇਖੋਂ ਨੇ ਗੁਰੋਂ ਕੋ ਹੀ ਈਸ੍ਵਰ ਮਾਨਾ ਹੈ॥੧॥
Prof. Sahib Singhਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥ਪਦ ਅਰਥ ਗੁਰ ਕਾ ਦਰਸਨੁ = ਗੁਰੂ ਦਾ ਸ਼ਾਸਤ੍ਰ। ਅਗਮ = ਅਪਹੁੰਚ। ਅਪਾਰਾ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੧॥
SikhNet (Spanish)El Sistema del Guru es Profundo e Inigualable. (1)
ਗੁਰ ਕੈ ਦਰਸਨਿ; ਮੁਕਤਿ ਗਤਿ ਹੋਇ ॥
gur kai darasan; mukat gat hoe | Ang 361
Sant Singh KhalsaThe Guru's system is the way to liberation.
Manmohan SinghBy Guru's system, the way to salvation is obtained.
Manmohan Singh (Punjabi)ਗੁਰਾਂ ਦੇ ਧਰਮ ਅਥਵਾ ਦਰਸ਼ਨ ਦੁਆਰਾ ਮੋਖਸ਼ ਦਾ ਮਾਰਗ ਮਿਲ ਜਾਂਦਾ ਹੈ।
Fareedkot Teekaਗੁਰੋਂ ਕੇ ਦਰਸਨ ਸੇ ਮੁਕ੍ਤਿ ਕੀ (ਗਤਿ) ਪ੍ਰਾਪ੍ਤਿ ਹੋਤੀ ਹੈ॥
Prof. Sahib Singhਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ,ਪਦ ਅਰਥ ਦਰਸਨਿ = ਸ਼ਾਸਤ੍ਰ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)El Sistema del Guru es el Camino
ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥
saachaa aap vasai man soe |1| rahaau | Ang 361
Sant Singh KhalsaThe True Lord Himself comes to dwell in the mind. ||1||Pause||
Manmohan SinghThe True Lord Himself comes an abides in that man's mind. Pause.
Manmohan Singh (Punjabi)ਸੱਚਾ ਸੁਆਮੀ ਖੁਦ ਆ ਕੇ ਉਸ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।
Fareedkot Teekaਔਰ ਸਚਾ ਅਕਾਲ ਪੁਰਖੁ ਅੰਤਸਕਰਣ ਮੇਂ ਬਸਤਾ ਹੈ॥੧॥ ਰਹਾਉ ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਸੋਇ = ਉਹ ਹੀ ॥੧॥ ਰਹਾਉ ॥
SikhNet (Spanish)y el Mismo Señor Verdadero llega a habitar en la mente. (1‑Pausa)
ਗੁਰ ਦਰਸਨਿ; ਉਧਰੈ ਸੰਸਾਰਾ ॥
gur darasan; udharai sansaaraa | Ang 361
Sant Singh KhalsaThrough the Guru's system, the world is saved,
Manmohan SinghThrough Guru's way the world is saved,
Manmohan Singh (Punjabi)ਗੁਰਾਂ ਦੇ ਰਸਤੇ ਦੁਆਰਾ ਜੱਗ ਪਾਰ ਉੱਤਰ ਜਾਂਦਾ ਹੈ,
Fareedkot Teekaਸੋ ਗੁਰੋਂ ਕੇ ਦਰਸਨ ਕਰ ਸੰਸਾਰ ਸੇ ਉਧਰ ਜਾਤਾ ਹੈ॥
Prof. Sahib Singhਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ।ਪਦ ਅਰਥ ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ।
SikhNet (Spanish)A través del Sistema del Guru el mundo entero es salvado,
ਜੇ ਕੋ ਲਾਏ; ਭਾਉ ਪਿਆਰਾ ॥
je ko laae; bhaau piaaraa | Ang 361
Sant Singh Khalsaif it is embraced with love and affection.
Manmohan Singhonly if man embraces it with love and affection.
Manmohan Singh (Punjabi)ਜੇਕਰ ਆਦਮੀ ਇਸ ਨੂੰ ਪ੍ਰੇਮ ਤੇ ਪ੍ਰੀਤ ਕਰੇ।
Fareedkot Teekaਜੋ ਕੋਈ ਪ੍ਯਾਰਾ ਪੁਰਸੁ ਗੁਰੋਂ ਕੇ ਦਰਸਨ ਮੇਂ (ਭਾਉ) ਪ੍ਰੇਮ ਕਰਤਾ ਹੈ॥
Prof. Sahib Singh(ਪਰ ਤਾਂ) ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ।ਪਦ ਅਰਥ ਕੋ = ਕੋਈ ਮਨੁੱਖ। ਭਾਉ = ਪ੍ਰੇਮ।
SikhNet (Spanish)si sólo uno Lo adorara con Amor Infinito.
ਭਾਉ ਪਿਆਰਾ; ਲਾਏ ਵਿਰਲਾ ਕੋਇ ॥
bhaau piaaraa; laae viralaa koe | Ang 361
Sant Singh KhalsaHow rare is that person who truly loves the Guru's Way.
Manmohan SinghRare is the person, who intensely loves Guru's system.
Manmohan Singh (Punjabi)ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੇ ਪੰਥ ਨੂੰ ਪਰਮ ਪਿਆਰ ਕਰਦਾ ਹੈ।
Fareedkot Teekaਪਰੰਤੂ ਕੋਈ ਬਿਰਲਾ ਹੀ ਪ੍ਯਾਰਾ ਭਾਉ ਲਗਾਉਤਾ ਹੈ॥
Prof. Sahib Singhਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ।
SikhNet (Spanish)Sin embargo, excepcional es quien ama el Sendero del Guru;
ਗੁਰ ਕੈ ਦਰਸਨਿ; ਸਦਾ ਸੁਖੁ ਹੋਇ ॥੨॥
gur kai darasan; sadaa sukh hoe |2| Ang 361
Sant Singh KhalsaThrough the Guru's system, everlasting peace is obtained. ||2||
Manmohan SinghBy Guru's way or vision everlasting peace is obtained.
Manmohan Singh (Punjabi)ਗੁਰਾਂ ਦੇ ਮਾਰਗ ਦੁਆਰਾ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ।
Fareedkot Teekaਜੋ ਲਗਾਉਤਾ ਹੈ, ਉਸ ਕੋ ਗੁਰ ਦਰਸਨ ਸੇ (ਸਦਾ ਸੁਖ) ਆਤਮਾਨੰਦ ਮਿਲਤਾ ਹੈ॥੨॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ॥੨॥
SikhNet (Spanish)sí, a través del Sendero del Guru uno está siempre en Paz. (2)
ਗੁਰ ਕੈ ਦਰਸਨਿ; ਮੋਖ ਦੁਆਰੁ ॥
gur kai darasan; mokh duaar | Ang 361
Sant Singh KhalsaThrough the Guru's system, the Door of Salvation is obtained.
Manmohan SinghBy Guru's sight or his way, the door of salvation is attained.
Manmohan Singh (Punjabi)ਗੁਰਾਂ ਦੇ ਮੱਤ ਦੁਆਰਾ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।
Fareedkot Teekaਗੁਰੋਂ ਕੇ ਦਰਸਨ ਸੇ ਮੁਕ੍ਤਿ ਦੁਆਰਾ ਗ੍ਯਾਨ ਮਿਲਤਾ ਹੈ॥
Prof. Sahib Singhਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਦਰਵਾਜ਼ਾ।
SikhNet (Spanish)A través del Sendero del Guru,
ਸਤਿਗੁਰੁ ਸੇਵੈ; ਪਰਵਾਰ ਸਾਧਾਰੁ ॥
satigur sevai; paravaar saadhaar | Ang 361
Sant Singh KhalsaServing the True Guru, one's family is saved.
Manmohan SinghBy serving the True Guru, one's family is saved.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਨਸਾਨ ਦਾ ਟੱਬਰ ਕਬੀਲਾ ਪਾਰ ਉਤਰ ਜਾਂਦਾ ਹੈ।
Fareedkot Teekaਸਤਗੁਰੋਂ ਕੀ ਸੇਵਾ ਕਰ ਕੇ ਸਾਰੇ ਪਰਵਾਰ ਕਾ (ਸਾਧਾਰੁ) ਉਧਾਰ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ।ਪਦ ਅਰਥ ਸਾਧਾਰੁ = ਸ-ਅਦਾਰੁ, ਆਸਰੇ ਵਾਲਾ।
SikhNet (Spanish)uno es liberado del tiempo y a través del Servicio del Guru,
ਨਿਗੁਰੇ ਕਉ; ਗਤਿ ਕਾਈ ਨਾਹੀ ॥
nigure kau; gat kaaee naahee | Ang 361
Sant Singh KhalsaThere is no salvation for those who have no Guru.
Manmohan SinghFor him, who is without the Guru, there is no salvation.
Manmohan Singh (Punjabi)ਜੋ ਗੁਰੂ-ਹੀਣ ਹੈ, ਉਸ ਲਈ ਕੋਈ ਮੁਕਤੀ ਨਹੀਂ।
Fareedkot Teekaਜੋ ਨਿਗੁਰਾ ਹੈ ਤਿਸ ਕੀ ਕਹੀਂ ਗਤਿ ਨਹੀਂ ਹੋਤੀ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ।ਪਦ ਅਰਥ ਕਾਈ ਗਤਿ = ਉੱਚੀ ਆਤਮਕ ਅਵਸਥਾ।
SikhNet (Spanish)uno salva a sus parientes, pero sin el Guru, no hay Liberación,
ਅਵਗਣਿ ਮੁਠੇ; ਚੋਟਾ ਖਾਹੀ ॥੩॥
avagan mutthe; chottaa khaahee |3| Ang 361
Sant Singh KhalsaBeguiled by worthless sins, they are struck down. ||3||
Manmohan SinghDeluded by sin, he suffers strokes.
Manmohan Singh (Punjabi)ਪਾਪ ਦਾ ਗੁਮਰਾਹ ਕੀਤਾ ਹੋਇਆ ਉਹ ਸੱਟਾਂ ਸਹਾਰਦਾ ਹੈ।
Fareedkot Teekaਵਹੁ ਅਵਗੁਨੋ ਕਾ (ਮੁਠੇ) ਠਗਾ ਹੋਆ ਚੋਟਾਂ ਖਾਤਾ ਫਿਰਤਾ ਹੈ, ਭਾਵ ਜਹਾਂ ਤਹਾਂ ਹੀ ਤਿਸ ਕੋ ਜਮ ਮਾਰਤਾ ਹੈ॥੩॥
Prof. Sahib Singh(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ॥੩॥ਪਦ ਅਰਥ ਅਵਗਣਿ = ਅਵਗਣ ਵਿਚ, ਪਾਪ ਵਿਚ। ਮੁੱਠੇ = ਲੁੱਟੇ ਜਾ ਰਹੇ। ਖਾਹੀ = ਖਾਹਿ, ਖਾਂਦੇ ਹਨ ॥੩॥
SikhNet (Spanish)porque siendo desviado por el vicio, uno es golpeado duramente. (3)
ਗੁਰ ਕੈ ਸਬਦਿ; ਸੁਖੁ ਸਾਂਤਿ ਸਰੀਰ ॥
gur kai sabad; sukh saant sareer | Ang 361
Sant Singh KhalsaThrough the Word of the Guru's Shabad, the body finds peace and tranquility.
Manmohan SinghBy Guru's instruction, the body acquires peace and tranquility.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਦੇਹਿ ਆਰਾਮ ਅਤੇ ਠੰਡ ਚੈਨ ਪਰਾਪਤ ਕਰ ਲੈਂਦੀ ਹੈ।
Fareedkot Teekaਗੁਰੋਂ ਕੇ ਸਬਦ ਸੇ ਸਰੀਰ ਕੋ ਸੁਖੁ ਔਰ ਸਾਂਤਿ ਰਹਤੀ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ,
SikhNet (Spanish)A través del Shabd de la Palabra del Guru, el cuerpo se tranquiliza y es bendecido.
ਗੁਰਮੁਖਿ; ਤਾ ਕਉ. ਲਗੈ ਨ ਪੀਰ ॥
guramukh; taa kau. lagai na peer | Ang 361
Sant Singh KhalsaThe Gurmukh is not afflicted by pain.
Manmohan SinghHe who becomes resigned to Guru's will, him no pain afflicts.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਸ ਨੂੰ ਕੋਈ ਪੀੜ ਦੁਖਿਤ ਨਹੀਂ ਕਰਦੀ।
Fareedkot Teekaਜੋ ਗੁਰਮੁਖਿ ਹੈਂ ਤਿਨ ਕੋ (ਪੀਰ) ਦੁਖ ਨਹੀਂ ਲਗਤਾ॥
Prof. Sahib Singhਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਤਾ ਕਉ = ਉਸ (ਮਨੁੱਖ) ਨੂੰ। ਪੀਰ = ਪੀੜ, ਦੁੱਖ।
SikhNet (Spanish)Sí, aquél que entona su mirada hacia el Guru, deja de sufrir
ਜਮਕਾਲੁ; ਤਿਸੁ. ਨੇੜਿ ਨ ਆਵੈ ॥
jamakaal; tis. nerr na aavai | Ang 361
Sant Singh KhalsaThe Messenger of Death does not come near him.
Manmohan SinghDeath's courier draws not near him.
Manmohan Singh (Punjabi)ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।
Fareedkot Teekaਔਰ (ਜਮ ਕਾਲੁ) ਜਨਮ ਮਰਨ ਕਾ ਦੁਖ ਤਿਨ ਕੇ ਨਿਕਟ ਨਹੀਂ ਆਵਤਾ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।ਪਦ ਅਰਥ ਜਮਕਾਲੁ = ਮੌਤ, ਆਤਮਕ ਮੌਤ।
SikhNet (Spanish)y el ángel de la muerte no lo toca más, él, dice Nanak,
ਨਾਨਕ; ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥
naanak; guramukh saach samaavai |4|1|40| Ang 361
Sant Singh KhalsaO Nanak, the Gurmukh is absorbed in the True Lord. ||4||1||40||
Manmohan SinghNanak the Guru's-ward is absorbed in the True Lord.
Manmohan Singh (Punjabi)ਨਾਨਕ ਗੁਰੂ-ਸਮਰਪਣ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਸਚੇ ਪਰਮਾਤਮਾ ਮੇਂ ਸਮਾਉਤੇ ਹੈਂ॥੪॥੧॥੪੦॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੧॥੪੦॥ਪਦ ਅਰਥ ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ ॥੪॥੧॥੪੦॥
* ਨੋਟ: ਅੰਕ ੪ ਦੱਸਦਾ ਹੈ ਕਿ ਸ਼ਬਦ ਦੇ ੪ ਬੰਕ ਹਨ। ਅੰਕ ੧ ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਇਹ ਪਹਿਲਾ ਸ਼ਬਦ ਹੈ। * ਵੇਰਵਾ: ਗੁਰੂ ਨਾਨਕ ਜੀ ਦੇ ਸ਼ਬਦ = ੩੯। ਗੁਰੂ ਅਮਰਦਾਸ ਜੀ ਦਾ ਸ਼ਬਦ = ੧। ਜੋੜ = ੪੦।
SikhNet (Spanish)por la Gracia del Guru se inmerge en la Verdad de Dios. (4‑1‑40)