ੴ

ਸਿੱਖਬਾਣੀ · SikhBani

Ang 360

Sri Guru Granth Sahib · Raag Aasaa · 4 shabads, 36 lines
Translations
Shabad Guru Nanak Dev Ji Raag Aasaa continued from Ang 359

ਬਾਬਾ ਜੁਗਤਾ ਜੀਉ, ਜੁਗਹ ਜੁਗ ਜੋਗੀ; ਪਰਮ ਤੰਤ ਮਹਿ ਜੋਗੰ ॥

baabaa jugataa jeeo, jugah jug jogee; param tant meh jogan |

Sant Singh KhalsaO father, the soul which is united in union as a Yogi, remains united in the supreme essence throughout the ages.
Manmohan SinghO father, the soul thus united is a Yogi, all the ages through, and it is absorbed in the Supreme quintessence.
Manmohan Singh (Punjabi)ਹੇ ਪਿਤਾ, ਐਸ ਤਰ੍ਹਾਂ ਜੁੜੀ ਹੋਈ ਆਤਮਾ, ਸਾਰਿਆਂ ਯੁਗਾਂ ਅੰਦਰ ਯੋਗੀ ਹੈ। ਇਹ ਮਹਾਨ ਤੱਤ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਹੇ ਬਾਬਾ ਭਰਥਰੀ ਜੀ! ਜੋ ਜੀਵ ਜੁਗੋਂ ਜੁਗੋਂ ਕੀ ਸੰਸਾਰ ਜੁਗਤੀਓਂ ਮੇਂ ਜੁੜ ਰਹਾ ਥਾ, ਸੋ ਪਰਮ ਤਤ੍ਵ ਅਕਾਲ ਪੁਰਖ ਮੇਂ (ਜੋਗੰ) ਜੋੜਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।

ਪਦ ਅਰਥ ਜੁਗਤਾ = ਜੁੜਿਆ ਹੋਇਆ। ਜੁਗਹ ਜੁਗ = ਹਰੇਕ ਜੁਗ ਤਕ, ਸਦਾ ਲਈ। ਪਰਮ ਤੰਤ = ਪਰਮਾਤਮਾ। ਜੋਗੰ = ਮਿਲਾਪ।

SikhNet (Spanish)Quien está unido a la Suprema Esencia, es para siempre, a través de las Épocas,

ਅੰਮ੍ਰਿਤੁ ਨਾਮੁ ਨਿਰੰਜਨ ਪਾਇਆ; ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

amrit naam niranjan paaeaa; giaan kaaeaa ras bhogan |1| rahaau |

Sant Singh KhalsaOne who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||
Manmohan SinghHe, who has obtained the ambrosial Name of the pleasure of Divine knowledge. Pause.
Manmohan Singh (Punjabi)ਜਿਸ ਨੂੰ ਪਵਿੱਤ੍ਰ ਪ੍ਰਭੂ ਦਾ ਸੁਧਾ-ਸਰੂਪ ਨਾਮ ਪਰਾਪਤ ਹੋਇਆ ਹੈ, ਉਸ ਦੀ ਦੇਹਿ ਬ੍ਰਹਿਮ ਗਿਆਨ ਦਾ ਅਨੰਦ ਮਾਣਦੀ ਹੈ। ਠਹਿਰਾਉ।
Fareedkot Teekaਨਿਰੰਜਨ ਕਾ ਨਾਮ ਅੰਮ੍ਰਤ ਮੈਂ ਪਾਯਾ ਹੈ, ਅਬ ਮੇਰੀ (ਕਾਇਆ) ਬੁਧਿ ਗਿਆਨ ਰਸ ਕੋ ਭੋਗਦੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ, ਮਾਇਆ ਦਾ ਪ੍ਰਭਾਵ} ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਦਾ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਗਿਆਨ ਰਸ = ਪਰਮਾਤਮਾ ਨਾਲ ਡੂੰਘੀ ਸਾਂਝ ਦੇ ਆਤਮਕ ਆਨੰਦ। ਕਾਇਆ = ਸਰੀਰ ਵਿਚ, ਹਿਰਦੇ ਵਿਚ। ਭੋਗੰ = ਮਾਣਦਾ ਹੈ ॥੧॥ ਰਹਾਉ ॥

SikhNet (Spanish)un Yogui. Él prueba el Naam Ambrosial del Señor Inmaculado y su cuerpo se baña en la Esencia de la Sabiduría. (1‑Pausa)

ਸਿਵ ਨਗਰੀ ਮਹਿ, ਆਸਣਿ ਬੈਸਉ; ਕਲਪ ਤਿਆਗੀ ਬਾਦੰ ॥

siv nagaree meh, aasan baisau; kalap tiaagee baadan |

Sant Singh KhalsaIn the Lord's City, he sits in his Yogic posture, and he forsakes his desires and conflicts.
Manmohan SinghHe forsakes desires and disputes and sits in contemplative mood in the Lord's City (audience).
Manmohan Singh (Punjabi)ਉਹ ਖ਼ਾਹਿਸ਼ਾਂ ਤੇ ਬਖੇੜੇ ਛੱਡ ਦਿੰਦਾ ਹੈ ਅਤੇ ਸੁਆਮੀ ਦੇ ਸ਼ਹਿਰ (ਆਤਮ-ਮੰਡਲ) ਅੰਦਰ ਧਿਆਨ ਅਵਸਥਾ ਵਿੱਚ ਬੈਠਦਾ ਹੈ।
Fareedkot Teeka(ਸਿਵ) ਸਾਂਤ ਵਾ ਕਲਪਨਾ ਰਹਤ, ਭਾਵ ਬ੍ਰਹਮ ਰੂਪ ਨਗਰੀ ਮੇਂ (ਆਸਣ) ਇਸਥਿਤ ਹੋ ਕਰ (ਬੈਸਉ) ਬੈਠਤਾ ਹਾਂ ਔਰ ਬਿ੍ਯਰਥ ਕਲਪਨਾ ਤਿਆਗੀ ਹੈ॥
Prof. Sahib Singh(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।

ਪਦ ਅਰਥ ਸਿਵ = ਪਰਮਾਤਮਾ, ਕਲਿਆਣ-ਸਰੂਪ। ਆਸਣਿ = ਆਸਣ ਉਤੇ। ਬੈਸਉ = ਮੈਂ ਬੈਠਦਾ ਹਾਂ। ਕਲਪ = ਕਲਪਣਾ। ਬਾਦੰ = ਝਗੜੇ, ਧੰਧੇ।

SikhNet (Spanish)Tengo mi aposento en mi ser y he dejado las riñas y el deseo.

ਸਿੰਙੀ ਸਬਦੁ. ਸਦਾ ਧੁਨਿ ਸੋਹੈ; ਅਹਿਨਿਸਿ ਪੂਰੈ ਨਾਦੰ ॥੨॥

singee sabad. sadaa dhun sohai; ahinis poorai naadan |2|

Sant Singh KhalsaThe sound of the horn ever rings out its beautiful melody, and day and night, he is filled with the sound current of the Naad. ||2||
Manmohan SinghFrom the horn's sound, an ever lasting and beautiful melody is produced, which day and night, fills him with Divine music.
Manmohan Singh (Punjabi)ਸਿੰਙੀ ਦੀ ਅਵਾਜ਼ ਤੋਂ ਇਕ ਅਨੰਤ ਤੇ ਸੁੰਦਰ ਲੈ ਉਤਪੰਨ ਹੁੰਦੀ ਹੈ ਜੋ ਰਾਤ ਦਿਨ ਉਸ ਨੂੰ ਰੱਬੀ ਕੀਰਤਨ ਨਾਲ ਪਰੀ ਪੂਰਨ ਰਖਦੀ ਹੈ।
Fareedkot Teekaਜੋ ਗੁਰੋਂ ਕਾ ਸਬਦੁ ਏਕ ਰਸ ਜਪਨਾ ਹੈ ਯਹ ਸੋਭਾਇਮਾਨ ਸਿੰਙੀ ਕੀ ਧੁਨੀ ਹੋ ਰਹੀ ਹੈ। ਜੋ ਰਾਤਿ ਦਿਨ ਹਰੀ ਪੂਰਨ ਹੋ ਰਹਾ ਜਾਨਿਆ ਹੈ ਯਹੀ ਨਾਦ ਪੂਰਤੇ ਹੈਂ॥੨॥
Prof. Sahib Singhਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥

ਪਦ ਅਰਥ ਧੁਨਿ = ਆਵਾਜ਼, ਸੁਰੀਲੀ ਸੁਰ। ਅਹਿ = ਦਿਨ। ਨਿਸਿ = ਰਾਤ। ਪੂਰੈ = ਪੂਰਦਾ ਹੈ, ਵਜਾਂਦਾ ਹੈ ॥੨॥

SikhNet (Spanish)Mi corno es la Palabra del Guru y Su Melodía resuena siempre en mi mente. (2)

ਪਤੁ ਵੀਚਾਰੁ. ਗਿਆਨ ਮਤਿ. ਡੰਡਾ; ਵਰਤਮਾਨ ਬਿਭੂਤੰ ॥

pat veechaar. giaan mat. ddanddaa; varatamaan bibhootan |

Sant Singh KhalsaMy cup is reflective meditation, and spiritual wisdom is my walking stick; to dwell in the Lord's Presence is the ashes I apply to my body.
Manmohan SinghReflection is his cup, Divine knowledge his sectarian staff and to abide in Lord's presence is his ashes.
Manmohan Singh (Punjabi)ਸਿਮਰਨ ਉਸ ਦਾ ਪਿਆਲਾ ਤੇ ਬ੍ਰਹਿਮ-ਵੀਚਾਰ ਉਸ ਦਾ ਸੰਪ੍ਰਦਾਈ ਸੋਟਾ ਹੈ। ਸੁਆਮੀ ਦੀ ਹਜ਼ੂਰੀ ਵਿੱਚ ਵੱਸਣਾ ਉਸ ਦੀ ਸੁਆਹ ਹੈ।
Fareedkot Teeka(ਪਤੁ) ਪਾਤ੍ਰ ਤੂੰਬਾ ਵਾ ਚਿਪੀ ਯਹ ਬੀਚਾਰ ਕਾ ਹੈ, ਬਰਤਮਾਨ ਯਹ ਜੋ ਪ੍ਰਪੰਚ ਹੈ ਤਿਸ ਕੋ ਨਾਸ ਰੂਪ ਜਾਨਾ ਹੈ ਯਹੀ ਬਿਭੂਤ ਧਾਰਨ ਕਰੀ ਹੈ॥
Prof. Sahib Singh(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।

ਪਦ ਅਰਥ ਪਤੁ = ਪਾਤ੍ਰ, ਪੱਖਰ, ਚਿੱਪੀ। ਵਰਤਮਾਨ = ਹਰ ਥਾਂ ਮੌਜੂਦ। ਬਿਭੂਤ = ਸੁਆਹ।

SikhNet (Spanish)La meditación es mi plato de limosna, mi intelecto despierto es mi bastón y el vivir en la Presencia de Dios son las cenizas que aplico a mi cuerpo.

ਹਰਿ ਕੀਰਤਿ. ਰਹਰਾਸਿ ਹਮਾਰੀ; ਗੁਰਮੁਖਿ ਪੰਥੁ ਅਤੀਤੰ ॥੩॥

har keerat. raharaas hamaaree; guramukh panth ateetan |3|

Sant Singh KhalsaThe Praise of the Lord is my occupation; and to live as Gurmukh is my pure religion. ||3||
Manmohan SinghGod's praise is my vocation, and the Exalted Guru's way is my pure religion.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਉਤਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤ੍ਰ ਮਜ਼ਹਬ ਹੈ।
Fareedkot Teekaਹਰਿ ਕਾ ਕੀਰਤਨ ਜੋ ਕਰਤੇ ਹੈਂ ਯਹੀ ਹਮਾਰੀ (ਰਹਰਾਸਿ) ਰਹੁਰੀਤ ਹੈ, ਜੋ ਗੁਰੋਂ ਦ੍ਵਾਰੇ (ਅਤੀਤੰ) ਸਭ ਸੇ ਅਸੰਗ ਹੂਏ ਹੈਂ, ਸੋ ਹਮਾਰਾ ਪੰਥ ਹੈ॥੩॥
Prof. Sahib Singhਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥

ਪਦ ਅਰਥ ਰਹਰਾਸਿ = ਮਰਯਾਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਤੀਤ ਪੰਥੁ = ਵਿਰਕਤ ਪੰਥ ॥੩॥

SikhNet (Spanish)La Alabanza del Señor es mi rutina diaria y el Camino del Guru es mi solitario sendero ascético. (3)

ਸਗਲੀ ਜੋਤਿ, ਹਮਾਰੀ ਸੰਮਿਆ; ਨਾਨਾ ਵਰਨ ਅਨੇਕੰ ॥

sagalee jot, hamaaree samiaa; naanaa varan anekan |

Sant Singh KhalsaMy arm-rest is to see the Lord's Light in all, although their forms and colors are so numerous.
Manmohan SinghMine arms -support is to see Lord's light amongst all, and it has various and many colours.
Manmohan Singh (Punjabi)ਸੁਆਮੀ ਦਾ ਨੂਰ ਸਾਰਿਆਂ ਅੰਦਰ ਵੇਖਣਾ, ਮੇਰੀ ਬਾਹਾਂ ਦੀ ਟਿਕਟਿਕੀ (ਬੈਰਾਗਣ) ਹੈ। ਇਸ ਦੇ ਮੁਖਤਲਿਫ ਤੇ ਘਣੇਰੇ ਰੰਗ ਹਨ।
Fareedkot Teekaਸਾਰੀ ਸ੍ਰਿਸ਼੍ਟੀ ਮੇਂ ਜੋ ਨਾਨਾ ਪ੍ਰਕਾਰ ਕੇ ਅਨੇਕ (ਵਰਨ) ਰੰਗ ਹੈਂ ਤਿਸ ਮੇਂ ਇਕ ਜੋਤਿ (ਸੰਮਿਆ) ਸਮਾਈ ਹੂਈ ਜਾਨੀ ਹੈ, ਸੋ ਹਮਾਰੀ ਸੰਙਿਆ ਹੈ॥
Prof. Sahib Singhਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-

ਪਦ ਅਰਥ ਸੰਮਿਆ = ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਹਾਂ ਟਿਕਾ ਕੇ ਜੋਗੀ ਸਮਾਧੀ ਵਿਚ ਬੈਠਦਾ ਹੈ। ਨਾਨਾ = ਕਈ ਕਿਸਮਾਂ ਦੇ।

SikhNet (Spanish)Mi palo de sostén es el ver la Luz del Señor en todo, aunque las vestimentas sean variadas.

ਕਹੁ ਨਾਨਕ. ਸੁਣਿ ਭਰਥਰਿ ਜੋਗੀ; ਪਾਰਬ੍ਰਹਮ ਲਿਵ ਏਕੰ ॥੪॥੩॥੩੭॥

kahu naanak. sun bharathar jogee; paarabraham liv ekan |4|3|37|

Sant Singh KhalsaSays Nanak, listen, O Bharthari Yogi: love only the Supreme Lord God. ||4||3||37||
Manmohan SinghSay's Nanak, listen thou, O Bharthari Yogi! I profess love only for the Supreme Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਭਰਥਰੀਖ ਯੋਗੀ! ਤੂੰ ਸ੍ਰਵਣ ਕਰ। ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਰਥਰੀ ਜੋਗੀ ਸੁਨੋ! ਅਬ ਏਕ ਬ੍ਰਹਮ ਮੋ ਹਮਾਰੀ ਲਿਵ ਲਾਗ ਰਹੀ ਹੈ ਏਹ ਹਮਾਰਾ ਜੋਗੁ ਹੈ॥੪॥੩॥੩੭॥☬ਭਰਥਰੀ ਨਾਥ ਨੇ ਕਹਾ ਸਹਜ ਯੋਗ ਤੋ ਆਪ ਨੇ ਠੀਕ ਕਹਾ ਹੈ, ਪਰੰਤੂ ਮਦਰਾ ਕਾ ਪਿਆਲਾ ਪੀਕੇ ਬ੍ਰਿਤੀ ਅਛੀ ਲਾਗਤੀ ਹੈ, ਇਸ ਸੇ ਆਪ ਭੀ ਮਦਰਾ ਪਾਨ ਕਰੋ। ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥

ਪਦ ਅਰਥ ਭਰਥਰਿ ਜੋਗੀ = ਹੇ ਭਰਥਰ ਜੋਗੀ! ॥੪॥੩॥੩੭॥

* ਨੋਟ: ਗੋਰਖ ਭਰਥਰੀ ਆਦਿਕ ਪ੍ਰਸਿੱਧ ਜੋਗੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਸ਼ਰਧਾਲੂ ਲੋਕ ਆਪਣੇ ਇਸ਼ਟ ਗੁਰੂ ਰਾਹਬਰ ਦੇ ਨਾਮ ਤੇ ਆਪਣੇ ਘਰਾਂ ਵਿਚ ਨਾਮ ਰੱਖਦੇ ਰਹਿੰਦੇ ਹਨ। ਮੁਸਲਮਾਨ ਮੁਹੰਮਦ ਅਲੀ ਆਦਿਕ ਨਾਮ ਵਰਤਦੇ ਆ ਰਹੇ ਹਨ; ਹਿੰਦੂ ਰਾਮ ਕ੍ਰਿਸ਼ਨ ਆਦਿਕ ਵਰਤ ਰਹੇ ਹਨ; ਸਿੱਖ ਭੀ ਨਾਨਕ ਅਮਰ ਰਾਮ ਆਦਿਕ ਵਰਤਦੇ ਹਨ। ਇਸੇ ਤਰ੍ਹਾਂ ਜੋਗੀ ਵੀ ਆਪਣੇ ਪ੍ਰਸਿੱਧ ਜੋਗੀਆਂ ਦੇ ਨਾਮ ਵਰਤਦੇ ਰਹੇ ਹਨ। ਭਰਥਰੀ ਨਾਮ ਵਾਲਾ ਜੋਗੀ ਭੀ ਕੋਈ ਇਸੇ ਸ਼੍ਰੇਣੀ ਵਿਚੋਂ ਹੀ ਸੀ। * ਨੋਟ: ਜੋਗੀ ਲੋਕ ਆਪਣੇ ਭੇਖ ਦੇ ਚਿੰਨ੍ਹ ਧਾਰਦੇ ਹਨ। ਮੁੰਦ੍ਰਾ, ਖਿੰਥਾ, ਬਿਭੂਤ, ਸਿੰਗੀ, ਡੰਡਾ, ਬੈਰਾਗਣ (ਸੰਮਿਆ) ਜੋਗ-ਭੇਖ ਦੀਆਂ ਪ੍ਰਸਿੱਧ ਚੀਜ਼ਾਂ ਹਨ। ਲਫ਼ਜ਼ ਜੋਗ ਦਾ ਅਰਥ ਹੈ 'ਮਿਲਾਪ', 'ਜੋਗੀ' ਦਾ ਅਰਥ ਹੈ ਉਹ ਜੀਵ ਜੋ ਪਰਮਾਤਮਾ ਨਾਲ ਮਿਲਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਜੋਗ-ਭੇਖ ਦੇ ਚਿੰਨ੍ਹਾਂ ਦਾ ਟਾਕਰਾ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਆਤਮਕ ਜੀਵਨ ਦੇ ਵਖ ਵਖ ਪਹਿਲੂਆਂ ਨਾਲ ਕਰਦੇ ਹਨ।

SikhNet (Spanish)Dice Nanak, esucha Bharthari, ama sólo al Supremo Señor Dios. (4‑3‑37)

Open this shabad (11 lines, Angs 359-360) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਗੁੜੁ ਕਰਿ ਗਿਆਨੁ. ਧਿਆਨੁ ਕਰਿ ਧਾਵੈ; ਕਰਿ ਕਰਣੀ ਕਸੁ ਪਾਈਐ ॥

gurr kar giaan. dhiaan kar dhaavai; kar karanee kas paaeeai |

Sant Singh KhalsaMake spiritual wisdom your molasses, and meditation your scented flowers; let good deeds be the herbs.
Manmohan SinghMake gnosis thy molasses and meditation thine flowers of Basia-latifolia, and in them out the doing of good actions as thy fermenting bark.
Manmohan Singh (Punjabi)ਤੂੰ ਬ੍ਰਹਿਮ-ਬੋਧ ਨੂੰ ਆਪਣਾ ਸੀਰਾ ਬਣਾ ਅਤੇ ਸਿਮਰਨ ਨੂੰ ਮਹੂਏ ਦੇ ਫੁੱਲ ਬਣਾ। ਉਨ੍ਹਾਂ ਵਿੱਚ ਚੰਗੇ ਅਮਲਾਂ ਦੀ ਕਮਾਈ ਨੂੰ ਖ਼ਮੀਰ ਉਠਾਉਣ ਵਾਲੇ ਸੱਕ ਵਜੋਂ ਪਾ।
Fareedkot Teekaਗ੍ਯਾਨ ਕਾ ਗੁੜ ਕਰੋ, ਧ੍ਯਾਨ ਰੂਪ ਧਾਵਿਓਂ ਕੇ ਫੂਲ ਕਰੋ, ਸੁਭ ਕਰਨੀ ਕਾ ਕਰਨਾ ਯਹ ਬਬੂਲ ਕਾ ਸਕੁ ਪਾਵਣਾ ਕਰੀਏ॥
Prof. Sahib Singh(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ।

ਪਦ ਅਰਥ ਗਿਆਨੁ = ਅਕਾਲ ਪੁਰਖ ਨਾਲ ਡੂੰਘੀ ਸਾਂਝ। ਧਿਆਨੁ = ਪ੍ਰਭੂ ਦੀ ਯਾਦ ਵਿਚ ਸੁਰਤਿ ਜੁੜੀ ਰਹਿਣੀ। ਧਾਵੈ = ਮਹੂਏ ਦੇ ਫੁੱਲ। ਕਰਣੀ = ਉੱਚਾ ਆਚਰਨ। ਕਸੁ = ਕਿੱਕਰ ਦੇ ਸੱਕ।

SikhNet (Spanish)Si el conocimiento fuera la melaza; la concentración, las flores de Mayua; las buenas acciones, la corteza del árbol Kikar;

ਭਾਠੀ ਭਵਨੁ. ਪ੍ਰੇਮ ਕਾ ਪੋਚਾ; ਇਤੁ ਰਸਿ ਅਮਿਉ ਚੁਆਈਐ ॥੧॥

bhaatthee bhavan. prem kaa pochaa; it ras amiau chuaaeeai |1|

Sant Singh KhalsaLet devotional faith be the distilling fire, and your love the ceramic cup. Thus the sweet nectar of life is distilled. ||1||
Manmohan SinghMake faith thy furnace and love thy plaster and in this way the sweet Nactar is distilled.
Manmohan Singh (Punjabi)ਈਮਾਨ ਨੂੰ ਆਪਣੀ ਭੱਠੀ ਤੇ ਪ੍ਰੀਤ ਨੂੰ ਆਪਣਾ ਲੇਪ ਬਣਾ। ਇਸ ਤਰੀਕੇ ਨਾਲ ਮਿੱਠਾ ਅੰਮ੍ਰਿਤ ਕਸ਼ੀਦ ਕੀਤਾ (ਕੱਢਿਆ) ਜਾਂਦਾ ਹੈ।
Fareedkot Teekaਦੇਹ ਰੂਪੀ (ਭਵਨ) ਜੀਵਾਤਮਾ ਕਾ ਘਰ ਵਾ ਚੌਦਾਂ ਭਵਨ ਨਾਸ ਰੂਪ ਜਾਨਨੇ ਸੋ ਭਠੀ ਕਰੋ ਔਰ ਭਗਤੀ ਕੇ ਅਕਾਰ ਜੋ ਬ੍ਰਿਤੀ ਹੈ, ਸੋ ਘੜੀ ਹੈ ਤਿਸੁ ਪਰ ਪ੍ਰੇਮ ਕਾ ਪੋਚਾ ਫੇਰੋ, (ਇਤੁ) ਇਸ ਪ੍ਰਕਾਰ ਕਰ ਨਾਮ ਰਸੁ ਅੰਮ੍ਰਿਤ ਕੋ ਚੁਆਉਨਾ ਕਰੀਏ॥੧॥
Prof. Sahib Singhਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥

ਪਦ ਅਰਥ ਭਵਨੁ = ਸਰੀਰ, ਦੇਹ-ਅੱਧਿਆਸ। ਭਾਠੀ = ਸ਼ਰਾਬ ਕੱਢਣ ਵਾਸਤੇ ਭੱਠੀ, (ਲਾਹਣ ਵਾਲਾ ਭਾਂਡਾ, ਭਾਂਡੇ ਦੇ ਉਪਰ ਨਾਲ, ਭਾਂਡੇ ਦੇ ਹੇਠ ਅੱਗ = ਇਸ ਸਾਰੇ ਦਾ ਸਮੂਹ)। ਪੋਚਾ = ਠੰਡੇ ਪਾਣੀ ਦਾ ਪੋਚਾ ਉਸ ਨਾਲੀ ਉਤੇ ਜਿਸ ਵਿਚੋਂ ਅਰਕ ਦੀ ਭਾਫ਼ ਨਿਕਲਦੀ ਹੈ, ਤਾਕਿ ਭਾਫ਼ ਠੰਡੀ ਹੋ ਕੇ ਅਰਕ ਬਣਦੀ ਜਾਏ। ਇਤੁ = ਇਸ ਦੀ ਰਾਹੀਂ। ਇਤੁ ਰਸਿ = ਇਸ (ਤਿਆਰ ਹੋਏ) ਰਸ ਦੀ ਰਾਹੀਂ। ਅਮਿਉ = ਅੰਮ੍ਰਿਤ ॥੧॥

SikhNet (Spanish)la devoción, la tasa de destilación, y el yeso, el amor; entonces el Elixir de la Vida podría ser destilado. (1)

ਬਾਬਾ. ਮਨੁ ਮਤਵਾਰੋ, ਨਾਮ ਰਸੁ ਪੀਵੈ; ਸਹਜ ਰੰਗ ਰਚਿ ਰਹਿਆ ॥

baabaa. man matavaaro, naam ras peevai; sehaj rang rach rahiaa |

Sant Singh KhalsaO Baba, the mind is intoxicated with the Naam, drinking in its Nectar. It remains absorbed in the Lord's Love.
Manmohan SinghO sire! by quaffing the Name-Nectar, mind becomes intoxicated and easily remains absorbed in Lord's love.
Manmohan Singh (Punjabi)ਹੇ ਬਜੁਰਗਵਾਰ! ਨਾਮ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਮਨੂਆ ਖੀਵਾ ਹੋ ਜਾਂਦਾ ਹੈ ਅਤੇ ਪ੍ਰਭੂ-ਪ੍ਰੀਤ ਵਿੱਚ ਸੁਖੈਨ ਹੀ ਲੀਨ ਰਹਿੰਦਾ ਹੈ।
Fareedkot Teeka(ਬਾਬਾ) ਹੇ ਭਰਥਰੀ ਜੀ! ਨਾਮ ਰਸ ਕੋ ਪਾਨ ਕਰ ਮਨੁ ਮਤਵਾਲਾ ਹੋ ਕੇ ਸਹਜ ਕੇ ਰੰਗ ਮੇਂ ਰਚ ਰਹਾ ਹੈ॥
Prof. Sahib Singhਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਬਾਬਾ = ਜੇ ਜੋਗੀ! ਮਤਵਾਰੋ = ਮਸਤ। ਸਹਜ = ਅਡੋਲਤਾ।

SikhNet (Spanish)Con la Esencia del Naam, el Nombre del Señor, la mente se embriaga, y uno es teñido en el Color del Equilibrio y así ama a su Señor.

ਅਹਿਨਿਸਿ ਬਨੀ. ਪ੍ਰੇਮ ਲਿਵ ਲਾਗੀ; ਸਬਦੁ ਅਨਾਹਦ ਗਹਿਆ ॥੧॥ ਰਹਾਉ ॥

ahinis banee. prem liv laagee; sabad anaahad gahiaa |1| rahaau |

Sant Singh KhalsaNight and day, remaining attached to the Love of the Lord, the celestial music of the Shabad resounds. ||1||Pause||
Manmohan SinghBy fixing attention on God's affection and hearing celestial strain, day and night become fruitful. Pause.
Manmohan Singh (Punjabi)ਵਾਹਿਗੁਰੂ ਦੇ ਪਿਆਰ ਨਾਲ ਬਿਰਤੀ ਜੋੜਣ ਅਤੇ ਬੈਕੁੰਠੀ ਕੀਰਤਨ ਸੁਣਨ ਦੁਆਰਾ, ਰਾਤ ਦਿਨ ਸਫਲ ਹੋ ਜਾਂਦੇ ਹਨ। ਠਹਿਰਾਉ।
Fareedkot Teekaਰਾਤ ਦਿਨ ਪ੍ਰੇਮ ਕਰ ਕੇ ਸ੍ਰੇਸ੍ਟ ਬਨੀ ਹੂਈ ਲਿਵ ਲਗ ਰਹੀ ਹੈ ਔਰ ਅਨਾਹਦ (ਸਬਦੁ) ਬ੍ਰਹਮ ਕੋ ਗ੍ਰਹਣ ਕੀਆ ਹੈ॥੧॥ ਰਹਾਉ ॥
Prof. Sahib Singhਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਨਾਹਦ = ਇਕ-ਰਸ, ਲਗਾਤਾਰ। ਗਹਿਆ = ਪਕੜਿਆ, ਗ੍ਰਹਣ ਕੀਤਾ ॥੧॥ ਰਹਾਉ ॥

SikhNet (Spanish)Y estando entonado siempre en Él, la Melodía Divina de la Palabra resuena en la mente. (1‑Pausa)

ਪੂਰਾ ਸਾਚੁ. ਪਿਆਲਾ ਸਹਜੇ; ਤਿਸਹਿ ਪੀਆਏ, ਜਾ ਕਉ ਨਦਰਿ ਕਰੇ ॥

pooraa saach. piaalaa sahaje; tiseh peeae, jaa kau nadar kare |

Sant Singh KhalsaThe Perfect Lord naturally gives the cup of Truth, to the one upon whom He casts His Glance of Grace.
Manmohan SinghThe perfect One, in a natural way, gives this cup of truth to drink to him, on whom he casts His merciful glance.
Manmohan Singh (Punjabi)ਇਹ ਸੱਚ ਦਾ ਕਟੋਰਾ, ਪੂਰਨ ਪੁਰਖ, ਸੁਭਾਵਕ ਉਸ ਨੂੰ ਪੀਣ ਲਈ ਦਿੰਦਾ ਹੈ, ਜਿਸ ਉੱਤੇ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
Fareedkot Teekaਸਚਾ ਔਰ ਪੂਰਾ ਯਹ ਪ੍ਯਾਲਾ ਹੈ ਜਿਸ ਪਰ ਪਰਮਾਤਮਾ ਕ੍ਰਿਪਾ ਦ੍ਰਿਸ੍ਟ ਕਰਤਾ ਹੈ, ਉਸ ਕੋ ਸਹਜ ਹੀ ਪਿਲਾਉਤਾ ਹੈ॥
Prof. Sahib Singh(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।

ਪਦ ਅਰਥ ਪੂਰਾ = ਸਭ ਗੁਣਾਂ ਦਾ ਮਾਲਕ ਪ੍ਰਭੂ। ਸਾਚੁ = ਸਦਾ ਟਿਕੇ ਰਹਿਣ ਵਾਲਾ। ਸਹਜੇ = ਅਡੋਲ ਅਵਸਥਾ ਵਿਚ (ਰੱਖ ਕੇ)।

SikhNet (Spanish)La Copa de la Verdad le es dada espontáneamente a quien obtiene la Gracia del Señor.

ਅੰਮ੍ਰਿਤ ਕਾ ਵਾਪਾਰੀ ਹੋਵੈ; ਕਿਆ ਮਦਿ ਛੂਛੈ ਭਾਉ ਧਰੇ ॥੨॥

amrit kaa vaapaaree hovai; kiaa mad chhoochhai bhaau dhare |2|

Sant Singh KhalsaOne who trades in this Nectar - how could he ever love the wine of the world? ||2||
Manmohan SinghWhy should he, who is the dealer of Nectar, cherish love for paltry wine?
Manmohan Singh (Punjabi)ਜੋ ਅਮ੍ਰਿਤ ਦਾ ਵਣਜਾਰਾ ਹੈ, ਉਹ ਤੁਛ ਸ਼ਰਾਬ ਨੂੰ ਕਾਹਨੂੰ ਪਿਆਰ ਕਰਦਾ ਹੈ?
Fareedkot Teekaਔਰ ਵਹੁ ਗੁਰਮੁਖ ਇਸ ਨਾਮ ਰਸ ਅੰਮ੍ਰਿਤ ਕਾ ਬਪਾਰੀ ਹੋ ਜਾਤਾ ਹੈ ਅਰਥਾਤ ਆਪ ਭੀ ਪਾਨ ਕਰਤਾ ਹੈ ਆਗੇ ਜਗ੍ਯਾਸੂ ਗ੍ਰਾਹਕੋਂ ਕੋ ਪਾਨ ਕਰਾਉਤਾ ਹੈ ਔਰ ਜਿਸ ਨੇ ਇਸ ਰਸ ਕਾ ਪਾਨ ਕੀਆ ਹੈ, ਸੋ ਤੁਛ ਮਦੋਂ ਪਰ ਕਬ ਪ੍ਰੇਮ ਕਰਤਾ ਹੈ॥੨॥☬ਪ੍ਰਸ਼੍ਨ: ਤਿਸ ਮਦਰਾ ਸੇ ਜੋ ਲਾਭੁ ਹੋਤਾ ਹੈ, ਸੋ ਕਹੋ?☬ਉੱਤ੍ਰ:
Prof. Sahib Singhਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥

ਪਦ ਅਰਥ ਮਦਿ = ਸ਼ਰਾਬ ਵਿਚ। ਛੂਛੈ = ਫੋਕੇ ਵਿਚ। ਭਾਉ = ਪਿਆਰ ॥੨॥

SikhNet (Spanish)Y aquél que bebe de este Néctar no gusta de los vinos mundanos. (2)

ਗੁਰ ਕੀ ਸਾਖੀ. ਅੰਮ੍ਰਿਤ ਬਾਣੀ; ਪੀਵਤ ਹੀ ਪਰਵਾਣੁ ਭਇਆ ॥

gur kee saakhee. amrit baanee; peevat hee paravaan bheaa |

Sant Singh KhalsaThe Teachings of the Guru, the Ambrosial Bani - drinking them in, one becomes acceptable and renowned.
Manmohan SinghThe Guru's word is a nectar-speech and by quaffing it, man becomes acceptable.
Manmohan Singh (Punjabi)ਗੁਰਾਂ ਦਾ ਕਲਾਮ ਸੁਧਾ-ਰੂਪ ਬਚਨ ਬਿਲਾਸ ਹੈ। ਇਸ ਨੂੰ ਪਾਨ ਕਰਦੇ ਸਾਰ ਬੰਦਾ (ਹਰੀ-ਦਰ) ਕਬੂਲ ਪੈ ਜਾਂਦਾ ਹੈ।
Fareedkot Teekaਗੁਰੋਂ ਕੀ (ਸਾਖੀ) ਸਿਖ੍ਯਾ ਰੂਪ ਬਾਣੀ ਰੂਪ ਅੰਮ੍ਰਿਤ ਪੀਵਣੇ ਕੇ ਸਮੇਂ ਹੀ ਪੁਰਖ ਪ੍ਰਮਾਣੀਕ ਹੋ ਜਾਤਾ ਭਯਾ ਹੈ॥
Prof. Sahib Singhਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ,

ਪਦ ਅਰਥ ਸਾਖੀ = ਸਿੱਖਿਆ, ਉਪਦੇਸ਼। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲੀ। ਪਰਵਾਣੁ = ਕਬੂਲ।

SikhNet (Spanish)Aquél que mama de la Instrucción del Guru a través de la Palabra Ambrosial,

ਦਰ ਦਰਸਨ ਕਾ ਪ੍ਰੀਤਮੁ ਹੋਵੈ; ਮੁਕਤਿ ਬੈਕੁੰਠੈ ਕਰੈ ਕਿਆ ॥੩॥

dar darasan kaa preetam hovai; mukat baikuntthai karai kiaa |3|

Sant Singh KhalsaUnto the one who loves the Lord's Court, and the Blessed Vision of His Darshan, of what use is liberation or paradise? ||3||
Manmohan SinghWhat should he, who is the lover of Lord's court and sight, do with salvation paradise?
Manmohan Singh (Punjabi)ਜੋ ਸੁਆਮੀ ਦੇ ਦਰਬਾਰ ਅਤੇ ਦੀਦਾਰ ਦਾ ਪ੍ਰੀਤਵਾਨ ਹੈ, ਉਹ ਮੋਖਸ਼ ਅਤੇ ਸੁਰਗ ਨੂੰ ਕੀ ਕਰੇ?
Fareedkot Teeka(ਦਰ) ਅੰਤਰ, ਭਾਵ ਰਿਦੇ ਮੇਂ ਵਾ ਸਤਸੰਗ ਕਾ ਵਾ ਸਤਸੰਗ ਦੁਆਰੇ ਜੋ ਪ੍ਰਮੇਸਰ ਕੇ ਦਰਸਨ ਕਾ ਪ੍ਰੀਤਮ ਹੋਤਾ ਹੈ, ਫਿਰ ਉਹ ਮੁਕਤਿ ਪੁਰਖ ਬੈਕੁੰਠ ਲੋਕ ਕੋ ਕ੍ਯਾ ਕਰੇ, ਭਾਵ ਵਹੁ ਨਿਰਬਾਸਾ ਹੋਤਾ ਹੈ ਕੋਈ ਇਛਾ ਨਹੀਂ ਕਰਤਾ॥੩॥
Prof. Sahib Singhਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥
SikhNet (Spanish)es aprobado y busca la Visión del Señor a Su Puerta. ¿Qué le importa a él entonces el cielo o la liberación? (3)

ਸਿਫਤੀ ਰਤਾ. ਸਦ ਬੈਰਾਗੀ; ਜੂਐ ਜਨਮੁ ਨ ਹਾਰੈ ॥

sifatee rataa. sad bairaagee; jooai janam na haarai |

Sant Singh KhalsaImbued with the Lord's Praises, one is forever a Bairaagee, a renunciate, and one's life is not lost in the gamble.
Manmohan SinghHe, who is imbued with God's praise, is ever a renouncer and loses not his life in gamble.
Manmohan Singh (Punjabi)ਜੋ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਤਿਆਗੀ ਹੈ ਅਤੇ ਆਪਣਾ ਜੀਵਨ ਜੂਏ ਵਿੱਚ ਨਹੀਂ ਹਾਰਦਾ।
Fareedkot Teekaਸੋ (ਸਿਫਤੀ) ਅਕਾਲ ਪੁਰਖ ਮੇਂ ਰਤਾ ਹੂਆ ਸਦਾ ਬੈਰਾਗਵਾਨ ਰਹਤਾ ਹੈ, ਬਿਖ੍ਯ ਰੂਪ ਜੂਏ ਮੇਂ ਮਾਨੁਖ ਜਨਮ ਕੋ ਹਾਰਤਾ ਨਹੀਂ ਅਰਥਾਤ ਵਿਸ੍ਯੋਂ ਮੇਂ ਆਸਕਤਿ ਨਹੀਂ ਹੋਤਾ॥
Prof. Sahib Singhਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ,

ਪਦ ਅਰਥ ਰਤਾ = ਰੰਗਿਆ ਹੋਇਆ। ਜੂਐ = ਜੂਏ ਵਿਚ।

SikhNet (Spanish)El verdadero renunciante está imbuido para siempre en la Alabanza del Señor, y no pierde su vida en un juego de asar.

ਕਹੁ ਨਾਨਕ. ਸੁਣਿ ਭਰਥਰਿ ਜੋਗੀ; ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥

kahu naanak. sun bharathar jogee; kheevaa amrit dhaarai |4|4|38|

Sant Singh KhalsaSays Nanak, listen, O Bharthari Yogi: drink in the intoxicating nectar of the Lord. ||4||4||38||
Manmohan SinghSays Nanak, hear O Bharthari Yogi, I am intoxicated with the ambrosial stream of Name
Manmohan Singh (Punjabi)ਗੁਰੂ ਜੀ ਆਖਦੇ ਹਨ: ਕੰਨ ਕਰ ਹੇ ਪਰਬਰੀ ਜੋਗੀ! ਮੈਂ ਅਮ੍ਰਿਤ ਦੀ ਨਦੀ ਨਾਲ ਮਤਵਾਲਾ ਹੋਇਆ ਹੋਇਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਰਥਰੀ ਜੋਗੀ! ਤੁਮ ਸੁਨੋ ਉਸੀ ਅੰਮ੍ਰਿਤ ਧਾਰ ਮੇਂ (ਖੀਵਾ) ਮਸ੍ਤ ਹੂਆ ਹੈ ਤੁਮ ਭੀ ਹੋਹੁ॥੪॥੪॥੩੮॥☬ਸ੍ਰੀ ਗੁਰੂ ਨਾਨਕ ਦੇਵ ਜੀ ਏਮਨਾਬਾਦ ਗਏ ਹੈਂ, ਤਹਾਂ ਪਠਾਨੋਂ ਨੇ ਮਰਦਾਨੇ ਕਾ ਅਪਮਾਨ ਕੀਆ। ਤਿੰਨ ਪ੍ਰਥਾਇ ਕੋਪ ਕਰ ਕਈ ਸਬਦ ਉਚਾਰੇ ਤਿਨ ਮੇਂ ਸੇ ਏਕ ਹੈ। ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥

ਪਦ ਅਰਥ ਖੀਵਾ = ਮਸਤ। ਧਾਰ = ਲਿਵ, ਬ੍ਰਿਤੀ ॥੪॥੪॥੩੮॥

* ਨੋਟ: ਜੋਗੀ ਸਮਾਧੀ ਵੇਲੇ ਸੁਰਤਿ ਦੀ ਇਕਾਗ੍ਰਤਾ ਵਾਸਤੇ ਸ਼ਰਾਬ ਪੀਂਦੇ ਸਨ। ਸਤਿਗੁਰੂ ਜੀ ਉਸ ਸ਼ਰਾਬ ਦੀ ਨਿਖੇਧੀ ਕਰਦੇ ਹਨ।

SikhNet (Spanish)Dice Nanak, escucha, oh Yogui Bharthari, bebe del embriagante Néctar del Señor. (4‑4‑38)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਖੁਰਾਸਾਨ ਖਸਮਾਨਾ ਕੀਆ; ਹਿੰਦੁਸਤਾਨੁ ਡਰਾਇਆ ॥

khuraasaan khasamaanaa keea; hindusataan ddaraaeaa |

Sant Singh KhalsaHaving attacked Khuraasaan, Baabar terrified Hindustan.
Manmohan SinghHaving conquered Khurasan, Babar has terrified Hindustan.
Manmohan Singh (Punjabi)ਖੁਰਾਸਾਨ ਨੂੰ ਫ਼ਤਹ ਕਰਕੇ ਬਾਬਰ ਨੇ ਹਿੰਦੁਸਤਾਨ ਨੂੰ ਭੈ-ਭੀਤ ਕੀਤਾ ਹੈ।
Fareedkot Teekaਖੁਰਾਸਾਨ ਕਾ ਤੋ (ਖਸਮਾਨਾ) ਪਖ ਕੀਆ ਔਰ ਹਿੰਦੁਸਤਾਨ ਕੋ ਭੈ ਦੀਆ, ਭਾਵ ਇਹ ਕਿ ਮੁਗਲੋਂ ਕਾ ਪਖ ਕੀਆ ਪਠਾਨੋ ਕੋ ਭਯ ਦੀਆ॥
Prof. Sahib Singhਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।

ਪਦ ਅਰਥ ਖੁਰਾਸਾਨ = ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ। ਹਿੰਦੁਸਤਾਨ ਦੇ ਲੋਕ ਸਿੰਧ ਦਰੀਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖ ਦੇਂਦੇ ਹਨ। ਖਸਮ = ਮਾਲਕ। ਖਸਮਾਨਾ = ਸਪੁਰਦਗੀ।

SikhNet (Spanish)Habiendo conquistado Khurasan, Babar atacó India llenándola de terror.

ਆਪੈ. ਦੋਸੁ ਨ ਦੇਈ ਕਰਤਾ; ਜਮੁ ਕਰਿ ਮੁਗਲੁ ਚੜਾਇਆ ॥

aapai. dos na deee karataa; jam kar mugal charraaeaa |

Sant Singh KhalsaThe Creator Himself does not take the blame, but has sent the Mugal as the messenger of death.
Manmohan SinghThe creator takes not the blame on Himself, and has sent the Mughal as death's myrmidon.
Manmohan Singh (Punjabi)ਸਿਰਜਣਹਾਰ ਆਪਣੇ ਆਪ ਉੱਤੇ ਇਲਜ਼ਾਮ ਨਹੀਂ ਲੈਂਦਾ ਅਤੇ ਉਸ ਨੇ ਮੁਗਲ ਨੂੰ ਮੌਤ ਦਾ ਫ਼ਰਿਸ਼ਤਾ ਬਣਾ ਕੇ ਘੱਲਿਆ ਹੈ।
Fareedkot Teekaਪਰੰਤੂ ਹੇ ਕਰਤਾ ਪੁਰਖ! ਤੈਨੇ ਅਪਨੇ ਪਰ ਦੋਸ ਨਹੀਂ ਲਿਆ ਜਮ ਰੂਪ ਬਾਬਰ ਮੁਗਲ ਕੋ ਚਢਾਇ ਦੀਆ॥
Prof. Sahib Singh(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।

ਪਦ ਅਰਥ ਆਪੈ = ਆਪਣੇ ਆਪ ਨੂੰ। ਕਰਤਾ = ਕਰਤਾਰ। ਮੁਗਲੁ = ਬਾਬਰ।

SikhNet (Spanish)El Mismo Señor Creador dispuso que el mongol fuera el emisario de la muerte.

ਏਤੀ ਮਾਰ ਪਈ ਕਰਲਾਣੇ; ਤੈਂ. ਕੀ ਦਰਦੁ ਨ ਆਇਆ ॥੧॥

etee maar pee karalaane; tain. kee darad na aaeaa |1|

Sant Singh KhalsaThere was so much slaughter that the people screamed. Didn't You feel compassion, Lord? ||1||
Manmohan SinghSo much beating was much beating was inflicted that people shrieked. Does not Thou O God, feel compassion?
Manmohan Singh (Punjabi)ਐਨੀ ਕੁੱਟ ਪਈ ਕਿ ਲੋਕੀਂ ਕੁਰਲਾ ਉੱਠੇ। ਕੀ ਤੈਨੂੰ ਹੇ ਵਾਹਿਗੁਰੂ! ਤਰਸ ਨਾਂ ਆਇਆ?
Fareedkot Teekaਇਤਨੀ ਮਾਰ ਪੜੀ ਔਰ ਪਠਾਨ ਰੁਦਨ ਕਰਤੇ ਭਏ (ਤੈਂ ਕੀ) ਤੁਝ ਕੋ ਦਰਦ ਨ ਆਉਤਾ ਭਯਾ॥੧॥
Prof. Sahib Singh(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥

ਪਦ ਅਰਥ ਏਤੀ = ਇਤਨੀ। ਕਰਲਾਣੈ = ਪੁਕਾਰ ਉਠੇ। ਦਰਦੁ = ਦੁੱਖ, ਤਰਸ ॥੧॥

SikhNet (Spanish)Tan intenso fue nuestro dolor, oh Señor, pero Tú permaneces sin dolor. (1)

ਕਰਤਾ; ਤੂੰ ਸਭਨਾ ਕਾ ਸੋਈ ॥

karataa; toon sabhanaa kaa soee |

Sant Singh KhalsaO Creator Lord, You are the Master of all.
Manmohan SinghThou, O maker, art the equal master of all.
Manmohan Singh (Punjabi)ਤੂੰ ਹੇ ਰਚਣਹਾਰ! ਸਾਰਿਆਂ ਦਾ ਇੱਕੋ ਜੇਹਾ ਮਾਲਕ ਹੈਂ।
Fareedkot Teekaਹੇ ਕਰਤਾ ਪੁਰਖ! ਤੂੰ ਸਭ ਕਾ (ਸੋਈ) ਸੁਧ ਲੇਨੇ ਹਾਰਾ ਹੈਂ॥
Prof. Sahib Singhਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।

ਪਦ ਅਰਥ ਕਰਤਾ = ਹੇ ਕਰਤਾਰ! ਸੋਈ = ਸਾਰ ਲੈਣ ਵਾਲਾ, ਰਾਖੀ ਕਰਨ ਵਾਲਾ।

SikhNet (Spanish)Oh Creador, Tú perteneces a todos,

ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥

je sakataa sakate kau maare; taa man ros na hoee |1| rahaau |

Sant Singh KhalsaIf some powerful man strikes out against another man, then no one feels any grief in their mind. ||1||Pause||
Manmohan SinghIf a mighty man smites another mighty man, then the mind feels not anger. Pause.
Manmohan Singh (Punjabi)ਜੇਕਰ ਇੱਕ ਬਲਵਾਨ ਹੋਰਸ ਬਲਵਾਨ ਨੂੰ ਮਾਰੇ ਤਦ ਚਿੱਤ ਵਿੱਚ ਗੁੱਸਾ-ਗਿਲਾ ਨਹੀਂ ਆਉਂਦਾ। ਠਹਿਰਾਉ।
Fareedkot Teekaਜੇ (ਸਕਤਾ) ਬਲਵਾਨ ਬਲਵਾਨ ਕੋ ਮਾਰੇ ਤੋ ਫਿਰ ਤੁਮਾਰੇ ਮਨ ਮੇਂ ਮਾਰਨੇ ਵਾਲੇ ਪਰ ਕ੍ਰੋਧ ਨਹੀਂ ਆਉਤਾ॥੧॥ ਰਹਾਉ ॥
Prof. Sahib Singhਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥

ਪਦ ਅਰਥ ਸਕਤਾ = ਤਕੜਾ। ਮਨਿ = ਮਨ ਵਿਚ। ਰੋਸੁ = ਰੋਸਾ, ਗਿਲਾ, ਗ਼ੁੱਸਾ ॥੧॥ ਰਹਾਉ ॥

SikhNet (Spanish)y si el poderoso riñe con el poderoso, no me aflijo. (1‑Pausa)

ਸਕਤਾ ਸੀਹੁ. ਮਾਰੇ ਪੈ ਵਗੈ; ਖਸਮੈ. ਸਾ ਪੁਰਸਾਈ ॥

sakataa seehu. maare pai vagai; khasamai. saa purasaaee |

Sant Singh KhalsaBut if a powerful tiger attacks a flock of sheep and kills them, then its master must answer for it.
Manmohan SinghIf a power tiger falling on a herd, kills it, then its Master is to be questioned.
Manmohan Singh (Punjabi)ਜੇਕਰ ਇੱਕ ਜੋਰਦਾਰ ਸ਼ੇਰ ਚੋਣੇ ਨੂੰ ਪੈ ਜਾਏ ਅਤੇ ਇਸ ਨੂੰ ਮਾਰੇ ਤਦ ਇਸ ਦੇ ਮਾਲਕ ਤੋਂ ਪੁੱਛ ਗਿੱਛ ਹੋਣੀ ਚਾਹੀਦੀ ਹੈ। ਜੇ ਪੁਰਸਾਈ ਨੂੰ ਪੁਰਸ਼ਿਸ਼ (ਫਾਰਸੀ) ਤੋਂ ਮੰਨਿਆ ਜਾਵੇ ਤਾ ਅਰਥ "ਪੁਛ-ਗਿਛ" ਹੀ ਹੋਣਗੇ।
Fareedkot Teekaਜੇ ਬਲਵਾਨ ਸੇਰੁ (ਵਗੈ) ਗਊਓਂ ਕੇ ਸਮਦਾਯ ਕੋ (ਪੈ) ਪੜ ਕਰ, ਭਾਵ ਆਇ ਕਰ ਗਊਓਂ ਕੋ ਮਾਰੇ ਤੌ ਰਖ੍ਯਕ ਕੋ ਪੁਰਸਾਰਥ ਕਰਨਾ ਹੋਤਾ ਹੈ; ਭਾਵ ਏਹ ਕਿ ਮਰਦਾਨੇ ਆਦਿ ਸਾਧੋਂ ਪਰ ਜੋਇ ਪਠਾਨੋਂ ਨੇ ਅਨ੍ਯਾਉ ਕੀਆ ਥਾ ਤਿਸ ਕਾ ਫਲੁ ਤੁਝ ਦੀਨ ਬੰਧੁ ਨੇ ਦੇਨਾ ਥਾ॥
Prof. Sahib Singhਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)।

ਪਦ ਅਰਥ ਸੀਹੁ = ਸ਼ੇਰ। ਪੈ = ਹੱਲਾ ਕਰ ਕੇ। ਵਗੈ = ਗਾਈਆਂ ਦੇ ਵੱਗ ਨੂੰ, ਨਿਹੱਥਿਆਂ ਨੂੰ, ਗਰੀਬਾਂ ਨੂੰ। ਪੁਰਸਾਈ = ਪੁਰਸਿਸ਼, ਪੁੱਛ।

SikhNet (Spanish)Pero si un león furioso ataca a una débil oveja, entonces el pastor tiene que responder.

ਰਤਨ ਵਿਗਾੜਿ ਵਿਗੋਏ ਕੁਤੀਂ; ਮੁਇਆ. ਸਾਰ ਨ ਕਾਈ ॥

ratan vigaarr vigoe kutanee; mueaa. saar na kaaee |

Sant Singh KhalsaThis priceless country has been laid waste and defiled by dogs, and no one pays any attention to the dead.
Manmohan SinghThe dogs have spoiled and laid waste the priceless country. No one pays heed to the dead.
Manmohan Singh (Punjabi)ਕੁੱਤਿਆਂ ਨੇ ਅਮੋਲਕ ਮੁਲਕ ਨੂੰ ਖਰਾਬ ਕਰ ਸੁਟਿਆ ਹੈ, ਮੋਇਆ ਹੋਇਆਂ ਦੀ ਕੋਈ ਬਾਤ ਨਹੀਂ ਪੁੱਛਦਾ।
Fareedkot Teekaਰਤਨ ਰੂਪ ਮਾਨੁਖ ਜਨਮ ਕੋ ਬਿਖਯੋਂ ਮੇਂ ਬਿਗਾੜ ਕਰ ਖਰਾਬ ਹੂਏ ਹੈਂ। ਯਹ ਕੁਤੀ ਜਾਤਿ ਪਠਾਨ ਜਿਨ ਕੇ ਮਰਨੇ ਕੀ (ਸਾਰ) ਸੁਧ ਨਹੀਂ ਕੋਈ ਮਿਲਤੀ ਕਿ ਕਿਤਨੇ ਮਰੇ ਹੈਂ॥
Prof. Sahib Singh(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।

ਪਦ ਅਰਥ ਰਤਨ = ਰਤਨਾਂ ਵਰਗੇ ਇਸਤ੍ਰੀਆਂ ਮਰਦ। ਵਿਗਾੜਿ = ਵਿਗਾੜ ਕੇ। ਵਿਗੋਏ = ਖ਼ੁਆਰ ਕੀਤੇ, ਨਾਸ ਕਰ ਦਿੱਤੇ। ਕੁਤੀ = ਕੁੱਤਿਆਂ ਨੇ, ਮੁਗ਼ਲਾਂ ਨੇ। ਸਾਰ = ਖ਼ਬਰ।

SikhNet (Spanish)La joya de mi tierra natal ha sido masacrada por perros, pero nadie alabará su memoria cuando se hayan ido. Tú Mismo separas,

ਆਪੇ ਜੋੜਿ. ਵਿਛੋੜੇ ਆਪੇ; ਵੇਖੁ ਤੇਰੀ ਵਡਿਆਈ ॥੨॥

aape jorr. vichhorre aape; vekh teree vaddiaaee |2|

Sant Singh KhalsaYou Yourself unite, and You Yourself separate; I gaze upon Your Glorious Greatness. ||2||
Manmohan SinghO Lord, thou Thyself joins and thy-self separates, and look! this Thine greatness.
Manmohan Singh (Punjabi)ਹੇ ਸੁਆਮੀ! ਤੂੰ ਖੁਦ ਮਿਲਾਉਂਦਾ ਅਤੇ ਖੁਦ ਹੀ ਵਿਛੋੜਦਾ ਹੈਂ। ਤੱਕੋ! ਇਹ ਹੈ ਤੈਡੀਂ ਬਜੁਰਗੀ।
Fareedkot Teekaਆਪ ਹੀ ਤੂੰ ਸੰਜੋਗ ਕਰਤਾ ਹੈ ਆਪ ਹੀ ਤੂੰ ਵਿਜੋਗ ਕਰਤਾ ਹੈਂ, ਯਹ ਤੇਰੀ ਵਡਿਆਈ ਦੇਖ ਰਹੇ ਹੈਂ॥੨॥
Prof. Sahib Singh(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥

ਪਦ ਅਰਥ ਜੋੜਿ = ਜੋੜ ਕੇ। ਵੇਖੁ = ਹੇ ਪ੍ਰਭੂ! ਵੇਖ ॥੨॥

SikhNet (Spanish)oh Señor, y Tú Mismo unes; yo me regocijo en Tu Gloria. (2)

ਜੇ ਕੋ ਨਾਉ ਧਰਾਏ ਵਡਾ; ਸਾਦ ਕਰੇ ਮਨਿ ਭਾਣੇ ॥

je ko naau dharaae vaddaa; saad kare man bhaane |

Sant Singh KhalsaOne may give himself a great name, and revel in the pleasures of the mind,
Manmohan SinghIf some one gives himself a big name and revels to please his mind,
Manmohan Singh (Punjabi)ਜੇਕਰ ਕੋਈ ਜਣਾ ਆਪਣਾ ਉੱਚਾ ਨਾਮ ਰਖਵਾ ਲਵੇ ਅਤੇ ਆਪਣੇ ਚਿੱਤ-ਭਾਉਂਦੇ ਸਾਰੇ ਸੁਆਦ ਮਾਣੇ,
Fareedkot Teekaਜੇ ਕੋਈ ਆਪਣਾ ਨਾਉਂ ਵੱਡਾ ਧਰਾ ਲੇਵੇ ਔਰ ਮਨ ਭਾਵਤੇ ਸ੍ਵਾਦ ਵਾਲੇ ਪਦਾਰਥ ਖਾਣੇ ਕਰਤਾ ਹੈ॥
Prof. Sahib Singh(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ,

ਪਦ ਅਰਥ ਸਾਦ = ਰੰਗ ਰਲੀਆਂ। ਮਨਿ = ਮਨ ਵਿਚ। ਭਾਣੇ = ਭਾਉਂਦੇ। ਮਨਿ ਭਾਣੇ = ਜੋ ਭੀ ਮਨ ਵਿਚ ਚੰਗੇ ਲੱਗਣ।

SikhNet (Spanish)Si alguien asume una grandiosa personalidad y vive sólo en los placeres de la mente,

ਖਸਮੈ ਨਦਰੀ ਕੀੜਾ ਆਵੈ; ਜੇਤੇ ਚੁਗੈ ਦਾਣੇ ॥

khasamai nadaree keerraa aavai; jete chugai daane |

Sant Singh Khalsabut in the Eyes of the Lord and Master, he is just a worm, for all the corn that he eats.
Manmohan Singhin the eyes of the Lord, he is but a worm, for all the corn that he pecks.
Manmohan Singh (Punjabi)ਸਾਰੇ ਦਾਣੇ ਚੁਣਕੇ ਚੁਗਦਾ ਹੋਇਆ, ਉਹ ਮਾਲਕ ਦੀ ਨਜ਼ਰ ਵਿੱਚ ਕੇਵਲ ਇਕ ਕਿਰਮ ਹੈ।
Fareedkot Teekaਹੇ ਸ੍ਵਾਮੀ! ਤੇਰੀ ਦ੍ਰਿਸ੍ਟੀ ਮੇਂ ਵਹੁ ਕੀੜਾ ਆਵਤਾ, ਭਾਵ ਮਾਲੂਮ ਦੇਤਾ ਹੈ, ਕਿਯੋਂਕਿ ਤੂੰ ਜਾਨਤਾ ਹੈਂ ਜਿਤਨੇ ਭੋਗ ਭੋਗਤਾ ਹੈ ਤਿਤਨੇ ਹੀ ਦਾਨੇ ਚੁਗਤਾ ਹੈ; ਭਾਵ ਜੀਅ ਅਰ ਭੋਗ ਤੁਛ ਹੈ ਵਾ ਜਿਤਨੇ ਦਾਨੇ ਚੁਗਤਾ ਤਿਤਨੇ ਹੀ ਆਪ ਕੀ ਨਿਗਾ ਮੇਂ ਵਹੁ (ਕੀੜਾ) ਜੰਤ ਪਾਪ ਕਰਤਾ ਹੈ॥
Prof. Sahib Singhਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।

ਪਦ ਅਰਥ ਖਸਮੈ ਨਦਰੀ = ਖਸਮ-ਪ੍ਰਭੂ ਦੀਆਂ ਨਿਗਾਹਾਂ ਵਿਚ। ਜੇਤੇ = ਜਿਤਨੇ ਭੀ।

SikhNet (Spanish)para la mirada del Maestro es sólo un gusano por todos los días que él dure.

ਮਰਿ ਮਰਿ ਜੀਵੈ. ਤਾ ਕਿਛੁ ਪਾਏ; ਨਾਨਕ. ਨਾਮੁ ਵਖਾਣੇ ॥੩॥੫॥੩੯॥

mar mar jeevai. taa kichh paae; naanak. naam vakhaane |3|5|39|

Sant Singh KhalsaOnly one who dies to his ego while yet alive, obtains the blessings, O Nanak, by chanting the Lord's Name. ||3||5||39||
Manmohan SinghIf the mortal remains dead of his ego while alive, then does he receive something, by repeating God's Name, O Nanak.
Manmohan Singh (Punjabi)ਜੇਕਰ ਪ੍ਰਾਣੀ ਜੀਉਂਦੇ ਜੀ ਹਊਮੇ-ਭਾਵ ਤੋਂ ਮਰਿਆ ਰਹੇ, ਕੇਵਲ ਤਦ ਹੀ ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੁੱਝ ਹਾਸਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਮਰਿ) ਮਰਨ ਧਰਮ ਸੰਸਾਰ ਕੀ ਓਰ ਸੇ ਮਰ ਕਰ ਜਬ (ਜੀਵੈ) ਜੀਵਤਾ ਹੋਇ ਔਰ ਨਾਮ ਕਾ ਸਿਮਰਨ ਕਰੇ, ਹੇ ਅਕਾਲ ਪੁਰਖ! ਤਬ ਵਹੁ ਕਛੁ ਆਪ ਕੇ ਰਸ ਕੋ ਪਾਵਤਾ ਹੈ॥੩॥੫॥੩੯॥☬ਗੁਰੂ ਅਮਰ ਦਾਸ ਜੀ ਗੁਰੂ ਜੀ ਕਾ ਮਹਤ੍ਵ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥

ਪਦ ਅਰਥ ਮਰਿ ਮਰਿ = ਮਰ ਕੇ ਮਰ ਕੇ, ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ ॥੩॥੫॥੩੯॥

* ਨੋਟ: ਜਦੋਂ ਮੱਕੇ ਵਲ ਦੀ ਤੀਜੀ 'ਉਦਾਸੀ' ਤੋਂ ਗੁਰੂ ਨਾਨਕ ਦੇਵ ਜੀ ਬਗ਼ਦਾਦ ਕਾਬਲ ਦੇ ਰਸਤੇ ਸੰਨ ੧੫੨੧ ਵਿਚ ਹਿੰਦੁਸਤਾਨ ਨੂੰ ਵਾਪਸ ਆ ਰਹੇ ਸਨ, ਉਹਨੀਂ ਹੀ ਦਿਨੀਂ ਬਾਬਰ ਨੇ ਭੇਰਾ ਸਿਆਲਕੋਟ ਮਾਰ ਕੇ ਸੈਦਪੁਰ (ਐਮਨਾਬਾਦ) ਤੇ ਹਮਲਾ ਕੀਤਾ ਸੀ। ਸਤਿਗੁਰੂ ਜੀ ਭੀ ਐਮਨਾਬਾਦ ਪਹੁੰਚ ਚੁਕੇ ਸਨ। ਬਾਬਰ ਦੇ ਮੁਗ਼ਲ ਫੌਜੀਆਂ ਹੱਥੋਂ ਜੋ ਦੁਰਗਤਿ ਸੈਦਪੁਰ-ਨਿਵਾਸੀਆਂ ਦੀ ਅੱਖੀਂ ਵੇਖੀ, ਉਸ ਦਾ ਜ਼ਿਕਰ ਸਤਿਗੁਰੂ ਜੀ ਇਸ ਸ਼ਬਦ ਵਿਚ ਕਰ ਰਹੇ ਹਨ। * ਨੋਟ: 'ਘਰੁ ੬' ਦੇ ਕੁੱਲ ੫ ਸ਼ਬਦ ਹਨ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ੩੯ ਸ਼ਬਦ ਹਨ।

SikhNet (Spanish)Porque sólo muriendo para su ego y viviendo así, podrá recibir la Bendición, dice Nanak, cantando el Nombre del Señor. (3‑5‑39)

Open this shabad →

Shabad Guru Amardas Ji Raag Aasaa continues on Ang 361

ਰਾਗੁ ਆਸਾ ਘਰੁ ੨ ਮਹਲਾ ੩ ॥

raag aasaa ghar 2 mahalaa 3 |

Sant Singh KhalsaRaag Aasaa, Second House, Third Mehl:
Manmohan SinghAsa Measure. 3rd Guru.
Manmohan Singh (Punjabi)ਰਾਗ ਆਸਾ ਤੀਜੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Asa, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's graces. He is obtained
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਦਰਸਨੁ; ਪਾਵੈ ਵਡਭਾਗਿ ॥

har darasan; paavai vaddabhaag |

Sant Singh KhalsaThe Blessed Vision of the Lord's Darshan is obtained by great good fortune.
Manmohan SinghLord's vision is obtained though the greatest good-luck.
Manmohan Singh (Punjabi)ਸਾਈਂ ਦਾ ਦੀਦਾਰ ਭਾਰੇ ਚੰਗੇ ਕਰਮਾਂ ਰਾਹੀਂ ਪਾਇਆ ਜਾਂਦਾ ਹੈ।
Fareedkot Teekaਸੋ ਬਡਭਾਗੀ ਹਰਿ ਦਰਸਨ ਪਾਉਤੇ ਹੈਂ॥
Prof. Sahib Singhਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।

ਪਦ ਅਰਥ ਦਰਸਨੁ = ਸ਼ਾਸਤ੍ਰ। ਹਰਿ ਦਰਸਨੁ = ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ) ਸ਼ਾਸਤ੍ਰ। ਵਡਭਾਗਿ = ਵੱਡੇ ਭਾਗ ਨਾਲ, ਵੱਡੀ ਕਿਸਮਤਿ ਨਾਲ।

SikhNet (Spanish)Es Hombre de Destino quien es bendecido con la Visión del Señor;

ਗੁਰ ਕੈ ਸਬਦਿ; ਸਚੈ ਬੈਰਾਗਿ ॥

gur kai sabad; sachai bairaag |

Sant Singh KhalsaThrough the Word of the Guru's Shabad, true detachment is obtained.
Manmohan SinghBy Guru's instruction, true detachment is attained.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਉਪਰਾਮਤਾ ਪ੍ਰਾਪਤ ਹੁੰਦੀ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਜੋ ਸਚੇ ਬੈਰਾਗੁ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਚੈ ਬੈਰਾਗਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਵੈਰਾਗ ਦੀ ਰਾਹੀਂ।

SikhNet (Spanish)sí, es a través del Shabd de la Palabra del Guru

ਖਟੁ ਦਰਸਨੁ; ਵਰਤੈ ਵਰਤਾਰਾ ॥

khatt darasan; varatai varataaraa |

Sant Singh KhalsaThe six systems of philosophy are pervasive,
Manmohan SinghThe six Hindu system are current,
Manmohan Singh (Punjabi)ਹਿੰਦੂਆਂ ਦੇ ਛੇ ਮੱਤ ਪਰਚੱਲਤ ਹਨ,
Fareedkot Teekaਯਹ ਖਟ ਦਰਸਨ ਜੋਗੀ ਆਦਿ ਰੂਪ ਜੋ ਬਰਤਾਰਾ ਬਰਤ ਰਹਾ ਹੈ॥
Prof. Sahib Singh(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,

ਪਦ ਅਰਥ ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ {ਸਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਵਰਤਾਰਾ = ਰਿਵਾਜ।

SikhNet (Spanish)que uno se vuelve en verdad desapegado..

Open this shabad (20 lines, Angs 360-361) →

Ang 360 of 1430