ੴ

ਸਿੱਖਬਾਣੀ · SikhBani

ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥

bheo kirapaal deen dukh bhanjan aape sabh bidh thaattee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 630 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਭਇਓ ਕਿਰਪਾਲੁ. ਦੀਨ ਦੁਖ ਭੰਜਨੁ; ਆਪੇ ਸਭ ਬਿਧਿ ਥਾਟੀ ॥

bheo kirapaal. deen dukh bhanjan; aape sabh bidh thaattee |

Sant Singh KhalsaBecoming merciful, the Destroyer of the pains of the poor has Himself devised all devices.
Manmohan SinghGod, the Destroyer of the sufferings of the meek, has become merciful and He has Himself devised all the devices.
Manmohan Singh (Punjabi)ਮਸਕੀਨਾਂ ਦੇ ਦੁੱਖੜੇ ਦੂਰ ਕਰਨਹਾਰ ਵਾਹਿਗੁਰੂ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਸਾਰੀਆਂ ਕਾਢਾਂ ਕੱਢ ਲਈਆਂ ਹਨ।
Fareedkot Teekaਦੀਨੋਂ ਕੇ ਦੁਖੋਂ ਕੌ ਭੰਜਨ ਕਰਨੇਹਾਰਾ ਵਾਹਗੁਰੂ ਹਮਾਰੇ ਪਰ ਕਿਰਪਾਲ ਭਯਾ ਹੈ, ਅਰ ਤਿਸ ਨੇ ਆਪ ਹੀ ਸਭ ਬਿਧਿ (ਥਾਟੀ) ਬਨਾਈ ਹੈ॥
Prof. Sahib Singhਹੇ ਭਾਈ! ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ।

ਪਦ ਅਰਥ ਕਿਰਪਾਲੁ = ਦਇਆਵਾਨ। ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਵਿਓਂਤ। ਬਾਤੀ = ਬਣਾਈ।

SikhNet (Spanish)El Señor, el Disipador de la tristeza, es Compasivo.

ਖਿਨ ਮਹਿ ਰਾਖਿ ਲੀਓ. ਜਨੁ ਅਪੁਨਾ; ਗੁਰ ਪੂਰੈ ਬੇੜੀ ਕਾਟੀ ॥੧॥

khin meh raakh leeo. jan apunaa; gur poorai berree kaattee |1|

Sant Singh KhalsaIn an instant, He has saved His humble servant; the Perfect Guru has cut away his bonds. ||1||
Manmohan SinghIn a trice, the Lord has saved His servant and the Perfect Guru has cut off his fetters.
Manmohan Singh (Punjabi)ਇਕ ਮੁਹਤ ਵਿੱਚ ਸਾਈਂ ਨੇ ਆਪਣੇ ਸੇਵਕ ਨੂੰ ਬਚਾ ਲਿਆ ਹੈ ਤੇ ਪੂਰਨ ਗੁਰੂ ਨੇ ਉਸ ਦੀਆਂ ਜੰਜੀਰਾਂ ਵੱਢ ਸੁੱਟੀਆਂ ਹਨ।
Fareedkot Teekaਪੂਰੇ ਗੁਰੋਂ ਨੇ ਵਾਸਨਾ ਰੂਪ ਬੇੜੀ ਕਾਟ ਦਈ ਹੈ ਅਰ ਵਾਹਿਗੁਰੂ ਨੇ ਖਿਨ ਵਿਖੇ ਆਪਨਾ ਦਾਸ ਜਾਣ ਕਰ ਮੈਨੂੰ ਰਾਖ ਲੀਆ ਹੈ॥੧॥
Prof. Sahib Singhਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ (ਸਦਾ) ਬਚਾ ਲਿਆ, (ਉਸੇ ਦੀ ਮੇਹਰ ਨਾਲ) ਪੂਰੇ ਗੁਰੂ ਨੇ (ਸੇਵਕ ਦੀ ਦੁੱਖਾਂ ਕਲੇਸ਼ਾਂ ਦੀ) ਬੇੜੀ ਕੱਟ ਦਿੱਤੀ ॥੧॥

ਪਦ ਅਰਥ ਰਾਖਿ ਲੀਓ = ਬਚਾ ਲਿਆ। ਜਨੁ = ਦਾਸ। ਗੁਰ ਪੂਰੇ = ਪੂਰੇ ਗੁਰੂ ਨੇ। ਬੇੜੀ = ਪੈਰਾਂ ਦੀ ਜ਼ੰਜੀਰ ॥੧॥

SikhNet (Spanish)Por Sí Mismo estableció Su Orden y a Sus Devotos los salva espontáneamente. (1)

ਮੇਰੇ ਮਨ; ਗੁਰ ਗੋਵਿੰਦੁ ਸਦ ਧਿਆਈਐ ॥

mere man; gur govind sad dhiaaeeai |

Sant Singh KhalsaO my mind, meditate forever on the Guru, the Lord of the Universe.
Manmohan SinghO my soul, ever remember thou, thy Guru God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਆਪਣੇ ਗੁਰੂ ਪ੍ਰਮੇਸ਼ਰ ਨੂੰ ਯਾਦ ਕਰ।
Fareedkot Teekaਹੇ ਮੇਰੇ ਮਨ! ਗੁਰੋਂ ਦ੍ਵਾਰੇ ਸਦੀਵ ਗੋਬਿੰਦ ਜੀ ਕਾ ਧਿਆਵਣਾ ਕਰੀਏ॥
Prof. Sahib Singhਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।

ਪਦ ਅਰਥ ਗੋਵਿੰਦੁ = ਧਰਤੀ ਦਾ ਮਾਲਕ-ਹਰੀ। ਸਦ = ਸਦਾ।

SikhNet (Spanish)Él, el Guru Perfecto, rompe todas nuestras amarras.

ਸਗਲ ਕਲੇਸ ਮਿਟਹਿ ਇਸੁ ਤਨ ਤੇ; ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥

sagal kales mitteh is tan te; man chindiaa fal paaeeai | rahaau |

Sant Singh KhalsaAll illness shall depart from this body, and you shall obtain the fruits of your mind's desires. ||Pause||
Manmohan SinghAll the ills shall depart from this body of thine shalt obtain the fruits thy heart desires. Pause.
Manmohan Singh (Punjabi)ਸਾਰੇ ਦੁੱਖੜੇ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ ਅਤੇ ਤੂੰ ਆਪਣੇ ਚਿੱਤ-ਚਾਹੁੰਦੇ ਫਲ ਪ੍ਰਾਪਤ ਕਰ ਲਵੇਂਗਾ। ਠਹਿਰਾਉ।
Fareedkot Teekaਸਭੀ ਕਲੇਸ ਇਸ ਸੂਖਮ ਸਰੀਰ ਸੇ ਮਿਟ ਜਾਵੇਂਗੇ ਅਰ ਮਨ ਬਾਂਛਤ ਫਲੋਂ ਕੋ ਪਾਈਏਗਾ॥ ਰਹਾਉ ॥
Prof. Sahib Singh(ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਰਹਾਉ॥

ਪਦ ਅਰਥ ਕਲੇਸ = ਦੁੱਖ ਝਗੜੇ। ਮਿਟਹਿ = ਮਿਟ ਜਾਂਦੇ ਹਨ। ਤੇ = ਤੋਂ। ਮਨ ਚਿੰਦਿਆ = ਮਨ-ਇੱਛਤ। ਚਿੰਦਿਆ = ਚਿਤਵਿਆ ਹੋਇਆ ॥ਰਹਾਉ॥

SikhNet (Spanish)Oh mi mente, habita siempre en tu Dios Guru para que te liberes de todas tus penas y obtengas el fruto de los deseos de tu corazón. (Pausa)

ਜੀਅ ਜੰਤ ਜਾ ਕੇ ਸਭਿ ਕੀਨੇ; ਪ੍ਰਭੁ ਊਚਾ ਅਗਮ ਅਪਾਰਾ ॥

jeea jant jaa ke sabh keene; prabh aoochaa agam apaaraa |

Sant Singh KhalsaGod created all beings and creatures; He is lofty, inaccessible and infinite.
Manmohan SinghLofty, Inaccessible and Infinite is the Lord, who has created all the living begins.
Manmohan Singh (Punjabi)ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਉਹ ਸਾਹਿਬ ਜਿਸ ਨੇ ਸਾਰੇ ਪ੍ਰਾਣਧਾਰੀ ਰਚੇ ਹਨ।
Fareedkot Teekaਜਿਸ ਪ੍ਰਭੂ ਕੇ ਸਭੀ ਛੋਟੇ ਬਡੇ ਜੀਵ ਕੀਏ ਹੂਏ ਹੈਂ, ਸੋ ਸਭ ਤੇ ਊਚਾ ਹੈ ਔਰ ਅਗਮ ਪੁਨਃ (ਅਪਾਰਾ) ਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ।

ਪਦ ਅਰਥ ਜਾ ਕੇ = ਜਿਸ (ਪਰਮਾਤਮਾ) ਦੇ। ਸਭਿ = ਸਾਰੇ। ਕੀਨੇ = ਪੈਦਾ ਕੀਤੇ ਹੋਏ ਹਨ। ਅਗਮ = ਅਪਹੁੰਚ। ਅਪਾਰਾ = ਬੇਅੰਤ।

SikhNet (Spanish)Él, Quien es el Creador de toda la vida, es lo más Alto de lo alto, Insondable e Infinito.

ਸਾਧਸੰਗਿ ਨਾਨਕ ਨਾਮੁ ਧਿਆਇਆ; ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥

saadhasang naanak naam dhiaaeaa; mukh aoojal bhe darabaaraa |2|27|91|

Sant Singh KhalsaIn the Saadh Sangat, the Company of the Holy, Nanak meditates on the Naam, the Name of the Lord; his face is radiant in the Court of the Lord. ||2||27||91||
Manmohan SinghNanak recites the Name in the society of saints and his face shall become bright in the Lord's court.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਸਾਧੋਂ ਕੇ ਸੰਗ ਦ੍ਵਾਰਾ ਨਾਮ ਕੋ ਧਿਆਯਾ ਹੈ, ਤਿਸ ਤੇ ਪ੍ਰਮੇਸ੍ਵਰ ਕੇ ਦਰਬਾਰ ਮੇਂ ਉਜਲ ਮੁਖ ਵਾਲੇ ਭਏ ਹੈਂ॥੪॥੨੭॥੯੧॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ) ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ ॥੨॥੨੭॥੯੧॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ਰੂ। ਦਰਬਾਰਾ = ਪ੍ਰਭੂ ਦੀ ਹਜ਼ੂਰੀ ਵਿਚ ॥੨॥੨੭॥੯੧॥

SikhNet (Spanish)Nanak habita en Su Nombre en la Saad Sangat y es bendecido con Gloria en la Corte del Señor. (2‑27‑91)
Answers quote the Granth verbatim with Ang citations. AI commentary is not Gurbani and not a religious ruling.