ਕਬੀਰ. ਸੰਗਤਿ ਸਾਧ ਕੀ; ਦਿਨ ਦਿਨ ਦੂਨਾ ਹੇਤੁ ॥
kabeer. sangat saadh kee; din din doonaa het |
Sant Singh KhalsaKabeer, in the Saadh Sangat, love for the Lord doubles day by day.
Manmohan SinghKabir, associating with the saints, the Lord's love doubles day-by-day.
Manmohan Singh (Punjabi)ਕਬੀਰ, ਸੰਤਾਂ ਦੀ ਸੰਗਤ ਕਰਨ ਦੁਆਰਾ, ਪ੍ਰਭੂ ਦੀ ਰੋਜ-ਬ-ਰੋਜ ਦੁਗਣੀ ਹੁੰਦੀ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੰਤੋਂ ਕੀ ਸੰਗਤਿ ਕਰ ਕੇ ਵਾਹਿਗੁਰੂ ਬੀਚ ਦਿਨ ਦਿਨ ਮੇਂ ਦੂਣਾ ਪ੍ਰੇਮ ਹੋਤਾ ਹੈ॥
Prof. Sahib Singhਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ।
ਪਦ ਅਰਥ ਦਿਨ ਦਿਨ = ਦਿਨੋ ਦਿਨ, ਜਿਉਂ ਜਿਉਂ ਦਿਨ ਗੁਜ਼ਰਦੇ ਹਨ। ਹੇਤੁ = (ਪ੍ਰਭੂ ਨਾਲ) ਪਿਆਰ।
SikhNet (Spanish)Kabir, en la Saad Sangat, el Amor por el Señor se duplica día a día
ਸਾਕਤ ਕਾਰੀ ਕਾਂਬਰੀ; ਧੋਏ. ਹੋਇ, ਨ ਸੇਤੁ ॥੧੦੦॥
saakat kaaree kaanbaree; dhoe. hoe, na set |100|
Sant Singh KhalsaThe faithless cynic is like a black blanket, which does not become white by being washed. ||100||
Manmohan SinghThe infidel is like the black blanket that becomes not white by washing.
Manmohan Singh (Punjabi)ਮਲੇਛ ਕਾਲੀ ਕੰਬਲੀ ਦੀ ਮਾਨੰਦ ਹੈ ਜੋ ਧੋਤਿਆਂ ਚਿੱਟੀ ਨਹੀਂ ਹੁੰਦੀ।
Fareedkot Teekaਸਾਕਤ ਪੁਰਸ਼ ਕਾਲੀ ਕਮਲੀ ਵਤ ਹੈਂ, ਭਾਵ ਅਤੀ ਅਸ਼ੁਧ ਅੰਤਸਕਰਨ ਵਾਲੇ ਹੈਂ। ਜੋ ਧੋਣੇ ਕਰ ਕਬੀ ਸੁਪੈਦ ਨਹੀਂ ਹੋਤੇ ਹੈਂ, ਭਾਵ ਨਾਮ ਜਪਣੇ ਸੇ ਬਿਨਾਂ ਔਰ ਕਰਮੋਂ ਕੇ ਕਰਣੇ ਸੇ ਸੁਧ ਨਹੀਂ ਹੋਤੇ ਹੈਂ॥੧੦੦॥☬ਜੋ ਸਿਰਮੁੰਨੇ ਪਰਮਹੰਸ ਕਹਾਵਤੇ ਹੈਂ ਤਿਨੋਂ ਪਰਥਾਇ ਕਹਿਤੇ ਹੈਂ:
Prof. Sahib Singhਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥
ਪਦ ਅਰਥ ਕਾਰੀ = ਕਾਲੀ। ਕਾਂਬਰੀ = ਕੰਬਲੀ। ਧੋਏ = ਧੋਤਿਆਂ। ਸੇਤੁ = ਸਫ਼ੈਦ ॥੧੦੦॥
SikhNet (Spanish)y el cínico sin Fe es como la sábana negra, no por lavarse se vuelve Blanca (100)