ੴ

ਸਿੱਖਬਾਣੀ · SikhBani

ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥

kabeer saadhoo kee sangat rhau jau kee bhoosee khaau
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਸਾਧੂ ਕੀ ਸੰਗਤਿ ਰਹਉ; ਜਉ ਕੀ ਭੂਸੀ ਖਾਉ ॥

kabeer. saadhoo kee sangat rhau; jau kee bhoosee khaau |

Sant Singh KhalsaKabeer, I will remain in the Saadh Sangat, the Company of the Holy, even if I have only coarse bread to eat.
Manmohan SinghKabir, I will associate only with the saints, even if I may have to eat barley bread.
Manmohan Singh (Punjabi)ਕਬੀਰ, ਮੈਂ ਕੰਵਲ ਸੰਤਾਂ ਦੀ ਹੀ ਸੰਗਤ ਕਰਾਂਗਾ, ਭਾਵੇਂ ਮੈਨੂੰ ਜਵਾ ਦੀ ਰੋਟੀ ਹੀ ਖਾਣੀ ਪਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਯਦਪਿ ਜਵਾਂ ਕੀ (ਭੂਸੀ) ਜਵਾਂ ਕੀ ਸੂਹੜੀ ਹੀ ਖਾਵੋ॥
Prof. Sahib Singhਹੇ ਕਬੀਰ! (ਆਖ-ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤ ਵਿਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ।

ਪਦ ਅਰਥ ਭੂਸੀ = ਛਿੱਲੜ। ਜਉ = ਜੌਂ।

SikhNet (Spanish)Kabir, voy a permanecer en la Saad Sangat, la Compañía de los Santos,

ਹੋਨਹਾਰੁ ਸੋ ਹੋਇਹੈ; ਸਾਕਤ ਸੰਗਿ. ਨ ਜਾਉ ॥੯੯॥

honahaar so hoeihai; saakat sang. na jaau |99|

Sant Singh KhalsaWhatever will be, will be. I will not associate with the faithless cynics. ||99||
Manmohan SinghWhat is to be, let it happen. I shall associate not with the mammon worshippers.
Manmohan Singh (Punjabi)ਜਿਹੜਾ ਕੁਛ ਹੋਣਾ ਹੈ, ਉਹ ਪਿਆ ਹੋਵੇ। ਮੈਂ ਮਾਇਆ ਦੇ ਉਪਾਸ਼ਕਾਂ ਨਾਲ ਮੇਲ ਮਿਲਾਪ ਨਹੀਂ ਕਰਾਂਗਾ।
Fareedkot Teekaਕਿਉਂ ਕਿ ਜੋ ਹੋਣਹਾਰ ਹੈ, ਸੋ ਤੋ ਹੋਵੇਹੀਗਾ, ਤਾਂ ਤੇ ਸਾਕਤ ਕੇ ਸੰਗ ਕਬੀ ਨਹੀਂ ਜਾਵੇ॥੯੯॥
Prof. Sahib Singh(ਸਾਧ ਸੰਗਤ ਵਿਚ ਸਮਾਂ ਦੇਣ ਕਰਕੇ ਗ਼ਰੀਬੀ ਆਦਿਕ) ਜੇਹੜਾ ਕਸ਼ਟ ਭੀ ਆਵੇ ਪਿਆ ਆਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ॥੯੯॥
SikhNet (Spanish)aún si sólo tengo pan duro para comer, lo que ha de ser, será, pero no me voy a acercar a los cínicos sin Fe. (99)
Answers quote the Granth verbatim with Ang citations. AI commentary is not Gurbani and not a religious ruling.