ੴ

ਸਿੱਖਬਾਣੀ · SikhBani

ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥

kabeer man moonddiaa nahee kes munddaae kaane
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਮਨੁ ਮੂੰਡਿਆ ਨਹੀ; ਕੇਸ ਮੁੰਡਾਏ ਕਾਂਇ ॥

kabeer. man moonddiaa nahee; kes munddaae kaane |

Sant Singh KhalsaKabeer, you have not shaved your mind, so why do you shave your head?
Manmohan SinghKabir, thou have shaved not thy mind, why shave thou thy hair.
Manmohan Singh (Punjabi)ਕਬੀਰ ਤੂੰ ਆਪਣਾ ਮਨੂਆ ਤਾ ਮੁੰਨਿਆ ਨਹੀਂ ਫਿਰ ਤੂੰ ਆਪਣੇ ਵਾਲ ਕਿਉਂ ਮੁੰਨਾਉਂਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੇਕਰ ਮਨ ਕੋ ਮੂੰਡਿਆ ਨਹੀਂ ਹੈ, ਭਾਵ ਜੋ ਮਨ ਕੋ ਨਿਰਵਾਸ ਨਹੀਂ ਕੀਆ ਹੈ। ਤੋ ਕੇਸੋਂ ਕੇ ਮੁੰਡਾਏ ਸੇ ਕਿਆ ਹੋਤਾ ਹੈ?
Prof. Sahib Singhਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ।

ਪਦ ਅਰਥ ਮੂੰਡਿਆ = ਮੁੰਨਿਆ। ਕਾਂਇ = ਕਾਹਦੇ ਲਈ? ਵਿਅਰਥ ਹੀ।

SikhNet (Spanish)Kabir, no has rasurado tu mente, ¿por qué entonces te rasuras la cabeza?,

ਜੋ ਕਿਛੁ ਕੀਆ. ਸੋ ਮਨ ਕੀਆ; ਮੂੰਡਾ ਮੂੰਡੁ ਅਜਾਂਇ ॥੧੦੧॥

jo kichh keea. so man keea; moonddaa moondd ajaane |101|

Sant Singh KhalsaWhatever is done, is done by the mind; it is useless to shave your head. ||101||
Manmohan SinghWhatever is done that is done by the mind, so vain is thy shaving the head.
Manmohan Singh (Punjabi)ਜਿਹੜਾ ਕੁਝ ਹੁੰਦਾ ਹੈ, ਉਹ ਮਨੂਆ ਕਰਦਾ ਹੈ, ਇਸ ਲਈ ਵਿਅਰਥ ਹੈ ਤੇਰਾ ਸਿਰ ਦਾ ਮੁੰਨਣਾ।
Fareedkot Teekaਕਿਉਂ ਕਿ ਜੋ ਕਿਛੁ ਕੀਆ ਹੈ, ਭਾਵ ਵਾਸਨਾ ਸਹਤ ਹੋ ਕਰ ਸਰਬ ਉਪਦ੍ਰਵ ਮਨ ਨੇ ਹੀ ਕੀਆ ਹੈ, ਤਾਂ ਤੇ ਜੋ ਸਿਰ ਮੁੰਡਿਆ ਹੈ, ਸੋ (ਅਜਾਇ) ਵਿਅਰਥ ਹੀ ਹੈ॥੧੦੧॥
Prof. Sahib Singhਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥

ਪਦ ਅਰਥ ਮੂੰਡੁ = ਸਿਰ। ਅਜਾਂਇ = ਬੇ-ਫ਼ਾਇਦਾ ॥੧੦੧॥

* ਨੋਟ: ਸ਼ਲੋਕ ਨੰ: ੯੭ ਵਾਲੀਆਂ ਕਮਜ਼ੋਰ ਡਾਲੀਆਂ ਵਲ ਫਿਰ ਇਸ਼ਾਰਾ ਹੈ, ਅਜੇਹੇ 'ਸਾਧ' ਕਮਜ਼ੋਰ ਵਸੀਲਾ ਹਨ।

SikhNet (Spanish)lo que sea que se hace se hace con la mente, es inútil que te rasures la cabeza.(101)
Answers quote the Granth verbatim with Ang citations. AI commentary is not Gurbani and not a religious ruling.