ੴ

ਸਿੱਖਬਾਣੀ · SikhBani

ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥

kabeer raatee hoveh kaareea kaare aoobhe jant
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364, 1365 · 2 lines
Translations

ਕਬੀਰ. ਰਾਤੀ ਹੋਵਹਿ ਕਾਰੀਆ; ਕਾਰੇ ਊਭੇ ਜੰਤ ॥

kabeer. raatee hoveh kaareea; kaare aoobhe jant | Ang 1364

Sant Singh KhalsaKabeer, the night is dark, and men go about doing their dark deeds.
Manmohan SinghWhen the nights are dark, the men with dark deeds arise, says Kabir.
Manmohan Singh (Punjabi)ਹੇ ਕਬੀਰ! ਜਦ ਰਾਤ੍ਰੀਆਂ ਕਾਲੀਆਂ ਹੁੰਦੀਆਂ ਹਨ, ਕਾਲੇ ਅਮਲਾਂ ਵਾਲੇ ਆਦਮੀ ਉਠ ਖੜੇ ਹੁੰਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਿਨੋਂ ਕੇ ਅੰਤਹਕਰਨ ਮੇਂ (ਕਾਰੇ) ਭੈਦਾਯਕ ਕਾਮਾਦਿ ਜੰਤ (ਊਭੇ) ਖੜੇ ਹੈਂ ਅਰਥਾਤ ਇਸਥਿਤ ਹੈਂ, ਤਿਨੋਂ ਕੀਆ ਅਵਸਥਾ ਰੂਪੀ ਰਾਤਾਂ ਪਾਪੋਂ ਕਰ ਕੇ ਕਾਲੀਆਂ ਭਈਆਂ ਹੈਂ; ਵਾ ਕਬੀਰ ਜੀ ਕਹੇ ਹੈਂ: ਅੰਧੇਰੀ ਰਾਤੋਂ ਮੇਂ ਚੋਰ ਫਾਹੀਆਂ ਲੇਕਰ ਖੜੇ ਹੂਏ ਹੈਂ॥
Prof. Sahib Singhਹੇ ਕਬੀਰ! ਜਦੋਂ ਰਾਤਾਂ ਹਨ੍ਹੇਰੀਆਂ ਹੁੰਦੀਆਂ ਹਨ, ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ (ਆਪਣੇ ਘਰਾਂ ਤੋਂ) ਉੱਠ ਖਲੋਂਦੇ ਹਨ,

ਪਦ ਅਰਥ ਕਾਰੀਆ = ਕਾਲੀਆਂ, ਹਨੇਰੀਆਂ। ਊਭੇ = ਉੱਠ ਖਲੋਂਦੇ ਹਨ, ਤੁਰ ਪੈਂਦੇ ਹਨ। ਕਾਰੇ ਜੰਤ = ਕਾਲੇ ਜੀਵ, ਕਾਲੇ ਦਿਲਾਂ ਵਾਲੇ ਬੰਦੇ, ਚੋਰ ਆਦਿਕ ਵਿਕਾਰੀ ਬੰਦੇ।

SikhNet (Spanish)Kabir, la noche está oscura, y los mortales van a realizar sus acciones oscuras.

ਲੈ ਫਾਹੇ. ਉਠਿ ਧਾਵਤੇ; ਸਿ ਜਾਨਿ, ਮਾਰੇ ਭਗਵੰਤ ॥੧੦॥

lai faahe. utth dhaavate; si jaan, maare bhagavant |10| Ang 1365

Sant Singh KhalsaThey take the noose and run around; but rest assured that God shall destroy them. ||10||
Manmohan SinghAnd taking nooses with them, they run about, however, know thou that they are the accursed of the Lord.
Manmohan Singh (Punjabi)ਆਪਣੇ ਨਾਲ ਫਾਹੀਆਂ ਲੈ ਨੇ, ਉਹ ਭਜੇ ਫਿਰਦੇ ਹਨ, ਪ੍ਰੰਤੂ ਤੂੰ ਜਾਣ ਲੈ ਕਿ ਉਹ ਪ੍ਰਭੂ ਦੇ ਫਿਟਕਾਰੇ ਹੋਏ ਹਨ।
Fareedkot Teekaਜੀਵੋਂ ਕੇ ਮਾਰਨੇ ਵਾਸਤੇ ਫਾਂਸੀ ਆਦਿ ਸ਼ਸਤ੍ਰੋਂ ਕੋ ਲੇ ਕਰ ਦੌੜਤੇ ਹੈਂ। ਤਿਨੋਂ ਕੋ ਪਾਪੀ ਜਾਨ ਕਰ ਆਪ ਭਗਵਾਨ ਭ੍ਯਾਨਕ ਜਮ ਆਦਕੋਂ ਦੁਵਾਰਾ ਮਾਰਤਾ ਹੈ, ਤਾਂ ਤੇ ਜੇਕਰ ਓਹ ਜੀਵਤੇ ਭੀ ਹੋਵੈਂ ਤਾਂ ਵੀ ਤਿਨ ਕੌ ਭਗਵੰਤ ਕੇ ਮਾਰੇ ਹੂਏ ਹੀ ਜਾਣੋ॥੧੦॥
Prof. Sahib Singhਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥

ਪਦ ਅਰਥ ਲੈ = ਲੈ ਕੇ। ਉਠਿ ਧਾਵਤੇ = ਉਠ ਦੌੜਦੇ ਹਨ। ਸਿ = ਅਜੇਹੇ ਬੰਦੇ, ਐਸੇ ਮਨੁੱਖ। ਜਾਨਿ = ਜਾਣ ਲੈ, ਸਮਝ ਲੈ, ਯਕੀਨ ਰੱਖ। ਮਾਰੇ ਭਗਵੰਤ = ਰੱਬ ਦੇ ਮਾਰੇ ਹੋਏ, ਰੱਬ ਤੋਂ ਬਹੁਤ ਦੂਰ ॥੧੦॥

* ਨੋਟ: ਸ਼ਲੋਕ ਨੰ: ੯ ਵਿਚ ਲਿਖਦੇ ਹਨ ਕਿ ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਾਰਦਾ ਹੈ ਉਹ ਸੁਖੀ ਹੈ, ਜਗਤ ਭੀ ਇਸ ਕੰਮ ਨੂੰ ਸਲਾਹੁੰਦਾ ਹੈ। ਇਸ ਦੇ ਮੁਕਾਬਲੇ ਤੇ ਐਸੇ ਬੰਦੇ ਹਨ ਜੋ ਹੋਰਨਾਂ ਨੂੰ ਮਾਰਨ ਤੁਰ ਪੈਂਦੇ ਹਨ; ਜਾਨ ਤਾਂ ਆਪਣੀ ਭੀ ਉਹ ਤਲੀ ਤੇ ਰੱਖ ਕੇ ਹੀ ਤੁਰਦੇ ਹਨ, ਪਰ ਇਹ ਦਲੇਰੀ ਫਿਟਕਾਰ-ਜੋਗ ਹੈ। ਜਗਤ ਭੀ ਫਿਟਕਾਰ ਪਾਂਦਾ ਹੈ, ਤੇ ਉਹਨਾਂ ਦੇ ਦਿਲ ਭੀ ਕਾਲੇ ਹੀ ਰਹਿੰਦੇ ਹਨ। ਅਜੇਹੇ ਰੱਬ ਤੋਂ ਵਿਛੁੜੇ ਹੋਏ ਬੰਦਿਆਂ ਨੂੰ ਭਲਾ ਸੁਖ ਕਿੱਥੇ?

SikhNet (Spanish)Ellos toman el lazo y van por todas partes, pero descuida, que Dios los destruirá. (10)
Answers quote the Granth verbatim with Ang citations. AI commentary is not Gurbani and not a religious ruling.