ੴ

ਸਿੱਖਬਾਣੀ · SikhBani

ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥

khojat fire asankh ant na paareea
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 240, 241 · 19 lines
Translations

ਰਾਗੁ ਗਉੜੀ ਮਾਝ ਮਹਲਾ ੫ ॥

raag gaurree maajh mahalaa 5 | Ang 240

Sant Singh KhalsaRaag Gauree Maajh, Fifth Mehl:
Manmohan SinghMeasure Gauri Majh 5th Guru.
Manmohan Singh (Punjabi)ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Mall, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 240

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਖੋਜਤ ਫਿਰੇ ਅਸੰਖ; ਅੰਤੁ ਨ ਪਾਰੀਆ ॥

khojat fire asankh; ant na paareea | Ang 240

Sant Singh KhalsaCountless are those who wander around searching for You, but they do not find Your limits.
Manmohan SinghMyriads walk about searching Thee, O Lord, but they find not Thy limits.
Manmohan Singh (Punjabi)ਅਣਗਿਣਤ ਤੈਨੂੰ ਭਾਲਦੇ ਫਿਰਦੇ ਹਨ, ਹੇ ਸੁਆਮੀ! ਪਰ ਉਨ੍ਹਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਦਾ।
Fareedkot Teekaਅਨਗਿਣਤ ਹੀ ਪੁਰਸ ਪਰਮੇਸ੍ਵਰ ਕੋ ਖੋਜਤੇ ਫਿਰਤੇ ਹੈਂ। ਅੰਤ ਕਿਸੇ ਨੇ ਨਹੀਂ ਪਾਇਆ॥
Prof. Sahib Singhਅਣਗਿਣਤ ਜੀਵ ਢੂੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ।

ਪਦ ਅਰਥ ਖੋਜਤ = ਢੂੰਢਤੇ। ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨਾਹ ਹੋ ਸਕੇ। ਪਾਰੀਆ = ਪਾਇਆ, ਲੱਭਾ।

SikhNet (Spanish)Millones tratan de encontrarte, oh Señor, pero nadie llega a conocer el Límite de Tu Vastedad,

ਸੇਈ ਹੋਏ ਭਗਤ; ਜਿਨਾ ਕਿਰਪਾਰੀਆ ॥੧॥

seee hoe bhagat; jinaa kirapaareea |1| Ang 240

Sant Singh KhalsaThey alone are Your devotees, who are blessed by Your Grace. ||1||
Manmohan SinghThey alone becomes Thine devotees on whom is Thy grace.
Manmohan Singh (Punjabi)ਕੇਵਲ ਉਹੀ ਤੇਰੇ ਅਨੁਰਾਗੀ ਹੁੰਦੇ ਹਨ ਜਿਨ੍ਹਾਂ ਉਤੇ ਤੇਰੀ ਕਿਰਪਾ ਹੈ।
Fareedkot Teekaਸੋਈ ਪੁਰਸ ਪਰਮੇਸ੍ਵਰ ਕੇ ਭਗਤ ਹੂਏ ਹੈਂ ਜਿਨ੍ਹੋਂ ਪਰ ਤਿਸ ਕੀ ਕ੍ਰਿਪਾ ਹੂਈ ਹੈ॥੧॥
Prof. Sahib Singhਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ ॥੧॥

ਪਦ ਅਰਥ ਸੇਈ = ਉਹੀ ਬੰਦੇ। ਭਗਤ = {ਬਹੁ-ਵਚਨ} ॥੧॥

SikhNet (Spanish)y es solamente por Tu Gracia que Te alabamos.(1)

ਹਉ ਵਾਰੀਆ; ਹਰਿ ਵਾਰੀਆ ॥੧॥ ਰਹਾਉ ॥

hau vaareea; har vaareea |1| rahaau | Ang 240

Sant Singh KhalsaI am a sacrifice, I am a sacrifice to You. ||1||Pause||
Manmohan SinghI am a sacrifice, I am a sacrifice, unto Thee, my God. Pause.
Manmohan Singh (Punjabi)ਮੈਂ ਕੁਰਬਾਨ ਹਾਂ, ਮੈਂ ਕੁਰਬਾਨ ਹਾਂ, ਤੇਰੇ ਉਤੇ, ਮੇਰੇ ਵਾਹਿਗੁਰੂ। ਠਹਿਰਾਉ।
Fareedkot Teekaਹੇ ਭਾਈ! ਮੈਂ ਸੰਤੋਂ ਪਰ ਬਲਿਹਾਰੇ ਜਾਤਾ ਹੂੰ ਔਰ ਹਰੀ ਕੇ ਊਪਰ ਸੇ ਭੀ ਬਲਿਹਾਰੇ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ ॥੧॥ ਰਹਾਉ ॥

ਪਦ ਅਰਥ ਵਾਰੀਆ = ਕੁਰਬਾਨ ॥੧॥ ਰਹਾਉ ॥

SikhNet (Spanish)¡Ofrezco mi ser en sacrificio a Ti, oh Señor! (1-Pausa)

ਸੁਣਿ ਸੁਣਿ ਪੰਥੁ ਡਰਾਉ; ਬਹੁਤੁ ਭੈਹਾਰੀਆ ॥

sun sun panth ddaraau; bahut bhaihaareea | Ang 240

Sant Singh KhalsaContinually hearing of the terrifying path, I am so afraid.
Manmohan SinghBy hearing, and again hearing of the Frightful Path, I am terribly terrified.
Manmohan Singh (Punjabi)ਭਿਆਨਕ ਮਾਰਗ ਬਾਰੇ, ਸੁਣ ਸੁਣ ਕੇ, ਮੈਂ ਅਤੀ ਭੈ-ਭੀਤ ਹੋਇਆ ਹੋਇਆ ਹਾਂ।
Fareedkot Teekaਜੋ ਅਤੀ ਭੈ ਕੇ ਦੇਣੇ ਵਾਲਾ ਜਮ ਕਾ ਪੰਥ ਹੈ ਤਿਸ ਕੋ ਸੁਣਿ ਸੁਣਿ ਕਰ ਡਰਤਾ ਹੂੰ॥
Prof. Sahib Singhਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);

ਪਦ ਅਰਥ ਸੁਣਿ = ਸੁਣ ਕੇ। ਪੰਥੁ = ਰਸਤਾ। ਡਰਾਉ = ਡਰਾਉਣਾ। ਭੈਹਾਰੀਆ = ਭੈ-ਭੀਤ।

SikhNet (Spanish)Escuchando que el sendero de la vida es terrible, tengo miedo,

ਮੈ ਤਕੀ ਓਟ ਸੰਤਾਹ; ਲੇਹੁ ਉਬਾਰੀਆ ॥੨॥

mai takee ott santaah; lehu ubaareea |2| Ang 240

Sant Singh KhalsaI have sought the Protection of the Saints; please, save me! ||2||
Manmohan SinghI have sought Saints' asylum, O God's favourite do thou save me.
Manmohan Singh (Punjabi)ਮੈਂ ਸਾਧੂ ਦੀ ਸ਼ਰਣਾਗਤ ਸੰਭਾਲੀ ਹੈ ਹੇ ਰੱਬ ਦੇ ਪਿਆਰੇ ਤੂੰ ਮੇਰੀ ਰਖਿਆ ਕਰ।
Fareedkot Teekaਤਿਸ ਤੇ ਮੈਂ ਸੰਤ ਜਨੋਂ ਕੀ ਸਰਣ ਤਕੀ ਹੈ, ਜੋ ਹੇ ਸੰਤ ਜਨੋਂ! ਤਿਸ ਮਾਰਗ ਕੇ ਦੁਖ ਸੇ ਬਚਾਇ ਲੇਵੋ॥੨॥
Prof. Sahib Singhਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ ॥੨॥

ਪਦ ਅਰਥ ਸੰਤਾਹ = ਸੰਤਾਂ ਦੀ। ਲੇਹੁ ਉਬਾਰੀਆ = ਬਚਾ ਲਵੋ ॥੨॥

SikhNet (Spanish)y busco el Refugio de los Santos para estar a salvo. (2)

ਮੋਹਨ ਲਾਲ ਅਨੂਪ; ਸਰਬ ਸਾਧਾਰੀਆ ॥

mohan laal anoop; sarab saadhaareea | Ang 241

Sant Singh KhalsaThe Fascinating and Beauteous Beloved is the Giver of support to all.
Manmohan SinghThe Fascinating Beauteous Beloved is the Giver of support to all.
Manmohan Singh (Punjabi)ਮੋਹਿਤ ਕਰਣਹਾਰ ਸਨੁੱਖਾ ਪ੍ਰੀਤਮ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ।
Fareedkot Teekaਜੋ ਮੋਹਨ ਲਾਲ ਅਨੂਪ ਪਰਮੇਸ੍ਵਰ ਸਰਬ ਕਾ (ਸਾਧਾਰੀਆ) ਓਹੀ ਅਧਾਰ ਰੂਪ ਹੈ॥
Prof. Sahib Singhਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!

ਪਦ ਅਰਥ ਮੋਹਨ = ਹੇ (ਮਨ ਨੂੰ) ਮੋਹਣ ਵਾਲੇ ਪ੍ਰਭੂ! ਅਨੂਪ = ਹੇ ਸੁੰਦਰ! ਸਰਬ ਸਾਧਾਰੀਆ = ਹੇ ਸਭ ਦੇ ਆਸਰੇ!

SikhNet (Spanish)Oh mi Bienamado, de Belleza Infinita, oh Tú, Seductor de corazones, el Soporte de todo.

ਗੁਰ ਨਿਵਿ ਨਿਵਿ ਲਾਗਉ ਪਾਇ; ਦੇਹੁ ਦਿਖਾਰੀਆ ॥੩॥

gur niv niv laagau paae; dehu dikhaareea |3| Ang 241

Sant Singh KhalsaI bow low and fall at the Feet of the Guru; if only I could see the Lord! ||3||
Manmohan SinghI bow low and fall at Guru's feet, Causes me to see the Lord, O my Guru.
Manmohan Singh (Punjabi)ਮੈਂ ਬਹੁਤ ਨੀਵਾ ਹੋ ਕੇ ਗੁਰਾਂ ਦੇ ਪੈਰੀ ਪੈਦਾ ਹਾਂ। ਹੈ ਮੇਰੇ ਗੁਰੂ ਜੀ! ਮੈਨੂੰ ਸਾਹਿਬ ਦਿਖਾਲ ਦਿਓ।
Fareedkot Teekaਹੇ ਗੁਰੋ! ਆਪ ਕੇ ਮੈਂ ਨਿਵ ਨਿਵ ਕੇ ਚਰਨੋਂ ਮੇਂ ਲਾਗਤਾ ਹੂੰ, ਜੋ ਤਿਸ ਕੋ ਮੇਰੇ ਤਾਈਂ ਦੇਖਾਇ ਦੇਵੋ॥੩॥
Prof. Sahib Singhਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ॥੩॥

ਪਦ ਅਰਥ ਨਿਵਿ = ਨਿਊਂ ਕੇ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਗੁਰ ਪਾਇ = ਗੁਰੂ ਦੇ ਪੈਰੀਂ। ਦੇਹੁ ਦਿਖਾਰੀਆ = ਦਿਖਾਰਿ ਦੇਹੁ ॥੩॥

SikhNet (Spanish)Busco Verte, y me postro a los Pies del Guru para que me conduzca hacia Ti. (3)

ਮੈ ਕੀਏ ਮਿਤ੍ਰ ਅਨੇਕ; ਇਕਸੁ ਬਲਿਹਾਰੀਆ ॥

mai kee mitr anek; ikas balihaareea | Ang 241

Sant Singh KhalsaI have made many friends, but I am a sacrifice to the One alone.
Manmohan SinghI have made friends with many, but am a sacrifice to the One alone.
Manmohan Singh (Punjabi)ਮੈਂ ਘਨੇਰੇ ਸਜਨ ਬਣਾਏ ਹਨ, ਪਰ ਮੈਂ ਕੁਰਬਾਨ ਕੇਵਲ ਇਕ ਉਤੇ ਹੀ ਜਾਂਦਾ ਹਾਂ।
Fareedkot Teekaਅਨੇਕ ਦੇਵੀ ਦੇਵਤਿਓਂ ਕੇ ਸਾਥ ਮੈਨੇ ਪ੍ਰੀਤੀ ਕਰੀ ਪਰੰਤੂ ਅਬ ਮੇਂ ਏਕ ਪਰਮੇਸ੍ਵਰ ਪਰ ਬਲਿਹਾਰੇ ਹੋਤਾ ਹੂੰ॥☬ਪ੍ਰਸ਼ਨ: ਏਕ ਪਰ ਕਿਉਂ ਬਲਿਹਾਰੇ ਹੋਤਾ ਹੈ?☬ਉੱਤਰ:
Prof. Sahib Singhਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ)।

ਪਦ ਅਰਥ ਇਕਸੁ = ਇੱਕ ਤੋਂ।

SikhNet (Spanish)Tengo muchas amistades, pero ofrezco mi ser en sacrificio sólo a Ti,

ਸਭ ਗੁਣ ਕਿਸ ਹੀ ਨਾਹਿ; ਹਰਿ ਪੂਰ ਭੰਡਾਰੀਆ ॥੪॥

sabh gun kis hee naeh; har poor bhanddaareea |4| Ang 241

Sant Singh KhalsaNo one has all virtues; the Lord alone is filled to overflowing with them. ||4||
Manmohan SinghNone has all the virtues. God is the brimful treasure of excellences.
Manmohan Singh (Punjabi)ਕਿਸੇ ਵਿੱਚ ਭੀ ਸਾਰੀਆਂ ਨੇਕੀਆਂ ਨਹੀਂ। ਵਾਹਿਗੁਰੂ ਵਡਿਆਈਆਂ ਦਾ ਪਰੀਪੂਰਨ ਖ਼ਜ਼ਾਨਾ ਹੈ।
Fareedkot Teekaਸੰਪੂਰਣ ਗੁਣ ਔਰ ਕਿਸੀ ਮੇਂ ਨਹੀਂ ਹਰੀ ਹੀ ਪੂਰਣ ਗੁਣੋਂ ਕਾ ਭੰਡਾਰ ਹੈ॥੪॥
Prof. Sahib Singhਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ ॥੪॥

ਪਦ ਅਰਥ ਕਿਸ ਹੀ = {ਲਫ਼ਜ਼ 'ਕਿਸੁ' ਦਾ (ੁ) ਲਫ਼ਜ਼ 'ਹੀ' ਦੇ ਕਾਰਨ ਉਡ ਗਿਆ ਹੈ}। ਪੂਰ = ਭਰੇ ਹੋਏ। ਭੰਡਾਰੀਆ = ਖ਼ਜ਼ਾਨੇ ॥੪॥

SikhNet (Spanish)porque nadie se compara Contigo, oh Tesoro de Virtudes.(4)

ਚਹੁ ਦਿਸਿ ਜਪੀਐ ਨਾਉ; ਸੂਖਿ ਸਵਾਰੀਆ ॥

chahu dis japeeai naau; sookh savaareea | Ang 241

Sant Singh KhalsaHis Name is chanted in the four directions; those who chant it are embellished with peace.
Manmohan SinghIn the four directions, Lord's Name is repeated. His contemplators are embellished with bliss.
Manmohan Singh (Punjabi)ਚੌਹੀ ਪਾਸੀ ਸਾਈਂ ਦੇ ਨਾਮ ਦਾ ਸਿਮਰਨ ਹੁੰਦਾ ਹੈ। ਉਸ ਦਾ ਸਿਮਰਨ ਕਰਨ ਵਾਲੇ ਖੁਸ਼ੀ ਨਾਲ ਸੁਸ਼ੋਭਤ ਹੁੰਦੇ ਹਨ।
Fareedkot Teekaਐਸਾ ਹਰੀ ਕਾ ਨਾਮ ਚਾਰੋਂ ਦਿਸਾ ਮੇਂ ਆਪ ਕੀ ਕ੍ਰਿਪਾ ਸੇ ਹੀ ਜਪੀਤਾ ਹੈ। ਜੋ ਸੁਖੋਂ ਕੇ ਦੇਣੇ ਵਾਲਾ ਔਰ ਪੁਰਸ਼ ਕੇ ਸਵਾਰਨੇ ਵਾਲਾ ਹੈ ਅਰਥਾਤ ਰਚਨੇ ਵਾਲਾ ਹੈ॥
Prof. Sahib Singh(ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ।

ਪਦ ਅਰਥ ਚਹੁ ਦਿਸਿ = ਚੌਹੀਂ ਪਾਸੀਂ। ਦਿਸ = ਪਾਸਾ। ਸੂਖਿ = ਸੁਖ ਵਿਚ।

SikhNet (Spanish)Tu Nombre resuena en todas partes, y en Tu Alabanza Tus Gurmukjs están en Éxtasis. Oh Señor, no busco ningún apoyo más que el Tuyo.

ਮੈ ਆਹੀ ਓੜਿ ਤੁਹਾਰਿ; ਨਾਨਕ ਬਲਿਹਾਰੀਆ ॥੫॥

mai aahee orr tuhaar; naanak balihaareea |5| Ang 241

Sant Singh KhalsaI seek Your Protection; Nanak is a sacrifice to You. ||5||
Manmohan SinghI crave for Thine protection, O God, Nanak is a sacrifice unto Thee.
Manmohan Singh (Punjabi)ਮੈਂ ਤੇਰੀ ਪਨਾਹ ਨੂੰ ਲੋੜਦਾ ਹਾਂ, ਹੈ ਵਾਹਿਗੁਰੂ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਯਾਂ ਤੇ ਮੈਂ (ਤੁਹਾਰਿ) ਤੁਮਾਰੀ ਓਟ ਚਾਹੀ ਹੈ ਅਰੁ ਮੈਂ ਬਲਿਹਾਰੇ ਜਾਤਾ ਹੂੰ॥੫॥
Prof. Sahib Singh(ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ। ਹੇ ਨਾਨਕ! (ਆਖ-) ਮੈਂ ਤੈਥੋਂ ਸਦਕੇ ਹਾਂ ॥੫॥

ਪਦ ਅਰਥ ਆਹੀ = ਚਾਹੀ ਹੈ। ਓੜਿ = ਓਟ, ਆਸਰਾ। ਤੁਹਾਰਿ = ਤੁਹਾਰੀ, ਤੇਰੀ ॥੫॥

SikhNet (Spanish)¡Qué siempre pueda ofrecer mi ser en sacrificio a Ti!(5)

ਗੁਰਿ. ਕਾਢਿਓ ਭੁਜਾ ਪਸਾਰਿ; ਮੋਹ ਕੂਪਾਰੀਆ ॥

gur. kaadtio bhujaa pasaar; moh koopaareea | Ang 241

Sant Singh KhalsaThe Guru reached out to me, and gave me His Arm; He lifted me up, out of the pit of emotional attachment.
Manmohan SinghStretching out his arm the Guru has taken me out of the well of worldly attachment.
Manmohan Singh (Punjabi)ਆਪਣੀ ਬਾਂਹ ਅਗੇ ਵਧਾ ਕੇ ਗੁਰਾਂ ਨੇ ਮੈਨੂੰ ਸੰਸਾਰੀ ਲਗਨ ਦੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
Fareedkot Teekaਐਸੀ ਬੇਨਤੀ ਕਰਨੇ ਤੇ ਗੁਰੋਂ ਮੋਹ ਰੂਪੀ ਕੂਏ ਸੇ ਕ੍ਰਿਪਾ ਰੂਪੀ ਭੁਜਾ ਪਸਾਰ ਕਰ ਨਿਕਾਲ ਲੀਆ॥
Prof. Sahib Singh(ਹੇ ਭਾਈ!) ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ।

ਪਦ ਅਰਥ ਗੁਰਿ = ਗੁਰੂ ਨੇ। ਭੁਜਾ = ਬਾਂਹ। ਪਸਾਰਿ = ਖਿਲਾਰ ਕੇ। ਕੂਪ = ਖੂਹ।

SikhNet (Spanish)El Guru me ha extendido la mano y me ha sacado del pozo de la ilusión.

ਮੈ ਜੀਤਿਓ ਜਨਮੁ ਅਪਾਰੁ; ਬਹੁਰਿ. ਨ ਹਾਰੀਆ ॥੬॥

mai jeetio janam apaar; bahur. na haareea |6| Ang 241

Sant Singh KhalsaI have won the incomparable life, and I shall not lose it again. ||6||
Manmohan SinghI have won over the invaluable human life and that I will not lose, again.
Manmohan Singh (Punjabi)ਮੈਂ ਅਮੋਲਕ ਮਨੁੱਖਾ ਜੀਵਨ ਜਿੱਤ ਲਿਆ ਹੈ, ਜਿਸ ਨੂੰ ਮੈਂ ਮੁੜਕੇ ਨਹੀਂ ਹਾਰਾਂਗਾ।
Fareedkot Teekaਮੈਂ ਅਪਾਰ ਜਨਮੁ, ਭਾਵ ਅਨੰਤ ਗੁਣਾਂ ਵਾਲਾ, ਵਾ ਅਮੋਲਕ ਜੀਤ ਲੀਆ। ਫੇਰ ਨਹੀਂ ਹਾਰੂੰਗਾ, ਭਾਵ ਏਹ ਅਬ ਜਨਮ ਮਰਨ ਮੇਂ ਨਹੀਂ ਆਊਂਗਾ॥੬॥
Prof. Sahib Singh(ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ ॥੬॥

ਪਦ ਅਰਥ ਬਹੁਰਿ = ਮੁੜ ॥੬॥

SikhNet (Spanish)He ganado la Vida Eterna, y no he perdido en el juego de la vida esta vez. (6)

ਮੈ ਪਾਇਓ ਸਰਬ ਨਿਧਾਨੁ; ਅਕਥੁ ਕਥਾਰੀਆ ॥

mai paaeo sarab nidhaan; akath kathaareea | Ang 241

Sant Singh KhalsaI have obtained the treasure of all; His Speech is unspoken and subtle.
Manmohan SinghI have obtained God, the treasure of everything, whose discourse is ineffable.
Manmohan Singh (Punjabi)ਮੈਂ ਹਰ ਸ਼ੈ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ, ਜਿਸ ਦੀ ਵਾਰਤਾ ਬਿਆਨ ਤੋਂ ਬਾਹਰ ਹੈ।
Fareedkot Teekaਔਰ (ਅਕਥੁ) ਪਰਮੇਸ੍ਵਰ ਕਾ ਜਸ ਕਥਨ ਕਰਨ ਰੂਪ ਸਰਬ ਨਿਧੀਓਂ ਕਾ ਖਜਾਨਾ ਮੈਂ ਪਾਇ ਲੀਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।

ਪਦ ਅਰਥ ਸਰਬ ਨਿਧਾਨੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਅਕਥੁ = ਜਿਸ ਨੂੰ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)He recolectado el Tesoro de Todo Bien, el Mérito es Indecible.

ਹਰਿ ਦਰਗਹ ਸੋਭਾਵੰਤ; ਬਾਹ ਲੁਡਾਰੀਆ ॥੭॥

har daragah sobhaavant; baah luddaareea |7| Ang 241

Sant Singh KhalsaIn the Court of the Lord, I am honored and glorified; I swing my arms in joy. ||7||
Manmohan SinghBecoming illustrious in God's court I shall wave my arm in joy.
Manmohan Singh (Punjabi)ਵਾਹਿਗੁਰੂ ਦੇ ਦਰਬਾਰ ਅੰਦਰ ਕੀਰਤੀਮਾਨ ਹੈ ਮੈਂ ਖੁਸ਼ੀ ਅੰਦਰ ਆਪਣੀ ਭੁਜਾ ਨੂੰ ਹੁਲਾਰਾਂਗਾ।
Fareedkot Teekaਹਰਿ ਕੀ ਦਰਗਾਹਿ ਮੇਂ ਸੋਭਾਵੰਤ ਹੋਵਾਂਗੇ ਔਰ ਭੁਜਾ ਕੋ ਲਟਕਾਇ ਕਰ ਚਲਾਂਗੇ ਅਰਥਾਤ ਨਿਰਭੈ ਹੋਵਾਂਗੇ॥੭॥
Prof. Sahib Singh(ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ॥੭॥

ਪਦ ਅਰਥ ਬਾਹ ਲੁਡਾਰੀਆ = ਬਾਹ ਹੁਲਾਰਦੇ ਹਨ ॥੭॥

SikhNet (Spanish)He sido glorificado en la Corte del Señor, y ahora no puedo contener mi alegría. (7)

ਜਨ ਨਾਨਕ. ਲਧਾ ਰਤਨੁ; ਅਮੋਲੁ ਅਪਾਰੀਆ ॥

jan naanak. ladhaa ratan; amol apaareea | Ang 241

Sant Singh KhalsaServant Nanak has received the invaluable and incomparable jewel.
Manmohan SinghSlave Nanak has found the unequalled and invaluable jewel.
Manmohan Singh (Punjabi)ਗੁਮਾਸ਼ਤੇ ਨਾਨਕ ਨੂੰ ਲਾਸਾਨੀ ਅਤੇ ਅਣਮੁੱਲਾ ਹੀਰਾ ਲੱਭ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਾਰ ਅਮੋਲ ਰਤਨ ਪ੍ਰਾਪਤਿ ਹੂਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ।

ਪਦ ਅਰਥ ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਅਪਾਰੀਆ = ਬੇਅੰਤ।

SikhNet (Spanish)Dice Nanak, el Sirviente del Señor, ha encontrado la Joya del Nombre,

ਗੁਰ ਸੇਵਾ. ਭਉਜਲੁ ਤਰੀਐ; ਕਹਉ ਪੁਕਾਰੀਆ ॥੮॥੧੨॥

gur sevaa. bhaujal tareeai; khau pukaareea |8|12| Ang 241

Sant Singh KhalsaServing the Guru, I cross over the terrifying world-ocean; I proclaim this loudly to all. ||8||12||
Manmohan SinghThrough Guru's service the dreadful world-ocean is crossed. Unto all I proclaim loudly.
Manmohan Singh (Punjabi)ਗੁਰਾਂ ਦੀ ਘਾਲ ਰਾਹੀਂ ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਮੈਂ ਸਮੂਹ ਨੂੰ ਉੱਚੀ ਬੋਲ ਕੇ ਦੱਸਦਾ ਹਾਂ।
Fareedkot Teekaਹੇ ਭਾਈ! ਮੈਂ ਪੁਕਾਰ ਕਰ ਕਹਤਾ ਹੂੰ। ਗੁਰੋਂ ਕੀ ਸੇਵਾ ਸੇ ਸੰਸਾਰ ਸਮੁੰਦਰ ਤਰੀਤਾ ਹੈ, ਤਾਂ ਤੇ ਗੁਰੋਂ ਕੀ ਸੇਵਾ ਕਰਨੀ ਚਾਹੀਏ॥੮॥੧॥੧੨॥☬ਜਿਸ ਪ੍ਰਕਾਰ ਗੁਰਮੁਖਿ ਜਗਤ ਸਮੁੰਦਰ ਸੇ ਤਰੇ ਹੈਂ, ਸੋ ਉਪਦੇਸ਼ ਹੈ:
Prof. Sahib Singh(ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ ॥੮॥੧੨॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕਹਉ = ਕਹਉਂ, ਮੈਂ ਆਖਦਾ ਹਾਂ। ਪੁਕਾਰੀਆ = ਪੁਕਾਰ ਕੇ ॥੮॥

SikhNet (Spanish)Invaluable e Infinito. Y ve, esto Él lo proclama a todos.(8-12)
Answers quote the Granth verbatim with Ang citations. AI commentary is not Gurbani and not a religious ruling.