ੴ

ਸਿੱਖਬਾਣੀ · SikhBani

ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥

saaraa din laalach attiaa manamukh hore galaa
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 304 · 9 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4Th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਾਰਾ ਦਿਨੁ. ਲਾਲਚਿ ਅਟਿਆ; ਮਨਮੁਖਿ. ਹੋਰੇ ਗਲਾ ॥

saaraa din. laalach attiaa; manamukh. hore galaa |

Sant Singh KhalsaThe self-willed manmukh is occupied with greed all day long, although he may claim otherwise.
Manmohan SinghThe perverse person is all day occupied with avarice though he talks otherwise.
Manmohan Singh (Punjabi)ਪ੍ਰਤੀਕੂਲ ਪੁਰਸ਼ ਸਾਰਾ ਦਿਹਾੜਾ ਲੋਭ ਅੰਦਰ ਪਰਵਿਰਤ ਹੋਇਆ ਰਹਿੰਦਾ ਹੈ, ਭਾਵੇਂ ਉਹ ਬਾਤਾਂ ਹੋਰ ਹੀ ਕਰਦਾ ਹੈ।
Fareedkot Teekaਸੰਪੂਰਨ ਦਿਨ ਲਾਲਚ ਕਾ (ਅਟਿਆ) ਦਬਾਇਆ ਹੂਆ ਮਨਮੁਖ ਹੋਰੇ ਗੱਲਾਂ ਅਰਥਾਤ ਪਰਮੇਸ੍ਵਰ ਸੰਬੰਧੀ ਬਾਤਾਂ ਕੋ ਛੋੜ ਔਰ ਹੀ ਮਾਇਆ ਕੀਆਂ ਬਾਤਾਂ ਕਰਤਾ ਰਹਤਾ ਹੈ॥
Prof. Sahib Singhਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ।

ਪਦ ਅਰਥ ਲਾਲਚਿ = ਲਾਲਚ ਵਿਚ। ਅਟਿਆ = ਅੱਟਿਆ, ਲਿਬੜਿਆ ਹੋਇਆ।

SikhNet (Spanish)El día entero el egocéntrico está preocupado con vanos deseos.

ਰਾਤੀ. ਊਘੈ ਦਬਿਆ; ਨਵੇ ਸੋਤ, ਸਭਿ ਢਿਲਾ ॥

raatee. aooghai dabiaa; nave sot, sabh dtilaa |

Sant Singh KhalsaAt night, he is overcome by fatigue, and all his nine holes are weakened.
Manmohan SinghAt night he is over-powered by drowsiness and all his nine apertures get weakened.
Manmohan Singh (Punjabi)ਰਾਤ ਨੂੰ ਉਸ ਤੇ ਨੀਂਦ ਗਲਬਾ ਪਾ ਲੈਂਦੀ ਹੈ ਅਤੇ ਉਸ ਦੀਆਂ ਸਾਰੀਆਂ ਨੋਵੇ ਗੋਲਕਾ ਸੁਸਤ ਪੈ ਜਾਂਦੀਆਂ ਹਨ।
Fareedkot Teekaਔਰ ਰਾਤ੍ਰੀ ਕੋ ਨਿੰਦ੍ਰਾ ਕਰ ਦਬਾਇਆ ਰਹਿਤਾ ਹੈ। ਨਿੰਦ੍ਰਾ ਕਾਲ ਮੇਂ (ਨਵੇ ਸੋਤ) ਨਫੇ ਦੁਆਰੇ ਇੰਦ੍ਰੀਓਂ ਕੇ ਔਰ ਸਭ ਸਰੀਰ ਢਿਲਾ ਹੋ ਜਾਤਾ ਹੈ॥
Prof. Sahib Singh(ਦਿਨ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ।

ਪਦ ਅਰਥ ਊਘੈ = ਨੀਂਦਰ ਵਿਚ। ਸੋਤ = ਇੰਦਰੇ।

SikhNet (Spanish)En la noche no puede más que dormir y sus nueve órganos están desentonados.

ਮਨਮੁਖਾ ਦੈ ਸਿਰਿ. ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ ॥

manamukhaa dai sir. joraa amar hai; nit deveh bhalaa |

Sant Singh KhalsaOver the head of the manmukh is the order of the woman; to her, he ever holds out his promises of goodness.
Manmohan SinghOn the head of an apostate is the order of the woman and he ever holds out good promises to her.
Manmohan Singh (Punjabi)ਅਧਰਮੀ ਦੇ ਸਿਰ ਉਤੇ ਤ੍ਰੀਮਤ ਦਾ ਹੁਕਮ ਹੈ ਅਤੇ ਉਹ ਸਦੀਵ ਹੀ ਉਸ ਨਾਲ ਚੰਗੇ ਇਕਰਾਰ ਕਰਦਾ ਹੈ।
Fareedkot Teekaਮਨਮੁਖੋਂ ਕੇ ਸਿਰ ਪਰ (ਜੋਰਾ) ਇਸਤ੍ਰੀਆਂ ਕਾ (ਅਮਰੁ) ਹੁਕਮ ਹੈ, ਨਿਤਾਪ੍ਰਤੀ ਅਛਾ ਪਦਾਰਥ ਲਿਆਇ ਕਰ ਦੇਤੇ ਹੈਂ॥
Prof. Sahib Singh(ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ।

ਪਦ ਅਰਥ ਸਿਰਿ = ਸਿਰ ਉਤੇ। ਜੋਰਾ = ਇਸਤ੍ਰੀਆਂ। ਅਮਰੁ = ਹੁਕਮ। ਭਲਾ = ਚੰਗੀਆਂ ਚੀਜ਼ਾਂ।

SikhNet (Spanish)Dominado por su pareja, la obedece como si fuera su esclavo.

ਜੋਰਾ ਦਾ ਆਖਿਆ. ਪੁਰਖ ਕਮਾਵਦੇ; ਸੇ ਅਪਵਿਤ ਅਮੇਧ ਖਲਾ ॥

joraa daa aakhiaa. purakh kamaavade; se apavit amedh khalaa |

Sant Singh KhalsaThose men who act according to the orders of women are impure, filthy and foolish.
Manmohan SinghThe men, who act as women tell them, are impure filthy and foolish.
Manmohan Singh (Punjabi)ਜਿਹੜੇ ਇਨਸਾਨ ਤ੍ਰੀਮਤਾਂ ਦਾ ਕਹਿਆ ਕਰਦੇ ਹਨ, ਉਹ ਗੰਦੇ, ਨਾਪਾਕ ਅਤੇ ਮੂਰਖ ਹਨ।
Fareedkot Teekaਜੋ ਪੁਰਖ ਇਸਤ੍ਰੀਆਂ ਕਾ ਕਹਣਾ ਕਮਾਮਤੇ ਹੈਂ, ਸੋ ਅਪਵਿਤ੍ਰ ਹੈਂ, ਜੈਸੇ (ਅਮੇਧ ਖਲਾ) ਜੋੜਾ ਅਸੁਧ ਹੋਤਾ ਹੈ ਵਾ ਅਪਵਿਤ੍ਰਾਂ ਸੇ ਅਪਵ੍ਰਿਤ ਹੈਂ ਔਰ ਵਹੁ ਮੂਰਖ ਹੈਂ॥
Prof. Sahib Singhਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ,

ਪਦ ਅਰਥ ਅਮੇਧ = ਮਤਿ-ਹੀਨ। ਖਲ = ਮੂਰਖ।

SikhNet (Spanish)¡Qué tonto e impuro es tal ser! Es vicioso y se pierde en la lujuria,

ਕਾਮਿ ਵਿਆਪੇ. ਕੁਸੁਧ ਨਰ; ਸੇ ਜੋਰਾ ਪੁਛਿ ਚਲਾ ॥

kaam viaape. kusudh nar; se joraa puchh chalaa |

Sant Singh KhalsaThose impure men are engrossed in sexual desire; they consult their women and walk accordingly.
Manmohan SinghThe impure persons are engrossed in lust. They consult women and walk accordingly.
Manmohan Singh (Punjabi)ਅਸ਼ੁੱਧ ਪੁਰਸ਼ ਵਿਸ਼ੇ ਭੋਗ ਅੰਦਰ ਗਲਤਾਨ ਹਨ, ਉਹ ਸੁਆਣੀਆਂ ਦੀ ਸਲਾਹ ਲੈਂਦੇ ਹਨ ਤੇ ਉਸ ਅਨੁਸਾਰ ਟੁਰਦੇ ਹਨ।
Fareedkot Teekaਜੋ ਕਾਮ ਕਰ ਵੇੜਤ ਹੂਏ ਹੂਏ ਕਸੁਧ ਪੁਰਸ਼ ਹੈਂ, ਸੇ ਇਸਤ੍ਰੀਆਂ ਕੋ ਪੂਛ ਕਰ ਚਲਤੇ ਹੈਂ॥
Prof. Sahib Singh(ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ।

ਪਦ ਅਰਥ ਕੁਸੁਧ = ਖੋਟੇ।

SikhNet (Spanish)obedece explícitamente todo lo que su mujer le dice.

ਸਤਿਗੁਰ ਕੈ ਆਖਿਐ. ਜੋ ਚਲੈ; ਸੋ ਸਤਿ ਪੁਰਖੁ ਭਲ ਭਲਾ ॥

satigur kai aakhiai. jo chalai; so sat purakh bhal bhalaa |

Sant Singh KhalsaOne who walks as the True Guru tells him to, is the true man, the best of the best.
Manmohan SinghHe who walks as the True Guru tells him he is the true man the best of the good.
Manmohan Singh (Punjabi)ਜਿਹੜੇ ਸੱਚੇ ਗੁਰਾਂ ਦੇ ਕਹੇ ਅਨੁਸਾਰ ਟੁਰਦਾ ਹੈ, ਉਹ ਸੱਚਾ ਮਨੁੱਖ, ਚੰਗਿਆ ਦਾ ਪਰਮ ਚੰਗਾ ਹੈ।
Fareedkot Teekaਔਰ ਜੋ ਸਤਿਗੁਰੋਂ ਕੇ ਕਹਿਣੇ ਮੇਂ ਚੱਲਦਾ ਹੈ, ਸੋ ਸਤ ਪੁਰਖ ਭਲੋਂ ਸੇ ਭਲਾ ਹੈ॥
Prof. Sahib Singhਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿਚ ਚਲਦਾ ਹੈ।

ਪਦ ਅਰਥ ਆਖਿਐ = ਆਖੇ ਅਨੁਸਾਰ। {ਨੋਟ: ਲਫ਼ਜ਼ 'ਆਖੀਐ' ਅਤੇ 'ਆਖਿਐ' ਵਿਚ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਭਲ ਭਲਾ = ਭਲਿਆਂ ਤੋਂ ਭਲਾ।

SikhNet (Spanish)Sin embargo, aquél que se deja conducir por su Guru es verdadero y puro.

ਜੋਰਾ ਪੁਰਖ ਸਭਿ. ਆਪਿ ਉਪਾਇਅਨੁ; ਹਰਿ ਖੇਲ, ਸਭਿ ਖਿਲਾ ॥

joraa purakh sabh. aap upaaeian; har khel, sabh khilaa |

Sant Singh KhalsaHe Himself created all women and men; the Lord Himself plays every play.
Manmohan SinghHe Himself has created all the women and men. God plays every play.
Manmohan Singh (Punjabi)ਉਸ ਨੇ ਖੁਦ ਹੀ ਸਾਰੀਆਂ ਨਾਰੀਆਂ ਤੇ ਨਰ ਪੈਦਾ ਕੀਤੇ ਹਨ। ਵਾਹਿਗੁਰੂ ਹੀ ਸਾਰੀਆਂ ਖੇਡਾਂ ਖੇਡਦਾ ਹੈ।
Fareedkot Teekaਇਸਤ੍ਰੀਆਂ ਪੁਰਖ ਸਭ ਆਪ ਹੀ ਉਤਪਤ ਕੀਏ ਹੈ, ਏਹ ਸਭ ਖੇਲ ਹਰੀ ਨੇ ਖੇਲਿਆ ਹੈ॥ ਐਸੇ ਬੇਨਤੀ ਕਰੇ:
Prof. Sahib Singh(ਪਰ, ਇਸਤ੍ਰੀ ਜਾਂ ਮਨਮੁਖ ਮਨੁੱਖ ਦੇ ਕੀਹ ਇਖ਼ਤਿਆਰ? ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ।

ਪਦ ਅਰਥ ਉਪਾਇਅਨੁ = ਉਪਾਏ ਉਸ (ਪ੍ਰਭੂ) ਨੇ। ਸਭਿ ਖੇਲ = ਸਾਰੇ ਕੌਤਕ। ਖਿਲਾ = ਖੇਡੇ ਹਨ।

SikhNet (Spanish)El Señor Mismo ha creado a los hombres y a las mujeres; es el juego del Señor solamente.

ਸਭ ਤੇਰੀ ਬਣਤ ਬਣਾਵਣੀ; ਨਾਨਕ. ਭਲ ਭਲਾ ॥੨॥

sabh teree banat banaavanee; naanak. bhal bhalaa |2|

Sant Singh KhalsaYou created the entire creation; O Nanak, it is the best of the best. ||2||
Manmohan SinghAll the make that Thou hast made, O Nanak is the best of the best.
Manmohan Singh (Punjabi)ਸਾਰੀ ਬਣਤਰ ਜੋ ਤੂੰ ਬਣਾਈ ਹੈ, ਹੇ ਨਾਨਕ! ਪਰਮ ਸਰੇਸ਼ਟਾਂ ਵਿਚੋਂ ਪਰਮ ਸਰੇਸ਼ਟ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਬਣਤ ਤੇਰੀ ਬਣਾਈ ਹੂਈ ਹੈਂ ਔਰ ਤੈਨੂੰ ਹੀ ਬਣਾਵਣੀ ਆਂਵਦੀ ਹੈ, ਤੂੰ ਭਲਿਆਂ ਸੇ ਭਲਾ ਹੈਂ॥
Prof. Sahib Singhਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ ॥੨॥
SikhNet (Spanish)Dice Nanak, oh Señor, todo es Tu Creación y todo lo que Tú has creado es bueno. (2)
Answers quote the Granth verbatim with Ang citations. AI commentary is not Gurbani and not a religious ruling.