ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.
ਹਰਿ ਪ੍ਰਭ ਕਾ ਸਭੁ ਖੇਤੁ ਹੈ; ਹਰਿ ਆਪਿ ਕਿਰਸਾਣੀ ਲਾਇਆ ॥
har prabh kaa sabh khet hai; har aap kirasaanee laaeaa |
Sant Singh KhalsaEveryone is the field of the Lord God; the Lord Himself cultivates this field.
Manmohan SinghEvery body is the Lord God's filed. God Himself causes the tillage to be performed.
Manmohan Singh (Punjabi)ਹਰ ਦੇਹਿ ਵਾਹਿਗੁਰੂ ਸੁਆਮੀ ਦੀ ਪੈਲੀ ਹੈ। ਵਾਹਿਗੁਰੂ ਖੁਦ ਹੀ ਖੇਤੀਬਾੜੀ ਕਰਵਾਉਂਦਾ ਹੈ।
Fareedkot Teekaਹਰੀ ਪ੍ਰਭੂ ਕਾ ਸੰਸਾਰ ਰੂਪੀ (ਖੇਤੁ) ਭਾਵ ਭੂਮੀ ਸਭ ਹੈ। ਹਰੀ ਨੇ ਕਰਮਾ ਰੂਪੀ ਕ੍ਰਿਸਾਨੀ ਮੇਂ ਸਭ ਜੀਵੋਂ ਕੋ ਆਪ ਲਗਾਇਆ ਹੈ॥
Prof. Sahib Singhਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ)।ਪਦ ਅਰਥ ਕਿਰਸਾਣੀ = ਵਾਹੀ।
SikhNet (Spanish)El cuerpo es la Finca del Señor; el Señor Mismo nos ha puesto bajo Su Servicio para cultivarla.
ਗੁਰਮੁਖਿ ਬਖਸਿ ਜਮਾਈਅਨੁ; ਮਨਮੁਖੀ. ਮੂਲੁ ਗਵਾਇਆ ॥
guramukh bakhas jamaaeean; manamukhee. mool gavaaeaa |
Sant Singh KhalsaThe Gurmukh grows the crop of forgiveness, while the self-willed manmukh loses even his roots.
Manmohan SinghThe Guru-ward grows the crop of God's Grace. The perverse person loses even his capital.
Manmohan Singh (Punjabi)ਗੁਰੂ-ਅਨੁਸਾਰੀ ਰੱਬ ਦੀ ਰਹਿਮਤ ਦੀ ਫ਼ਸਲ ਪੈਦਾ ਕਰਦਾ ਹੈ। ਪ੍ਰਤੀਕੂਲ ਪੁਰਸ਼ ਆਪਣਾ ਅਸਲ ਜੋਰ ਭੀ ਗੁਆ ਲੈਦਾ ਹੈ।
Fareedkot Teekaਗੁਰਮੁਖੋਂ ਨੇ ਜੋ ਬਖਸਸ ਪਾਈ ਹੈ ਏਹੀ ਖੇਤੀ ਜਮਾਇ ਲਈ ਹੈ ਔਰ ਮਨਮੁਖੋਂ ਨੇ ਸ੍ਵਾਸਾਂ ਰੂਪ ਮੂਲ ਗਵਾਇ ਲੀਆ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)।ਪਦ ਅਰਥ ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਜਮਾਈਅਨੁ = ਜਮਾ ਦਿੱਤੀ ਹੈ ਉਸ ਨੇ, ਉਗਾ ਦਿੱਤੀ ਹੈ ਉਸ ਨੇ।
SikhNet (Spanish)Los seres piadosos siembran el Naam, el Nombre del Señor, por Su Gracia, mientras que los egocéntricos pierden, inclusive, su propio ser.
ਸਭੁ ਕੋ ਬੀਜੇ ਆਪਣੇ ਭਲੇ ਨੋ; ਹਰਿ ਭਾਵੈ. ਸੋ ਖੇਤੁ ਜਮਾਇਆ ॥
sabh ko beeje aapane bhale no; har bhaavai. so khet jamaaeaa |
Sant Singh KhalsaThey all plant for their own good, but the Lord causes to grow only that field with which He is pleased.
Manmohan SinghEveryone cultivates for his own good. God causes that field to germinate which he likes.
Manmohan Singh (Punjabi)ਹਰ ਕੋਈ ਆਪਣੇ ਲਾਭ ਲਈ ਕਾਸ਼ਤ ਕਰਦਾ ਹੈ। ਵਾਹਿਗੁਰੂ ਉਸ ਪੈਲੀ ਨੂੰ ਉਗਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲੱਗੀ ਹੈ।
Fareedkot Teekaਸਭ ਕੋਈ ਅਪਨੇ ਭਲੇ ਕੋ ਬੀਜਤਾ ਹੈ ਅਰਥਾਤ ਸੁਖ ਵਾਸਤੇ ਕਰਮ ਕਰਤਾ ਹੈ। ਪਰੰਤੂ ਜੋ ਹਰੀ ਕੋ ਭਾਵਤਾ ਹੈ, ਸੋ ਖੇਤ ਜਮਾਇਆ ਹੈ, ਭਾਵ ਰਿਦਾ ਗੁਣੋਂ ਸੰਜੁਗਤ ਕੀਆ ਹੈ॥
Prof. Sahib Singh(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।ਪਦ ਅਰਥ ਸਭੁ ਕੋ = ਹਰੇਕ ਜੀਵ। ਭਾਵੈ = ਚੰਗਾ ਲੱਗੇ।
SikhNet (Spanish)Todos siembran la Semilla para su bien, pero solamente florece en aquellos con quienes el Señor está complacido.
ਗੁਰਸਿਖੀ. ਹਰਿ ਅੰਮ੍ਰਿਤੁ ਬੀਜਿਆ; ਹਰਿ ਅੰਮ੍ਰਿਤ ਨਾਮੁ, ਫਲੁ ਅੰਮ੍ਰਿਤੁ ਪਾਇਆ ॥
gurasikhee. har amrit beejiaa; har amrit naam, fal amrit paaeaa |
Sant Singh KhalsaThe GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.
Manmohan SinghThe disciple of the Guru sows God's elixir and obtains God's Nectarean Name as the ambrosial fruit.
Manmohan Singh (Punjabi)ਗੁਰੂ ਦਾ ਸਿੱਖ ਵਾਹਿਗੁਰੂ ਆਬਿ-ਹਿਯਾਤ ਨੂੰ ਬੀਜਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਆਪਣੇ ਸੁਧਾ ਸਰੂਪ ਫਲ ਵਜੋ ਪਰਾਪਤ ਕਰਦਾ ਹੈ।
Fareedkot Teekaਗੁਰੂ ਕੇ ਸਿਖੋਂ ਨੇ ਹਰਿ ਨਾਮ ਅੰਮ੍ਰਿਤ ਬੀਜਿਆ ਅਰਥਾਤ ਜਪਿਆ ਹੈ, ਤਿਸ ਕਰ ਕੇ ਗ੍ਯਾਨ ਰੂਪੀ ਅੰਮ੍ਰਿਤ ਫਲ ਪਾਇਆ ਹੈ ਅਮਰ ਹੂਏ ਹੈਂ॥
Prof. Sahib Singh(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
SikhNet (Spanish)Los Gurmukjs siembran la Semilla del Néctar del Señor, y así cosechan el Fruto del Néctar.
ਜਮੁ ਚੂਹਾ. ਕਿਰਸ ਨਿਤ ਕੁਰਕਦਾ; ਹਰਿ ਕਰਤੈ, ਮਾਰਿ ਕਢਾਇਆ ॥
jam choohaa. kiras nit kurakadaa; har karatai, maar kadtaaeaa |
Sant Singh KhalsaThe mouse of Death is continually gnawing away at the crop, but the Creator Lord has beaten it off and driven it away.
Manmohan SinghThe Death mouse ever gnaws the crop, but one God, the Creator, has beaten it off.
Manmohan Singh (Punjabi)ਮੌਤ ਦਾ ਚੂਹਾ ਨਿਤਾਪ੍ਰਤੀ ਫਸਲ ਨੂੰ ਕੁਤਰਦਾ ਹੈ, ਪ੍ਰੰਤੂ ਵਾਹਿਗੁਰੂ ਸਿਰਜਣਹਾਰ ਨੇ ਇਸ ਨੂੰ ਕੁਟ ਕੇ ਬਾਹਰ ਕੱਢ ਦਿੱਤਾ ਹੈ।
Fareedkot Teekaਇਸ ਕਰਮ ਰੂਪੀ ਖੇਤੀ ਕੇ (ਜਮੁ) ਜਮਾਓਂ ਕੋ ਨਿਤ ਹੀ ਹੰਕਾਰ ਰੂਪ ਮੂਸਾ ਕਾਟਤਾ ਥਾ, ਹਰੀ ਕਰਤੇ ਨੇ ਗੁਰੋਂ ਦ੍ਵਾਰੇ ਅੰਤਹਕਰਨ ਕੇ ਬੀਚ ਸੇ ਮਾਰ ਕਰ ਬਾਹਰ ਕਢਾਇ ਦੀਆ ਹੈ॥
Prof. Sahib Singh(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ)।ਪਦ ਅਰਥ ਕਿਰਸ = ਫ਼ਸਲ, ਖੇਤੀ। ਕੁਰਕਦਾ = ਟੁੱਕਦਾ, ਕੁਤਰਦਾ।
SikhNet (Spanish)El ratón de la muerte carcome siempre el tiempo que nos queda de vida, pero el Señor Creador erradica al ratón de nuestro ser.
ਕਿਰਸਾਣੀ ਜੰਮੀ ਭਾਉ ਕਰਿ; ਹਰਿ. ਬੋਹਲ ਬਖਸ ਜਮਾਇਆ ॥
kirasaanee jamee bhaau kar; har. bohal bakhas jamaaeaa |
Sant Singh KhalsaThe farm was successful, by the Love of the Lord, and the crop was produced by God's Grace.
Manmohan SinghBy Lord's love the crop did succeed and the corn heap was produced through God's Grace.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੁਆਰ ਫਸਲ ਉਗੀ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਦਾਣਿਆਂ ਦਾ ਢੇਰ ਲੱਗ ਗਿਆ।
Fareedkot Teeka(ਭਾਉ) ਪ੍ਰੇਮ ਕਰਨੇ ਕਰ ਖੇਤੀ ਜੰਮੀ ਹੈ। ਹਰੀ ਨੇ ਅਪਨੀ ਬਖਸਸ ਕਾ ਬੋਹਲ (ਜਮਾਇਆ) ਇਸਥਿਤ ਕੀਆ ਹੈ, ਭਾਵ ਸਾਖਛਾਤਕਾਰ ਹੂਆ ਹੈ॥
Prof. Sahib Singh(ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ।ਪਦ ਅਰਥ ਕਿਰਸਾਣੀ = ਫ਼ਸਲ। ਭਾਉ ਕਰਿ = ਪ੍ਰੇਮ ਕਰ ਕੇ, ਫੱਬ ਕੇ। ਬਖਸ = ਬਖ਼ਸ਼ਸ਼।
SikhNet (Spanish)Si la siembra crece a través del Amor del Señor y es cortada y almacenada por Su Gracia,
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ; ਜਿਨੀ ਸਤਿਗੁਰੁ ਪੁਰਖੁ ਧਿਆਇਆ ॥
tin kaa kaarraa andesaa sabh laahion; jinee satigur purakh dhiaaeaa |
Sant Singh KhalsaHe has removed all the burning and anxiety of those, who have meditated on the True Guru, the Primal Being.
Manmohan SinghThe Lord has removed all the burning and anxiety of those who have thought over the Omnipotent True Guru.
Manmohan Singh (Punjabi)ਜਿਨ੍ਹਾਂ ਨੇ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਧਿਆਨ ਧਾਰਿਆ ਹੈ, ਪ੍ਰਭੂ ਨੇ ਉਨ੍ਹਾਂ ਦੀ ਸਾਰੀ ਸੜਾਂਦ ਤੇ ਚਿੰਤਾ ਦੂਰ ਕਰ ਛੱਡੀ ਹੈ।
Fareedkot Teekaਜਿਨੋਂ ਨੇ ਸਤਿਗੁਰ ਪੁਰਖ ਕੋ ਧਿਆਇਆ ਹੈ, ਤਿਨ ਕਾ (ਕਾੜਾ) ਝੋਰਾ ਔਰ ਅੰਦੇਸਾ ਸੰਪੂਰਨ ਦੂਰ ਕੀਆ ਹੈ॥
Prof. Sahib Singhਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ।ਪਦ ਅਰਥ ਲਾਹਿਓਨੁ = ਲਾਹ ਦਿੱਤਾ ਹੈ ਉਸ (ਪ੍ਰਭੂ) ਨੇ।
SikhNet (Spanish)uno contempla a su Verdadero Guru, el Espíritu Divino, y todos sus aflicciones y penas desaparecen.
ਜਨ ਨਾਨਕ. ਨਾਮੁ ਅਰਾਧਿਆ; ਆਪਿ ਤਰਿਆ. ਸਭੁ ਜਗਤੁ ਤਰਾਇਆ ॥੧॥
jan naanak. naam araadhiaa; aap tariaa. sabh jagat taraaeaa |1|
Sant Singh KhalsaO servant Nanak, one who worships and adores the Naam, the Name of the Lord, swims across, and saves the whole world as well. ||1||
Manmohan SinghO slave Nanak he who ponders on the Name swims across himself and saves the whole world.
Manmohan Singh (Punjabi)ਹੇ ਗੋਲੇ ਨਾਨਕ! ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਨਾਮ ਧਿਆਇਆ ਹੈ, ਸੋ ਆਪ ਸੰਸਾਰ ਸੇ ਤਰਿਆ ਹੈ ਔਰ ਸੰਪੂਰਨ ਜਗਤ ਭੀ ਤਰਾਇ ਲੀਆ ਹੈ॥੧॥
Prof. Sahib Singhਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ॥੧॥
SikhNet (Spanish)Dice Nanak, si uno contempla el Naam, el Nombre del Señor, nada a través, y también libera al mundo entero.(1)