ੴ

ਸਿੱਖਬਾਣੀ · SikhBani

ਗਊ ਕਉ ਚਾਰੇ ਸਾਰਦੂਲੁ ॥

gaoo kau chaare saaradool
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 898 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਗਊ ਕਉ. ਚਾਰੇ ਸਾਰਦੂਲੁ ॥

gaoo kau. chaare saaradool |

Sant Singh KhalsaThe tiger leads the cow to the pasture,
Manmohan SinghThe tiger grazes the cow,
Manmohan Singh (Punjabi)ਸ਼ੇਰ, ਗਾਂ ਨੂੰ ਚਾਰਦਾ ਹੈ,
Fareedkot Teekaਤਮੇ ਹੰਕਾਰ ਸਹਤ ਜੋ ਜੀਵ ਰੂਪ (ਸਾਰਦੂਲੁ) ਸੇਰ ਥਾ, ਸੋ ਇੰਦ੍ਰੀਆਂ ਰੂਪ ਗਊਆਂ ਕੋ ਸਤੋ ਸਹਤ ਹੂਆ ਹੂਆ ਸ਼ੁਭ ਗੁਣੋਂ ਰੂਪੀ ਘਾਸ ਸਤਸੰਗ ਰੂਪੀ ਬਨ ਮੇਂ ਜਾਕਰ (ਚਾਰੇ) ਗ੍ਰਹਣ ਕਰਵਾਵਤਾ ਹੈ॥
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ) ਸ਼ੇਰ (ਹੋਇਆ ਮਨ) ਗਿਆਨ-ਇੰਦ੍ਰਿਆਂ ਨੂੰ ਆਪਣੇ ਵੱਸ ਵਿਚ ਰੱਖਣ ਲੱਗ ਪੈਂਦਾ ਹੈ।

ਪਦ ਅਰਥ ਗਊ = ਗਿਆਨ-ਇੰਦ੍ਰੇ। ਕਉ = ਨੂੰ। ਚਾਰੇ = ਚਾਰਦਾ ਹੈ, ਵੱਸ ਵਿਚ ਰੱਖਦਾ ਹੈ। ਸਾਰਦੂਲੁ = ਸ਼ੇਰ, ਵਿਕਾਰਾਂ ਦੇ ਭਾਰ ਹੇਠੋਂ ਨਿਕਲ ਕੇ ਬਲਵਾਨ ਹੋ ਚੁਕਾ ਮਨ।

SikhNet (Spanish)La vaca de los sentidos es guiada hasta la pastura por el tigre del ego purificado,

ਕਉਡੀ ਕਾ, ਲਖ ਹੂਆ ਮੂਲੁ ॥

kauddee kaa, lakh hooaa mool |

Sant Singh Khalsathe shell is worth thousands of dollars,
Manmohan Singha shell becomes worth a hundred thousands,
Manmohan Singh (Punjabi)ਇਕ ਕੌਡੀ ਲੱਖਾਂ ਦੀ ਕੀਮਤ ਦੀ ਹੋ ਜਾਂਦੀ ਹੈ,
Fareedkot Teekaਜੋ ਇਹ ਜੀਉ ਕਉਡੀ ਕਾਲ ਅਤੀ ਤੁਛਤਾ ਕੋ ਪ੍ਰਾਪਤਿ ਥਾ, ਸੋ ਮੂਲ ਰੂਪ ਤੇਰੇ ਕੋ ਲਖ ਕੇ ਔ ਵਾਚ ਕੋ ਤਿਆਗ ਕੇ ਲਖ ਰੂਪ ਹੋ ਗਿਆ ਹੈ॥
Prof. Sahib Singh(ਵਿਕਾਰਾਂ ਵਿਚ ਫਸਿਆ ਜੀਵ ਪਹਿਲਾਂ) ਕੌਡੀ (ਸਮਾਨ ਤੁੱਛ ਹਸਤੀ ਵਾਲਾ ਹੋ ਗਿਆ ਸੀ, ਹੁਣ ਉਸ) ਦਾ ਮੁੱਲ (ਮਾਨੋ) ਲੱਖਾਂ ਰੁਪਏ ਹੋ ਗਿਆ।

ਪਦ ਅਰਥ ਮੂਲੁ = ਮੁੱਲ, ਕੀਮਤ।

SikhNet (Spanish)y aquél que valía una bicoca se ha vuelto Invaluable.

ਬਕਰੀ ਕਉ; ਹਸਤੀ ਪ੍ਰਤਿਪਾਲੇ ॥

bakaree kau; hasatee pratipaale |

Sant Singh Khalsaand the elephant nurses the goat,
Manmohan Singhand the elephant nurses the she-goat,
Manmohan Singh (Punjabi)ਤੇ ਹਾਥੀ ਛੇਲੀ ਦੀ ਪਰਵਰਿਸ਼ ਕਰਦਾ ਹੈ,
Fareedkot Teekaਬਕਰੀ ਰੂਪ ਜੋ ਬਿਬੇਕ ਰੂਪ ਬ੍ਰਿਤੀ ਅਤੀ ਨਿਰਬਲ ਥੀ, ਤਿਸ ਕੋ ਹਸਤੀ ਵਤ ਜੋ ਮਨ ਅਸਥੂਲ ਥਾ, ਸੋ ਅਬ ਪ੍ਰਤਿਪਾਲਤ ਹੈ, ਭਾਵ ਸੇ ਬਿਬੇਕ ਕੋ ਵਧਾਵਤਾ ਹੈ॥
Prof. Sahib Singh(ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ) ਹਾਥੀ (ਮਨ) ਬੱਕਰੀ (ਵਾਲੇ ਗਰੀਬੀ ਸੁਭਾਉ) ਨੂੰ (ਆਪਣੇ ਅੰਦਰ) ਸੰਭਾਲਦਾ ਹੈ,

ਪਦ ਅਰਥ ਬਕਰੀ = ਗਰੀਬੀ-ਸੁਭਾਉ। ਹਸਤੀ = ਹਾਥੀ, ਜੋ ਮਨ ਪਹਿਲਾਂ ਅਹੰਕਾਰੀ ਸੀ।

SikhNet (Spanish)La cabra del ser inferior toma su sustento del elefante,

ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥

apanaa prabh nadar nihaale |1|

Sant Singh Khalsawhen God bestows His Glance of Grace. ||1||
Manmohan Singhwhen his Lord looks upon with His eye of grace.
Manmohan Singh (Punjabi)ਜਦ ਸੁਆਮੀ ਆਪਣੀ ਮਿਹਰ ਦੀ ਅੱਖ ਨਾਲ ਵੇਖਦਾ ਹੈ।
Fareedkot Teekaਜਬ ਅਪਨਾ ਸ੍ਵਾਮੀ ਜੋ ਤੂੰ ਹੈਂ ਤੈਨੇ ਕ੍ਰਿਪਾ ਦ੍ਰਿਸਟ ਕਰ ਕੇ ਅਪਨੇ ਦਾਸ ਨਿਹਾਲ ਕੀਏ, ਤੋ ਇਹ ਪ੍ਰਕਾਰ ਸਭ ਹੂਏ ਹੈਂ॥੧॥
Prof. Sahib Singhਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ॥੧॥

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਨਿਹਾਲੇ = ਤੱਕਦਾ ਹੈ, ਵੇਖਦਾ ਹੈ ॥੧॥

SikhNet (Spanish)la Mente Superior. Eso sucede cuando Dios nos regala Su Mirada de Misericordia.(1)

ਕ੍ਰਿਪਾ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥

kripaa nidhaan; preetam prabh mere |

Sant Singh KhalsaYou are the treasure of mercy, O my Beloved Lord God.
Manmohan SinghO my Beloved Lord, the Treasure of mercy!
Manmohan Singh (Punjabi)ਹੇ ਰਹਿਮਤ ਦੇ ਖਜਾਨੇ! ਮੇਰੇ ਪਿਆਰੇ ਸਾਹਿਬ।
Fareedkot Teekaਹੇ ਕ੍ਰਿਪਾ ਨਿਧਾਨ ਪ੍ਰਭੂ! ਹਮਾਰੇ ਪ੍ਰੀਤਮ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!

ਪਦ ਅਰਥ ਨਿਧਾਨ = ਖ਼ਜ਼ਾਨਾ। ਕ੍ਰਿਪਾ ਨਿਧਾਨ = ਹੇ ਦਇਆ ਦੇ ਖ਼ਜ਼ਾਨੇ! ਪ੍ਰਭ = ਹੇ ਪ੍ਰਭੂ!

SikhNet (Spanish)Oh Señor Bienamado, oh Tesoro de Misericordia,

ਬਰਨਿ. ਨ ਸਾਕਉ; ਬਹੁ ਗੁਨ ਤੇਰੇ ॥੧॥ ਰਹਾਉ ॥

baran. na saakau; bahu gun tere |1| rahaau |

Sant Singh KhalsaI cannot even describe Your many Glorious Virtues. ||1||Pause||
Manmohan SinghI can narrate not Thine manifold excellences. Pause.
Manmohan Singh (Punjabi)ਮੈਂ ਤੇਰਿਆਂ ਅਨੇਕਾਂ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ। ਠਹਿਰਾਓ।
Fareedkot Teekaਤੇਰੇ ਮੇਂ ਬਹੁਤ ਹੀ ਗੁਣ ਹੈਂ, ਮੈਂ ਏਕ ਭੀ ਨਹੀਂ ਕਹਿ ਸਕਤਾ ਹੂੰ॥੧॥ ਰਹਾਉ ॥
Prof. Sahib Singhਤੇਰੇ ਅਨੇਕਾਂ ਗੁਣ ਹਨ, ਮੈਂ (ਸਾਰੇ) ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

SikhNet (Spanish)no puedo ni recitar Tus Méritos, pues son Innumerables.(1-Pausa)

ਦੀਸਤ ਮਾਸੁ; ਨ ਖਾਇ ਬਿਲਾਈ ॥

deesat maas; na khaae bilaaee |

Sant Singh KhalsaThe cat sees the meat, but does not eat it,
Manmohan SinghThough it sees the meat, but the eat eats it not.
Manmohan Singh (Punjabi)ਭਾਵੇਂ ਇਹ ਗੋਸ਼ਤ ਨੂੰ ਵੇਖਦੀ ਹੈ ਪਰ ਬਿੱਲੀ ਇਸ ਨੂੰ ਖਾਂਦੀ ਨਹੀਂ।
Fareedkot Teekaਜੋ ਸ਼ਬਦ ਸਪਰਸ ਰੂਪ ਰਸ ਗੰਧ ਇਹ ਵਿਸੇ ਦਿਖਾਈ ਦੇਤੇ ਹੈਂ, ਤਿਨ ਕੋ ਬੁਧੀ ਰੂਪ ਜੋ ਬਿਲੀ ਹੈ, ਸੋ ਭੋਗ ਬ੍ਰਿਤੀ ਕਰ ਗ੍ਰਹਿਨ ਨਹੀਂ ਕਰਤੀ ਹੈ॥
Prof. Sahib Singh(ਹੇ ਭਾਈ! ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਂਦੀ (ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ ਪਦਾਰਥਾਂ ਵਲ ਨਹੀਂ ਤੱਕਦਾ)।

ਪਦ ਅਰਥ ਦੀਸਤ = (ਸਾਹਮਣੇ) ਦਿੱਸ ਰਿਹਾ। ਬਿਲਾਈ = ਬਿੱਲੀ, ਮਨ ਦੀ ਤ੍ਰਿਸ਼ਨਾ।

SikhNet (Spanish)El gato de los deseos, aunque ve la carne de la ilusión, no se la come,

ਮਹਾ ਕਸਾਬਿ; ਛੁਰੀ ਸਟਿ ਪਾਈ ॥

mahaa kasaab; chhuree satt paaee |

Sant Singh Khalsaand the great butcher throws away his knife;
Manmohan SinghThe Great butcher throws away his knife, and
Manmohan Singh (Punjabi)ਵੱਡਾ ਕਸਾਈ ਆਪਣੀ ਕਰਦ ਨੂੰ ਚਲਾ ਕੇ ਮਾਰਦਾ ਹੈ, ਅਤੇ
Fareedkot Teekaਔ ਕ੍ਰੋਧ ਰੂਪ ਜੋ ਅਤੀ ਕਸਾਈ ਥਾ ਤਿਸ ਨੇ ਹਿੰਸਾ ਰੂਪ ਛੁਰੀ ਸੁਟ ਪਾਈ ਹੈ॥
Prof. Sahib Singhਪ੍ਰਭੂ (ਦੀ ਕਿਰਪਾ ਨਾਲ) ਵੱਡੇ ਕਸਾਈ (ਨਿਰਦਈ ਮਨ) ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ (ਨਿਰਦਇਤਾ ਦਾ ਸੁਭਾਉ ਤਿਆਗ ਦਿੱਤਾ)।

ਪਦ ਅਰਥ ਕਸਾਬਿ = ਕਸਾਬ ਨੇ, ਕਸਾਈ ਨੇ, ਨਿਰਦਈ ਮਨ ਨੇ। ਸਟਿ ਪਾਈ = ਹੱਥੋਂ ਸੁੱਟ ਦਿੱਤੀ ਹੈ।

SikhNet (Spanish)y mira, el carnicero del enojo ha tirado el cuchillo de la violencia.

ਕਰਣਹਾਰ ਪ੍ਰਭੁ; ਹਿਰਦੈ ਵੂਠਾ ॥

karanahaar prabh; hiradai vootthaa |

Sant Singh Khalsathe Creator Lord God abides in the heart;
Manmohan Singhwhen the creator-Lord in the mind,
Manmohan Singh (Punjabi)ਜਦ ਸਿਰਜਣਹਾਰ-ਸੁਆਮੀ ਅੰਤਰ ਆਤਮੇ ਟਿਕ ਜਾਂਦਾ ਹੈ,
Fareedkot Teekaਏਹ ਸਭ ਪ੍ਰਕਾਰ ਤੌ ਹੂਏ ਹੈਂ ਕਰਣਹਾਰ ਪ੍ਰਭੂ ਜਬ ਤੂੰ ਹਿਰਦੇ ਮੇਂ ਕਿਰਪਾਲ ਹੋ ਕੇ ਵਸਿਆ ਹੈਂ॥
Prof. Sahib Singhਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ (ਆਪਣੀ ਕਿਰਪਾ ਨਾਲ ਜੀਵ ਦੇ) ਹਿਰਦੇ ਵਿਚ ਆ ਵੱਸਿਆ,

ਪਦ ਅਰਥ ਕਰਣਹਾਰ ਪ੍ਰਭੁ = ਸਭ ਤਰ੍ਹਾਂ ਦੀ ਸਮਰੱਥਾ ਰੱਖਣ ਵਾਲਾ ਪ੍ਰਭੂ। ਹਿਰਦੈ = ਹਿਰਦੇ ਵਿਚ। ਵੂਠਾ = ਆ ਵੱਸਿਆ।

SikhNet (Spanish)El Señor Creador habita en el corazón de uno

ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥

faathee machhulee kaa jaalaa toottaa |2|

Sant Singh Khalsathe net holding the fish breaks apart. ||2||
Manmohan Singhthe net of the entangled fish breaks loose.
Manmohan Singh (Punjabi)ਫਸੀ ਹੋਈ ਮੱਛੀ ਦਾ ਜਾਲਾ ਟੁੱਟ ਜਾਂਦਾ ਹੈ।
Fareedkot Teekaਜਿੰਦ ਰੂਪ ਮਛੀ ਜੋ ਫਾਸੀ ਹੂਈ ਥੀ ਮੋਹ ਰੂਪ ਜਾਲਾ ਤਿਸ ਕਾ ਤੂਟ ਗਿਆ ਹੈ॥੨॥
Prof. Sahib Singhਤਦੋਂ (ਮਾਇਆ ਦੇ ਮੋਹ ਦੇ ਜਾਲ ਵਿਚ) ਫਸੀ ਹੋਈ (ਜੀਵ-) ਮੱਛੀ ਦਾ (ਮਾਇਆ ਦੇ ਮੋਹ ਦਾ) ਜਾਲ ਟੁੱਟ ਗਿਆ ॥੨॥

ਪਦ ਅਰਥ ਫਾਥੀ = ਫਸੀ ਹੋਈ ॥੨॥

SikhNet (Spanish)y el pescado de la mente, atrapado en la red, la rompe y se libera.(2)

ਸੂਕੇ ਕਾਸਟ; ਹਰੇ ਚਲੂਲ ॥

sooke kaasatt; hare chalool |

Sant Singh KhalsaThe dry wood blossoms forth in greenery and red flowers;
Manmohan SinghThy dry wood becomes green-red,,
Manmohan Singh (Punjabi)ਸੁੱਕੀ ਲੱਕੜ ਹਰੀ, ਲਾਲ ਹੋ ਜਾਂਦੀ ਹੈ,
Fareedkot Teekaਜੋ ਮਨ ਬੁਧੀ ਆਦਿ ਸੂਕੇ ਕਾਸਟ ਸਮ ਭਗਤੀ ਰਸ ਸੇ ਹੀਨ ਥੇ, ਸੋ ਗਾੜੇ ਹਰੇ ਹੂਏ, ਭਾਵ ਭਗਤੀ ਕਰ ਕੇ ਆਨੰਦਮਾਨ ਹੂਏ ਹੈਂ॥
Prof. Sahib Singh(ਜਦੋਂ ਮਿਹਰ ਹੋਈ ਤਾਂ) ਸੁੱਕੇ ਹੋਏ ਕਾਠ ਚੁਹ-ਚੁਹ ਕਰਦੇ ਹਰੇ ਹੋ ਗਏ (ਮਨ ਦਾ ਰੁੱਖਾਪਨ ਦੂਰ ਹੋ ਕੇ ਜੀਵ ਦੇ ਅੰਦਰ ਦਇਆ ਪੈਦਾ ਹੋ ਗਈ),

ਪਦ ਅਰਥ ਕਾਸਟ = ਕਾਠ। ਹਰੇ ਚਲੂਲ = ਚੁਹ-ਚੁਹ ਕਰਦੇ ਹਰੇ।

SikhNet (Spanish)De la madera seca retoñan ramas verdes,

ਊਚੈ ਥਲਿ; ਫੂਲੇ ਕਮਲ ਅਨੂਪ ॥

aoochai thal; foole kamal anoop |

Sant Singh Khalsain the high desert, the beautiful lotus flower blooms.
Manmohan Singhand the beauteous lotus flower blooms on the high desert.
Manmohan Singh (Punjabi)ਅਤੇ ਉਚੇ ਰੇਤਲੇ-ਮੈਦਾਨ ਉਤੇ ਸੁੰਦਰ ਕੰਵਲ ਫੁੱਲ ਖਿੜ ਪੈਂਦਾ ਹੈ।
Fareedkot Teekaਹੰਕਾਰ ਸਹਿਤ ਜੋ ਹਿਰਦੇ ਥਾ ਅਬ ਤਿਸ ਮੇਂ ਸ਼ੁਭ ਗੁਣ ਰੂਪ ਸੁੰਦਰ ਕਮਲ ਫੂਲ ਆਏ ਹੈਂ॥
Prof. Sahib Singhਉੱਚੇ ਟਿੱਬੇ ਉੱਤੇ ਸੋਹਣੇ ਕੌਲ-ਫੁੱਲ ਖਿੜ ਪਏ (ਜਿਸ ਆਕੜੇ ਹੋਏ ਮਨ ਉਤੇ ਪਹਿਲਾਂ ਹਰਿ-ਨਾਮ ਦੀ ਵਰਖਾ ਦਾ ਕੋਈ ਅਸਰ ਨਹੀਂ ਸੀ ਹੁੰਦਾ, ਹੁਣ ਉਹ ਖਿੜ ਪਿਆ)।

ਪਦ ਅਰਥ ਊਚੈ ਥਲਿ = ਉੱਚੇ ਥਲ ਵਿਚ, ਅਹੰਕਾਰੇ ਹੋਏ ਮਨ ਵਿਚ। ਅਨੂਪ = ਸੁੰਦਰ, ਬੇ-ਮਿਸਾਲ।

SikhNet (Spanish)y en la planicie del cuerpo, elevada y baldía, florece el Loto del Corazón de Belleza Incomparable.

ਅਗਨਿ ਨਿਵਾਰੀ; ਸਤਿਗੁਰ ਦੇਵ ॥

agan nivaaree; satigur dev |

Sant Singh KhalsaThe Divine True Guru puts out the fire.
Manmohan SinghThe True Guru-God quenches the fire,
Manmohan Singh (Punjabi)ਜਦ ਸੱਚਾ ਗੁਰੂ-ਪ੍ਰਮੇਸ਼ਰ ਅੱਗ ਬੁਝਾ ਦਿੰਦਾ ਹੈ,
Fareedkot Teekaਹੇ ਸਤਿ ਸਰੂਪ ਬਡੇ ਪੁਨਃ ਪ੍ਰਕਾਸ਼ ਰੂਪ! ਤੁਮ ਨੇ ਤ੍ਰਿਸ਼ਨਾ ਅਗਨੀ ਨਿਵਾਰੀ ਹੈ॥
Prof. Sahib Singhਪਿਆਰੇ ਸਤਿਗੁਰੂ ਨੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਦਿੱਤੀ,

ਪਦ ਅਰਥ ਅਗਨਿ = ਅੱਗ, ਤ੍ਰਿਸ਼ਨਾ ਦੀ ਅੱਗ। ਨਿਵਾਰਿ = ਦੂਰ ਕਰ ਦਿੱਤੀ।

SikhNet (Spanish)El fuego interno es extinguido

ਸੇਵਕੁ ਅਪਨੀ; ਲਾਇਓ ਸੇਵ ॥੩॥

sevak apanee; laaeo sev |3|

Sant Singh KhalsaHe links His servant to His service. ||3||
Manmohan Singhand yokes his slave to his service.
Manmohan Singh (Punjabi)ਅਤੇ ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲੈਂਦਾ ਹੈ।
Fareedkot Teekaਮੈਂ ਸੇਵਕ ਕੋ ਅਪਨੀ ਸੇਵਾ ਮੇਂ ਲਾਇਆ ਹੈ॥੩॥
Prof. Sahib Singhਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ ॥੩॥

ਪਦ ਅਰਥ ਸੇਵ = ਸੇਵਾ ॥੩॥

SikhNet (Spanish)y el Sirviente se dedica al Servicio del Señor.(3)

ਅਕਿਰਤਘਣਾ ਕਾ ਕਰੇ ਉਧਾਰੁ ॥

akirataghanaa kaa kare udhaar |

Sant Singh KhalsaHe saves even the ungrateful;
Manmohan SinghHe redeems even the ungrateful ones,
Manmohan Singh (Punjabi)ਉਹ ਨਾਸ਼ੁਕਰਿਆਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ,
Fareedkot Teekaਤੁਮ ਹੀ ਕ੍ਰਿਤਘਨੋਂ ਕਾ ਉਧਾਰ ਕਰਤੇ ਹੈਂ॥
Prof. Sahib Singhਹੇ ਭਾਈ! ਉਹ (ਪ੍ਰਭੂ) ਨਾ-ਸ਼ੁਕਰਿਆਂ ਦਾ (ਵੀ) ਪਾਰ-ਉਤਾਰਾ ਕਰਦਾ ਹੈ।

ਪਦ ਅਰਥ ਅਕਿਰਤਘਣ = {कृतध्न} ਕੀਤੇ ਉਪਕਾਰ ਨੂੰ ਭੁਲਾਣ ਵਾਲਾ, ਨਾ-ਸ਼ੁਕਰਾ। ਉਧਾਰੁ = ਪਾਰ-ਉਤਾਰਾ।

SikhNet (Spanish)Él salva y redime aun a los peores seres,

ਪ੍ਰਭੁ ਮੇਰਾ; ਹੈ ਸਦਾ ਦਇਆਰੁ ॥

prabh meraa; hai sadaa deaar |

Sant Singh Khalsamy God is forever merciful.
Manmohan Singhmy Lord is ever merciful.
Manmohan Singh (Punjabi)ਮੇਰਾ ਮਾਲਕ ਸਦੀਵ ਹੀ ਮਇਆਵਾਨ ਹੈ।
Fareedkot Teekaਹੇ ਪ੍ਰਭੂ! ਤੂੰ ਮੇਰਾ ਸ੍ਵਾਮੀ ਹੈਂ ਔ ਸਦਾ ਦੀਨੋਂ ਪੈ ਦਿਆਲ ਹੈਂ॥
Prof. Sahib Singhਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ।

ਪਦ ਅਰਥ ਦਇਆਰੁ = ਦਇਆਲ।

SikhNet (Spanish)así de Compasivo y Bondadoso es nuestro Dios

ਸੰਤ ਜਨਾ ਕਾ ਸਦਾ ਸਹਾਈ ॥

sant janaa kaa sadaa sahaaee |

Sant Singh KhalsaHe is forever the helper and support of the humble Saints.
Manmohan SinghHe is ever the succourer of His saints.
Manmohan Singh (Punjabi)ਉਹ ਆਪਣਿਆਂ ਸਾਧੂਆਂ ਦਾ ਹਮੇਸ਼ਾਂ ਸਹਾਇਕ ਹੈ।
Fareedkot Teekaਤੂੰ ਸੰਤ ਜਨੋਂ ਕਾ ਸਦਾ ਸਹਾਈ ਹੈਂ॥
Prof. Sahib Singhਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)Es el Eterno Compañero y Amigo de los Santos;

ਚਰਨ ਕਮਲ; ਨਾਨਕ ਸਰਣਾਈ ॥੪॥੩੯॥੫੦॥

charan kamal; naanak saranaaee |4|39|50|

Sant Singh KhalsaNanak has found the Sanctuary of His lotus feet. ||4||39||50||
Manmohan SinghNanak has sought the protection of the Lord's lotus feet.
Manmohan Singh (Punjabi)ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਓਟ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹੀ ਜਾਨ ਕੇ ਹਮ ਤੁਮਾਰੇ ਚਰਨ ਕਮਲੋਂ ਕੀ ਸਰਨ ਆਏ ਹੈਂ॥੪॥੩੯॥੫੦॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਸੰਤ ਜਨ ਸਦਾ ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੩੯॥੫੦॥

ਪਦ ਅਰਥ ਨਾਨਕ = ਹੇ ਨਾਨਕ! ॥੪॥੩੯॥੫੦॥

SikhNet (Spanish)así, Nanak ha buscado y encontrado el Santuario de los Pies de Loto del Señor.(4-39-50)
Answers quote the Granth verbatim with Ang citations. AI commentary is not Gurbani and not a religious ruling.