ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਆਰਾਧਉ ਤੁਝਹਿ; ਸੁਆਮੀ ਅਪਨੇ ॥
aaraadhau tujheh; suaamee apane |
Sant Singh KhalsaI worship and adore You, my Lord and Master.
Manmohan SinghO my Lord, meditate I only on Thee.
Manmohan Singh (Punjabi)ਹੇ ਮੇਰੇ ਸਾਈਂ! ਮੈਂ ਕੇਵਲ ਤੇਰਾ ਹੀ ਸਿਮਰਨ ਕਰਦਾ ਹਾਂ।
Fareedkot Teekaਹੇ (ਅਪਨੇ) ਮੇਰੇ ਸ੍ਵਾਮੀ! ਮੈਂ ਤੇਰੇ ਕੋ ਧ੍ਯਾਵਤਾ ਹੂੰ॥
Prof. Sahib Singhਹੇ (ਮੇਰੇ) ਆਪਣੇ ਮਾਲਕ! ਮੈਂ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ।ਪਦ ਅਰਥ ਆਰਾਧਉ = ਆਰਾਧਉਂ, ਮੈਂ ਆਰਾਧਦਾ ਹਾਂ, ਯਾਦ ਕਰਦਾ ਰਹਿੰਦਾ ਹਾਂ। ਤੁਝਹਿ = ਤੈਨੂੰ ਹੀ। ਸੁਆਮੀ = ਹੇ ਸੁਆਮੀ!
SikhNet (Spanish)Te alabo y Te adoro oh, mi Señor y Maestro.
ਊਠਤ ਬੈਠਤ ਸੋਵਤ ਜਾਗਤ; ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
aootthat baitthat sovat jaagat; saas saas saas har japane |1| rahaau |
Sant Singh KhalsaStanding up and sitting down, while sleeping and awake, with each and every breath, I meditate on the Lord. ||1||Pause||
Manmohan SinghStanding, sitting, sleeping and waking, with every breath of mine, contemplate I my God. Pause.
Manmohan Singh (Punjabi)ਖਲੋਤਿਆਂ, ਬਹਿੰਦਿਆਂ ਸੁੱਤਿਆਂ ਅਤੇ ਜਾਗਦਿਆਂ ਆਪਣੇ ਹਰ ਸੁਆਸ ਨਾਲ, ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦਾ ਹਾਂ। ਠਹਿਰਾਉ।
Fareedkot Teekaਉਠਤਾ ਬੈਠਤਾ ਹੂਆ, ਸੋਵਤਾ ਜਾਗਤਾ ਹੂਆ, ਸ੍ਵਾਸੋਂ ਦ੍ਵਾਰਾ ਸ੍ਵਾਸ ਸ੍ਵਾਸ, ਹੇ ਹਰੀ! ਤੇਰੇ ਨਾਮ ਮੇਂ ਜਪਨੇ ਕਰਤਾ ਹੂੰ॥੧॥ ਰਹਾਉ ॥
Prof. Sahib Singhਹੇ ਹਰੀ! ਉਠਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਹਾਂ ॥੧॥ ਰਹਾਉ ॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਨਾਲ ॥੧॥ ਰਹਾਉ ॥
SikhNet (Spanish)Sentado o parado, dormido o despierto, con todas y cada una de mis respiraciones medito en mi Señor. (1-Pausa)
ਤਾ ਕੈ ਹਿਰਦੈ; ਬਸਿਓ ਨਾਮੁ ॥
taa kai hiradai; basio naam |
Sant Singh KhalsaThe Naam, the Name of the Lord, abides within the hearts of those,
Manmohan SinghGod's Name abides within the mind of him alone,
Manmohan Singh (Punjabi)ਕੇਵਲ ਉਸ ਦੇ ਮਨ ਅੰਦਰ ਹੀ ਵਾਹਿਗੁਰੂ ਦਾ ਨਾਮ ਵਸਦਾ ਹੈ,
Fareedkot Teekaਹੇ ਭਾਈ! ਉਸ ਕੇ ਮਨ ਮੇਂ ਨਾਮ ਬਸਾ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ (ਉਸ ਮਾਲਕ ਦਾ) ਨਾਮ ਟਿਕ ਜਾਂਦਾ ਹੈ,ਪਦ ਅਰਥ ਤਾ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ।
SikhNet (Spanish)El Naam, el Nombre del Señor habita en el corazón de quienes mi Señor
ਜਾ ਕਉ ਸੁਆਮੀ; ਕੀਨੋ ਦਾਨੁ ॥੧॥
jaa kau suaamee; keeno daan |1|
Sant Singh Khalsawhose Lord and Master blesses them with this gift. ||1||
Manmohan Singhwhom the Lord blesses with its gift.
Manmohan Singh (Punjabi)ਜਿਸ ਨੂੰ ਸਾਹਿਬ ਇਸ ਦੀ ਦਾਤ ਬਖਸ਼ਦਾ ਹੈ।
Fareedkot Teekaਜਿਸ ਕੋ ਸੁਆਮੀ ਪਰਮੇਸਰ ਨੇ ਉਪਦੇਸੁ ਕਾ ਦਾਨੁ ਕੀਆ ਹੈ॥੧॥
Prof. Sahib Singhਮਾਲਕ-ਪ੍ਰਭੂ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ਦਾ ਹੈ ॥੧॥ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ ॥੧॥
SikhNet (Spanish)y Maestro bendice con Sus Regalos. (1)
ਤਾ ਕੈ ਹਿਰਦੈ; ਆਈ ਸਾਂਤਿ ॥
taa kai hiradai; aaee saant |
Sant Singh KhalsaPeace and tranquility come into the hearts of those
Manmohan SinghPeace, abides in his mind alone,
Manmohan Singh (Punjabi)ਕੇਵਲ ਉਸ ਦੇ ਰਿਦੇ ਅੰਦਰ ਹੀ ਠੰਢ-ਚੈਨ ਪ੍ਰਵੇਸ਼ ਕਰਦੀ ਹੈ,
Fareedkot Teekaਤਿਸ ਕੇ ਹਿਰਦੇ ਮੇਂ ਸਾਂਤੀ ਆਈ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ (ਵਿਕਾਰਾਂ ਦੀ ਅੱਗ ਵਲੋਂ) ਠੰਢ ਪੈ ਜਾਂਦੀ ਹੈ,
SikhNet (Spanish)Paz y Tranquilidad se manifiesta en los corazones de quién,
ਠਾਕੁਰ ਭੇਟੇ; ਗੁਰ ਬਚਨਾਂਤਿ ॥੨॥
tthaakur bhette; gur bachanaant |2|
Sant Singh Khalsawho meet their Lord and Master, through the Word of the Guru. ||2||
Manmohan Singhwho meets with his Lord, through the Guru's word.
Manmohan Singh (Punjabi)ਜੋ ਗੁਰਾਂ ਦੀ ਬਾਣੀ ਰਾਹੀਂ ਆਪਣੇ ਸੁਆਮੀ ਨੂੰ ਮਿਲ ਪੈਂਦਾ ਹੈ।
Fareedkot Teekaਹੇ ਠਾਕਰ ਜੀ! ਜਿਸ ਕੋ ਗੁਰ ਬਚਨੋਂ ਕਰ ਤੁਮ ਮਿਲੇ ਹੋ॥੨॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥ਪਦ ਅਰਥ ਠਾਕੁਰ ਭੇਟੇ = ਮਾਲਕ-ਪ੍ਰਭੂ ਨੂੰ ਮਿਲਦਾ ਹੈ। ਗੁਰ ਬਚਨਾਂਤਿ = ਗੁਰੂ ਦੇ ਬਚਨਾਂ ਦੀ ਰਾਹੀਂ ॥੨॥
SikhNet (Spanish)a través de la Palabra del Guru, encuentra a Su Señor y Maestro. (2)
ਸਰਬ ਕਲਾ; ਸੋਈ ਪਰਬੀਨ ॥
sarab kalaa; soee parabeen |
Sant Singh KhalsaThose whom the Guru blesses with the Mantra of the Naam
Manmohan SinghHe alone is versed in all arts and is wise,
Manmohan Singh (Punjabi)ਕੇਵਲ ਉਹ ਹੀ ਸਾਰਿਆਂ ਹੁਨਰਾਂ ਦਾ ਮਾਹਰ ਤੇ ਸਿਆਣਾ ਹੈ,
Fareedkot Teekaਸਰਬ (ਕਲਾ) ਸਕਤੀਓਂ ਕਰ ਸੋਈ ਪੁਰਸ ਪ੍ਰਬੀਨ ਹੈ॥
Prof. Sahib Singhਉਹੀ ਮਨੁੱਖ ਸਾਰੀਆਂ ਆਤਮਕ ਤਾਕਤਾਂ ਵਿਚ ਸਿਆਣਾ ਹੈ,ਪਦ ਅਰਥ ਕਲਾ = ਆਤਮਕ ਤਾਕਤ। ਪਰਬੀਨ = ਸਿਆਣਾ।
SikhNet (Spanish)A quienes el Guru bendice con el Mantra del Naam,
ਨਾਮ ਮੰਤ੍ਰੁ; ਜਾ ਕਉ ਗੁਰਿ ਦੀਨ ॥੩॥
naam mantru; jaa kau gur deen |3|
Sant Singh Khalsaare wise, and blessed with all powers. ||3||
Manmohan Singhwhom the Guru blesses with the Name's spell.
Manmohan Singh (Punjabi)ਜਿਸ ਨੂੰ ਗੁਰੂ ਜੀ ਨਾਮ ਦਾ ਗੁਰਮੰਤ੍ਰ ਬਖਸ਼ਦੇ ਹਨ।
Fareedkot Teekaਜਿਸ ਪੁਰਸ਼ ਕੋ ਗੁਰੋਂ ਨੇ ਨਾਮ ਮੰਤ੍ਰ ਦੀਆ ਹੈ॥੨॥
Prof. Sahib Singhਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ ॥੩॥ਪਦ ਅਰਥ ਮੰਤ੍ਰੁ = ਉਪਦੇਸ਼। ਗੁਰਿ = ਗੁਰੂ ਨੇ ॥੩॥
SikhNet (Spanish)se vuelven sabios y son bendecidos con todo tipo de poderes. (3)
ਕਹੁ ਨਾਨਕ; ਤਾ ਕੈ ਬਲਿ ਜਾਉ ॥
kahu naanak; taa kai bal jaau |
Sant Singh KhalsaSays Nanak, I am a sacrifice to those
Manmohan SinghSays Nanak, I am a sacrifice unto him,
Manmohan Singh (Punjabi)ਗੁਰੂ ਜੀ ਆਖਦੇ ਹਲ, ਮੈਂ ਉਸ ਉਤੋਂ ਘੋਲੀ ਵੰਞਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਨਾਨਕ ਆਖਦਾ ਹੈ- ਮੈਂ ਉਸ (ਮਨੁੱਖ) ਤੋਂ ਸਦਕੇ ਜਾਂਦਾ ਹਾਂ,ਪਦ ਅਰਥ ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।
SikhNet (Spanish)Dice Nanak, ofrezco mi ser en sacrifico a quienes
ਕਲਿਜੁਗ ਮਹਿ; ਪਾਇਆ ਜਿਨਿ ਨਾਉ ॥੪॥੨॥
kalijug meh; paaeaa jin naau |4|2|
Sant Singh Khalsawho are blessed with the Name in this Dark Age of Kali Yuga. ||4||2||
Manmohan Singhwho in this Darkage is blessed with the Lord's Name.
Manmohan Singh (Punjabi)ਜਿਸ ਨੂੰ ਇਸ ਕਲਜੁਗ ਅੰਦਰ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋਈ ਹੈ।
Fareedkot Teekaਜਿਸ ਪੁਰਸ਼ ਨੇ ਕਲਜੁਗਿ ਵਿਖੇ ਤੇਰਾ ਨਾਮ ਪਾਯਾ ਹੈ॥੪॥੨॥
Prof. Sahib Singhਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ॥੪॥੨॥ਪਦ ਅਰਥ ਕਲਿਜੁਗ ਮਹਿ = ਝਗੜਿਆਂ-ਭਰੇ ਜਗਤ ਵਿਚ (ਨੋਟ: ਇਥੇ ਕਿਸੇ ਜੁਗ ਦਾ ਨਿਰਨਾ ਨਹੀਂ ਹੈ)। ਜਿਨਿ = ਜਿਸ (ਮਨੁੱਖ) ਨੇ ॥੪॥੨॥
SikhNet (Spanish)son bendecidos con el Nombre en esta época oscura de Kali. (4-2)