ੴ

ਸਿੱਖਬਾਣੀ · SikhBani

ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥

anik bhaant kar duaar na paavau
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1298 · 11 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਕੀਰਤਿ ਪ੍ਰਭ ਕੀ; ਗਾਉ ਮੇਰੀ ਰਸਨਾਂ ॥

keerat prabh kee; gaau meree rasanaan |

Sant Singh KhalsaSing the Praises of God, O my tongue.
Manmohan SinghO my tongue, sing thou the praise of thy Lord.
Manmohan Singh (Punjabi)ਹੇ ਮੇਰੀ ਜੀਭ੍ਹਾ, ਤੂੰ ਆਪਣੇ ਸਾਈਂ ਦਾ ਜੱਸ ਗਾਇਨ ਕਰ।
Fareedkot Teekaਹੇ ਮੇਰੀ ਰਸਨਾ! ਤੂੰ ਪ੍ਰਭੂ ਕੀ ਕੀਰਤੀ ਕੋ ਗਾਇਨ ਕਰੁ॥
Prof. Sahib Singhਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਗਾਉ = ਗਾਇਆ ਕਰ। ਰਸਨਾਂ = ਹੇ ਜੀਭ!

SikhNet (Spanish)Canta las Alabanzas de Dios, oh mi lengua.

ਅਨਿਕ ਬਾਰ ਕਰਿ ਬੰਦਨ ਸੰਤਨ; ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥

anik baar kar bandan santan; aoohaan charan gobind jee ke basanaa |1| rahaau |

Sant Singh KhalsaHumbly bow to the Saints, over and over again; through them, the Feet of the Lord of the Universe shall come to abide within you. ||1||Pause||
Manmohan SinghO my soul, many a time, make thou obeisance unto the saints. Through their association, the sire Lord's feet shall be enshrined in thy mind. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਅਨੇਕਾਂ ਵਾਰੀ ਤੂੰ ਸਾਧੂਆਂ ਨੂੰ ਪ੍ਰਣਾਮ ਕਰ। ਉਨ੍ਹਾਂ ਦੀ ਸੰਗਤ ਰਾਹੀਂ ਹੀ ਪੂਜਯ ਪ੍ਰਭੂ ਦੇ ਪੈਰ ਤੇਰੇ ਚਿੱਤ ਅੰਦਰ ਟਿਕ ਜਾਣਗੇ। ਠਹਿਰਾਉ।
Fareedkot Teekaਅਨੇਕ ਬਾਰੀ ਸੰਤ ਜਨੋਂ ਕੋ (ਬੰਦਨ) ਨਿਮਸਕਾਰੁ ਕਰੁ, ਊਹਾਂ ਸੰਤੋਂ ਕੇ ਸੰਗ ਸੇ ਗੋਬਿੰਦ ਜੀ ਕੇ ਚਰਨੋਂ ਮੇਂ ਬਸਨਾ ਹੋਤਾ ਹੈ॥੧॥ ਰਹਾਉ ॥
Prof. Sahib Singhਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ ॥੧॥ ਰਹਾਉ ॥

ਪਦ ਅਰਥ ਕਰਿ = ਕਰਿਆ ਕਰ। ਬੰਦਨ = ਨਮਸਕਾਰ। ਊਹਾਂ = ਉਥੇ, ਸੰਤ ਜਨਾਂ ਦੇ ਹਿਰਦੇ ਵਿਚ। ਬਸਨਾ = ਵੱਸਦੇ ਹਨ ॥੧॥ ਰਹਾਉ ॥

SikhNet (Spanish)Con toda Humildad póstrate ante los Santos una y otra vez, pues a través de ellos, los Pies del Señor del Universo vendrán a habitar contigo. (1-Pausa)

ਅਨਿਕ ਭਾਂਤਿ ਕਰਿ; ਦੁਆਰੁ. ਨ ਪਾਵਉ ॥

anik bhaant kar; duaar. na paavau |

Sant Singh KhalsaThe Door to the Lord cannot be found by any other means.
Manmohan SinghBy no other means thou can find the Lord's door.
Manmohan Singh (Punjabi)ਹੋਰ ਕਿਸੀ ਵੀ ਤਰੀਕਿਆਂ ਦੁਆਰਾ, ਤੁਸੀਂ ਪ੍ਰਭੂ ਦੇ ਦਰ ਨੂੰ ਨਹੀਂ ਪਾ ਸਕਦੇ।
Fareedkot Teekaਅਨੇਕ ਉਪਾਉ ਕਰਨੇ ਸੇ (ਦੁਆਰੁ) ਗ੍ਯਾਨੁ ਨਹੀਂ ਪਾਈਤਾ॥
Prof. Sahib Singhਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।

ਪਦ ਅਰਥ ਅਨਿਕ ਭਾਂਤਿ ਕਰਿ = ਅਨੇਕਾਂ ਢੰਗ ਵਰਤ ਕੇ! ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦਾ।

SikhNet (Spanish)La Puerta del Señor no se encuentra de ninguna otra manera.

ਹੋਇ ਕ੍ਰਿਪਾਲੁ; ਤ ਹਰਿ ਹਰਿ ਧਿਆਵਉ ॥੧॥

hoe kripaal; ta har har dhiaavau |1|

Sant Singh KhalsaWhen He becomes Merciful, we come to meditate on the Lord, Har, Har. ||1||
Manmohan SinghWhen God becomes merciful then alone can thou contemplate the Lord's Name.
Manmohan Singh (Punjabi)ਜਦ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਤੁਸੀਂ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ।
Fareedkot Teekaਜਬ ਹਰੀ ਵਾ ਗੁਰੂ ਕ੍ਰਿਪਾਲ ਹੋਵੈ ਤੋ ਹਰਿ ਹਰਿ ਨਾਮ ਧ੍ਯਾਈਤਾ ਹੈ, ਤਉ ਗ੍ਯਾਨੁ ਪਾਈਤਾ ਹੈ॥੧॥
Prof. Sahib Singhਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ॥੧॥

ਪਦ ਅਰਥ ਧਿਆਵਉ = ਧਿਆਵਉਂ, ਮੈਂ ਧਿਆਉਂਦਾ ਹਾਂ ॥੧॥

SikhNet (Spanish)Cuando Él nos muestra su Misericordia, entonces meditamos en el Señor Jar, Jar. (1)

ਕੋਟਿ ਕਰਮ ਕਰਿ; ਦੇਹ. ਨ ਸੋਧਾ ॥

kott karam kar; deh. na sodhaa |

Sant Singh KhalsaThe body is not purified by millions of rituals.
Manmohan SinghThe body is purified not by performing a myriad rituals.
Manmohan Singh (Punjabi)ਕ੍ਰੋੜਾ ਹੀ ਕਰਮ ਕਾਡ ਕਰਨ ਦੁਆਰਾ, ਵੀ ਸਰੀਰ ਨਿਰਮਲ ਨਹੀਂ ਹੁੰਦਾ।
Fareedkot Teekaਕ੍ਰੋੜੋਂ ਕਰਮੋਂ ਕਰ ਕੇ ਦੇਹੀ ਕੋ (ਸੋਧਾ) ਪਵਿਤ੍ਰ ਕੀਆ, ਸੋ ਨਹੀਂ ਹੋਤੀ॥
Prof. Sahib Singh(ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ।

ਪਦ ਅਰਥ ਕੋਟਿ = ਕ੍ਰੋੜਾਂ। ਕਰਮ = ਮਿਥੇ ਹੋਏ ਧਾਰਮਿਕ ਕੰਮ। ਕਰਿ = ਕਰ ਕੇ। ਦੇਹ = ਸਰੀਰ। ਨ ਸੋਧਾ = ਪਵਿੱਤਰ ਨਹੀਂ ਹੁੰਦਾ।

SikhNet (Spanish)El cuerpo no es purificado a través de miles de ritos.

ਸਾਧਸੰਗਤਿ ਮਹਿ; ਮਨੁ ਪਰਬੋਧਾ ॥੨॥

saadhasangat meh; man parabodhaa |2|

Sant Singh KhalsaThe mind is awakened and enlightened only in the Saadh Sangat, the Company of the Holy. ||2||
Manmohan SinghIn the society of the saints alone this mind is awakened.
Manmohan Singh (Punjabi)ਸਤਿ ਸੰਗਤ ਅੰਦਰ ਹੀ ਇਸ ਮਨ ਨੂੰ ਸਿਖਮਤ ਆ ਜਾਂਦੀ ਹੈ।
Fareedkot Teekaਸਾਧੂ ਸੰਗਤਿ ਮੇਂ ਇਸ ਮਨ ਕੋ ਪ੍ਰਬੋਧ ਹੋਤਾ ਹੈ॥੨॥
Prof. Sahib Singhਮਨੁੱਖ ਦਾ ਮਨ ਸਾਧ ਸੰਗਤ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ ॥੨॥

ਪਦ ਅਰਥ ਪਰਬੋਧਾ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੨॥

SikhNet (Spanish)La mente despierta y se ilumina solamente en la Saad Sangat, en la Compañía de los Santos. (2)

ਤ੍ਰਿਸਨ. ਨ ਬੂਝੀ; ਬਹੁ ਰੰਗ ਮਾਇਆ ॥

trisan. na boojhee; bahu rang maaeaa |

Sant Singh KhalsaThirst and desire are not quenched by enjoying the many pleasures of Maya.
Manmohan SinghDesire is stilled not, by enjoying various worldly pleasures.
Manmohan Singh (Punjabi)ਅਨੇਕਾਂ ਸੰਸਾਰੀ ਰੰਗ ਰਲੀਆ ਮਾਨਣ ਦੁਆਰਾ ਖਾਹਿਸ਼ ਨਵਿਰਤ ਨਹੀਂ ਹੁੰਦੀ।
Fareedkot Teekaਮਾਯਾ ਕੇ ਬਹੁਤ (ਰੰਗ) ਅਨੰਦ ਭੋਗਣੇ ਕਰ ਤ੍ਰਿਸਨਾ ਬੁਝੀ ਨਹੀਂ ਥੀ, ਇਸੀ ਤੇ ਦੁਖੀ ਰਹਤਾ ਥਾ॥
Prof. Sahib Singh(ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ।

ਪਦ ਅਰਥ ਤ੍ਰਿਸਨ = ਤ੍ਰੇਹ, ਲਾਲਚ।

SikhNet (Spanish)La sed y el deseo no son saciados, disfrutando de los placeres de Maya. Cantando el Naam,

ਨਾਮੁ ਲੈਤ; ਸਰਬ ਸੁਖ ਪਾਇਆ ॥੩॥

naam lait; sarab sukh paaeaa |3|

Sant Singh KhalsaChanting the Naam, the Name of the Lord, total peace is found. ||3||
Manmohan SinghBy uttering the Name, all the comforts are obtained.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ, ਸਾਰੇ ਸੁਖ ਆਰਾਮ ਪ੍ਰਾਪਤ ਹੋ ਜਾਂਦੇ ਹਨ।
Fareedkot Teekaਹਰੀ ਨਾਮ ਲੇਣੇ ਕਰ ਸਰਬ ਸੁਖੋਂ ਕੋ ਪਾਯਾ ਹੈ, ਭਾਵ ਤ੍ਰਿਸਨਾ ਨਿਵਿਰਤ ਹੋਈ॥੩॥
Prof. Sahib Singhਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ ॥੩॥

ਪਦ ਅਰਥ ਲੈਤ = ਲੈਂਦਿਆਂ, ਸਿਮਰਦਿਆਂ। ਸਰਬ = ਸਾਰੇ ॥੩॥

SikhNet (Spanish)el Nombre del Señor, la Paz Total es encontrada. (3)

ਪਾਰਬ੍ਰਹਮ; ਜਬ ਭਏ ਦਇਆਲ ॥

paarabraham; jab bhe deaal |

Sant Singh KhalsaWhen the Supreme Lord God becomes Merciful,
Manmohan SinghSays Nanak, when the Transcendent Lord becomes merciful,
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਪਰਮ ਪ੍ਰਭੂ ਦਇਆਵਾਨ ਹੋ ਜਾਂਦਾ ਹੈ,
Fareedkot Teekaਜਬ ਪਾਰਬ੍ਰਹਮ ਦ੍ਯਾਲ ਹੂਏ ਹੈਂ॥
Prof. Sahib Singhਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ,

ਪਦ ਅਰਥ ਦਇਆਲ = ਦਇਆਵਾਨ।

SikhNet (Spanish)Cuando el Supremo Dios Nuestro Señor muestra su Misericordia,

ਕਹੁ ਨਾਨਕ; ਤਉ ਛੂਟੇ ਜੰਜਾਲ ॥੪॥੩॥

kahu naanak; tau chhootte janjaal |4|3|

Sant Singh Khalsasays Nanak, then one is rid of worldly entanglements. ||4||3||
Manmohan Singhthen alone one is rid of the worldly entanglements.
Manmohan Singh (Punjabi)ਕੇਵਲ ਤਦ ਹੀ ਇਨਸਾਨ ਦੀ ਸੰਾਰੀ ਝੁਮੇਲਿਆ ਤੋਂ ਖਲਾਸੀ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਯਾ ਕੇ (ਜੰਜਾਲ) ਧੰਧੇ ਛੂਟ ਜਾਤੇ ਭਏ॥੪॥੩॥
Prof. Sahib Singhਨਾਨਕ ਆਖਦਾ ਹੈ- ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ ॥੪॥੩॥

ਪਦ ਅਰਥ ਕਹੁ = ਆਖ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ ॥੪॥੩॥

SikhNet (Spanish)dice Nanak, entonces uno es liberado de todo enredo mundano. (4-3)
Answers quote the Granth verbatim with Ang citations. AI commentary is not Gurbani and not a religious ruling.