ੴ

ਸਿੱਖਬਾਣੀ · SikhBani

ਸਿਮਰਤ ਨਾਮੁ ਮਨਹਿ ਸਾਧਾਰੈ ॥

simarat naam maneh saadhaarai
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1298 · 12 lines
Translations

ਕਾਨੜਾ ਮਹਲਾ ੫ ਘਰੁ ੨ ॥

kaanarraa mahalaa 5 ghar 2 |

Sant Singh KhalsaKaanraa, Fifth Mehl, Second House:
Manmohan SinghKanra 4th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Segunda Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the true Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਗਾਈਐ ਗੁਣ; ਗੋਪਾਲ ਕ੍ਰਿਪਾ ਨਿਧਿ ॥

gaaeeai gun; gopaal kripaa nidh |

Sant Singh KhalsaSing the Glorious Praises of the Lord of the World, the Treasure of Mercy.
Manmohan SinghSing thou the praise of God, the Cherisher of the world and the Treasure of mercy.
Manmohan Singh (Punjabi)ਤੂੰ ਸੰਸਾਰ ਦੇ ਪਾਲਣਹਾਰ ਅਤੇ ਰਹਿਮਤ ਦੇ ਖਜਾਨੇ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰ।
Fareedkot Teekaਹੇ ਭਾਈ! ਕ੍ਰਿਪਾਨਿਧ ਗੋਪਾਲ ਕੇ ਗੁਣੋਂ ਕੋ ਗਾਇਨ ਕਰੀਏ॥☬ਜੇ ਕਹੇਂ ਕੈਸੇ ਗਾਈਏ? ਸੋ ਕਹਤੇ ਹੈਂ:
Prof. Sahib Singhਆਓ, (ਗੁਰੂ ਨੂੰ ਮਿਲ ਕੇ) ਰਲ ਕੇ ਦਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ,

ਪਦ ਅਰਥ ਗਾਈਐ = ਆਓ ਰਲ ਕੇ ਗਾਇਆ ਕਰੀਏ। ਕ੍ਰਿਪਾਨਿਧਿ ਗੁਣ = ਦਇਆ ਦੇ ਖ਼ਜ਼ਾਨੇ, ਪ੍ਰਭੂ ਦੇ ਗੁਣ।

SikhNet (Spanish)Canta las Gloriosas Alabanzas del Señor del Mundo, el Tesoro de Misericordia.

ਦੁਖ ਬਿਦਾਰਨ. ਸੁਖਦਾਤੇ ਸਤਿਗੁਰ; ਜਾ ਕਉ ਭੇਟਤ. ਹੋਇ ਸਗਲ ਸਿਧਿ ॥੧॥ ਰਹਾਉ ॥

dukh bidaaran. sukhadaate satigur; jaa kau bhettat. hoe sagal sidh |1| rahaau |

Sant Singh KhalsaThe True Guru is the Destroyer of pain, the Giver of peace; meeting Him, one is totally fulfilled. ||1||Pause||
Manmohan SinghThe destroyer of sorrow and the giver of peace is the True Guru, meeting with whom, one is wholly fulfilled. Pause.
Manmohan Singh (Punjabi)ਪੀੜ ਹਰਣਹਾਰ ਅਤੇ ਆਰਾਮ ਬਖਸ਼ਣਹਾਰ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਜੀਵ ਪੂਰੀ ਤਰ੍ਹਾਂ ਸਫਲ ਹੋ ਜਾਂਦਾ ਹੈ। ਠਹਿਰਾਉ।
Fareedkot Teekaਦੁਖੋਂ ਕੇ ਨਸ਼ਟ ਕਰਨੇਹਾਰੇ ਸੁਖੋਂ ਕੇ ਦਾਤੇ ਸਤਿਗੁਰੂ ਹੈਂ, ਜਿਨ ਕੋ ਮਿਲਕਰ ਸਗਲ ਕਾਰਜੋਂ ਕੀ ਸਿਧੀ ਹੋ ਜਾਤੀ ਹੈ, ਭਾਵ ਗੁਰੋਂ ਦ੍ਵਾਰੇ ਗੁਣੋਂ ਕੋ ਗਾਈਤਾ ਹੈ॥੧॥ ਰਹਾਉ ॥
Prof. Sahib Singhਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ, ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ (ਗੋਪਾਲ ਦੇ ਗੁਣ ਗਾਵੀਏ) ॥੧॥ ਰਹਾਉ ॥

ਪਦ ਅਰਥ ਦੁਖ ਬਿਦਾਰਨ = ਦੁੱਖਾਂ ਦਾ ਨਾਸ ਕਰਨ ਵਾਲਾ। ਜਾ ਕਉ = ਜਿਸ (ਗੁਰੂ) ਨੂੰ। ਭੇਟਤ = ਮਿਲਿਆਂ। ਹੋਇ = ਹੁੰਦੀ ਹੈ (ਇਕ-ਵਚਨ)। ਸਿਧਿ = ਕਾਮਯਾਬੀ, ਸਫਲਤਾ। ਸਗਲ = ਸਾਰੀ, ਮੁਕੰਮਲ ॥੧॥ ਰਹਾਉ ॥

SikhNet (Spanish)El Verdadero Guru es el Destructor del Dolor, el Dador de Paz. Encontrándolo uno encuentra la Plenitud. (1-Pausa)

ਸਿਮਰਤ ਨਾਮੁ; ਮਨਹਿ ਸਾਧਾਰੈ ॥

simarat naam; maneh saadhaarai |

Sant Singh KhalsaMeditate in remembrance on the Naam, the Support of the mind.
Manmohan SinghContemplating the Lord's Name, man secures mind's mainstay.
Manmohan Singh (Punjabi)ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮਨੁਖ ਦੇ ਮਨ ਨੂੰ ਆਸਾਰਾ ਮਿਲ ਜਾਂਦਾ ਹੈ।
Fareedkot Teekaਹਰੀ ਨਾਮ ਕੋ ਸਿਮਰਤੇ ਹੂਏ ਮਨ ਸਹਿਤ ਅਧਾਰ ਕੇ ਹੋਤਾ ਹੈ॥
Prof. Sahib Singhਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।

ਪਦ ਅਰਥ ਮਨਹਿ = ਮਨ ਨੂੰ। ਸਾਧਾਰੈ = (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।

SikhNet (Spanish)Medita en el Naam, el Soporte de la mente.

ਕੋਟਿ ਪਰਾਧੀ; ਖਿਨ ਮਹਿ ਤਾਰੈ ॥੧॥

kott paraadhee; khin meh taarai |1|

Sant Singh KhalsaMillions of sinners are carried across in an instant. ||1||
Manmohan SinghThrough the Lord's Name, millions of sinners are saved in an instant.
Manmohan Singh (Punjabi)ਪ੍ਰਭੂ ਦੇ ਨਾਮ ਦੇ ਰਾਹੀਂ, ਕ੍ਰੋੜਾ ਹੀ ਪਾਪੀਆਂ ਦਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਨਾਮ ਨੇ ਕ੍ਰੋੜੋਂ ਪਾਪੀ ਇਕ ਛਿਨ ਵਿਖੇ ਤਾਰ ਦੀਏ ਹੈਂ॥੧॥
Prof. Sahib Singhਹਰਿ-ਨਾਮ ਕ੍ਰੋੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਪਰਾਧੀ = ਅਪਰਾਧੀ, ਪਾਪੀ। ਤਾਰੈ = (ਨਾਮ) ਪਾਰ ਲੰਘਾ ਲੈਂਦਾ ਹੈ ॥੧॥

SikhNet (Spanish)Millones de seres malévolos son llevados a través en un instante. (1)

ਜਾ ਕਉ; ਚੀਤਿ ਆਵੈ ਗੁਰੁ ਅਪਨਾ ॥

jaa kau; cheet aavai gur apanaa |

Sant Singh KhalsaWhoever remembers his Guru,
Manmohan SinghWhosoever heartily remembers his Guru,
Manmohan Singh (Punjabi)ਜੋ ਕੋਈ ਭੀ ਆਪਣੇ ਗੁਰਦੇਵ ਜੀ ਨੂੰ ਦਿਲੋਂ ਯਾਦ ਕਰਦਾ ਹੈ,
Fareedkot Teekaਜਿਸ ਪੁਰਸ ਕੋ ਅਪਨਾ ਗੁਰੂ ਚਿਤ ਆਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ)

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ। ਚੀਤਿ = ਚਿੱਤ ਵਿਚ।

SikhNet (Spanish)Quien recuerda al Guru,

ਤਾ ਕਉ; ਦੂਖੁ ਨਹੀ. ਤਿਲੁ ਸੁਪਨਾ ॥੨॥

taa kau; dookh nahee. til supanaa |2|

Sant Singh Khalsashall not suffer sorrow, even in dreams. ||2||
Manmohan SinghHe suffers not a bit of sorrow even in dream.
Manmohan Singh (Punjabi)ਉਸ ਨੂੰ ਸੁਫਨੇ ਵਿੱਚ ਭੀ ਭੋਰਾ ਭਰ ਤਕਲੀਫ ਨਹੀਂ ਹੁੰਦੀ।
Fareedkot Teekaਸੁਪਨਾ ਰੂਪੁ ਜੋ ਸੰਸਾਰੁ ਹੈ, ਤਿਸ ਕਾ ਦੁਖੁ ਤਿਲ ਮਾਤ੍ਰ ਭੀ ਤਿਸ ਕੋ ਲਾਗਤਾ ਨਹੀਂ ਹੈ॥੨॥
Prof. Sahib Singhਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ॥੨॥

ਪਦ ਅਰਥ ਤਿਲੁ = ਰਤਾ ਭਰ ਭੀ ॥੨॥

SikhNet (Spanish)nunca sufre penas ni siquiera en sueños. (2)

ਜਾ ਕਉ; ਸਤਿਗੁਰੁ ਅਪਨਾ ਰਾਖੈ ॥

jaa kau; satigur apanaa raakhai |

Sant Singh KhalsaWhoever keeps his Guru enshrined within
Manmohan Singhwhomsoever protects his True Guru.
Manmohan Singh (Punjabi)ਜਿਸ ਕਿਸੇ ਦੀ ਭੀ ਉਸ ਦੇ ਗੁਰਦੇਵ ਰਖਿਆ ਕਰਦੇ ਹਨ,
Fareedkot Teekaਜਿਸ ਪੁਰਸੁ ਕੋ ਅਪਨਾ ਸਤਿਗੁਰੂ ਸਰਣਿ ਰਾਖਤਾ ਹੈ॥
Prof. Sahib Singhਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,

ਪਦ ਅਰਥ ਰਾਖੈ = ਰੱਖਿਆ ਕਰਦਾ ਹੈ।

SikhNet (Spanish)Quien conserva a su Guru enaltecido en el interior de su ser,

ਸੋ ਜਨੁ; ਹਰਿ ਰਸੁ ਰਸਨਾ ਚਾਖੈ ॥੩॥

so jan; har ras rasanaa chaakhai |3|

Sant Singh Khalsa- that humble being tastes the sublime essence of the Lord with his tongue. ||3||
Manmohan Singhthat man tastes God's elixir with his tongue.
Manmohan Singh (Punjabi)ਉਹ ਇਨਸਾਨ ਆਪਣੀ ਜੀਭ ਨਾਲ ਹਰੀ ਦੇ ਅੰਮ੍ਰਿਤ ਨੂੰ ਚਖਦਾ ਹੈ।
Fareedkot Teekaਸੋ ਪੁਰਸ ਰਸਨਾ ਕਰ ਹਰੀ ਨਾਮ ਰਸ ਕੋ ਚਾਖਤਾ ਹੈ, ਭਾਵ ਨਾਮ ਕੋ ਜਪਤਾ ਹੈ॥੩॥
Prof. Sahib Singhਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ ॥੩॥

ਪਦ ਅਰਥ ਰਸਨਾ = ਜੀਭ ਨਾਲ। ਚਾਖੈ = ਚੱਖਦਾ ਹੈ ॥੩॥

SikhNet (Spanish)esa persona humilde saborea la Sublime Esencia del Señor con su lengua. (3)

ਕਹੁ ਨਾਨਕ; ਗੁਰਿ. ਕੀਨੀ ਮਇਆ ॥

kahu naanak; gur. keenee meaa |

Sant Singh KhalsaSays Nanak, the Guru has been Kind to me;
Manmohan SinghSay Nanak, the Guru has taken pity on me,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰੇ ਉਤੇ ਮਿਹਰ ਕੀਤੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਗੁਰੋਂ ਨੇ ਕ੍ਰਿਪਾ ਦ੍ਰਿਸ੍ਟੀ ਕਰੀ ਹੈ॥
Prof. Sahib Singhਨਾਨਕ ਆਖਦਾ ਹੈ- (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ,

ਪਦ ਅਰਥ ਕਹੁ = ਆਖ। ਗੁਰਿ = ਗੁਰੂ ਨੇ। ਮਇਆ = ਦਇਆ।

SikhNet (Spanish)Nanak dice, el Guru me ha mostrado Su Bondad,

ਹਲਤਿ ਪਲਤਿ; ਮੁਖ ਊਜਲ ਭਇਆ ॥੪॥੧॥

halat palat; mukh aoojal bheaa |4|1|

Sant Singh Khalsahere and herafter, my face is radiant. ||4||1||
Manmohan Singhand here and here-after, my face has become bright.
Manmohan Singh (Punjabi)ਅਤੇ ਲੋਕ ਤੇ ਪ੍ਰਲੋਕ ਵਿੱਚ, ਮੇਰਾ ਚਿਹਰਾ ਸੁਰਖਰੂ ਹੋ ਗਿਆ ਹੈ।
Fareedkot Teekaਤਿਸ ਕਾ ਮੁਖ ਲੋਕ ਪ੍ਰੋਲਕ ਮੇਂ ਊਜਲ ਹੂਆ ਹੈ॥੪॥੧॥
Prof. Sahib Singhਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ ॥੪॥੧॥

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਮੁਖ = ਮੂੰਹ। ਊਜਲ = ਬੇ-ਦਾਗ਼ ॥੪॥੧॥

SikhNet (Spanish)y aquí y en el más allá, mi semblante está radiante. (4-1)
Answers quote the Granth verbatim with Ang citations. AI commentary is not Gurbani and not a religious ruling.