ੴ

ਸਿੱਖਬਾਣੀ · SikhBani

ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ ॥

kathaa kahaanee bedanee aanee paap pun beechaar
Guru Angad Dev Ji ਗੁਰੂ ਅੰਗਦ ਦੇਵ ਜੀ · Raag Saarang · Ang 1243 · 8 lines
Translations

ਸਲੋਕ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਕਥਾ ਕਹਾਣੀ. ਬੇਦੀਂ ਆਣੀ; ਪਾਪੁ ਪੁੰਨੁ ਬੀਚਾਰੁ ॥

kathaa kahaanee. bedanee aanee; paap pun beechaar |

Sant Singh KhalsaThe Vedas bring forth stories and legends, and thoughts of vice and virtue.
Manmohan SinghThe Vedas have brought legends and tales and they expound vice and virtue.
Manmohan Singh (Punjabi)ਵੇਦਾ ਨੇ ਸਾਖੀਆਂ ਅਤੇ ਪ੍ਰਸੰਗ ਲਿਆਦੇ ਹਨ ਅਤੇ ਉਹ ਬਦੀ ਅਤੇ ਨੇਕੀ ਦੀ ਵਿਆਖਿਆ ਕਰਦੇ ਹਨ।
Fareedkot Teeka(ਕਥਾ) ਵਡੇ ਪਰਸੰਗ (ਕਹਾਣੀ) ਛੋਟੇ ਪਰਸੰਗ ਬੇਦੋਂ ਨੇ ਸੰਸਾਰ ਮੇਂ (ਆਣੀ) ਪਰਗਟ ਕੀ ਹੈ ਔਰ ਤਿਨੋਂ ਮੇਂ ਪਾਪ ਪੁੰਨ ਕਾ ਵੀਚਾਰ ਹੈ॥
Prof. Sahib Singh(ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ,

ਪਦ ਅਰਥ ਬੇਦੀ = ਵੇਦਾਂ ਨੇ। ਆਣੀ = ਲਿਆਂਦੀ। ਕਥਾ ਕਹਾਣੀ = (ਭਾਵ,) ਸਿੱਖਿਆ, ਤਾਲੀਮ। ਪਾਪੁ ਪੁੰਨ ਬੀਚਾਰੁ = ਇਹ ਵਿਚਾਰ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।

SikhNet (Spanish)Los Vedas le han dado valor al mito que hace que los seres humanos mediten en los valores de lo bueno y lo malo y también la creencia de que uno toma lo que uno da.

ਦੇ ਦੇ ਲੈਣਾ. ਲੈ ਲੈ ਦੇਣਾ; ਨਰਕਿ ਸੁਰਗਿ ਅਵਤਾਰ ॥

de de lainaa. lai lai denaa; narak surag avataar |

Sant Singh KhalsaWhat is given, they receive, and what is received, they give. They are reincarnated in heaven and hell.
Manmohan SinghWhat men give as gratis they receive and what they receive as gratis they give. According to their deeds, they are born in hell or heaven.
Manmohan Singh (Punjabi)ਜੋ ਕੁਛ ਮਨੁੱਖ ਮੁੰਨਾਰਥੀ ਦਿੰਦੇ ਹਨ, ਉਹ ਲੈਂਦੇ ਹਨ ਅਤੇ ਜੋ ਕੁਛ ਉਹ ਪੁੰਨਾਰਥੀ ਲੈਂਦੇ ਹਨ ਉਹ ਦਿੰਦੇ ਹਨ। ਆਪਣੇ ਅਮਲਾਂ ਅਨੁਸਾਰ ਉਹ ਜਹੰਨਮ ਜਾ ਬਹਿਸ਼ਤ ਵਿੱਚ ਜਨਮ ਧਾਰਦੇ ਹਨ।
Fareedkot Teekaਦੇ ਦੇ ਕਰ ਅਬ ਲੈਣਾ ਕਰਤਾ ਹੈ ਅਰ ਲੈ ਲੈ ਆਗੇ ਵਾਸਤੇ ਫੇਰ ਦੇਣਾ ਕਰਤਾ ਅਰਥਾਤ ਪੁੰਨ ਕਰਤਾ ਹੈ, ਤਿਨ ਕਰਮੋਂ ਕਰ ਕੇ ਸਵਰਗ ਨਰਕ ਮੇਂ ਜਾਤਾ ਹੈ॥
Prof. Sahib Singh(ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ,

ਪਦ ਅਰਥ ਦੇ ਦੇ ਲੈਣਾ = ਆਪ ਹੱਥੋਂ ਦੇ ਕੇ ਹੀ ਲਈਦਾ ਹੈ, ਆਪਣਾ ਦਿੱਤਾ ਹੀ ਅੱਗੇ ਲਈਦਾ ਹੈ। ਲੈ ਲੈ ਦੇਣਾ = ਜੋ ਕਿਸੇ ਪਾਸੋਂ ਲੈਂਦੇ ਹਾਂ ਉਹ ਮੋੜਨਾ ਪਏਗਾ। ਨਰਕਿ = ਨਰਕ ਵਿਚ। ਅਵਤਾਰ = ਜੰਮਣਾ, ਥਾਂ ਮਿਲਣੀ।

SikhNet (Spanish)A través de este dar y tomar, el ser humano vive en la dicha o en la oscuridad de su tristeza.

ਉਤਮ ਮਧਿਮ ਜਾਤੀਂ ਜਿਨਸੀ; ਭਰਮਿ ਭਵੈ ਸੰਸਾਰੁ ॥

autam madhim jaateen jinasee; bharam bhavai sansaar |

Sant Singh KhalsaHigh and low, social class and status - the world wanders lost in superstition.
Manmohan SinghReading them the world wanders in the doubt of high and low castes and classes.
Manmohan Singh (Punjabi)ਉਨ੍ਹਾਂ ਨੂੰ ਪੜ੍ਹਨ ਦੁਆਰਾ ਦੁਨੀਆਂ ਉਚੀਆਂ ਅਤੇ ਨੀਵੀਆਂ ਜਾਤਾਂ ਤੇ ਸ਼ਰੇਣੀਆਂ ਦੇ ਵਹਿਮ ਅੰਦਰ ਭਟਕਦੀ ਹੈ।
Fareedkot Teekaਉਤਮ ਔਰ ਮਧਮ ਨੀਚ ਜਾਤੀਆਂ ਔਰ ਜਿਨਸੀ ਪਸੁ ਪੰਛੀ ਆਦਿਕੋਂ ਮੇਂ ਪ੍ਰਾਪਤਿ ਹੋਤੇ ਹੈਂ ਔਰ ਭਰਮ ਕਰ ਜੀਵ ਸੰਸਾਰ ਮੇਂ ਭ੍ਰਮਤੇ ਹੈਂ॥
Prof. Sahib Singh(ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ।

ਪਦ ਅਰਥ ਮਧਿਮ = ਨੀਵਾਂ। ਜਾਤੀ ਜਿਨਸੀ ਭਰਮਿ = ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ।

SikhNet (Spanish)El sentido de lo alto y lo bajo, de la casta y el color, son ilusiones creadas por el ser humano.

ਅੰਮ੍ਰਿਤ ਬਾਣੀ. ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ ॥

amrit baanee. tat vakhaanee; giaan dhiaan vich aaee |

Sant Singh KhalsaThe Ambrosial Word of Gurbani proclaims the essence of reality. Spiritual wisdom and meditation are contained within it.
Manmohan SinghThe ambrosial Gurbani speaks of the Real Thing and has been revealed unto the Guru in the state of Divine Knowledge and meditation.
Manmohan Singh (Punjabi)ਸੁਧਾ ਸਰੂਪ ਗੁਰਬਾਣੀ ਅਸਲ ਗੱਲ ਦੱਸਦੀ ਹੈ ਅਤੇ ਬ੍ਰਹਿਮਬੋਧ ਅਤੇ ਬੰਦਗੀ ਦੀ ਦਸ਼ਾਂ ਅੰਦਰ ਇਹ ਗੁਰਾਂ ਤੇ ਨਾਜ਼ਲ ਹੋਈ ਹੈ।
Fareedkot Teekaਅੰਮ੍ਰਿਤ ਕਾ ਸਾਰ ਰੂਪ ਨਾਮ ਰੂਪ ਬਾਣੀ ਬੇਦ ਨੇ ਵਖਾਣੀ ਹੈ, ਗਿਆਨ ਧਿਆਨ ਕੀ ਕਿਰਿਆ ਨਾਮ ਕੇ ਬੀਚ ਹੀ ਆ ਗਈ ਹੈ, ਭਾਵ ਚਿਤ ਕੀ ਇਕਾਗਰਤਾ ਔਰ ਸਰੂਪ ਕੀ ਪ੍ਰਾਪਤੀ ਨਾਮ ਕੇ ਜਾਪ ਕਰ ਹੋਤੀ ਹੈ॥
Prof. Sahib Singh(ਗੁਰੂ ਦੀ) ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ ਪਰਗਟ ਹੋਈ ਹੈ।

ਪਦ ਅਰਥ ਤਤੁ = ਅਸਲੀਅਤ, ਜਗਤ ਦਾ ਮੂਲ ਪਰਮਾਤਮਾ। ਵਖਾਣੀ = ਬਿਆਨ ਕਰਨ ਵਾਲੀ। ਗਿਆਨ ਧਿਆਨ ਵਿਚਿ = ਤੱਤ ਦੇ ਗਿਆਨ ਤੇ ਤੱਤ ਦੇ ਧਿਆਨ ਦੇ ਸੰਬੰਧ ਵਿਚ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ। ਆਈ = ਪਰਗਟ ਹੋਈ; ਉਚਾਰੀ ਗਈ।

SikhNet (Spanish)Pero la Palabra Néctar del Guru, da a conocer la Quintaesencia, pues sus primaveras son la Sabiduría y la Contemplación,

ਗੁਰਮੁਖਿ ਆਖੀ. ਗੁਰਮੁਖਿ ਜਾਤੀ; ਸੁਰਤੀਂ ਕਰਮਿ ਧਿਆਈ ॥

guramukh aakhee. guramukh jaatee; suratanee karam dhiaaee |

Sant Singh KhalsaThe Gurmukhs chant it, and the Gurmukhs realize it. Intuitively aware, they meditate on it.
Manmohan SinghThe Guru-wards utter it, the Guru-wards realise it and by God's grace, the divines ponder over it,
Manmohan Singh (Punjabi)ਗੁਰੂ-ਅਨੁਸਾਰੀ ਇਸ ਨੂੰ ਉਚਾਰਦੇ ਹਨ। ਗੁਰੂ ਅਨੁਸਾਰੀ ਇਸ ਨੂੰ ਅਨੁਭਵ ਕਰਦੇ ਹਨ ਅਤੇ ਹਰੀ ਦੀ ਦਇਆ ਦੁਆਰਾ ਗਿਆਨੀ ਇਸਨੂੰ ਵੀਚਾਰਦੇ ਹਨ।
Fareedkot Teeka(ਗੁਰਮੁਖਿ) ਗਿਆਨਵਾਨੋਂ ਨੇ ਤਤ੍ਵ ਰੂਪ ਬਾਣੀ ਕਥਨ ਕਰੀ ਹੈ ਔਰ (ਗੁਰਮੁਖਿ) ਜਗਿਆਸੂਓਂ ਨੇ ਜਾਣੀ ਹੈ, (ਸੁਰਤੀ) ਬੇਦੋ ਕਤਿ ਬਾਣੀ ਉਤਮ ਕਰਮੀਓਂ ਨੇ ਧਿਆਈ ਹੈ॥
Prof. Sahib Singh(ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ (ਇਸ ਨੂੰ) ਸੁਰਤਿਆਂ ਨੇ ਜਪਿਆ ਹੈ।

ਪਦ ਅਰਥ ਗੁਰਮੁਖਿ ਆਖੀ = ਗੁਰੂ ਨੇ ਉਚਾਰੀ। ਜਾਤੀ = ਸਮਝੀ। ਸੁਰਤੀ = ਸੁਰਤਿਆਂ ਨੇ, (ਜਿਵੇਂ, ਬੇਦੀ) ਜਿਨ੍ਹਾਂ ਨੇ ਇਸ ਵਿਚ ਸੁਰਤ ਜੋੜੀ। ਕਰਮਿ = ਪ੍ਰਭੂ ਦੀ ਮਿਹਰ ਨਾਲ।

SikhNet (Spanish)la cual es recitada por los que llevan a Dios en su mente y es comprendida por los mismos que, por la Gracia de Dios,

ਹੁਕਮੁ ਸਾਜਿ. ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ॥

hukam saaj. hukamai vich rakhai; hukamai andar vekhai |

Sant Singh KhalsaBy the Hukam of His Command, He formed the Universe, and in His Hukam, He keeps it. By His Hukam, He keeps it under His Gaze.
Manmohan SinghCreating the world in His will, the Lord keeps it in His will and in His will He beholds it.
Manmohan Singh (Punjabi)ਆਪਣੀ ਰਜ਼ਾ ਅੰਦਰ ਸੰਸਾਰ ਨੂੰ ਰਚ ਕੇ ਸੁਅਮੀ ਇਸ ਨੂੰ ਆਪਣੀ ਰਜਾ ਅੰਦਰ ਰਖਦਾ ਹੈ ਅਤੇ ਆਪਣੀ ਰਾ ਅੰਦਰ ਹੀ ਉਹ ਇਸ ਨੂੰ ਦੇਖਦਾ ਹੈ।
Fareedkot Teekaਹੁਕਮ ਮੇਂ ਸ੍ਰਿਸ਼ਟੀ ਕੋ ਸਾਜ ਕਰ ਹੁਕਮ ਮੇਂ ਇਸਥਿਤ ਕਰ ਰਖੇ ਹੈਂ, ਹੁਕਮ ਕੇ ਅੰਦਰ (ਵੇਖੈ), ਭਾਵ ਸਭ ਕੀ ਪਾਲਣਾ ਕਰਤਾ ਹੈ॥
Prof. Sahib Singh(ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ।

SikhNet (Spanish)Lo habitan en sus Conciencias. En Su Voluntad, el Señor lo crea todo, en Su Voluntad, Él lo observa y conserva todo.

ਨਾਨਕ. ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥੧॥

naanak. agahu haumai tuttai; taan ko likheeai lekhai |1|

Sant Singh KhalsaO Nanak, if the mortal shatters his ego before he departs, as it is pre-ordained, then he is approved. ||1||
Manmohan SinghIf before he dies, man's ego is stilled, O Nanak, then becomes he acceptable in God's court.
Manmohan Singh (Punjabi)ਜੇਕਰ ਮਰਣ ਤੋਂ ਪਹਿਲਾਂ ਬੰਦੇ ਦੀ ਹੰਤਾ ਨਵਿਰਤ ਹੋ ਜਾਵੇ, ਹੇ ਨਾਨਕ! ਤਦ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਜੀਵ ਕੀ (ਅਗਹੁ) ਮਰਣ ਕਾਲ ਤੇ ਪਹਿਲੇ ਹੰਤਾ ਮਮਤਾ ਟੂਟਿ ਜਾਵੈ; ਵਾ ਜੋ ਹੰਤਾ ਮਮਤਾ ਕਾ ਪੜਦਾ ਅਗੇ ਆਇਆ ਹੂਆ ਹੈ, ਸੋ ਜਬ ਟੂਟ ਜਾਵੇ, ਤੌ ਤਿਸ ਪੁਰਸ਼ ਕੋ ਲੇਖੇ ਮੇਂ ਲਿਖੀਤਾ ਹੈ, ਭਾਵ ਤਿਸ ਕਾ ਜਨਮ ਸਫਲਾ ਹੋਤਾ ਹੈ॥
Prof. Sahib Singhਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥

ਪਦ ਅਰਥ ਅਗਹੁ = ਪਹਿਲਾਂ। ਕੋ = ਕੋਈ, ਜੀਵ। ਲਿਖੀਐ ਲੇਖੈ = ਲੇਖੇ ਵਿਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ ॥੧॥

* ਨੋਟ: ਇਸ ਸਲੋਕ ਵਿਚ ਵੇਦਾਂ ਦੀ ਤੇ ਗੁਰੂ ਨਾਨਕ ਦੀ ਤਾਲੀਮ ਦਾ ਨਿਖੇੜਾ ਕਰ ਕੇ ਦੱਸਿਆ ਹੈ।

SikhNet (Spanish)Dice Nanak, quien se ha liberado de su ego negativo y vive entonado en la Voluntad del Señor, es tomado en cuenta por su Dios. (1)
Answers quote the Granth verbatim with Ang citations. AI commentary is not Gurbani and not a religious ruling.