ੴ

ਸਿੱਖਬਾਣੀ · SikhBani

ਜੋ ਜੋ ਕੀਨੋ ਸੋ ਤੁਮੑ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥

jo jo keeno so tuma jaanio pekhio tthaur naahee kachh...
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 827, 828 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 | Ang 827

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਤੁਮੑ ਸਮਰਥਾ; ਕਾਰਨ ਕਰਨ ॥

tuma samarathaa; kaaran karan | Ang 828

Sant Singh KhalsaYou are the all-powerful Cause of causes.
Manmohan SinghThou, O Lord, art potent to do all the deeds.
Manmohan Singh (Punjabi)ਤੂੰ ਹੇ ਸੁਆਮੀ! ਸਾਰੇ ਕੰਮ ਕਰਨ ਯੋਗ ਹੈਂ।
Fareedkot Teekaਹੇ ਵਾਹਿਗੁਰੂ! ਤੁਮ ਕਾਰਣ ਕਰਣ ਸਮਰਥ ਰੂਪ ਹੋ॥
Prof. Sahib Singhਹੇ ਮੇਰੇ ਸਭ ਤੋਂ ਵੱਡੇ (ਮਾਲਕ)! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ,

ਪਦ ਅਰਥ ਸਮਰਥਾ = ਸਾਰੀਆਂ ਤਾਕਤਾਂ ਦਾ ਮਾਲਕ। ਕਾਰਨ = ਸਬੱਬ, ਮੂਲ। ਕਰਨ = ਜਗਤ। ਕਰਨ ਕਾਰਨ = ਜਗਤ ਦਾ ਮੂਲ।

SikhNet (Spanish)Tú, oh Señor, eres Todopoderoso y la Causa de causas, por favor oh Señor del Universo, cubre mi vergüenza;

ਢਾਕਨ ਢਾਕਿ. ਗੋਬਿਦ ਗੁਰ ਮੇਰੇ; ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥

dtaakan dtaak. gobid gur mere; mohi aparaadhee saran charan |1| rahaau | Ang 828

Sant Singh KhalsaPlease cover my faults, Lord of the Universe, O my Guru; I am a sinner - I seek the Sanctuary of Your Feet. ||1||Pause||
Manmohan SinghHide Thou my faults, O my Guru-God I a sinner, have sought the refuge of Thine feet. Pause.
Manmohan Singh (Punjabi)ਤੂੰ ਮੇਰੇ ਦੂਸ਼ਣ ਕੱਜ, ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਪਾਪੀ ਨੇ ਤੇਰੇ ਪੈਰਾਂ ਦੀ ਪਨਾਹ ਲਈ ਹੈ। ਠਹਿਰਾਉ।
Fareedkot Teekaਹੇ ਗੋਬਿੰਦ ਰੂਪ ਸਤਿਗੁਰ! ਮੇਰੇ ਸਰਬ (ਢਾਕਨ) ਪੜਦੇ ਢਕ ਲੇਵੋ, ਕਿਉਂਕਿ ਮੈਂ ਅਪਰਾਧੀ ਤੇਰੇ ਚਰਨ ਕਮਲੋਂ ਕੀ ਸਰਨ ਹੋਂ॥੧॥ ਰਹਾਉ ॥
Prof. Sahib Singhਹੇ ਮੇਰੇ ਗੋਬਿੰਦ! ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ ॥੧॥ ਰਹਾਉ ॥

ਪਦ ਅਰਥ ਢਾਕਨ = ਪਰਦਾ। ਗੋਬਿਦ = ਹੇ ਗੋਬਿੰਦ! ਗੁਰ = ਹੇ ਸਭ ਤੋਂ ਵੱਡੇ! ਮੋਹਿ = ਮੈਂ ॥੧॥ ਰਹਾਉ ॥

SikhNet (Spanish)yo, que siempre estoy en falta, busco el Refugio de Tus Pies. (1-Pausa)

ਜੋ ਜੋ ਕੀਨੋ. ਸੋ ਤੁਮੑ ਜਾਨਿਓ; ਪੇਖਿਓ. ਠਉਰ ਨਾਹੀ ਕਛੁ, ਢੀਠ ਮੁਕਰਨ ॥

jo jo keeno. so tuma jaanio; pekhio. tthaur naahee kachh, dteetth mukaran | Ang 828

Sant Singh KhalsaWhatever we do, You see and know; there is no way anyone can stubbornly deny this.
Manmohan SinghWhatever the man does, that Thou watchest and knowest, O Lord. The Shameless man sees no way to deny.
Manmohan Singh (Punjabi)ਜਿਹੜਾ ਕੁਛ ਬੰਦਾ ਕਰਦਾ ਹੈ, ਉਹ ਤੂੰ ਤੱਕਦਾ ਤੇ ਸੁਣਦਾ ਹੈ, ਹੇ ਸੁਆਮੀ! ਬੇਹਿਯ ਬੰਦੇ ਨੂੰ ਮੁਕਰਨ ਦਾ ਕੋਈ ਰਾਹ ਨਹੀਂ ਦਿੱਸਦਾ।
Fareedkot Teekaਜੋ ਜੋ ਹਮ ਜੀਵੋਂ ਨੇ ਕਰਮ ਕੀਨੇ ਹੈਂ, ਸੋ ਸੋ ਤੁਮਨੇ ਜਾਨਿਆ ਹੈ। ਐਸਾ ਕੋਈ ਅਸਥਾਨ ਔ ਕਛ ਪਦਾਰਥ ਨਹੀਂ ਹੈ, ਜੋ ਤੁਮ ਨੇ ਨਹੀਂ ਦੇਖਿਆ ਹੈ, ਪਰੰਤੂ ਇਹ ਜੀਵ ਐਸੇ ਢੀਠ ਹੈਂ, ਜੋ ਕਰ ਕੇ ਤੇਰੇ ਸੇ ਮੁਕਰਨਾ ਕਰਤੇ ਹੈਂ॥
Prof. Sahib Singhਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ)।

ਪਦ ਅਰਥ ਕੀਨੋ = ਕੀਤਾ। ਪੇਖਿਓ = ਵੇਖਿਆ। ਠਉਰ ਮੁਕਰਨ = ਮੁਕਰਨ ਦੀ ਥਾਂ, ਇਨਕਾਰੀ ਹੋਣ ਦੀ ਗੁੰਜ਼ੈਸ਼। ਢੀਠ = ਮੁੜ ਮੁੜ ਉਹੀ ਕਰੀ ਜਾਣ ਵਾਲਾ, ਨਿਰਲੱਜ।

SikhNet (Spanish)Las que hayan sido mis acciones, Tú las conoces; Tú eres el Conocedor íntimo de mi corazón.

ਬਡ ਪਰਤਾਪੁ ਸੁਨਿਓ ਪ੍ਰਭ ਤੁਮੑਰੋ; ਕੋਟਿ ਅਘਾ. ਤੇਰੋ ਨਾਮ ਹਰਨ ॥੧॥

badd parataap sunio prabh tumaro; kott aghaa. tero naam haran |1| Ang 828

Sant Singh KhalsaYour glorious radiance is great! So I have heard, O God. Millions of sins are destroyed by Your Name. ||1||
Manmohan SinghGreat is Thy glory, I have heard, O Lord. Thy Name destroys millions of sins.
Manmohan Singh (Punjabi)ਵਿਸ਼ਾਲ ਹੈ ਤੇਰਾ ਤਪ-ਤੇਜ, ਮੈਂ ਸੁਣਿਆ ਹੈ, ਹੇ ਸਾਹਿਬ! ਤੇਰਾ ਨਾਮ ਕ੍ਰੋੜਾਂ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! ਤੁਮਾਰਾ ਬਡਾ ਪ੍ਰਤਾਪ ਹਮ ਨੇ ਸੁਨਿਆ ਹੈ। ਕੋਟਾਂਨਕੋਟ (ਅਘਾ) ਪਾਪੋਂ ਕੋ ਹਰਨੇਹਾਰਾ ਤੇਰਾ ਨਾਮੁ ਹੈ॥੧॥
Prof. Sahib Singhਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਕੋਟਿ = ਕ੍ਰੋੜਾਂ। ਅਘਾ = ਪਾਪ। ਹਰਨ = ਦੂਰ ਕਰਨ ਵਾਲਾ ॥੧॥

SikhNet (Spanish)Grandiosa es Tu Gloria; Tu Nombre disuelve millones de errores en mí. (1)

ਹਮਰੋ ਸਹਾਉ. ਸਦਾ ਸਦ ਭੂਲਨ; ਤੁਮੑਰੋ ਬਿਰਦੁ, ਪਤਿਤ. ਉਧਰਨ ॥

hamaro sahaau. sadaa sad bhoolan; tumaro birad, patit. udharan | Ang 828

Sant Singh KhalsaIt is my nature to make mistakes, forever and ever; it is Your Natural Way to save sinners.
Manmohan SinghMy nature is ever, ever to err and Thy faith is to save the sinners, O Lord.
Manmohan Singh (Punjabi)ਮੇਰਾ ਸੁਭਾਵ ਸਦੀਵ, ਸਦੀਵ ਹੀ ਗਲਤ ਕਰਨਾ ਹੈ ਅਤੇ ਤੇਰਾ ਧਰਮ ਪਾਪੀਆਂ ਨੂੰ ਤਾਰਨਾ ਹੈ, ਹੇ ਪ੍ਰਭੂ!
Fareedkot Teekaਹਮਾਰਾ (ਸਹਾਉ) ਸੁਭਾਵ ਸਦਾ ਸੈਂਕੜੇ ਵਾਰ ਭੂਲਨੇ ਕਾ ਹੈ, ਔ ਆਪ ਕਾ (ਬਿਰਦੁ) ਪ੍ਰਣ ਪਾਪੀਓਂ ਕੇ ਉਦਾਰਨ ਕਰਨੇ ਕਾ ਹੈ॥
Prof. Sahib Singhਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ।

ਪਦ ਅਰਥ ਸਹਾਉ = ਸੁਭਾਉ। ਸਦ = ਸਦਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਰਨ = (ਵਿਕਾਰਾਂ ਵਿਚੋਂ) ਕੱਢਣਾ।

SikhNet (Spanish)En mi naturaleza está cometerlos todo el tiempo; en la Tuya, redimir a los que los cometen.

ਕਰੁਣਾ ਮੈ. ਕਿਰਪਾਲ ਕ੍ਰਿਪਾ ਨਿਧਿ; ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥

karunaa mai. kirapaal kripaa nidh; jeevan pad naanak har darasan |2|2|118| Ang 828

Sant Singh KhalsaYou are the embodiment of kindness, and the treasure of compassion, O Merciful Lord; through the Blessed Vision of Your Darshan, Nanak has found the state of redemption in life. ||2||2||118||
Manmohan SinghMy merciful Master, the embodiment of kindness and the Treasure of compassion, Thine vision has blessed me with immortal status.
Manmohan Singh (Punjabi)ਮਿਹਰ ਦੇ ਸਰੂਪ ਅਤੇ ਰਹਿਮਤ ਦੇ ਖਜਾਨੇ, ਮੇਰੇ ਮਿਹਰਬਾਨ ਮਾਲਕ! ਤੇਰੇ ਦੀਦਾਰ ਦੁਆਰਾ ਮੈਂ ਅਬਿਨਾਸੀ ਦਰਜਾ ਪਾ ਲਿਆ ਹੈ।
Fareedkot Teekaਤੀਨੋਂ ਕਾਲੋਂ ਮੇਂ ਤੂੰ ਕ੍ਰਿਪਾ ਸਰੂਪ ਹੈਂ। ਤਾਂ ਤੇ ਹੇ ਹਰੀ! ਤੇਰਾ ਦਰਸਨ ਜੋ ਜੀਵਨ ਪਦ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਮ ਕੋ ਦੀਜੀਏ ॥੨॥੨॥੧੧੮॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੨॥੨॥੧੧੮॥

ਪਦ ਅਰਥ ਕਰੁਣਾ ਮੈ = ਤਰਸ-ਭਰਪੂਰ {ਕਰੁਣਾ = ਤਰਸ}। ਨਿਧਿ = ਖ਼ਜ਼ਾਨਾ। ਜੀਵਨ ਪਦ = ਆਤਮਕ ਜੀਵਨ ਦਾ ਦਰਜਾ ॥੨॥੨॥੧੧੮॥

SikhNet (Spanish)Oh Señor Compasivo, Tesoro de Misericordia, a través de Tu Visión logro el Estado más Elevado de Éxtasis.(2-2-118)
Answers quote the Granth verbatim with Ang citations. AI commentary is not Gurbani and not a religious ruling.