ਗਉੜੀ₂ ॥
gaurree₂ |
Sant Singh KhalsaGauree :
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਜੋਗੀ ਕਹਹਿ. ਜੋਗੁ ਭਲ ਮੀਠਾ; ਅਵਰੁ ਨ ਦੂਜਾ ਭਾਈ ॥
jogee kaheh. jog bhal meetthaa; avar na doojaa bhaaee |
Sant Singh KhalsaThe Yogi says that Yoga is good and sweet, and nothing else is, O Siblings of Destiny.
Manmohan SinghYogi says that yoga and nothing else is good and sweet, O brother.
Manmohan Singh (Punjabi)ਯੋਗੀ ਆਖਦਾ ਹੈ ਯੋਗ ਹੀ ਚੰਗਾ ਅਤੇ ਮਿੱਠਾ ਹੈ ਅਤੇ ਹੋਰ ਕੁਛ ਭੀ ਨਹੀਂ ਹੇ ਭਰਾ!
Fareedkot Teekaਜੋਗੀ ਤੌ ਕਹਤੇ ਹੈਂ: ਹੇ ਭਾਈ! ਜੈਸਾ ਜੋਗ ਭਲਾ ਮੀਠਾ ਹੈ ਔਰ ਦੂਸਰਾ ਕੋਈ ਨਹੀਂ॥
Prof. Sahib Singhਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ।ਪਦ ਅਰਥ ਕਹਹਿ = ਆਖਦੇ ਹਨ। ਭਲ = ਚੰਗਾ। ਅਵਰੁ = ਕੋਈ ਹੋਰ ਸਾਧਨ। ਭਾਈ = ਹੇ ਭਾਈ!
SikhNet (Spanish)El Yogui dice, dulce es la Yoga; no hay nada más dulce. Oh Hermanos del Destino,
ਰੁੰਡਿਤ ਮੁੰਡਿਤ ਏਕੈ ਸਬਦੀ; ਏਇ ਕਹਹਿ ਸਿਧਿ ਪਾਈ ॥੧॥
runddit munddit ekai sabadee; ee kaheh sidh paaee |1|
Sant Singh KhalsaThose who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||
Manmohan SinghThe shaven ones, of amputated limb and the one word utterers, they say that they have obtained perfection.
Manmohan Singh (Punjabi)ਮੋਨੇ, ਅੰਗ ਭੰਗ ਤੇ ਇਕੋ ਸ਼ਬਦ ਬੋਲਣ ਵਾਲੇ ਇਹ ਆਖਦੇ ਹਨ ਕਿ ਉਨ੍ਹਾਂ ਨੇ ਪੂਰਨਤਾ ਪਰਾਪਤ ਕਰ ਲਈ ਹੈ।
Fareedkot Teeka(ਰੁੰਡਿਤ) ਸਰੇਵੜੇ, (ਮੁੰਡਿਤ) ਸੰਨਿਆਸੀ, (ਏਕੈ ਸਬਦੀ) ਜੋ ਟੋਲੀਆਂ ਹੋ ਕਰ ਅਲਖ ਅਲਖ ਸਬਦ ਉਚਾਰਤੇ ਹੈਂ, ਵਹੁ ਭੇਖ ਜੋਗੀਆਂ ਮੇਂ ਹੀ ਹੈ। ਏਹ ਸਭ ਭਿੰਨ ਭਿੰਨ ਕਹਤੇ ਹੈਂ ਹਮ ਨੇ ਹੀ (ਸਿਧਿ) ਮੋਖ ਪਾਈ ਹੈ॥੧॥
Prof. Sahib Singhਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥ਪਦ ਅਰਥ ਰੁੰਡ = ਸਿਰ ਤੋਂ ਬਿਨਾ ਨਿਰਾ ਧੜ। ਰੁੰਡਿਤ ਮੁੰਡਿਤ = ਰੋਡ-ਮੋਡ ਕੀਤੇ ਹੋਏ ਸਿਰਾਂ ਵਾਲੇ, ਸਰੇਵੜੇ ਤੇ ਸੰਨਿਆਸੀ। ਏਕ ਸਬਦੀ = ਅਲੱਖ ਅਲੱਖ ਆਖਣ ਵਾਲੇ ਅਵਧੂਤ, ਗੁਸਾਈਂ ਦੱਤ ਮਤ ਦੇ ਲੋਕ, ਜੋ ਲੱਕ ਨਾਲ ਉੱਨ ਦੇ ਰੱਸੇ ਬੰਨ੍ਹ ਰਖਦੇ ਹਨ ਤੇ ਹੱਥਾਂ ਵਿਚ ਚਿੱਪੀਆਂ ਰੱਖਦੇ ਹਨ। ਏਇ = ਇਹ ਸਾਰੇ। ਸਿਧਿ = ਸਫਲਤਾ ॥੧॥
SikhNet (Spanish)quienes se rasuran su cabeza, se amputan sus extremidades, quienes sólo dicen una sola palabra, todos ellos pregonan que han logrado la perfección espiritual de los Sid(1)
ਹਰਿ ਬਿਨੁ; ਭਰਮਿ ਭੁਲਾਨੇ ਅੰਧਾ ॥
har bin; bharam bhulaane andhaa |
Sant Singh KhalsaWithout the Lord, the blind ones are deluded by doubt.
Manmohan SinghWithout God, the blind ones are gone astray in doubt.
Manmohan Singh (Punjabi)ਵਾਹਿਗੁਰੂ ਦੇ ਬਗੈਰ, ਅੰਨ੍ਹੇ ਮਨੁੱਖ, ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਹੇ ਭਾਈ! ਜਿਨੋਂ ਕਾ ਮਨ ਅੰਧਾ ਹੈ, ਸੋ ਹਰੀ ਕੇ ਭਜਨ ਬਿਨਾਂ ਭਰਮ ਮੇਂ ਭੂਲੇ ਹੂਏ ਹੈਂ॥
Prof. Sahib Singhਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ;ਪਦ ਅਰਥ ਭਰਮਿ = ਭਰਮ ਵਿਚ, ਭੁਲੇਖੇ ਵਿਚ।
SikhNet (Spanish)Sin el Señor todos están ciegos y son engañados por la dualidad.
ਜਾ ਪਹਿ ਜਾਉ, ਆਪੁ ਛੁਟਕਾਵਨਿ; ਤੇ. ਬਾਧੇ ਬਹੁ ਫੰਧਾ ॥੧॥ ਰਹਾਉ ॥
jaa peh jaau, aap chhuttakaavan; te. baadhe bahu fandhaa |1| rahaau |
Sant Singh KhalsaAnd those, to whom I go to find release - they themselves are bound by all sorts of chains. ||1||Pause||
Manmohan SinghThey, to whom I go to release myself, are themselves bound by many chains. Pause
Manmohan Singh (Punjabi)ਜਿਨ੍ਹਾਂ ਕੋਲ ਮੈਂ ਆਪਣੇ ਆਪ ਦੀ ਖਲਾਸੀ ਕਰਾਉਣ ਲਈ ਜਾਂਦਾ ਹਾਂ, ਉਹ ਆਪ ਬਹੁਤ ਸਾਰੀਆਂ ਜੰਜੀਰਾ ਨਾਲ ਜਕੜੇ ਹੋਏ ਹਨ। ਠਹਿਰਾੳ।
Fareedkot Teekaਜਿਨੋਂ ਕੇ ਪਾਸ ਅਪਨੇ ਬੰਧਨ ਛੁਡਾਵਨੇ ਵਾਸਤੇ ਜਾਈਤਾ ਹੈ, ਸੋ ਵਹੁ ਆਪ ਬਹੁਤ ਫਾਹੀਓਂ ਕਰ ਬੰਧੇ ਹੂਏ ਹੈਂ; ਅਰਥਾਤ ਕੋਈ ਕਾਨ ਚੀਰਤਾ ਹੈ ਕੋਈ ਗਲ ਮੇਂ ਕੰਠੀ ਡਾਲਤਾ ਹੈ ਇਨ ਮੇਂ ਹੀ ਮੋਖ ਮਾਨਤੇ ਹੈਂ॥੧॥ ਰਹਾਉ ॥☬ਤਿਨ ਕੇ ਫੰਧੋਂ ਕੋ ਸਪਸ਼ਟ ਕਰਤੇ ਹੂਏ ਕਹਤੇ ਹੈਂ:
Prof. Sahib Singh(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥ਪਦ ਅਰਥ ਜਾ ਪਹਿ = ਜਿਸ ਕੋਲ। ਜਾਉ = ਮੈਂ ਜਾਂਦਾ ਹਾਂ। ਆਪੁ = ਆਪਾ-ਭਾਵ, ਹਉਮੈ। ਛੁਟਕਾਵਨਿ = ਦੂਰ ਕਰਾਣ ਲਈ। ਤੇ = ਉਹ ਸਾਰੇ। ਫੰਧਾ = ਫਾਹੀਆਂ ਵਿਚ ॥੧॥ ਰਹਾਉ ॥
SikhNet (Spanish)Los mismos que busco para encontrar la Liberación, están encadenados de todas partes. (1-Pausa)
ਜਹ ਤੇ ਉਪਜੀ. ਤਹੀ ਸਮਾਨੀ; ਇਹ ਬਿਧਿ ਬਿਸਰੀ ਤਬ ਹੀ ॥
jeh te upajee. tahee samaanee; ih bidh bisaree tab hee |
Sant Singh KhalsaThe soul is re-absorbed into that from which it originated, when one leaves this path of errors.
Manmohan SinghThe soul is absorbed in Him, form where it issued when man forgets this sort of pride.
Manmohan Singh (Punjabi)ਜਦ ਬੰਦਾ ਇਸ ਕਿਸਮ ਦਾ ਹੰਕਾਰ ਭੁੱਲ ਜਾਂਦਾ ਹੈ, ਤਾਂ ਆਤਮਾ ਉਸ ਵਿੱਚ ਲੀਨ ਹੋ ਜਾਂਦੀ ਹੈ, ਜਿਥੋ ਇਹ ਪੈਦਾ ਹੋਈ ਸੀ।
Fareedkot Teekaਜਬ ਇਸ ਪ੍ਰਕਾਰ ਕੀ ਹੰਤਾ ਦੂਰ ਹੋਈ ਔਰ ਪੰਡਿਤਤਾ ਆਦੀ ਅਭਿਮਾਨ ਚਲਾ ਗਿਆ ਤਬ ਨਿਸਚੇ ਕਰ ਕੇ ਜਿਸ ਚੇਤਨ ਸੇ ਭਿੰਨ ਮਾਨ ਕਰ ਜੀਵ ਭਾਵਨਾ ਉਪਜੀ ਥੀ ਤਿਸ ਮੇਂ ਹੀ ਸਮਾਇ ਗਈ ਈਹਾਂ ਤੁਕ ਛੇਦ ਹੈ॥
Prof. Sahib Singhਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)।ਪਦ ਅਰਥ ਜਹ ਤੇ = ਜਿਸ ਥਾਂ ਤੋਂ, ਜਿਸ ਕਾਰਨ ਤੋਂ। ਉਪਜੀ = ਪੈਦਾ ਹੋਈ ਹੈ, ਇਹ ਹਉਮੈ ਵਾਲੀ ਹਾਲਤ ਪੈਦਾ ਹੋਈ ਹੈ। ਤਹੀ = ਉਸੇ ਵਿਚ, ਉਸੇ ਕਾਰਨ ਵਿਚ (ਜਿਸ ਨੇ ਹਉਮੈ ਪੈਦਾ ਕੀਤੀ) {ਨੋਟ: ਇਸ 'ਉਪਜੀ' ਹਉਮੈ ਦਾ ਕਾਰਨ 'ਰਹਾਉ' ਦੀ ਤੁਕ ਵਿਚ ਦਿੱਤਾ ਗਿਆ ਹੈ, ਉਹ ਹੈ 'ਹਰਿ ਬਿਨੁ' ਭਾਵ, ਪ੍ਰਭੂ ਤੋਂ ਵਿਛੋੜਾ}। ਸਮਾਨੀ = ਸਮਾਈ ਹੋਈ ਹੈ, ਸਾਰੀ ਲੋਕਾਈ ਟਿਕੀ ਪਈ ਹੈ। ਇਹ ਬਿਧਿ = ਇਸੇ ਕਰਕੇ। ਤਬ ਹੀ = ਤਾਹੀਏਂ। ਬਿਸਰੀ = ਭੁੱਲੀ ਹੋਈ ਹੈ, ਦੁਨੀਆ ਭੁਲੇਖੇ ਵਿਚ ਪਈ ਹੋਈ ਹੈ।
SikhNet (Spanish)El Alma es reabsorbida en la misma forma en la que se originó, cuando uno abandona este sendero de errores.
ਪੰਡਿਤ ਗੁਣੀ ਸੂਰ ਹਮ ਦਾਤੇ; ਏਹਿ ਕਹਹਿ ਬਡ ਹਮ ਹੀ ॥੨॥
panddit gunee soor ham daate; ehi kaheh badd ham hee |2|
Sant Singh KhalsaThe scholarly Pandits, the virtuous, the brave and the generous, all assert that they alone are great. ||2||
Manmohan SinghThe learned, the virtuous, the brave the generous, they assert that they alone are great.
Manmohan Singh (Punjabi)ਵਿਦਵਾਨ, ਨੇਕ, ਬਹਾਦਰ ਅਤੇ ਦਾਨੀ, ਇਹ ਆਖਦੇ ਹਨ ਕਿ ਕੇਵਲ ਅਸੀਂ ਹੀ ਵੱਡੇ ਹਾਂ।
Fareedkot Teekaਏਕ ਕਹਤੇ ਹੈਂ ਹਮ ਪੰਡਿਤ ਹੈਂ, ਏਕ ਕਹਤੇ ਹੈਂ ਹਮ ਗੁਣੀ ਹੈਂ, ਹਮ ਦਾਤੇ ਹੈਂ ਔਰ ਹਮ ਸੂਰਮੇ ਹਾਂ, ਬਡੇ ਹਮ ਹੀ ਹਾਂ। ਐਸੇ ਭਿੰਨ ਭਿੰਨ ਹੰਕਾਰ ਕਰਤੇ ਹੈਂ॥੨॥☬ਪ੍ਰਸ਼ਨ: ਜੀਵ ਆਪਕੋ ਪਰਮੇਸ੍ਵਰ ਸੇ ਅਭਿੰਨ ਕਿਉਂ ਨਹੀਂ ਜਾਣਤੇ ਔਰ ਹੰਤਾ ਕੋ ਦੁਖ ਰੂਪ ਕਿਉਂ ਨਹੀਂ ਸਮਝਤੇ?☬ਉੱਤਰ:
Prof. Sahib Singhਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥ਪਦ ਅਰਥ ਸੂਰ = ਸੂਰਮੇ। ਦਾਤੇ = ਦਾਨ ਕਰਨ ਵਾਲੇ। ਏਹਿ = ਇਹ ਸਾਰੇ ॥੨॥
SikhNet (Spanish)Los Pandits escolares, los virtuosos, los valientes y los generosos, pregonan su grandeza. (2)
ਜਿਸਹਿ ਬੁਝਾਏ. ਸੋਈ ਬੂਝੈ; ਬਿਨੁ ਬੂਝੇ. ਕਿਉ ਰਹੀਐ ॥
jiseh bujhaae. soee boojhai; bin boojhe. kiau raheeai |
Sant Singh KhalsaHe alone understands, whom the Lord inspires to understand. Without understanding, what can anyone do?
Manmohan SinghHe alone understands God, whom He causes to understand Him. How can one do without understanding Him.
Manmohan Singh (Punjabi)ਕੇਵਲ ਉਹੀ ਵਾਹਿਗੁਰੂ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣਾ ਆਪ ਸਮਝਾਉਂਦਾ ਹੈ, ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ ਹੈ?
Fareedkot Teekaਜਿਸ ਕੋ ਪਰਮੇਸ੍ਵਰ ਜਨਾਵਤਾ ਹੈ, ਸੋਈ ਜਾਨਤਾ ਹੈ, ਬਿਨਾਂ ਬੂਝਣੇ ਸੇ ਕੈਸੇ ਰਹੀਏ, ਭਾਵ ਏਹ ਕਿ ਐਸੀ ਅਭੇਦ ਸਮਝ ਤੇ ਬਿਨਾਂ ਪਰਮੇਸ੍ਵਰ ਮੇਂ ਕੈਸੇ ਇਸਥਿਤ ਹੋਈਏ॥☬ਪ੍ਰਸ਼ਨ: ਇਸਥਿਤੀ ਕੈਸੇ ਹੋਤੀ ਹੈ?☬ਉੱਤਰ:
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ।ਪਦ ਅਰਥ ਜਿਸਹਿ = ਜਿਸ ਨੂੰ। ਸੋਈ = ਉਹੀ ਮਨੁੱਖ। ਕਿਉ ਰਹੀਐ = ਰਿਹਾ ਨਹੀਂ ਜਾ ਸਕਦਾ, ਜੀਊਣਾ ਵਿਅਰਥ ਹੈ।
SikhNet (Spanish)Sólo entiende aquél a quien el Señor lo inspira a entender, pues sin entendimiento,
ਸਤਿਗੁਰੁ ਮਿਲੈ. ਅੰਧੇਰਾ ਚੂਕੈ; ਇਨ ਬਿਧਿ ਮਾਣਕੁ ਲਹੀਐ ॥੩॥
satigur milai. andheraa chookai; in bidh maanak laheeai |3|
Sant Singh KhalsaMeeting the True Guru, the darkness is dispelled, and in this way, the jewel is obtained. ||3||
Manmohan SinghBy meeting the True Guru. the darkness is dispelled. In this way, Lord the gem is obtained.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਇਸ ਤਰੀਕੇ ਨਾਲ ਪ੍ਰਭੂ ਹੀਰਾ ਪਰਾਪਤ ਹੋ ਜਾਂਦਾ ਹੈ।
Fareedkot Teekaਜੇ ਕਰ ਸਤਿਗੁਰੂ ਮਿਲੇਂ ਔਰ ਅਗਿਆਨ ਨਵਿਰਤ ਹੋਵੈ, ਤੌ ਇਨ ਪ੍ਰਕਾਰੋਂ ਕਰ ਰਤਨ ਰੂਪ ਬ੍ਰਹਮ ਕੋ (ਲਹੀਐ) ਪ੍ਰਾਪਤਿ ਹੋਈਏ॥੩॥
Prof. Sahib Singh(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥ਪਦ ਅਰਥ ਚੂਕੈ = ਮੁੱਕ ਜਾਂਦਾ ਹੈ। ਮਾਣਕੁ = ਨਾਮ-ਰੂਪ ਲਾਲ। ਲਹੀਐ = ਮਿਲਦਾ ਹੈ ॥੩॥
SikhNet (Spanish)¿qué puede uno hacer? Encontrando al Verdadero Guru, la oscuridad es disipada y de esta forma la Joya es obtenida. (3)
ਤਜਿ ਬਾਵੇ ਦਾਹਨੇ ਬਿਕਾਰਾ; ਹਰਿ ਪਦੁ ਦ੍ਰਿੜੁ ਕਰਿ ਰਹੀਐ ॥
taj baave daahane bikaaraa; har pad drirr kar raheeai |
Sant Singh KhalsaGive up the evil actions of your left and right hands, and grasp hold of the Feet of the Lord.
Manmohan SinghGive up sins of thy left hand and the right and take the firm hold of God's feet.
Manmohan Singh (Punjabi)ਆਪਣੇ ਖੱਬੇ ਹੱਥ ਅਤੇ ਸੱਚੇ ਦੇ ਪਾਪਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੇ ਚਰਨ ਘੁੱਟ ਕੇ ਫੜੀ ਰੱਖ।
Fareedkot Teekaਖਬੇ ਸਜੇ ਬਿਕਾਰੋਂ ਕੋ ਤਜ ਕਰ ਹਰੀ ਕਾ ਜੋ (ਪਦੁ) ਸਰੂਪ ਹੈ ਤਿਸ ਕੋ ਦ੍ਰਿੜ ਕਰ ਰਹੀਏ ਅਰਥਾਤ ਸਰਬ ਪ੍ਰਕਾਰ ਮੰਦ ਕਰਮੋਂ ਕੋ ਤਿਆਗ ਕਰ ਪਰਮੇਸ੍ਵਰ ਪਰਾਇਣ ਹੋਈਏ॥☬ਪ੍ਰਸ਼ਨ: ਹਰੀ ਸਰੂਪ ਕੋ ਨਿਸਚੇ ਕਰਨੇ ਕਾ ਕਿਤਨਾ ਕੁ ਅਨੰਦ ਹੈ?☬ਉੱਤਰ:
Prof. Sahib Singhਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ।ਪਦ ਅਰਥ ਤਜਿ = ਤਜ ਕੇ, ਛੱਡ ਕੇ। ਬਾਵੇ ਦਾਹਨੇ ਬਿਕਾਰਾ = ਖੱਬੇ ਸੱਜੇ ਪਾਸੇ ਦੇ ਵਿਕਾਰ, ਲਾਂਭ ਦੇ ਵਿਕਾਰਾਂ ਦੇ ਫੁਰਨੇ। ਹਰਿ ਪਦੁ = ਪ੍ਰਭੂ (ਦੇ ਚਰਨਾਂ ਵਿਚ ਜੁੜੇ ਰਹਿਣ) ਦਾ ਦਰਜਾ। ਦ੍ਰਿੜੁ = ਪੱਕਾ।
SikhNet (Spanish)Deja de preocuparte por las acciones de tu mano izquierda y derecha y aférrate a los Pies del Señor.
ਕਹੁ ਕਬੀਰ. ਗੂੰਗੈ ਗੁੜੁ ਖਾਇਆ; ਪੂਛੇ ਤੇ. ਕਿਆ ਕਹੀਐ ॥੪॥੭॥੫੧॥
kahu kabeer. goongai gurr khaaeaa; poochhe te. kiaa kaheeai |4|7|51|
Sant Singh KhalsaSays Kabeer, the mute has tasted the molasses, but what can he say about it if he is asked? ||4||7||51||
Manmohan SinghSays Kabir, the dumb man has eaten molasses, but what can he tell if questioned?
Manmohan Singh (Punjabi)ਕਬੀਰ ਜੀ ਆਖਦੇ ਹਨ, ਗੂੰਗੇ ਆਦਮੀ ਨੇ ਗੁੜ ਖਾਧਾ ਹੈ, ਪਰ ਪੁੱਛੇ ਜਾਣ ਤੇ ਉਹ ਕੀ ਆਖ ਸਕਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੈਸੇ ਗੂੰਗੇ ਨੇ ਗੁੜ ਖਾਇਆ ਹੋਵੇ, ਉਸ ਸੇ ਉਸ ਕਾ ਸ੍ਵਾਦ ਪੂਛੀਏ ਤੌ ਕਹ ਨਹੀਂ ਸਕਤਾ। ਤੈਸੇ ਹਰੀ ਸਰੂਪ ਕੀ ਪ੍ਰਾਪਤੀ ਕਾ ਅਨੰਦ ਕਹਾ ਨਹੀਂ ਜਾਤਾ॥੪॥੭॥੫੧॥☬ਏਕ ਵੀਚਾਰਵਾਨ ਜੋਗੀ ਕਬੀਰ ਜੀ ਕਾ ਸਤਸੰਗੀ ਮ੍ਰਿਤੂ ਹੂਆ। ਤਿਸ ਕੇ ਅਸਥਾਨ ਮੇਂ ਜਾ ਕਰ ਤਿਸ ਪ੍ਰਥਾਇ ਦੋ ਸਬਦ ਉਚਾਰਨ ਕੀਏ। ਏਕ ਏਹ ਦੂਸਰਾ ਆਸਾ ਮੇਂ ਹੈ।
Prof. Sahib Singhਸੋ, ਕਬੀਰ ਆਖਦਾ ਹੈ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥ਪਦ ਅਰਥ ਕਹੁ = ਆਖ। ਕਿਆ ਕਹੀਐ = ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਹੋ ਸਕਦਾ ॥੪॥੭॥੫੧॥
* ਸ਼ਬਦ ਦਾ ਭਾਵ: ਕੋਈ ਜੋਗੀ ਹੋਵੇ, ਸਰੇਵੜਾ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ, ਸੂਰਮਾ ਹੋਵੇ, ਦਾਨੀ ਹੋਵੇ-ਕੋਈ ਭੀ ਹੋਵੇ, ਜੋ ਮਨੁੱਖ ਪ੍ਰਭੂ ਦੀ ਬੰਦਗੀ ਨਹੀਂ ਕਰਦਾ ਉਸ ਦੀ ਹਉਮੈ ਦੂਰ ਨਹੀਂ ਹੁੰਦੀ, ਤੇ ਹਉਮੈ ਦੂਰ ਹੋਣ ਤੋਂ ਬਿਨਾ ਉਹ ਅਜੇ ਔਝੜੇ ਭਟਕ ਰਿਹਾ ਹੈ। ਸਹੀ ਜੀਵਨ ਲਈ ਚਾਨਣ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਹੈ ਤੇ ਇਹ ਨਾਮ ਸਤਿਗੁਰੂ ਤੋਂ ਮਿਲਦਾ ਹੈ।੫੧।
SikhNet (Spanish)Dice Kabir, el mudo ha probado la melaza, pero ¿qué podría decir si se le pidiera una descripción?(4-7-51)