ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan. Quinto Canal Divino.
ਜਾ ਕਉ. ਤੁਮ ਭਏ; ਸਮਰਥ ਅੰਗਾ ॥
jaa kau. tum bhe; samarath angaa |
Sant Singh KhalsaThose who have You on their side, O All-powerful Lord
Manmohan SinghHe, whose, side Thou takes, O my Omnipotent Master,
Manmohan Singh (Punjabi)ਜਿਸ ਦੇ ਪੱਖ ਤੇ ਤੂੰ ਹੋ ਜਾਂਦਾ ਹੈ, ਹੇ ਮੇਰੇ ਸਰਬ-ਸ਼ਕਤੀਵਾਨ ਮਾਲਕ!
Fareedkot Teekaਹੇ ਸਮਰਥ! ਜਿਸ ਕੇ ਪਖ ਪਰ ਤੁਮ ਹੂਏ ਹੋ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,ਪਦ ਅਰਥ ਜਾ ਕਉ = ਜਿਸ ਨੂੰ, ਜਿਸ ਉਤੇ! ਸਮਰਥ = ਹੇ ਸਮਰਥ ਪ੍ਰਭੂ! ਅੰਗਾ = ਪੱਖ, ਸਹਾਈ।
SikhNet (Spanish)De aquél cuyo Soporte eres Tú, oh Señor Todopoderoso,
ਤਾ ਕਉ; ਕਛੁ ਨਾਹੀ ਕਾਲੰਗਾ ॥੧॥
taa kau; kachh naahee kaalangaa |1|
Sant Singh Khalsa- no black stain can stick to them. ||1||
Manmohan Singhhim no black mark can attach.
Manmohan Singh (Punjabi)ਉਸ ਨੂੰ ਕੋਈ ਭੀ ਕਾਲਾ ਦਾਗ ਲਗ ਨਹੀਂ ਸਕਦਾ।
Fareedkot Teekaਤਿਸ ਕੋ (ਕਾਲੰਗਾ) ਕਲੰਕ ਕਛੁ ਨਹੀਂ॥੧॥
Prof. Sahib Singhਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥ਪਦ ਅਰਥ ਕਾਲੰਗਾ = ਕਲੰਕ, ਦਾਗ਼ ॥੧॥
SikhNet (Spanish)a él ninguna marca negra de maldad lo puede manchar.(1)
ਮਾਧਉ; ਜਾ ਕਉ ਹੈ ਆਸ ਤੁਮਾਰੀ ॥
maadhau; jaa kau hai aas tumaaree |
Sant Singh KhalsaO Lord of wealth, those who place their hopes in You
Manmohan SinghO Lord of Wealth, whose hope sets in Thee,
Manmohan Singh (Punjabi)ਹੇ ਮਾਇਆ ਦੇ ਸੁਆਮੀ! ਜਿਸ ਦੀ ਉਮੈਦ ਤੇਰੇ ਵਿੱਚ ਹੈ,
Fareedkot Teekaਹੇ ਮਾਧਉ! ਜਿਸ ਕੋ ਤੁਮਾਰੀ ਆਸ ਹੈ॥
Prof. Sahib Singhਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ,ਪਦ ਅਰਥ ਮਾਧਉ = {माया धव = ਮਾਇਆ ਦਾ ਪਤੀ} ਹੇ ਪ੍ਰਭੂ!
SikhNet (Spanish)Oh Señor de Maya, aquél que pone su esperanza en Ti,
ਤਾ ਕਉ; ਕਛੁ ਨਾਹੀ ਸੰਸਾਰੀ ॥੧॥ ਰਹਾਉ ॥
taa kau; kachh naahee sansaaree |1| rahaau |
Sant Singh Khalsa- nothing of the world can touch them at all. ||1||Pause||
Manmohan Singhhim the desires of the world cannot, in the least, touch. Pause.
Manmohan Singh (Punjabi)ਉਸ ਨੂੰ ਜਗਤ ਦੀਆਂ ਖ਼ਾਹਿਸ਼ਾ ਭੋਰਾ ਭਰ ਭੀ, ਪੋਹਿ ਨਹੀਂ ਸਕਦੀਆਂ ਠਹਿਰਾਉ।
Fareedkot Teekaਤਿਸ ਪੁਰਸ ਕੋ ਸੰਸਾਰ ਪ੍ਰਾਪਤਿ ਕਰਨੇ ਵਾਲੇ ਕਰਮ ਕੁਛ ਨਹੀਂ ਕਰ ਸਕਤੇ॥੧॥ ਰਹਾਉ ॥
Prof. Sahib Singhਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ ॥ਪਦ ਅਰਥ ਸੰਸਾਰੀ = ਦੁਨੀਆਵੀ (ਆਸ) ॥੧॥ ਰਹਾਉ ॥
SikhNet (Spanish)la ilusión del mundo no lo engaña. (1-Pausa)
ਜਾ ਕੈ ਹਿਰਦੈ; ਠਾਕੁਰੁ ਹੋਇ ॥
jaa kai hiradai; tthaakur hoe |
Sant Singh KhalsaThose whose hearts are filled with their Lord and Master
Manmohan SinghWithin whose heart, the Lord dwells,
Manmohan Singh (Punjabi)ਜਿਸ ਦੇ ਦਿਲ ਅੰਦਰ ਪ੍ਰਭੂ ਵਸਦਾ ਹੈ,
Fareedkot Teekaਪੁਨਾ ਹੇ ਠਾਕੁਰ! ਜਿਸ ਕੇ ਹਿਰਦੇ ਮੇਂ ਤੇਰਾ ਗਿਆਨ ਹੋਵੇ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
SikhNet (Spanish)Aquél en cuya mente habitas Tú, oh Señor,
ਤਾ ਕਉ; ਸਹਸਾ ਨਾਹੀ ਕੋਇ ॥੨॥
taa kau; sahasaa naahee koe |2|
Sant Singh Khalsa- no anxiety can affect them. ||2||
Manmohan Singhon him no anxiety can befall.
Manmohan Singh (Punjabi)ਉਸ ਨੂੰ ਕੋਈ ਭੀ iਫ਼ਕਰ ਵਿਆਪ ਨਹੀਂ ਸਕਦਾ।
Fareedkot Teekaਤਿਸ ਗਿਆਨੀ ਕੋ ਕੋਈ ਸੰਸਾ ਨਹੀਂ ਰਹਤਾ॥੨॥
Prof. Sahib Singhਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥ਪਦ ਅਰਥ ਸਹਸਾ = ਸਹਮ ॥੨॥
SikhNet (Spanish)no es atrapado ni por la duda, ni por la dualidad. (2)
ਜਾ ਕਉ; ਤੁਮ ਦੀਨੀ ਪ੍ਰਭ ਧੀਰ ॥
jaa kau; tum deenee prabh dheer |
Sant Singh KhalsaThose, unto whom You give Your consolation, God
Manmohan SinghO Lord, whom though givest Thy consolation,
Manmohan Singh (Punjabi)ਹੇ ਸੁਆਮੀ! ਜਿਸ ਨੂੰ ਤੂੰ ਆਪਣਾ ਦਿਲ ਦਿੰਦਾ ਹੈਂ,
Fareedkot Teekaਹੇ ਪ੍ਰਭੂ! ਜਿਸ ਕੋ ਤੈਨੇ ਧੀਰਜਤਾ ਦਈ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,ਪਦ ਅਰਥ ਪ੍ਰਭ = ਹੇ ਪ੍ਰਭੂ! ਧੀਰ = ਧੀਰਜ, ਸਹਾਰਾ।
SikhNet (Spanish)Aquél cuyo Consuelo eres Tú,
ਤਾ ਕੈ; ਨਿਕਟਿ ਨ ਆਵੈ ਪੀਰ ॥੩॥
taa kai; nikatt na aavai peer |3|
Sant Singh Khalsa- pain does not even approach them. ||3||
Manmohan Singhpain does not come near him,
Manmohan Singh (Punjabi)ਉਸ ਦੇ ਨੇੜੇ ਪੀੜ ਨਹੀਂ ਲਗਦੀ,
Fareedkot Teekaਤਿਸ ਕੇ (ਪੀਰ) ਅਰਥਾਤ ਜਨਮਾਦੀ ਦੁਖ ਨੇੜੇ ਨਹੀਂ ਆਵਤਾ ਹੈ॥੩॥
Prof. Sahib Singhਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥ਪਦ ਅਰਥ ਨਿਕਟਿ = ਨੇੜੇ। ਪੀਰ = ਪੀੜ, ਦੁੱਖ-ਕਲੇਸ਼ ॥੩॥
SikhNet (Spanish)no se le acerca ni el dolor ni la aflicción. (3)
ਕਹੁ ਨਾਨਕ; ਮੈ. ਸੋ ਗੁਰੁ ਪਾਇਆ ॥
kahu naanak; mai. so gur paaeaa |
Sant Singh KhalsaSays Nanak, I have found that Guru,
Manmohan SinghSays Nanak, I have attained to that Guru,
Manmohan Singh (Punjabi)ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਮੈਨੂੰ ਉਹ ਗੁਰੂ ਪ੍ਰਾਪਤ ਹੋਇਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਸੋ ਗੁਰੂ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ,ਪਦ ਅਰਥ ਸੋ = ਉਹ। ਕਹੁ = ਆਖ। ਨਾਨਕ = ਹੇ ਨਾਨਕ!
SikhNet (Spanish)Oh, dice Nanak, he encontrado al Guru
ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
paarabraham pooran dekhaaeaa |4|41|110|
Sant Singh Khalsawho has shown me the Perfect, Supreme Lord God. ||4||41||110||
Manmohan Singhwho has shown me the all Pervading Lofty Lord.
Manmohan Singh (Punjabi)ਜਿਸ ਨੇ ਮੈਨੂੰ ਸਰਬ-ਵਿਆਪਕ ਉੱਚਾ ਪ੍ਰਭੂ ਵਿਖਾ ਦਿੱਤਾ ਹੈ।
Fareedkot Teekaਜਿਸ ਨੇ ਹੇ ਪਾਰਬ੍ਰਹਮ! ਤੇਰੇ ਕੋ ਸਰਬ ਮੇਂ ਪੂਰਨ ਦਿਖਾਇਆ ਹੈ॥੪॥੪੧॥੧੧੦॥
Prof. Sahib Singhਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥
SikhNet (Spanish)que me mostró al Señor Supremo. (4-4-110)