ੴ

ਸਿੱਖਬਾਣੀ · SikhBani

ਮੀਤੁ ਕਰੈ ਸੋਈ ਹਮ ਮਾਨਾ ॥

meet karai soee ham maanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 187, 188 · 11 lines
Translations

ਗਉੜੀ ਮਹਲਾ ੫ ॥

gaurree mahalaa 5 | Ang 187

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਮੀਤੁ ਕਰੈ; ਸੋਈ ਹਮ ਮਾਨਾ ॥

meet karai; soee ham maanaa | Ang 187

Sant Singh KhalsaWhatever my Friend does, I accept.
Manmohan SinghWhatever my friend does, that I accept.
Manmohan Singh (Punjabi)ਜੋ ਕੁਛ ਮੇਰਾ ਮਿਤ੍ਰ ਕਰਦਾ ਹੈ, ਉਸ ਨੂੰ ਮੈਂ ਕਬੂਲ ਕਰਦਾ ਹਾਂ।
Fareedkot Teekaਹੇ ਮੀਤ! ਜੋ ਤੂੰ ਕਰੇਂ ਸੋ ਹਮਨੇ ਉਤਮ ਕਰ ਕੇ ਮਾਨਿਆ ਹੈ॥
Prof. Sahib Singh(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ,

ਪਦ ਅਰਥ ਹਮ = (ਭਾਵ,) ਮੈਂ। ਮਾਨਾ = ਮੰਨਦਾ ਹਾਂ, (ਸਿਰ-ਮੱਥੇ ਉਤੇ) ਮੰਨਦਾ ਹਾਂ।

SikhNet (Spanish)Todo lo que mi Amigo hace conduce a la Dicha;

ਮੀਤ ਕੇ ਕਰਤਬ; ਕੁਸਲ ਸਮਾਨਾ ॥੧॥

meet ke karatab; kusal samaanaa |1| Ang 187

Sant Singh KhalsaMy Friend's actions are pleasing to me. ||1||
Manmohan SinghMy Friend's doing are like pleasure unto me.
Manmohan Singh (Punjabi)ਮੇਰੇ ਮਿਤ੍ਰ ਦੇ ਕੰਮ ਮੈਨੂੰ ਖੁਸ਼ੀ ਦੇ ਤੁੱਲ ਹਨ।
Fareedkot Teekaਹੇ ਮੀਤ! ਆਪ ਕੇ ਕਰਤਬ ਕੋ ਸ੍ਰੇਸਟ ਮਾਨ ਕਰ ਮੇਰਾ ਮਨ ਸੁਖ ਮੇਂ ਸਮਾਨਾ ਹੈ॥੧॥
Prof. Sahib Singhਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ ॥੧॥

ਪਦ ਅਰਥ ਕੁਸਲ = ਸੁਖ। ਕੁਸਲ ਸਮਾਨਾ = ਸੁਖ ਵਰਗੇ, ਸੁਖ-ਰੂਪ ॥੧॥

SikhNet (Spanish)todo lo que mi Amigo hace a eso me someto. (1)

ਏਕਾ ਟੇਕ; ਮੇਰੈ ਮਨਿ ਚੀਤ ॥

ekaa ttek; merai man cheet | Ang 187

Sant Singh KhalsaWithin my conscious mind, the One Lord is my only Support.
Manmohan SinghWithin my mind and heart is the one roost.
Manmohan Singh (Punjabi)ਮੇਰੇ ਰਿਦੇ ਤੇ ਦਿਲ ਅੰਦਰ ਇਕੋਂ ਹੀ ਓਟ ਹੈ,
Fareedkot Teekaਹੇ ਮਹਾਰਾਜ! ਮੇਰੇ ਮਨ ਚਿਤ ਮੇਂ ਏਕ ਤੇਰਾ ਹੀ ਆਸਰਾ ਹੈ॥
Prof. Sahib Singh(ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ,

ਪਦ ਅਰਥ ਟੇਕ = ਆਸਰਾ। ਮਨਿ ਚੀਤਿ = ਮਨ-ਚਿੱਤ ਵਿਚ।

SikhNet (Spanish)Mi mente descansa su esperanza sólo en el Uno,

ਜਿਸੁ ਕਿਛੁ ਕਰਣਾ; ਸੁ ਹਮਰਾ ਮੀਤ ॥੧॥ ਰਹਾਉ ॥

jis kichh karanaa; su hamaraa meet |1| rahaau | Ang 187

Sant Singh KhalsaOne who does this is my Friend. ||1||Pause||
Manmohan SinghHe, who is to do something, is a Friend of mine. Pause.
Manmohan Singh (Punjabi)ਜਿਸ ਨੇ ਕੁਝ ਕਰਨਾ ਹੈ, ਉਹ ਮੇਰਾ ਮਿਤ੍ਰ ਹੈ। ਠਹਿਰਾਉ।
Fareedkot Teekaਜਿਸ ਤੈਨੇ ਕੁਛ ਭਗਤੋਂ ਊਪਰ (ਕਰਣਾ) ਦਯਾ ਕਰੀ ਹੈ, ਸੋ ਤੂੰ ਮੇਰਾ ਮਿਤ੍ਰ ਹੈਂ॥੧॥ ਰਹਾਉ ॥
Prof. Sahib Singhਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ॥੧॥ ਰਹਾਉ ॥

ਪਦ ਅਰਥ ਜਿਸੁ = ਜਿਸ (ਪਰਮਾਤਮਾ) ਦਾ। ਕਿਛੁ ਕਰਣਾ = ਇਹ ਸਭ ਕੁਝ ਬਣਾਇਆ ਹੋਇਆ, ਇਹ ਸਾਰੀ ਰਚਨਾ ॥੧॥ ਰਹਾਉ ॥

SikhNet (Spanish)sólo es mi amigo aquél que hace lo que Él desea. (1-Pausa)

ਮੀਤੁ ਹਮਾਰਾ ਵੇਪਰਵਾਹਾ ॥

meet hamaaraa veparavaahaa | Ang 187

Sant Singh KhalsaMy Friend is Carefree.
Manmohan SinghMy Intimate Friend is care-free.
Manmohan Singh (Punjabi)ਮੇਰਾ ਯਾਰ ਮੁਛੰਦਗੀ-ਰਹਿਤ ਹੈ।
Fareedkot Teekaਮੀਤ ਹਮਾਰਾ ਜੋ ਤੂੰ ਹੈ (ਵੇਪਰਵਾਹ) ਅਚਾਹ ਹੈਂ॥
Prof. Sahib Singh(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ),

ਪਦ ਅਰਥ ਵੇਪਰਵਾਹਾ = ਬੇ-ਮੁਥਾਜ।

SikhNet (Spanish)Mi Amigo está tranquilo,

ਗੁਰ ਕਿਰਪਾ ਤੇ; ਮੋਹਿ ਅਸਨਾਹਾ ॥੨॥

gur kirapaa te; mohi asanaahaa |2| Ang 187

Sant Singh KhalsaBy Guru's Grace, I give my love to Him. ||2||
Manmohan SinghBy Guru's grace I have came to bear Him love.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੇਰਾ ਪ੍ਰੇਮ ਤੇਰੇ ਮੇਂ ਹੂਆ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ) ॥੨॥

ਪਦ ਅਰਥ ਤੇ = ਤੋਂ, ਨਾਲ। ਮੋਹਿ = ਮੇਰਾ। ਅਸਨਾਹਾ = ਅਸਨੇਹ, ਪਿਆਰ ॥੨॥

SikhNet (Spanish)Él vino a ser mi Amor a través de la Gracia del Guru.(2)

ਮੀਤੁ ਹਮਾਰਾ ਅੰਤਰਜਾਮੀ ॥

meet hamaaraa antarajaamee | Ang 187

Sant Singh KhalsaMy Friend is the Inner-knower, the Searcher of hearts.
Manmohan SinghMy Friend is the Searcher of hearts.
Manmohan Singh (Punjabi)ਮੇਰਾ ਦੋਸਤ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਔਰ ਤੂੰ ਹਮਾਰਾ ਮੀਤ ਅੰਤਰਜਾਮੀ ਹੈਂ॥
Prof. Sahib Singhਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)Mi Amigo es el Íntimo Conocedor de todo,

ਸਮਰਥ ਪੁਰਖੁ; ਪਾਰਬ੍ਰਹਮੁ ਸੁਆਮੀ ॥੩॥

samarath purakh; paarabraham suaamee |3| Ang 187

Sant Singh KhalsaHe is the All-powerful Being, the Supreme Lord and Master. ||3||
Manmohan SinghMy Master is the Omnipresent Person and the Supreme Lord.
Manmohan Singh (Punjabi)ਮਾਲਕ ਸਰਬ-ਸ਼ਕਤੀਵਾਨ ਪੁਰਸ਼ ਅਤੇ ਸ਼ਰੋਮਣੀ ਸਾਹਿਬ ਹੈ।
Fareedkot Teekaਹੇ ਸਮਰਥ! ਹੇ ਪੁਰਖ! ਹੇ ਪਾਰਬ੍ਰਹਮ! ਹੇ ਸੁਆਮੀ! ਹਮਰੇ ਸੰਕਲਪਾਂ ਕੋ ਜਾਨਤਾ ਹੈ॥੩॥
Prof. Sahib Singhਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ ॥੩॥

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ ॥੩॥

SikhNet (Spanish)el Ser Todopoderoso, el Señor Supremo, el Maestro. (3)

ਹਮ ਦਾਸੇ; ਤੁਮ ਠਾਕੁਰ ਮੇਰੇ ॥

ham daase; tum tthaakur mere | Ang 187

Sant Singh KhalsaI am Your servant; You are my Lord and Master.
Manmohan SinghI am Thine serf and Thou art my Lord.
Manmohan Singh (Punjabi)ਮੈਂ ਤੇਰਾ ਗੁਮਾਸ਼ਤਾ ਹਾਂ ਤੇ ਤੂੰ ਮੇਰਾ ਸਿਰ ਦਾ ਸਾਈਂ ਹੈਂ।
Fareedkot Teekaਹਮ ਆਪ ਕੇ ਦਾਸ ਹੈਂ ਤੁਮ ਮੇਰੇ ਠਾਕਰ ਹੋ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।

ਪਦ ਅਰਥ ਦਾਸੇ = ਸੇਵਕ। ਠਾਕੁਰ = ਮਾਲਕ।

SikhNet (Spanish)Soy Tu Sirviente y Tú mi Señor y Maestro.

ਮਾਨੁ ਮਹਤੁ; ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥

maan mehat; naanak prabh tere |4|40|109| Ang 188

Sant Singh KhalsaNanak: my honor and glory are Yours, God. ||4||40||109||
Manmohan SinghMy honour and glory are all Thine-given, O Lord.
Manmohan Singh (Punjabi)ਮੇਰੀ ਇੱਜ਼ਤ ਤੇ ਪ੍ਰਭਤਾ ਤੇਰੀਆਂ-ਦਿੱਤੀਆਂ ਹੋਈਆਂ ਹਨ, ਹੇ ਸਾਹਿਬ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮਾਨ ਮਹਤ ਹਮਾਰਾ ਤੇਰੇ ਕਰ ਕੇ ਹੈ॥੪॥੪੦॥੧੦੯॥
Prof. Sahib Singhਹੇ ਨਾਨਕ! (ਆਖ-) ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ॥੪॥੪੦॥੧੦੯॥

ਪਦ ਅਰਥ ਮਹਤੁ = ਮਹੱਤ, ਮਹੱਤਤਾ, ਵਡਿਆਈ। ਤੇਰੇ = ਤੇਰੇ (ਸੇਵਕ ਬਣਿਆਂ) ॥੪॥

SikhNet (Spanish)Dice Nanak, mi Honor y Gloria son todos Tuyos, oh Señor.(4-40-109)
Answers quote the Granth verbatim with Ang citations. AI commentary is not Gurbani and not a religious ruling.