ੴ

ਸਿੱਖਬਾਣੀ · SikhBani

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥

maas maas kar moorakh jhagarre giaan dhiaan nahee jaanai
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1289, 1290 · 27 lines
Translations

ਮਃ ੧ ॥

mahalaa 1 | Ang 1289

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਮਾਸੁ ਮਾਸੁ ਕਰਿ ਮੂਰਖੁ ਝਗੜੇ; ਗਿਆਨੁ ਧਿਆਨੁ ਨਹੀ ਜਾਣੈ ॥

maas maas kar moorakh jhagarre; giaan dhiaan nahee jaanai | Ang 1289

Sant Singh KhalsaThe fools argue about flesh and meat, but they know nothing about meditation and spiritual wisdom.
Manmohan SinghThe fools quarrel over flesh, flesh and know not God's gnosis and meditation.
Manmohan Singh (Punjabi)ਬੇਵਕੂਫ ਮਾਸ, ਮਾਸ ਬਾਰੇ ਬਖੇੜਾ ਕਰਦੇ ਹਨ ਅਤੇ ਸੁਆਮੀ ਦੀ ਗਿਆਤ ਤੇ ਸਿਮਰਨ ਨੂੰ ਨਹੀਂ ਜਾਣਦੇ।
Fareedkot Teekaਮਾਸ ਮਾਸ ਕਰ ਕੇ ਮੂਰਖ ਝਗੜਤਾ ਹੈ, ਗ੍ਯਾਨ ਪ੍ਰਾਪਤਿ ਨਹੀਂ ਅਰ ਧ੍ਯਾਨ ਕਰਨਾ ਜਾਣਤਾ ਨਹੀਂ ਹੈ॥
Prof. Sahib Singh(ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤ ਹੈ,

ਪਦ ਅਰਥ ਝਗੜੇ = ਚਰਚਾ ਕਰਦਾ ਹੈ। ਗਿਆਨੁ = ਉੱਚੀ ਸਮਝ, ਆਤਮਕ ਜੀਵਨ ਦੀ ਸੂਝ। ਧਿਆਨੁ = ਉੱਚੀ ਸੁਰਤ।

SikhNet (Spanish)Los tontos argumentan sobre lo que es carne y lo que no es, pero en realidad no entienden nada de Meditación o Sabiduría Espiritual.

ਕਉਣੁ ਮਾਸੁ. ਕਉਣੁ ਸਾਗੁ ਕਹਾਵੈ; ਕਿਸੁ ਮਹਿ ਪਾਪ ਸਮਾਣੇ ॥

kaun maas. kaun saag kahaavai; kis meh paap samaane | Ang 1289

Sant Singh KhalsaWhat is called meat, and what is called green vegetables? What leads to sin?
Manmohan SinghThey know not what is called flesh and what the green, or in what does sin consist.
Manmohan Singh (Punjabi)ਉਨ੍ਹਾਂ ਨੂੰ ਪਤਾ ਨਹੀਂ ਕਿਸ ਨੂੰ ਮਾਸ ਆਖਦੇ ਹਨ ਅਤੇ ਕਿਸ ਨੂੰ ਸਾਗਪਾਤ, ਜਾਂ ਕਾਹਦੇ ਵਿੱਚ ਗੁਨਾਹ ਹੈ।
Fareedkot Teekaਕੌਣ ਮਾਸੁ ਹੈ ਔਰ ਕੌਣ ਸਾਗ ਕਹਾਵਤਾ ਹੈ ਔਰ ਪਾਪ ਕਿਸ ਮੇਂ ਸਮਾਵੇ ਹੈਂ; ਵਾ ਦੂਜਾ ਭਾਵ ਜੋ ਅਪਨੇ ਵਰਨ ਆਸ੍ਰਮ ਕੇ ਅਨੁਸਾਰ ਜੋਗ ਹੈ, ਸੋ ਸਾਗੁ ਹੈ, ਜੋ ਅਯੋਗ ਹੈ, ਸੋ ਮਾਸ ਹੈ, ਉਸ ਮੇਂ ਪਾਪ ਮਿਲੇ ਹੂਏ ਹੈਂ॥
Prof. Sahib Singh(ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ।
SikhNet (Spanish)¿Qué es carne, qué vegetal, qué te conduce al error? Era el hábito de los dioses matar al rinoceronte

ਗੈਂਡਾ ਮਾਰਿ. ਹੋਮ ਜਗ ਕੀਏ; ਦੇਵਤਿਆ ਕੀ ਬਾਣੇ ॥

gainddaa maar. hom jag kee; devatiaa kee baane | Ang 1289

Sant Singh KhalsaIt was the habit of the gods to kill the rhinoceros, and make a feast of the burnt offering.
Manmohan SinghIt was the habit of the gods to kill rhinoceros and perform sacred feasts after burnt offerings.
Manmohan Singh (Punjabi)ਦੇਵਾਂ ਦੀ ਇਹ ਆਦਤ ਸੀ ਕਿ ਉਹ ਗੈਡੇ ਨੂੰ ਮਾਰਦੇ ਸਨ ਅਤੇ ਹਵਨ ਕਰਨ ਮਗਰੋ ਪਵਿੱਤ੍ਰ ਸਦਾ-ਵਰਤ ਲਾਉਂਦੇ ਸਨ।
Fareedkot Teekaਗੈਂਡਾ ਮਾਰ ਕੇ ਹੋਮ ਜਗ ਕੀਏ ਹੈਂ, (ਦੇਵਤਿਆਂ ਕੀ ਬਾਣੇ) ਦੇਵਤਾਓਂ ਕੇ ਮੰਤ੍ਰ ਪੜਤੇ ਹੈਂ॥
Prof. Sahib Singh(ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ।

ਪਦ ਅਰਥ ਬਾਣੇ = ਬਾਣ ਅਨੁਸਾਰ, ਆਦਤ ਅਨੁਸਾਰ। ਮਾਰਿ = ਮਾਰ ਕੇ।

SikhNet (Spanish)y hacer un festejo para ofrecerlo después de haberlo cocinado.

ਮਾਸੁ ਛੋਡਿ. ਬੈਸਿ ਨਕੁ ਪਕੜਹਿ; ਰਾਤੀ ਮਾਣਸ ਖਾਣੇ ॥

maas chhodd. bais nak pakarreh; raatee maanas khaane | Ang 1289

Sant Singh KhalsaThose who renounce meat, and hold their noses when sitting near it, devour men at night.
Manmohan SinghThey, who abandon meat and hold their nose when sitting near it, devour men at night.
Manmohan Singh (Punjabi)ਜੋ ਮਾਸ ਨੂੰ ਤਿਆਗਦੇ ਹਨ ਤੇ ਜਦ ਇਸ ਦੇ ਨੇੜੇ ਬਹਿਣਾ ਪਵੇ ਤਾਂ ਆਪਣੇ ਨੱਕ ਨੂੰ ਫੜ ਲੈਂਦੇ ਹਨ। ਉਹ ਰਾਤ ਨੂੰ ਮਨੁੱਖਾਂ ਨੂੰ ਹੀ ਨਿਗਲ ਜਾਂਦੇ ਹਨ।
Fareedkot Teekaਮਾਸ ਕੋ ਛੋਡ ਕੇ ਬੈਠ ਕਰ ਕੇ ਤਰਪਣ ਕਰਤੇ ਹੂਏ ਵਾ ਗਾਇਤ੍ਰੀ ਪਾਠ ਸਮੇਂ ਨਾਕ ਕੋ ਪਕੜਤੇ ਹੈਂ ਔਰ ਰਾਤ੍ਰਿ ਕੇ ਮਾਨੁਖੋਂ ਕੋ ਖਾਵਤੇ ਹੈਂ ਅਰਥਾਤ ਵਿਸ਼੍ਯੋਂ ਕੋ ਭੋਗਤੇ ਹੈਂ॥
Prof. Sahib Singhਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ);

ਪਦ ਅਰਥ ਛੋਡਿ = ਛੱਡ ਕੇ। ਬੈਸਿ = ਬੈਠ ਕੇ। ਨਕੁ ਪਕੜਹਿ = ਨੱਕ ਬੰਦ ਕਰ ਲੈਂਦੇ ਹਨ। ਰਾਤੀ = ਰਾਤ ਨੂੰ, ਲੁਕ ਕੇ। ਮਾਣਸ ਖਾਣੇ = ਲੋਕਾਂ ਦਾ ਲਹੂ ਪੀਣ ਦੀਆਂ ਸੋਚਾਂ ਸੋਚਦੇ ਹਨ।

SikhNet (Spanish)Quiénes renunciaron a la carne y contuvieron sus narices cuando se sentaron cerca,

ਫੜੁ ਕਰਿ ਲੋਕਾਂ ਨੋ ਦਿਖਲਾਵਹਿ; ਗਿਆਨੁ ਧਿਆਨੁ. ਨਹੀ ਸੂਝੈ ॥

farr kar lokaan no dikhalaaveh; giaan dhiaan. nahee soojhai | Ang 1289

Sant Singh KhalsaThey practice hypocrisy, and make a show before other people, but they do not understand anything about meditation or spiritual wisdom.
Manmohan SinghThey practice hypocrisy and make a show of it to men but they know not God's gnosis and meditation.
Manmohan Singh (Punjabi)ਉਹ ਪਖੰਡ ਕਰਦੇ ਹਨ ਅਤੇ ਬੰਦਿਆਂ ਮੂਹਰੇ ਇਸ ਦਾ ਮੁਜਾਹਰਾ ਕਰਦੇ ਹਨ, ਪ੍ਰਤੂੰ ਉਹ ਹਰੀ ਦੀ ਗਿਆਤ ਤੇ ਬੰਦਗੀ ਨੂੰ ਨਹੀਂ ਜਾਣਦੇ।
Fareedkot Teeka(ਫੜੁ) ਦੰਭ ਕਰ ਵਾ ਨਾਕ ਪਕੜ ਕਰ ਲੋਕੋਂ ਕੋ ਦਿਖਲਾਵਤੇ ਹੈਂ ਗ੍ਯਾਨ ਧ੍ਯਾਨ ਕੁਛ ਸੂਝਤਾ ਨਹੀਂ ਹੈ॥
Prof. Sahib Singh(ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤ ਹੈ।

ਪਦ ਅਰਥ ਫੜੁ = ਪਖੰਡ। ਸੂਝੈ = ਸੁੱਝਦਾ (ਇਹਨਾਂ ਨੂੰ)।

SikhNet (Spanish)en las noches devoraban a los hombres, vivían en la hipocresía y realizaban todo un teatro ante la gente,

ਨਾਨਕ. ਅੰਧੇ ਸਿਉ ਕਿਆ ਕਹੀਐ; ਕਹੈ. ਨ ਕਹਿਆ ਬੂਝੈ ॥

naanak. andhe siau kiaa kaheeai; kahai. na kahiaa boojhai | Ang 1289

Sant Singh KhalsaO Nanak, what can be said to the blind people? They cannot answer, or even understand what is said.
Manmohan SinghNanak what can be said to the blind man? He can reply not and nor understands he what is said to him.
Manmohan Singh (Punjabi)ਨਾਨਕ ਅੰਨ੍ਹੇ ਇਨਸਾਨ ਨੂੰ ਕੀ ਆਖਿਆ ਜਾ ਸਕਦਾ ਹੈ? ਉਹ ਉਤਰ ਨਹੀਂ ਦੇ ਸਕਦਾ ਅਤੇ ਨਾਂ ਹੀ ਉਹ ਆਖੇ ਹੋਏ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬੁਧੀ ਕੇ ਅੰਧੋ ਕੋ ਕ੍ਯਾ ਕਹੀਐ, ਜੇ ਕਹੈ ਤੋ ਕਿਆ ਹੂਆ ਬੂਝਤੇ ਨਹੀਂ ਹੈ॥☬ਜੇ ਕਹੇ ਅੰਧਾ ਕਿਸ ਕੋ ਕਹਤੇ ਹੈਂ? ਤਿਸ ਕਾ ਉੱਤ੍ਰ:
Prof. Sahib Singhਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।

ਪਦ ਅਰਥ ਕਿਆ ਕਹੀਐ = ਸਮਝਣ ਦਾ ਕੋਈ ਲਾਭ ਨਹੀਂ। ਕਹੈ = (ਜੇ ਕੋਈ) ਆਖੇ, ਜੇ ਕੋਈ ਸਮਝਾਏ।

SikhNet (Spanish)pero seguían sin entender nada acerca de la Meditación y la Sabiduría Espiritual.

ਅੰਧਾ ਸੋਇ. ਜਿ ਅੰਧੁ ਕਮਾਵੈ; ਤਿਸੁ ਰਿਦੈ. ਸਿ ਲੋਚਨ ਨਾਹੀ ॥

andhaa soe. ji andh kamaavai; tis ridai. si lochan naahee | Ang 1289

Sant Singh KhalsaThey alone are blind, who act blindly. They have no eyes in their hearts.
Manmohan SinghHe alone is blind, who does blind deeds. He has no mental eyes.
Manmohan Singh (Punjabi)ਕੇਵਲ ਉਹ ਹੀ ਅੰਨ੍ਹਾਂ ਹੈ, ਜੋ ਅੰਨ੍ਹੇ ਕੰਮ ਕਰਦਾ ਹੈ। ਉਸ ਦੀਆਂ ਆਤਮਕ ਅੱਖਾਂ ਨਹੀਂ।
Fareedkot Teekaਅੰਧਾ ਵਹੁ ਪੁਰਸ਼ ਹੈ, ਜੋ ਅੰਧੇ ਕਰਮੋਂ ਕੋ ਕਮਾਵਤਾ ਹੈ ਔਰ ਤਿਸ ਕੇ ਰਿਦੇ ਮੇਂ (ਸਿ) ਓਹ ਜੋ ਸਾਸਤ੍ਰ ਮੇਂ ਕਹੇ ਹੈਂ ਅਰਥਾਤ ਗਿਆਨ ਵੈਰਾਗ ਰੂਪੀ ਨੇਤ੍ਰ ਨਹੀਂ ਹੈ॥
Prof. Sahib Singh(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ),

ਪਦ ਅਰਥ ਸਿ ਲੋਚਨ = ਉਹ ਅੱਖਾਂ।

SikhNet (Spanish)Oh, dice Nanak, ¿qué se les puede decir a esos ciegos?

ਮਾਤ ਪਿਤਾ ਕੀ ਰਕਤੁ ਨਿਪੰਨੇ; ਮਛੀ ਮਾਸੁ. ਨ ਖਾਂਹੀ ॥

maat pitaa kee rakat nipane; machhee maas. na khaanhee | Ang 1289

Sant Singh KhalsaThey are produced from the blood of their mothers and fathers, but they do not eat fish or meat.
Manmohan SinghThey are produced from the blood of their mother and father, yet they eat not fish and flesh.
Manmohan Singh (Punjabi)ਉਹ ਆਪਣੀ ਮਾਂ ਅਤੇ ਪਿਉ ਦੇ ਲਹੂ ਤੋਂ ਪੈਦਾ ਹੋਏ ਹਨ, ਫਿਰ ਭੀ ਉਹ ਮੀਨ ਅਤੇ ਮਾਸ ਨੂੰ ਨਹੀਂ ਖਾਂਦੇ।
Fareedkot Teekaਮਾਤਾ ਪਿਤਾ ਕੇ ਰਕਤ ਬੀਰਜ ਜੇ ਉਤਪੰਨ ਹੂਏ ਹੈਂ ਔਰ ਮਛੀ ਆਦਿ ਕੇ ਮਾਸ ਕੋ ਨਹੀਂ ਖਾਤੇ ਹੈਂ॥
Prof. Sahib Singh(ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)।

ਪਦ ਅਰਥ ਰਕਤੁ = ਰੱਤ, ਲਹੂ। ਨਿਪੰਨੇ = ਪੈਦਾ ਹੋਏ।

SikhNet (Spanish)Ellos no podrían responder ni entender lo dicho. Los ciegos actúan ciegamente porque no tienen ojos en su corazón.

ਇਸਤ੍ਰੀ ਪੁਰਖੈ, ਜਾਂ ਨਿਸਿ ਮੇਲਾ; ਓਥੈ ਮੰਧੁ ਕਮਾਹੀ ॥

eisatree purakhai, jaan nis melaa; othai mandh kamaahee | Ang 1290

Sant Singh KhalsaBut when men and women meet in the night, they come together in the flesh.
Manmohan SinghWhen man and woman meet at night, there they co-habit with flesh.
Manmohan Singh (Punjabi)ਜਦ ਰਾਤ ਨੂੰ ਨਰ ਅਤੇ ਨਾਰੀ ਮਿਲਦੇ ਹਨ ਉਥੇ ਉਹ ਮਾਸ ਨਾਲ ਭੀ ਭੋਗ ਕਰਦੇ ਹਨ।
Fareedkot Teekaਜਬ ਰਾਤ੍ਰਿ ਕੋ ਇਸਤ੍ਰੀ ਪੁਰਸ਼ ਕਾ ਮੇਲਾਪ ਹੋਤਾ ਹੈ ਤਬ ਊਹਾਂ (ਮੰਧੁ) ਮਾਸ ਹੀ ਕਮਾਵਤੇ ਹੈਂ ਵਾ ਮੰਦਕਰਮ ਕਮਾਵਤੇ ਹੈਂ॥
Prof. Sahib Singh(ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ।

ਪਦ ਅਰਥ ਨਿਸਿ = ਰਾਤ ਵੇਲੇ। ਮੰਧੁ = ਮੰਦ।

SikhNet (Spanish)Son producto de sus padres, pero eso sí, no comen pescado ni carne.

ਮਾਸਹੁ ਨਿੰਮੇ ਮਾਸਹੁ ਜੰਮੇ; ਹਮ ਮਾਸੈ ਕੇ ਭਾਂਡੇ ॥

maasahu ninme maasahu jame; ham maasai ke bhaandde | Ang 1290

Sant Singh KhalsaIn the flesh we are conceived, and in the flesh we are born; we are vessels of flesh.
Manmohan SinghFrom flesh we are conceived, from flesh we are born and we are the vessels of flesh.
Manmohan Singh (Punjabi)ਮਾਸ ਤੋਂ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ।
Fareedkot Teekaਮਾਸ ਸੇ ਹੀ ਨਿੰਮੇ ਹੈਂ ਔਰ ਮਾਸ ਸੇ ਜਨਮੇ ਹੈਂ, ਸੋ (ਹਮ) ਸਭੀ ਜੋ (ਭਾਂਡੇ) ਸਰੀਰ ਹੈਂ ਮਾਸ ਕੇ ਹੀ ਹੈਂ॥
Prof. Sahib Singhਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
SikhNet (Spanish)Sin embargo, cuando los hombres y mujeres se encuentran de noche, se juntan en la carne.

ਗਿਆਨੁ ਧਿਆਨੁ ਕਛੁ ਸੂਝੈ ਨਾਹੀ; ਚਤੁਰੁ ਕਹਾਵੈ ਪਾਂਡੇ ॥

giaan dhiaan kachh soojhai naahee; chatur kahaavai paandde | Ang 1290

Sant Singh KhalsaYou know nothing of spiritual wisdom and meditation, even though you call yourself clever, O religious scholar.
Manmohan SinghO Pandit, Thou know not divine knowledge and Lord's meditation and still thou call thyself wise.
Manmohan Singh (Punjabi)ਹੇ ਪੰਡਤ! ਤੈਨੂੰ ਬ੍ਰਹਮਵੀਚਾਰ ਤੇ ਸਾਈਂ ਦੇ ਸਿਮਰਨ ਦਾ ਕੁਝ ਪਤਾ ਨਹੀਂ, ਫਿਰ ਭੀ ਤੂੰ ਆਪਣੇ ਆਪ ਨੂੰ ਸਿਆਣਾ ਸਦਵਾਉਂਦਾ ਹੈ।
Fareedkot Teekaਹੇ ਪਾਂਡੇ! ਤੁਮ ਕੋ ਗਿਆਨ ਧਿਆਨ ਤੋ ਕੁਛ ਸੂਝਤਾ ਨਹੀਂ ਹੈ ਔਰ ਚਤੁਰ ਕਹਾਵਤੇ ਹੋ॥
Prof. Sahib Singh(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।
SikhNet (Spanish)En la carne somos concebidos, de la carne nacemos y somos vasijas de carne.

ਬਾਹਰ ਕਾ ਮਾਸੁ. ਮੰਦਾ ਸੁਆਮੀ; ਘਰ ਕਾ ਮਾਸੁ ਚੰਗੇਰਾ ॥

baahar kaa maas. mandaa suaamee; ghar kaa maas changeraa | Ang 1290

Sant Singh KhalsaO master, you believe that flesh on the outside is bad, but the flesh of those in your own home is good.
Manmohan SinghO Lord, thou deem the flesh of without bad and the flesh of thy home good.
Manmohan Singh (Punjabi)ਹੇ ਸਾਈਂ! ਤੂੰ ਬਾਹਰਲੇ ਮਾਸ ਨੂੰ ਬੁਰਾ ਜਾਣਦਾ ਹੈ ਅਤੇ ਆਪਣੇ ਗ੍ਰਹਿ ਦੇ ਮਾਸ ਨੂੰ ਚੰਗਾ।
Fareedkot Teekaਹੇ ਸ੍ਵਾਮੀ! ਬਾਹਰ ਕਾ ਮਾਸ ਤੋ ਮੰਦਾ ਹੈ ਔਰ ਘਰ ਕਾ ਮਾਸ ਤੁਮ ਨੇ ਚੰਗੇਰਾ ਸਮਝਾ ਹੈ, ਭਾਵ ਯਹਿ ਅਪਨੀ ਇਸਤ੍ਰੀ ਆਦਿਕ ਰੂਪ ਮਾਸ ਕੋ ਚੰਗਾ ਜਾਣਿਆ ਹੈ॥
Prof. Sahib Singh(ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ?

ਪਦ ਅਰਥ ਬਾਹਰ ਕਾ ਮਾਸੁ = ਬਾਹਰੋਂ ਲਿਆਂਦਾ ਹੋਇਆ ਮਾਸ। ਸੁਆਮੀ = ਹੇ ਸੁਆਮੀ! ਹੇ ਪੰਡਿਤ!

SikhNet (Spanish)Oh, escolar religioso, en realidad no sabes nada de la Sabiduría Espiritual y la Meditación aunque astuto te creas.

ਜੀਅ ਜੰਤ ਸਭਿ ਮਾਸਹੁ ਹੋਏ; ਜੀਇ ਲਇਆ ਵਾਸੇਰਾ ॥

jeea jant sabh maasahu hoe; jee leaa vaaseraa | Ang 1290

Sant Singh KhalsaAll beings and creatures are flesh; the soul has taken up its home in the flesh.
Manmohan SinghAll creatures have sprung from flesh and the soul has taken its abode in flesh.
Manmohan Singh (Punjabi)ਸਾਰੇ ਜੀਵ ਜੰਤੂ ਮਾਸ ਤੋਂ ਉਤਪੰਨ ਹੋਏ ਹਨ ਅਤੇ ਆਤਮਾ ਨੇ ਭੀ ਮਾਸ ਵਿੱਚ ਹੀ ਵਸੇਬਾ ਇਖਤਿਆਰ ਕੀਤਾ ਹੈ।
Fareedkot Teekaਛੋਟੇ ਬਡੇ ਜੀਵ ਸਭ ਮਾਸ ਸੇ ਹੂਏ ਹੈਂ ਔਰ ਜੀਵ ਨੇ ਮਾਸ ਕੇ ਸਰੀਰ ਮੇਂ ਬਸੇਰਾ ਲੀਆ ਹੈ॥
Prof. Sahib Singh(ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ;

ਪਦ ਅਰਥ ਜੀਇ = ਜੀਵ ਨੇ। ਸਭਿ = ਸਾਰੇ। ਲਇਆ ਵਾਸੇਰਾ = ਡੇਰਾ ਲਾਇਆ ਹੋਇਆ ਹੈ।

SikhNet (Spanish)Oh, maestro tú crees que la carne de afuera es mala y la de tu propio hogar es buena.

ਅਭਖੁ ਭਖਹਿ. ਭਖੁ ਤਜਿ ਛੋਡਹਿ; ਅੰਧੁ ਗੁਰੂ. ਜਿਨ ਕੇਰਾ ॥

abhakh bhakheh. bhakh taj chhoddeh; andh guroo. jin keraa | Ang 1290

Sant Singh KhalsaThey eat the uneatable; they reject and abandon what they could eat. They have a teacher who is blind.
Manmohan SinghThey, whose teacher is blind, eat what is uneatable and abandon and reject what is eatable.
Manmohan Singh (Punjabi)ਜਿਨ੍ਹਾਂ ਦਾ ਉਸਤਾਦ ਅੰਨ੍ਹਾਂ ਹੈ, ਉਹ ਨਾਂ ਖਾਣ-ਯੋਗ ਨੂੰ ਖਾਂਦੇ ਹਨ ਅਤੇ ਖਾਣ-ਯੋਗ ਨੂੰ ਤਿਆਗ ਤੇ ਛਡ ਦੇਦੇ ਹਨ।
Fareedkot Teeka(ਅਭਖੁ) ਅਯੋਗ ਕੋ ਖਾਤੇ ਹੈਂ ਔਰ (ਭਖੁ) ਖਾਣੇ ਵਾਲੇ ਕੋ ਤ੍ਯਾਗ ਛੋਡਤੇ ਹੈਂ, ਜਿਨ ਕਾ ਗੁਰੂ (ਅੰਧੁ) ਅਗ੍ਯਾਨੀ ਹੈ॥
Prof. Sahib Singhਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ।)

ਪਦ ਅਰਥ ਅਭਖੁ = ਨਾਹ ਖਾਣ ਵਾਲੀ ਸ਼ੈ। ਕੇਰਾ = ਦਾ। ਭਖੁ = ਖਾਣ-ਯੋਗ ਚੀਜ਼।

SikhNet (Spanish)Todos los seres y las criaturas son de carne, el Alma ha tomado un hogar de carne.

ਮਾਸਹੁ ਨਿੰਮੇ ਮਾਸਹੁ ਜੰਮੇ; ਹਮ ਮਾਸੈ ਕੇ ਭਾਂਡੇ ॥

maasahu ninme maasahu jame; ham maasai ke bhaandde | Ang 1290

Sant Singh KhalsaIn the flesh we are conceived, and in the flesh we are born; we are vessels of flesh.
Manmohan SinghIn flesh we are conceived, from flesh we are born and we are the vessel of flesh.
Manmohan Singh (Punjabi)ਮਾਸ ਅੰਦਰ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ।
Fareedkot Teekaਮਾਸ ਸੇ ਹੀ ਉਦਰ ਮੇਂ (ਨਿੰਮੇ) ਪ੍ਰਾਪਤਿ ਹੂਏ ਹੈਂ ਔਰ ਮਾਸ ਸੇ ਹੀ ਜਨਮੇ ਹੈ, (ਹਮ) ਤਮਾਮ ਵਾ ਅਸਮਾਦਿਕ (ਭਾਂਡੇ) ਸਰੀਰ ਮਾਸ ਕੇ ਹੀ ਬਣੇ ਹੂਏ ਹੈਂ॥
Prof. Sahib Singhਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
SikhNet (Spanish)Ellos se comen lo incomible, lo que podrían haber comido lo rechazan y abandonan. En realidad tienen un maestro ciego.

ਗਿਆਨੁ ਧਿਆਨੁ ਕਛੁ ਸੂਝੈ ਨਾਹੀ; ਚਤੁਰੁ ਕਹਾਵੈ ਪਾਂਡੇ ॥

giaan dhiaan kachh soojhai naahee; chatur kahaavai paandde | Ang 1290

Sant Singh KhalsaYou know nothing of spiritual wisdom and meditation, even though you call yourself clever, O religious scholar.
Manmohan SinghO Brahman, thou know not Divine knowledge and the Lord's mediation and yet thou call thyself clever.
Manmohan Singh (Punjabi)ਹੇ ਬ੍ਰਾਹਮਣ! ਤੂੰ ਬ੍ਰਹਮ-ਬੀਚਾਰ ਅਤੇ ਸਾਈਂ ਦੇ ਸਿਮਰਨ ਨੂੰ ਨਹੀਂ ਜਾਣਦਾ ਅਤੇ ਤਾਂ ਭੀ ਤੂੰ ਆਪਣੇ ਆਪ ਨੂੰ ਹੁਸ਼ਿਆਰ ਅਖਵਾਉਂਦਾ ਹੈ।
Fareedkot Teekaਹੇ ਪਾਂਡੇ! ਗਿਆਨ ਧਿਆਨ ਤੁਮ ਕੋ ਕੁਛ ਸੂਝਤਾ ਨਹੀਂ ਹੈ ਔਰ ਚਤਰ ਕਹਾਵਤੇ ਹੋ॥
Prof. Sahib Singh(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।

ਪਦ ਅਰਥ ਚਤੁਰੁ = ਸਿਆਣਾ।

SikhNet (Spanish)En la carne somos concebidos y de la carne nacemos, somos vasijas de carne.

ਮਾਸੁ ਪੁਰਾਣੀ ਮਾਸੁ ਕਤੇਬੀਂ; ਚਹੁ ਜੁਗਿ ਮਾਸੁ ਕਮਾਣਾ ॥

maas puraanee maas katebanee; chahu jug maas kamaanaa | Ang 1290

Sant Singh KhalsaMeat is allowed in the Puraanas, meat is allowed in the Bible and the Koran. Throughout the four ages, meat has been used.
Manmohan SinghFlesh is allowed in the Puranas, flesh is allowed in the Muslim religious books and flesh has been used in the four ages.
Manmohan Singh (Punjabi)ਪੁਰਾਣਾ ਵਿੱਚ ਮਾਸ ਖਾਣ ਦੀ ਆਗਿਆ ਹੈ, ਮੁਸਲਮਾਨੀ ਮਜਹਬੀ ਕਿਤਾਬਾ ਵਿੱਚ ਮਾਸ ਖਾਣ ਦੀ ਆਗਿਆ ਹੈ ਅਤੇ ਚਾਰਾ ਹੀ ਯੁਗਾਂ ਅੰਦਰ ਮਾਸ ਵਰਤਿਆਂ ਜਾਂਦਾ ਰਿਹਾ ਹੈ।
Fareedkot Teekaਪੁਰਾਣੋਂ ਔ ਕਿਤਾਬੋਂ ਮੇਂ ਮਾਸ ਲਿਖਾ ਹੈ, ਚਾਰੋਂ ਜੁਗੋਂ ਮੇਂ ਮਾਸ ਸਮਾਯਾ ਹੈ॥
Prof. Sahib Singhਪੁਰਾਣਾਂ ਵਿਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ।

ਪਦ ਅਰਥ ਕਤੇਬੀ = ਮੁਸਲਮਾਨਾਂ ਦੀਆਂ ਮਜ਼ਹਬੀ ਕਿਤਾਬਾਂ ਵਿਚ। ਕਮਾਣਾ = ਵਰਤਿਆ ਜਾਂਦਾ ਹੈ।

SikhNet (Spanish)Oh, escolar religioso, en realidad no sabes nada de la Sabiduría Espiritual y la Meditación aunque astuto te creas.

ਜਜਿ ਕਾਜਿ ਵੀਆਹਿ ਸੁਹਾਵੈ; ਓਥੈ ਮਾਸੁ ਸਮਾਣਾ ॥

jaj kaaj veeaeh suhaavai; othai maas samaanaa | Ang 1290

Sant Singh KhalsaIt is featured in sacred feasts and marriage festivities; meat is used in them.
Manmohan SinghFlesh adorns sacred feasts and marriage functions, with them flesh is associated.
Manmohan Singh (Punjabi)ਯਗਾ ਅਤੇ ਵਿਆਹਾਂ ਦੇ ਸਮਾਗਮ ਨੂੰ ਮਾਸ ਸ਼ਸ਼ੋਭਤ ਕਰਦਾ ਹੈ, ਵੁਨ੍ਹਾਂ ਨਾਲ ਇਸ ਸਦਾ ਸਬੰਧ ਹੈ।
Fareedkot Teekaਦੇਵੀ ਆਦ ਕੀ (ਜਜਿ) ਪੂਜਾ ਅਰ ਬਿਵਾਹਕਾਰ ਸੋਭਨੀਕ ਹੋਤੇ ਹੈ, ਵਹਾਂ ਮਾਸ ਹੀ ਸਮਾਯਾ ਹੂਆ ਹੈ॥
Prof. Sahib Singhਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ।

ਪਦ ਅਰਥ ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਸੁਹਾਵੈ = ਸੋਭਦਾ ਹੈ, ਚੰਗਾ ਮੰਨਿਆ ਜਾਂਦਾ ਹੈ।

SikhNet (Spanish)La carne es permitida en los Puranas, en la Biblia y el Corán. La carne ha sido usada en las cuatro épocas.

ਇਸਤ੍ਰੀ ਪੁਰਖ ਨਿਪਜਹਿ ਮਾਸਹੁ; ਪਾਤਿਸਾਹ ਸੁਲਤਾਨਾਂ ॥

eisatree purakh nipajeh maasahu; paatisaah sulataanaan | Ang 1290

Sant Singh KhalsaWomen, men, kings and emperors originate from meat.
Manmohan SinghWomen, men, kings and emperors spring from flesh.
Manmohan Singh (Punjabi)ਨਾਰੀ ਨੂਰ, ਰਾਜੇ ਤੇ ਮਹਾਰਾਜੇ ਮਾਸ ਤੋਂ ਉਤਪੰਨ ਹੁੰਦੇ ਹਨ।
Fareedkot Teekaਇਸਤ੍ਰੀ ਪੁਰਖ ਸਭ ਮਾਸ ਸੇ ਉਤਪਤ ਹੋਤੇ ਹੈਂ ਅਰ ਮਾਸ ਸੇ ਪਾਤਸ਼ਾਹ ਅਰ ਸੁਲਤਾਨ ਹੂਏ ਹੈਂ॥
Prof. Sahib Singhਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ...ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ।
SikhNet (Spanish)En las fiestas sagradas y los matrimonios también se ha consumido carne.

ਜੇ ਓਇ ਦਿਸਹਿ. ਨਰਕਿ ਜਾਂਦੇ; ਤਾਂ ਉਨੑ ਕਾ ਦਾਨੁ. ਨ ਲੈਣਾ ॥

je oe diseh. narak jaande; taan una kaa daan. na lainaa | Ang 1290

Sant Singh KhalsaIf you see them going to hell, then do not accept charitable gifts from them.
Manmohan SinghIf thou see them going to hell, then thou should not accept their gifts in charity,
Manmohan Singh (Punjabi)ਜੇਕਰ ਤੈਨੂੰ ਉਹ ਜਹੰਨਮ ਨੂੰ ਜਾਂਦੇ ਦਿਸਦੇ ਹਨ, ਤਦ ਤੈਨੂੰ ਉਨ੍ਹਾਂ ਦਾ ਪੁੰਨ-ਦਾਨ ਨਹੀਂ ਲੈਣਾ ਚਾਹੀਦਾ।
Fareedkot Teekaਜੇ ਵਹੁ ਬਾਦਸ਼ਾਹ ਨਰਕ ਕੋ ਜਾਤੇ ਹੂਏ ਦ੍ਰਿਸ਼੍ਟ ਆਵਤੇ ਹੈਂ ਤੌ ਤੁਮ ਕੋ ਉਨ ਕਾ ਦਾਨ ਨਾ ਲੈਣਾ ਚਾਹੀਏ। ਜੇ ਲੇਤੇ ਹੋ ਤੋ ਤੁਮ ਕੋ ਨਰਕ ਹੋਗਾ॥☬ਜੇ ਕਹੇ ਹਮ ਨਰਕ ਨਹੀਂ ਜਾਤੇ, ਦੇਣੇ ਵਾਲਾ ਜਾਵੇਗਾ। ਤਿਸ ਪਰ ਕਹਤੇ ਹੈਂ:
Prof. Sahib Singhਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ।

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਸਾਰੇ।

SikhNet (Spanish)Las mujeres, los hombres, los reyes y emperadores se originan de la carne. Si los ves enfrentando las consecuencias de su acciones, no aceptes caridades de ellos.

ਦੇਂਦਾ ਨਰਕਿ. ਸੁਰਗਿ ਲੈਦੇ; ਦੇਖਹੁ ਏਹੁ ਧਿਙਾਣਾ ॥

dendaa narak. surag laide; dekhahu ehu dhingaanaa | Ang 1290

Sant Singh KhalsaThe giver goes to hell, while the receiver goes to heaven - look at this injustice.
Manmohan SinghSee ye this injustice, that the giver goes to hell and the receiver to heaven.
Manmohan Singh (Punjabi)ਤੁਸੀਂ ਇਹ ਅਨਿਆਂ ਵੇਖੋ ਕਿ ਦੇਣ ਵਾਲਾ ਜਹੇਨਮ ਨੂੰ ਜਾਵੇ ਅਤੇ ਲੈਣ ਵਾਲਾ ਬਹਿਸ਼ਤ ਨੂੰ।
Fareedkot Teekaਦੇਣੇ ਵਾਲਾ ਤੋ ਨਰਕ ਕੋ ਜਾਵੇਗਾ ਅਰ ਲੈਣੇ ਵਾਲਾ ਸ੍ਵਰਗ ਕੋ ਜਾਵੇਗਾ? ਦੇਖੋ ਏਹ ਤੁਮਾਰਾ ਜੋਰ ਧਿਙਾਣਾ ਹੈ, ਭਾਵ ਨਿਆਉਂ ਨਹੀਂ ਹੈ॥
Prof. Sahib Singh(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ।

ਪਦ ਅਰਥ ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਧਿਙਾਣਾ = ਧੱਕੇ ਦੀ ਗੱਲ।

SikhNet (Spanish)El dador tiene que pagar, mientras que el que recibe se libera, ve esta injusticia. Tú no entiendes esto, pero predicas por todas partes. Oh, Pandit ¡qué sabio eres!

ਆਪਿ. ਨ ਬੂਝੈ, ਲੋਕ ਬੁਝਾਏ; ਪਾਂਡੇ ਖਰਾ ਸਿਆਣਾ ॥

aap. na boojhai, lok bujhaae; paandde kharaa siaanaa | Ang 1290

Sant Singh KhalsaYou do not understand your own self, but you preach to other people. O Pandit, you are very wise indeed.
Manmohan SinghO Pandit, thou understand not thyself, but thou instruct people. Thou are indeed very wise.
Manmohan Singh (Punjabi)ਹੇ ਪੰਡਤ! ਤੂੰ ਖੁਦ ਸਮਝਦਾ ਨਹੀਂ, ਪ੍ਰੰਤੂ ਲੋਕਾਂ ਨੂੰ ਸਮਝਾਉਂਦਾ ਹੈ। ਸੱਚੀ ਮੁੱਚੀ ਤੂੰ ਬੜਾ ਅਕਲਮੰਦ ਹੈ।
Fareedkot Teekaਆਪ ਤੋਂ ਬੂਝਤਾ ਨਹੀਂ ਹੈ ਅਰ ਅਵਰੋਂ ਕੋ ਸਿਖ੍ਯਾ ਦੇਤਾ ਹੈਂ, ਪਾਂਡੇ ਖ਼ਰਾ ਸਿਆਣਾ ਬਣਤਾ ਹੈਂ, ਭਾਵ ਤੂੰ ਅਤੀ ਮੂਰਖ ਹੈਂ॥
Prof. Sahib Singh(ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ।
SikhNet (Spanish)No sabes de dónde se ha originado la carne.

ਪਾਂਡੇ. ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ॥

paandde. too jaanai hee naahee; kithahu maas upanaa | Ang 1290

Sant Singh KhalsaO Pandit, you do not know where meat originated.
Manmohan SinghO Brahman thou know not, whence flesh has sprung.
Manmohan Singh (Punjabi)ਹੇ ਬ੍ਰਹਮਣ! ਤੈਨੂੰ ਪਤਾ ਹੀ ਨਹੀਂ ਕਿਕੋ ਮਾਸ ਉਤਪੰਨ ਹੋਇਆ ਹੈ।
Fareedkot Teekaਹੇ ਪਾਂਡੇ! ਤੂੰ ਇਸ ਬਾਤ ਕੋ ਜਾਨਤਾ ਨਹੀਂ ਹੈਂ ਕਿ ਕਹਾਂ ਸੇ ਮਾਸ ਉਤਪੰਨ ਹੂਆ ਹੈ?
Prof. Sahib Singhਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ।
SikhNet (Spanish)El maíz, el azúcar de caña y el algodón fueron producidos del agua,

ਤੋਇਅਹੁ, ਅੰਨੁ ਕਮਾਦੁ ਕਪਾਹਾਂ; ਤੋਇਅਹੁ, ਤ੍ਰਿਭਵਣੁ ਗੰਨਾ ॥

toeiahu, an kamaad kapaahaan; toeiahu, tribhavan ganaa | Ang 1290

Sant Singh KhalsaCorn, sugar cane and cotton are produced from water. The three worlds came from water.
Manmohan SinghFrom water are produced corn, sugarcane and cotton and from water the three worlds are accounted to have sprung.
Manmohan Singh (Punjabi)ਪਾਣੀ ਤੋਂ ਅਨਾਜ, ਗੰਨਾਂ ਅਤੇ ਕਪਾਹ ਪੈਦਾ ਹੋਏ ਹਨ ਅਤੇ ਪਾਣੀ ਤੋਂ ਹੀ ਤਿੰਨੇ ਜਹਾਨ ਉਤਪੰਨ ਹੋਏ ਗਿਣੇ ਜਾਂਦੇ ਹਨ।
Fareedkot Teekaਜਲ ਸੇ ਅੰਨ ਕਮਾਦ ਅਰਥਾਤ ਸਭ ਰਸ ਕੌ ਕਪਾਹਾ ਅਰਥਾਤ ਸਭ ਬਸਤ੍ਰ ਆਦਿਕ ਪੁਨਃ ਔਰ ਜਲ ਸੇ ਹੀ ਤੀਨੋਂ ਭਵਨ ਉਤਪਿਤ ਹੂਏ (ਗੰਨਾ) ਗਿਣੀਤੇ ਹੈਂ॥
Prof. Sahib Singh(ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ।

ਪਦ ਅਰਥ ਤੋਇਅਹੁ = ਪਾਣੀ ਤੋਂ। ਤ੍ਰਿਭਵਣੁ = ਸਾਰਾ ਜਗਤ।

SikhNet (Spanish)los tres mundos vinieron del agua. El agua dice, yo soy buena de muchas formas, pero el agua toma muchas formas.

ਤੋਆ ਆਖੈ ਹਉ ਬਹੁ ਬਿਧਿ ਹਛਾ; ਤੋਐ ਬਹੁਤੁ ਬਿਕਾਰਾ ॥

toaa aakhai hau bahu bidh hachhaa; toai bahut bikaaraa | Ang 1290

Sant Singh KhalsaWater says, "I am good in many ways." But water takes many forms.
Manmohan SinghSays the water, "I am good in many ways". Many are the modifications of water.
Manmohan Singh (Punjabi)ਆਖਦਾ ਹੈ ਪਾਣੀ, "ਮੈ ਘਣੇਰੀ ਤਰ੍ਹਾਂ ਚੰਗਾ ਹਾਂ।" ਬਹੁਤ ਹੀ ਸਰੂਪ ਹਨ ਪਾਣੀ ਦੇ।
Fareedkot Teekaਜਲ ਕਹਿਤਾ ਹੈ ਮੈਂ ਬਹੁਤ ਪ੍ਰਕਾਰ ਅਛਾ ਹੂੰ, ਪਰੰਤੂ ਪੂਰਬ ਕਹੀ ਰੀਤੀ ਸੇ ਸਿਧ ਹੋਤੇ ਜਲ ਮੇਂ ਬਹੁਤ ਵਿਕਾਰ ਹੈ॥
Prof. Sahib Singhਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ।

ਪਦ ਅਰਥ ਬਿਕਾਰਾ = ਤਬਦੀਲੀਆਂ।

SikhNet (Spanish)Olvidándose de estos detalles uno se vuelve un verdadero Sanyiasa,

ਏਤੇ ਰਸ ਛੋਡਿ. ਹੋਵੈ ਸੰਨਿਆਸੀ; ਨਾਨਕੁ ਕਹੈ ਵਿਚਾਰਾ ॥੨॥

ete ras chhodd. hovai saniaasee; naanak kahai vichaaraa |2| Ang 1290

Sant Singh KhalsaForsaking these delicacies, one becomes a true Sannyaasee, a detached hermit. Nanak reflects and speaks. ||2||
Manmohan SinghAbandoning all these relishes, one becomes a real solitarian Says Nanak deliberately.
Manmohan Singh (Punjabi)ਇਹ ਸਾਰੇ ਸੁਆਦ ਛੱਡ ਕੇ ਜੀਵ ਅਸਲ ਇਕਾਂਤੀ ਹੋ ਜਾਂਦਾ ਹੈ। ਗੁਰੂ ਜੀ ਸੋਚ ਸਮਝ ਕੇ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਊਪਰ ਗਿਨੇ ਰਸੋਂ ਕੋ ਛੋਡੇ ਸੋ ਸੰਨ੍ਯਾਸੀ ਅਰਥਾਤ ਤਿਆਗੀ ਹੋਤਾ ਹੈ। ਯਾਂ ਤੇ ਛੂਟਨੇ ਕਠਨ ਹੈ ਤਾਂ ਤੇ ਤਿਆਗ਼ੀ ਨਹੀਂ ਹੋ ਸਕਤਾ, ਇਹ ਹਮ ਨੇ ਵਿਚਾਰ ਕਰ ਕਹਾ ਹੈ॥☬ਇਸ ਉਪਦੇਸ਼ ਕੋ ਸੁਨ ਕਰ ਮਾਨ ਕੋ ਤਿਆਗ ਕਰ ਸਭ ਪੰਡਿਤ ਗੁਰੂ ਜੀ ਕੇ ਸਿਖ ਬਣੇ। ਗੁਰੂ ਜੀ ਨੇ ਗਚੇ ਮੇਂ ਸੇ ਤਿਨ ਕੋ ਮਾਸ ਦੇ ਥਾਂ ਤਸਮਈ ਬਣੀ ਹੂਈ ਦਿਖਾਇ ਦਈ⁽¹⁾॥੨॥
Prof. Sahib Singhਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ॥੨॥

ਪਦ ਅਰਥ ਸੰਨਿਆਸੀ = ਤਿਆਗੀ। ਰਸ = ਚਸਕੇ। ਏਤੇ ਰਸ = ਇਹਨਾਂ ਸਾਰੇ ਪਦਾਰਥਾਂ ਦੇ ਚਸਕੇ। ਛੋਡਿ = ਛੱਡ ਕੇ। ਵਿਚਾਰਾ = ਵਿਚਾਰ ਦੀ ਗੱਲ ॥੨॥

SikhNet (Spanish)un ermitaño desapegado y Nanak medita y habla. (2)
Answers quote the Granth verbatim with Ang citations. AI commentary is not Gurbani and not a religious ruling.