ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਸਤਿਗੁਰੂ ਫੁਰਮਾਇਆ; ਕਾਰੀ ਏਹ ਕਰੇਹੁ ॥
satiguroo furamaaeaa; kaaree eeh karehu |
Sant Singh KhalsaThe True Guru has commanded us to do this:
Manmohan SinghThe True Guru has commanded me to do this task.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਹ ਕੰਮ ਕਰਨ ਦਾ ਹੁਕਮ ਕੀਤਾ ਹੈ।
Fareedkot Teekaਹੇ ਭਾਈ! ਜੋ ਸਤਗੁਰੋਂ ਨੇ ਉਪਦੇਸ਼ ਫੁਰਮਾਇਆ ਹੈ ਇਹ (ਕਾਰੀ) ਔਖਧੀ ਕਰੋ॥
Prof. Sahib Singhਸਤਿਗੁਰੂ ਨੇ ਹੁਕਮ ਦਿੱਤਾ ਹੈ (ਭਰਮ ਦਾ ਛਉੜ ਕੱਟਣ ਲਈ) ਇਹ ਕਾਰ (ਭਾਵ, ਇਲਾਜ) ਕਰੋ।ਪਦ ਅਰਥ ਕਾਰੀ = ਕੰਮ।
SikhNet (Spanish)Dice el Guru Verdadero, Oh hombre, haz esto: alaba a tu Dios a través del Guru.
ਗੁਰੂ ਦੁਆਰੈ ਹੋਇ ਕੈ; ਸਾਹਿਬੁ ਸੰਮਾਲੇਹੁ ॥
guroo duaarai hoe kai; saahib samaalehu |
Sant Singh Khalsathrough the Guru's Gate, meditate on the Lord Master.
Manmohan SinghThrough the Guru, meditate thou on thy Lord.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਗੁਰੂਦ੍ਵਾਰੇ ਗੁਰਮੁਖ ਹੋ ਕਰ ਕੇ ਰਿਦੇ ਮੇਂ ਸਾਹਿਬ ਕਾ ਸਿਮਰਨ ਕਰੋ, ਇਹ ਖਾਣੇ ਕੀ ਦਵਾਈ ਹੈ॥
Prof. Sahib Singhਗੁਰੂ ਦੇ ਦਰ ਤੇ ਜਾ ਕੇ (ਭਾਵ, ਗੁਰੂ ਦੀ ਚਰਨੀਂ ਲੱਗ ਕੇ), ਮਾਲਕ ਨੂੰ ਯਾਦ ਕਰੋ।ਪਦ ਅਰਥ ਸੰਮਾਲੇਹੁ = ਯਾਦ ਕਰੋ।
SikhNet (Spanish)Tu Señor está siempre presente, ante ti está.
ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ਕਟਿ ਕੈ; ਅੰਤਰਿ ਜੋਤਿ ਧਰੇਹੁ ॥
saahib sadaa hajoor hai; bharamai ke chhaurr katt kai; antar jot dharehu |
Sant Singh KhalsaThe Lord Master is ever-present. He tears away the veil of doubt, and installs His Light within the mind.
Manmohan SinghThe Lord is ever present. Tearing off the veil of doubt, He shall place His light within thy mind.
Manmohan Singh (Punjabi)ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ।
Fareedkot Teekaਸਾਹਿਬ ਨਿਤ੍ਯ ਹੀ ਨਿਕਟ ਹੈ, ਐਸੇ ਜਾਨ ਕਰ ਭ੍ਰਮ ਰੂਪੁ (ਛਉੜ) ਜਾਲੇ ਕੋ ਕਟ ਕੇ, ਭਾਵ ਨਿਕਾਲ ਕਰ ਕੇ ਅੰਤਸਕਰਣ ਮੇਂ ਤਿਸ ਜੋਤੀ ਕੋ ਧਾਰਨ ਕਰੋ॥
Prof. Sahib Singhਮਾਲਕ ਸਦਾ ਅੰਗ ਸੰਗ ਹੈ, (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ।ਪਦ ਅਰਥ ਹਜੂਰਿ = ਅੰਗ ਸੰਗ। ਛਉੜ = ਪਰਦੇ, ਉਹ ਜਾਲਾ ਜੋ ਅੱਖਾਂ ਅੱਗੇ ਆ ਕੇ ਨਜ਼ਰ ਬੰਦ ਕਰ ਦੇਂਦਾ ਹੈ।
SikhNet (Spanish)Él destruye el velo de la ignorancia y te llena de Su Luz.
ਹਰਿ ਕਾ ਨਾਮੁ ਅੰਮ੍ਰਿਤੁ ਹੈ; ਦਾਰੂ ਏਹੁ ਲਾਏਹੁ ॥
har kaa naam amrit hai; daaroo ehu laaehu |
Sant Singh KhalsaThe Name of the Lord is Ambrosial Nectar - take this healing medicine!
Manmohan SinghGod's Name is Nectar. Avail this health promoting elixir.
Manmohan Singh (Punjabi)ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਤੂੰ ਇਸ ਸਹਿਤ-ਬਖਸ਼ ਵਸਤੂ ਦਾ ਪ੍ਰਯੋਗ ਕਰ।
Fareedkot Teekaਹਰਿ ਕਾ ਨਾਮ ਜੋ ਅੰਮ੍ਰਿਤ ਹੈ ਇਸ ਕੇ ਜਾਪੁ ਰੂਪੁ ਏਹ ਉਪਰ ਦਾਰੂ ਲਾਉ॥
Prof. Sahib Singhਹਰੀ ਦਾ ਨਾਮ ਅਮਰ ਕਰਨ ਵਾਲਾ ਹੈ, ਇਹ ਦਾਰੂ ਵਰਤੋ।
SikhNet (Spanish)El Nombre del Señor es el Néctar, úntate este remedio para curar todos tus males.
ਸਤਿਗੁਰ ਕਾ ਭਾਣਾ. ਚਿਤਿ ਰਖਹੁ; ਸੰਜਮੁ ਸਚਾ ਨੇਹੁ ॥
satigur kaa bhaanaa. chit rakhahu; sanjam sachaa nehu |
Sant Singh KhalsaEnshrine the Will of the True Guru in your consciousness, and make the True Lord's Love your self-discipline.
Manmohan SinghTrue Guru's will, enshrine thou in thy mind and make True Lord's love thy self-abstinence.
Manmohan Singh (Punjabi)ਸੱਚੇ ਗੁਰਾਂ ਦੀ ਰਜ਼ਾ ਨੂੰ ਤੂੰ ਆਪਣੇ ਮਨ ਵਿੱਚ ਟਿਕਾ ਅਤੇ ਸੱਚੇ ਪ੍ਰਭੂ ਦੇ ਪਿਆਰ ਨੂੰ ਆਪਣਾ ਸਵੈ-ਪ੍ਰਹੇਜ਼ ਬਣਾ।
Fareedkot Teekaਹੇ ਭਾਈ! ਸਚਾ ਜੋ ਪ੍ਰੇਮ ਹੈ ਤਿਸ ਕਰ ਕੇ ਸਤਿਗੁਰੋਂ ਕਾ ਹੁਕਮੁ ਚਿਤ ਮੇਂ ਧਾਰਨ ਕਰ ਰਖੋ, ਯਹ ਉਸ ਔਖਧ ਕਾ ਸੰਜਮ ਅਰਥਾਤ ਖਟੇ ਮਿਠੇ ਕਾ ਪਰਹੇਜ ਹੈ॥
Prof. Sahib Singhਸਤਿਗੁਰੂ ਦਾ ਭਾਣਾ (ਮੰਨਣਾ) ਚਿਤ ਵਿਚ ਰੱਖੋ ਤੇ ਸਚਾ ਪਿਆਰ (ਰੂਪ) ਰਹਿਣੀ ਧਾਰਨ ਕਰੋ।ਪਦ ਅਰਥ ਚਿਤਿ = ਚਿੱਤ ਵਿਚ। ਸੰਜਮੁ = ਰਹਿਣੀ।
SikhNet (Spanish)Enaltece la Voluntad del Señor en tu mente y deja que Su Verdadero Amor sea tu Sendero.
ਨਾਨਕ. ਐਥੈ ਸੁਖੈ ਅੰਦਰਿ ਰਖਸੀ; ਅਗੈ ਹਰਿ ਸਿਉ ਕੇਲ ਕਰੇਹੁ ॥੨॥
naanak. aithai sukhai andar rakhasee; agai har siau kel karehu |2|
Sant Singh KhalsaO Nanak, you shall be kept in peace here, and hereafter, you shall celebrate with the Lord. ||2||
Manmohan SinghNanak, here the True Guru shall keep thee in peace and hereafter thou shalt make merry with God.
Manmohan Singh (Punjabi)ਨਾਨਕ, ਏਥੇ ਸੱਚਾ ਗੁਰੂ ਤੈਨੂੰ ਸੁਖ ਆਰਾਮ ਵਿੱਚ ਰੱਖੇਗਾ ਅਤੇ ਏਦੂੰ ਮਗਰੋਂ ਤੂੰ ਵਾਹਿਗੁਰੂ ਨਾਲ ਮੌਜ ਬਹਾਰਾਂ ਕਰੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਔਖਧ ਸੇਵਨ ਕੀ ਹੂਈ ਐਥੇ, ਭਾਵ ਇਸ ਲੋਕ ਮੇਂ ਸੁਖ ਕੇ ਬੀਚ ਇਸਥਿਤ ਰਖੈਗੀ ਔਰ ਆਗੇ ਭੀ ਹਰੀ ਕੇ ਸਾਥ (ਕੇਲ) ਕ੍ਰੀੜਾ ਕਰਹੁਗੇ॥੨॥
Prof. Sahib Singhਹੇ ਨਾਨਕ! (ਇਹ ਦਾਰੂ) ਏਥੇ (ਸੰਸਾਰ ਵਿਚ) ਸੁਖੀ ਰਖੇਗਾ ਤੇ ਅੱਗੇ (ਪਰਲੋਕ ਵਿਚ) ਹਰੀ ਨਾਲ ਰਲੀਆਂ ਮਾਣੋਗੇ ॥੨॥ਪਦ ਅਰਥ ਕੇਲ = ਆਨੰਦ, ਲਾਡ ॥੨॥
SikhNet (Spanish)Dice Nanak, aquí Él te conserva en Éxtasis, y en el más allá vas a disfrutar de ese Éxtasis con tu Señor. (2)