ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਪੇ ਭਾਰ ਅਠਾਰਹ ਬਣਸਪਤਿ; ਆਪੇ ਹੀ ਫਲ ਲਾਏ ॥
aape bhaar atthaarah banasapat; aape hee fal laae |
Sant Singh KhalsaHe Himself is the vast variety of Nature, and He Himself makes it bear fruit.
Manmohan SinghThe Lord Himself is the eighteen loads of vegetation and Himself makes it bear fruits.
Manmohan Singh (Punjabi)ਪ੍ਰਮਾਤਮਾ ਆਪ ਹੀ ਅਠਾਰਾਂ ਬੋਝ ਨਬਾਤਾਤ (ਬਨਸਪਤੀ) ਦੇ ਹੈ ਅਤੇ ਆਪ ਹੀ ਇਸ ਨੂੰ ਫਲ ਲਾਉਂਦਾ ਹੈ।
Fareedkot Teekaਅਕਾਲ ਪੁਰਖ ਆਪੇ ਹੀ ੧੮ ਭਾਰ ਬਨਸਪਤੀ ਰੂਪ ਹੈ ਅਰੁ ਆਪੇ ਹੀ ਉਸ ਮੇਂ ਫਲ ਲਗਾਏ ਹੈਂ॥
Prof. Sahib Singhਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ।
ਪਦ ਅਰਥ ਅਠਾਰਹ ਭਾਰ = (ਪੁਰਾਣਾ ਖ਼ਿਆਲ ਕਿ ਜੇ ਹਰੇਕ ਕਿਸਮ ਦੇ ਬੂਟੇ ਦਾ ਇਕ ਇਕ ਪੱਤ੍ਰ ਲਾਹ ਕੇ ਇਕੱਠਾ ਕਰੀਏ ਤਾਂ ਸਾਰਾ ਤੋਲ ੧੮ ਭਾਰ ਬਣਦਾ ਹੈ। (ਇਕ ਭਾਰ ਪੰਜ ਮਣ ਕੱਚੇ ਦਾ) ਸਾਰੀ ਬਨਸਪਤੀ।
SikhNet (Spanish)Él Mismo es el Señor y la vegetación, Él Mismo es la fruta que dan los árboles.
ਆਪੇ ਮਾਲੀ ਆਪਿ ਸਭੁ ਸਿੰਚੈ; ਆਪੇ ਹੀ ਮੁਹਿ ਪਾਏ ॥
aape maalee aap sabh sinchai; aape hee muhi paae |
Sant Singh KhalsaHe Himself is the Gardener, He Himself irrigates all the plants, and He Himself puts them in His mouth.
Manmohan SinghHimself is He the gardner Himself irrigates all the plants and Himself puts their fruit in the mouth.
Manmohan Singh (Punjabi)ਉਹ ਆਪ ਬਾਗਵਾਨ ਹੈ ਆਪੇ ਹੀ ਸਾਰਿਆਂ ਪੌਦਿਆਂ ਨੂੰ ਸਿੰਜਦਾ ਹੈ ਅਤੇ ਉਹ ਆਪ ਹੀ ਉਨ੍ਹਾਂ ਦੇ ਫਲ ਨੂੰ ਮੂੰਹ ਵਿੱਚ ਪਾਉਂਦਾ ਹੈ।
Fareedkot Teekaਆਪੇ ਆਪ ਹੀ ਮਾਲੀ ਰੂਪ ਹੋ ਕਰ ਸਭ ਕੋ ਸਿੰਚਨ ਕਰਤਾ ਹੈ, ਆਪੇ ਹੀ ਉਨ ਫਲੋਂ ਕੋ ਫਿਰ (ਮੁਹਿ ਪਾਏ) ਮੁਖ ਸੇ ਭੋਜਨ ਕਰਤਾ ਹੈ॥
Prof. Sahib Singhਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ।
ਪਦ ਅਰਥ ਸਿੰਚੈ = ਪਾਣੀ ਦੇਂਦਾ ਹੈ। ਮੁਹਿ = ਮੂੰਹ ਵਿਚ।
SikhNet (Spanish)Él Mismo es el jardinero, atiende y riega las plantas, y Él Mismo se come la verdura.
ਆਪੇ ਕਰਤਾ ਆਪੇ ਭੁਗਤਾ; ਆਪੇ ਦੇਇ ਦਿਵਾਏ ॥
aape karataa aape bhugataa; aape dee divaae |
Sant Singh KhalsaHe Himself is the Creator, and He Himself is the Enjoyer; He Himself gives, and causes others to give.
Manmohan SinghHimself is he the Maker and Himself the Enjoyer. He Himself gives and makes others give.
Manmohan Singh (Punjabi)ਆਪ ਉਹ ਬਣਾਉਣ ਵਾਲਾ ਹੈ ਅਤੇ ਆਪ ਹੀ ਆਨੰਦ ਲੈਣ ਵਾਲਾ। ਉਹ ਆਪ ਹੀ ਦਿੰਦਾ ਤੇ ਹੋਰਨਾਂ ਤੋਂ ਦਿਵਾਉਂਦਾ ਹੈ।
Fareedkot Teekaਕਰਤਾ ਭੀ ਆਪ ਹੈ ਭੋਗਤਾ ਭੀ ਆਪ ਹੈ, ਦੇਤਾ ਅਰੁ ਦਿਲਾਉਤਾ ਭੀ ਆਪ ਹੈ॥
Prof. Sahib Singhਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ।
SikhNet (Spanish)Él Mismo es el Creador, Él Mismo gasta sus bienes, Él Mismo nos bendice a todos con sus regalos.
ਆਪੇ ਸਾਹਿਬੁ ਆਪੇ ਹੈ ਰਾਖਾ; ਆਪੇ ਰਹਿਆ ਸਮਾਏ ॥
aape saahib aape hai raakhaa; aape rahiaa samaae |
Sant Singh KhalsaHe Himself is the Lord and Master, and He Himself is the Protector; He Himself is permeating and pervading everywhere.
Manmohan SinghHe Himself is the Lord, Himself the Protector and Himself is contained in His creation.
Manmohan Singh (Punjabi)ਉਹ ਆਪ ਸੁਆਮੀ ਹੈ, ਆਪ ਹੀ ਰਖਵਾਲਾ ਅਤੇ ਆਪ ਹੀ ਆਪਣੀ ਰਚਨਾ ਅੰਦਰ ਲੀਨ ਹੋ ਰਿਹਾ ਹੈ।
Fareedkot Teekaਆਪੇ ਸਾਹਿਬ ਹੈ ਆਪ ਹੀ ਰਖ੍ਯਕ ਹੈ, ਆਪ ਹੀ ਤਿਨ ਬਨਤ੍ਰਿਨੋ ਮੇਂ ਅਭੇਦ ਹੋ ਰਹਾ ਹੈ॥
Prof. Sahib Singhਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ।
SikhNet (Spanish)Él Mismo es el Señor, el Protector y el Maestro, Él Mismo se inmerge en lo que Él crea.
ਜਨੁ ਨਾਨਕ. ਵਡਿਆਈ ਆਖੈ ਹਰਿ ਕਰਤੇ ਕੀ; ਜਿਸ ਨੋ ਤਿਲੁ ਨ ਤਮਾਏ ॥੧੫॥
jan naanak. vaddiaaee aakhai har karate kee; jis no til na tamaae |15|
Sant Singh KhalsaServant Nanak speaks of the greatness of the Lord, the Creator, who has no greed at all. ||15||
Manmohan SinghServant Nanak narrates the praise of God, the Creator, who has not even an iota of avarice.
Manmohan Singh (Punjabi)ਦਾਸ ਨਾਨਕ ਵਾਹਿਗੁਰੂ ਸਿਰਜਣਹਾਰ ਦਾ ਜੱਸ ਵਰਨਣ ਕਰਦਾ ਹੈ ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਹਰਿ ਕਰਤੇ ਕੀ ਬਡਿਆਈ ਕਹਿਤਾ ਹੂੰ ਕਿ ਜਿਸ ਕੋ ਇਕ ਤਿਲ ਮਾਤ੍ਰ ਭੀ ਤਮਾ ਨਹੀਂ ਹੈ॥੧੫॥☬ਪੂਰਬੋਕਤ ਸਚੇ ਮਦ ਕੀ ਉਸਤਤੀ ਅਰ ਝੂਠੇ ਮਦ ਕਾ ਨਖੇਧ ਕਰਤੇ ਹੈਂ:
Prof. Sahib Singhਸੇਵਕ ਨਾਨਕ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਉਸ ਨੂੰ ਰਤਾ ਮਾਤ੍ਰ ਕੋਈ ਤਮ੍ਹਾ ਨਹੀਂ ਹੈ ॥੧੫॥
ਪਦ ਅਰਥ ਤਮਾਏ = ਤਮ੍ਹਾ, ਲਾਲਚ ॥੧੫॥
SikhNet (Spanish)Nanak recita las Alabanzas de ese Señor que no necesita ni tiene hambre de nada. (15)