ੴ

ਸਿੱਖਬਾਣੀ · SikhBani

Ang 719

Sri Guru Granth Sahib · Raag Bairaaree · 3 shabads, 20 lines
Translations
Shabad Guru Ramdas Ji Raag Bairaaree

ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ ॥

raag bairaarree mahalaa 4 ghar 1 dupade |

Sant Singh KhalsaRaag Bairaaree, Fourth Mehl, First House, Dho-Padhay:
Manmohan SinghRag Bairari 4th Guru. Dupadas.
Manmohan Singh (Punjabi)ਰਾਗੁ ਬੈਰਾੜੀ ਚੌਥੀ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਬੈਰਾੜੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bairari, Mejl Guru Ram Das, Cuarto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸੁਨਿ ਮਨ. ਅਕਥ ਕਥਾ; ਹਰਿ ਨਾਮ ॥

sun man. akath kathaa; har naam |

Sant Singh KhalsaListen, O mind, to the Unspoken Speech of the Lord's Name.
Manmohan SinghHear thou, O man, the inexpressible discourse of God's Name.
Manmohan Singh (Punjabi)ਹੇ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਅਕਹਿ ਕਥਾ ਵਾਰਤਾ ਸ੍ਰਵਣ ਕਰ।
Fareedkot Teekaਹੇ ਮਨ! ਵਾ ਹੇ ਪਿਆਰੇ! (ਅਕਥ) ਪਰਮੇਸਰ ਕੀਆਂ ਕਥਾ ਕੋ ਸ੍ਰਵਣ ਕਰ ਕੇ ਹਰਿ ਨਾਮ ਕੌ ਜਪੋ॥
Prof. Sahib Singhਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਮਨ = ਹੇ ਮਨ! ਅਕਥ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਕਥ ਕਥਾ = ਉਸ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਜਿਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ।

SikhNet (Spanish)Oh mente, escucha la Indescriptible Palabra del Nombre del Señor.

ਰਿਧਿ ਬੁਧਿ ਸਿਧਿ ਸੁਖ ਪਾਵਹਿ; ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥

ridh budh sidh sukh paaveh; bhaj guramat har raam raam |1| rahaau |

Sant Singh KhalsaRiches, wisdom, supernatural spiritual powers and peace are obtained, by vibrating, meditating on the Lord God, under Guru's Instruction. ||1||Pause||
Manmohan SinghUnder Guru's instruction, meditate thou on God, thy Lord Master and thou shalt obtain wealth, wisdom, supernatural powers and comforts. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਅਨੁਸਾਰ ਤੂੰ ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਸਿਮਰਨ ਕਰ, ਅਤੇ ਤੂੰ ਧਨ-ਦੌਲਤ, ਸਮਝ ਸੋਚ, ਕਰਾਮਾਤੀ ਸ਼ਕਤੀਆਂ ਅਤੇ ਸੁੱਖ ਆਰਾਮ ਪਾ ਲਵੇਂਗਾ। ਠਹਿਰਾਉ।
Fareedkot Teekaਜਿਸ ਤੇ ਰਿਧੀਆਂ ਔ ਸਰਬ ਬੁਧੀ ਪੁਨਾ ਸਿਧੀਆਂ ਕੇ ਸੁਖ ਕੋ ਤੂੰ ਪਾਇ ਲੇਵੈ, ਤਾਂ ਤੇ ਗੁਰੋਂ ਕੀ ਸਿਖਿਆ ਸੇ (ਰਾਮ) ਬਿਆਪਕ ਹਰੀ ਕੇ ਨਾਮ ਕੋ ਭਜ ਅਰਥਾਤ ਜਪ॥੧॥ ਰਹਾਉ ॥
Prof. Sahib Singhਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥

ਪਦ ਅਰਥ ਰਿਧਿ = ਧਨ-ਪਦਾਰਥ। ਬੁਧਿ = ਅਕਲ। ਸਿਧਿ = ਕਰਾਮਾਤੀ ਤਾਕਤਾਂ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ। ਗੁਰਮਤਿ = ਗੁਰੂ ਦੀ ਸਿੱਖਿਆ ਉਤੇ ਤੁਰ ਕੇ ॥੧॥ ਰਹਾਉ ॥

SikhNet (Spanish)Contemplando al Señor uno obtiene Su Sabiduría, todos Sus Tesoros, todos los poderes psíquicos y toda Paz. (1-Pausa)

ਨਾਨਾ ਖਿਆਨ ਪੁਰਾਨ ਜਸੁ ਊਤਮ; ਖਟ ਦਰਸਨ ਗਾਵਹਿ ਰਾਮ ॥

naanaa khiaan puraan jas aootam; khatt darasan gaaveh raam |

Sant Singh KhalsaNumerous legends, the Puraanas, and the six Shaastras, sing the sublime Praises of the Lord.
Manmohan SinghMyriads of legends, mythical books and six schools of philosophy, sings the sublime praise of the Lord.
Manmohan Singh (Punjabi)ਅਨੇਕਾਂ ਯੁੱਗੀ ਕਾਵਯ, ਮਿਥਿਹਾਸਕ ਗ੍ਰੰਥ ਅਤੇ ਛੇ ਸ਼ਾਸਤਰ, ਪ੍ਰਭੂ ਦੀ ਸ੍ਰੇਸ਼ਟ ਕੀਰਤੀ ਆਲਾਪਦੇ ਹਨ।
Fareedkot Teekaਜਿਸ ਕੇ ਨਾਨਾ ਪ੍ਰਕਾਰ ਕੇ ਕਥਾ ਪ੍ਰਸੰਗੋਂ ਸੇ ਸੋ ਉਤਮ ਜਸ ਅਠਾਰਹ ਪੁਰਾਨ ਗਾਵਤੇ ਹੈਂ, ਪੁਨਾ ਜਿਸ ਰਾਮ ਕੇ ਛੇ ਸ਼ਾਸਤ੍ਰ ਗਾਵਤੇ ਹੈਂ॥
Prof. Sahib Singhਹੇ ਮਨ! (ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ)।

ਪਦ ਅਰਥ ਨਾਨਾਖਿਆਨ = ਨਾਨਾ ਆਖਿਆਨ। ਨਾਨਾ = ਕਈ ਕਿਸਮਾਂ ਦੇ। ਆਖਿਆਨ = ਪ੍ਰਸੰਗ। ਜਸੁ = ਸਿਫ਼ਤਿ-ਸਾਲਾਹ। ਖਟ ਦਰਸਨ = ਛੇ ਸ਼ਾਸਤ੍ਰ। ਗਾਵਹਿ = ਗਾਂਦੇ ਹਨ।

SikhNet (Spanish)Millones de cuentos mitológicos, los Puranas y los seis Shastras cantan la Alabanza Sublime del Señor.

ਸੰਕਰ. ਕ੍ਰੋੜਿ ਤੇਤੀਸ ਧਿਆਇਓ; ਨਹੀ ਜਾਨਿਓ ਹਰਿ ਮਰਮਾਮ ॥੧॥

sankar. krorr tetees dhiaaeo; nahee jaanio har maramaam |1|

Sant Singh KhalsaShiva and the three hundred thirty million gods meditate on the Lord, but they do not know the secret of His mystery. ||1||
Manmohan SinghShiva and thirty three millions of gods contemplate the Lord, but know not His secret.
Manmohan Singh (Punjabi)ਸ਼ਿਵਜੀ ਅਤੇ ਤੇਤੀ ਕ੍ਰੋੜ ਦੇਵਤੇ ਪ੍ਰਭੂ ਨੂੰ ਸਿਮਰਦੇ ਹਨ, ਪ੍ਰੰਤੂ ਉੇਸ ਦੇ ਭੇਦ ਨੂੰ ਨਹੀਂ ਸਮਝਦੇ।
Fareedkot Teekaਜਿਸ ਕੋ ਸ਼ਿਵਜੀ ਤੇ ਆਦਿ ਲੇ ਕਰ ਤੇਤੀਸ ਕ੍ਰੋੜ ਦੇਵਤਿਓਂ ਨੇ ਧਿਆਇਆ ਹੈ ਤਾਂ ਵੀ ਤਿਸ ਹਰੀ ਕਾ (ਮਰਮਾਮ) ਭੇਦ ਨਹੀਂ ਜਾਣਿਆ ਹੈ॥੧॥
Prof. Sahib Singhਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ॥੧॥

ਪਦ ਅਰਥ ਸੰਕਰ = ਸ਼ਿਵ। ਮਰਮਾਮ = ਮਰਮ, ਭੇਤ ॥੧॥

SikhNet (Spanish)Millones de Shivas viven en Él, pero no conocen el Misterio de Dios. (1)

ਸੁਰਿ ਨਰ ਗਣ ਗੰਧ੍ਰਬ. ਜਸੁ ਗਾਵਹਿ; ਸਭ ਗਾਵਤ. ਜੇਤ ਉਪਾਮ ॥

sur nar gan gandhrab. jas gaaveh; sabh gaavat. jet upaam |

Sant Singh KhalsaThe angelic and divine beings, and the celestial singers sing His Praises; all Creation sings of Him.
Manmohan SinghThe godly men, God's attendants and celestial singer sing His praise, and sings of Him all the creation, that he has created.
Manmohan Singh (Punjabi)ਦੇਵੀ ਪੁਰਸ਼, ਦੇਵਤਿਆਂ ਦੇ ਸੇਵਕ ਅਤੇ ਸਵਰਗੀ ਗਵੱਈਏ ਉਸ ਦੀ ਕੀਰਤੀ ਗਾਉਂਦੇ ਹਨ, ਅਤੇ ਗਾਉਂਦੀ ਹੈ। ਉਸ ਨੂੰ ਸਾਰੀ ਰਚਨਾ ਜਿਹੜੀ ਉਸ ਨੇ ਰਚੀ ਹੈ।
Fareedkot Teekaਜਿਸ ਕਾ (ਸੁਰਿ) ਦੇਵਤੇ, ਮਾਨੁਖ, ਗਣ ਔ ਗੰਧਰਭ ਆਦੀ ਸਭੀ ਜਸ ਗਾਵਤੇ ਹੈਂ ਔਰ ਜਿਤਨੇ ਹਰੀ ਕੇ (ਉਪਾਮ) ਉਤਪਤਿ ਕਰੇ ਹੂਏ ਹੈਂ, ਸੋ ਸਭੀ ਗਾਵਤੇ ਹੈਂ॥
Prof. Sahib Singh(ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ।

ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਗਣ = ਸ਼ਿਵ ਜੀ ਦੇ ਸੇਵਕ। ਗੰਧ੍ਰਬ = ਦੇਵਤਿਆਂ ਦੇ ਰਾਗੀ। ਜੇਤ = ਜਿਤਨੀ ਭੀ। ਉਪਾਮ = ਪੈਦਾ ਕੀਤੀ ਹੋਈ ਹੈ।

SikhNet (Spanish)Los hombres de Dios cantan su Alabanza, también los cantantes celestiales, los que atienden a los dioses y todas las criaturas.

ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ; ਤੇ ਸੰਤ ਭਲੇ ਹਰਿ ਰਾਮ ॥੨॥੧॥

naanak kripaa karee har jin kau; te sant bhale har raam |2|1|

Sant Singh KhalsaO Nanak, those whom the Lord blesses with His Kind Mercy, become the good Saints of the Lord God. ||2||1||
Manmohan SinghNanak, they, to whom God shows mercy, become the good saints of the Lord's God.
Manmohan Singh (Punjabi)ਨਾਨਕ ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਸੁਆਮੀ ਵਾਹਿਗੁਰੂ ਦੇ ਚੰਗੇ ਸਾਧੂ ਹੋ ਨਿਬੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੋ ਹਰੀ ਨੇ ਕਿਰਪਾ ਕਰੀ ਹੈ, ਸੋਈ ਹਰੀ ਰਾਮ ਕੇ ਸੰਤ ਭਲੇ ਹੈਂ ਅਰਥਾਤ ਉਤਮ ਹੈਂ॥੨॥੧ ॥
Prof. Sahib Singhਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ॥੨॥੧॥

ਪਦ ਅਰਥ ਕਰੀ = ਕੀਤੀ। ਜਿਨਿ ਕਉ = ਜਿਨ੍ਹਾਂ ਉਤੇ। ਤੇ = ਉਹ (ਬਹੁ-ਵਚਨ) ॥੨॥੧॥

SikhNet (Spanish)Pero dice Nanak, sólo quien tiene la Gracia del Señor, sólo él es el Santo Sublime del Señor.(2-1)

Open this shabad →

Shabad Guru Ramdas Ji Raag Bairaaree

ਬੈਰਾੜੀ ਮਹਲਾ ੪ ॥

bairaarree mahalaa 4 |

Sant Singh KhalsaBairaaree, Fourth Mehl:
Manmohan SinghBairari 4th Guru.
Manmohan Singh (Punjabi)ਬੈਰਾੜੀ ਚੌਥੀ ਪਾਤਿਸ਼ਾਹੀ।
SikhNet (Spanish)Bairari, Mejl Guru Ram Das, Cuarto Canal Divino.

ਮਨ; ਮਿਲਿ ਸੰਤ ਜਨਾ ਜਸੁ ਗਾਇਓ ॥

man; mil sant janaa jas gaaeo |

Sant Singh KhalsaO mind, those who meet the Lord's humble servants, sing His Praises.
Manmohan SinghO man, they, who, meeting with the holy men, sing the Lord's praise,
Manmohan Singh (Punjabi)ਹੇ ਬੰਦੇ! ਜੋ ਪਵਿੱਤਰ ਪੁਰਸ਼ਾਂ ਨੂੰ ਮਿਲ ਕੇ ਪ੍ਰਭੂ ਦੀ ਕੀਰਤੀ ਗਾਉਂਦੇ ਹਨ,
Fareedkot Teekaਹੇ ਮਨ! ਤਿਨ ਸੰਤੋਂ ਕੋ ਮਿਲ ਕਰ ਜਿਨੋਂ ਨੇ ਹਰੀ ਕਾ ਜਸ ਗਾਇਨ ਕੀਆ ਹੈ॥
Prof. Sahib Singhਹੇ ਮਨ! ਉਸ ਮਨੁੱਖ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,

ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ। ਗਾਇਓ = ਗਾਇਆ।

SikhNet (Spanish)Oh mente mía, quienes encuentran al los Humildes Sirvientes del Señor, cantan Sus Alabanzas

ਹਰਿ ਹਰਿ ਰਤਨੁ. ਰਤਨੁ ਹਰਿ ਨੀਕੋ; ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥

har har ratan. ratan har neeko; gur satigur daan divaaeo |1| rahaau |

Sant Singh KhalsaThey are blessed with the gift of the jewel of the Lord, Har, Har, the sublime jewel of the Lord, by the Guru, the True Guru. ||1||Pause||
Manmohan Singhthey are blessed with the gift of the Lord God's jewel, the Lord's sublime jewel, by the Guru, the True Guru. Pause.
Manmohan Singh (Punjabi)ਉਨ੍ਹਾਂ ਨੂੰ ਗੁਰੂ ਜੀ, ਸੱਚੇ ਗੁਰੂ ਜੀ, ਸੁਆਮੀ ਵਾਹਿਗੁਰੂ ਦੇ ਹੀਰੇ, ਸੁਆਮੀ ਦੀ ਸ੍ਰੇਸ਼ਟ ਹੀਰੇ ਦੀ ਦਾਤ ਪ੍ਰਦਾਨ ਕਰਦੇ ਹਨ। ਠਹਿਰਾਉ।
Fareedkot Teekaਤਿਨ ਕੌ ਹਰੀ ਨੇ (ਗੁਰਿ) ਵੱਡੇ ਵਾ ਪੂਜ੍ਯ ਸਤਿਗੁਰੋਂ ਸੇ ਹਰ ਪ੍ਰਕਾਰ ਸੇ ਰਤਨੋਂ ਮੇਂ ਸੇ ਹਰਿ ਹਰਿ ਨਾਮ ਰਤਨ ਦਿਵਾਇਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ ॥੧॥ ਰਹਾਉ ॥

ਪਦ ਅਰਥ ਨੀਕੋ = ਚੰਗਾ, ਕੀਮਤੀ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ ॥੧॥ ਰਹਾਉ ॥

SikhNet (Spanish)y son bendecidos con el Regalo de la Joya del Señor, Jar, Jar, la Preciosa Joya que se obtiene a través del Guru, el Verdadero Guru. (1-Pausa)

ਤਿਸੁ ਜਨ ਕਉ. ਮਨੁ ਤਨੁ ਸਭੁ ਦੇਵਉ; ਜਿਨਿ ਹਰਿ ਹਰਿ ਨਾਮੁ ਸੁਨਾਇਓ ॥

tis jan kau. man tan sabh devau; jin har har naam sunaaeo |

Sant Singh KhalsaI offer my mind, body and everything to that humble being who recites the Name of the Lord, Har, Har.
Manmohan SinghOffer I my soul, body and everything to the man, who recites to me the Lord master's Name.
Manmohan Singh (Punjabi)ਮੈਂ ਆਪਣੀ ਆਤਮਾ, ਦੇਹ ਤੇ ਸਾਹਰਾ ਕੁਛ ਉਸ ਜਣੇ ਨੂੰ ਭੇਟਾ ਕਰਦਾ ਹਾਂ, ਜੋ ਮੈਨੂੰ ਸੁਆਮੀ ਮਾਲਕ ਦਾ ਨਾਮ ਸੁਣਾਉਂਦਾ ਹੈ।
Fareedkot Teekaਤਿਸ ਸੰਤ ਜਨੋਂ ਕੋ ਅਪਨਾ ਤਨ ਮਨ ਆਦੀ ਸਭ ਦੇਤਾ ਹੂੰ, ਜਿਸ ਨੇ ਮੇਰੇ ਕੋ ਹਰੀ ਕਾ ਹਰਿ ਨਾਮ ਸੁਣਾਇਆ ਹੈ॥
Prof. Sahib Singhਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ,

ਪਦ ਅਰਥ ਕਉ = ਨੂੰ। ਦੇਵਉ = ਦੇਵਉਂ, ਮੈਂ ਦੇਂਦਾ ਹਾਂ। ਜਿਨਿ = ਜਿਸ ਨੇ।

SikhNet (Spanish)Ofrezco cuerpo y mente y todo lo que tengo, a ese Humilde Ser que me recite el Nombre del Señor, Jar, Jar.

ਧਨੁ ਮਾਇਆ ਸੰਪੈ ਤਿਸੁ ਦੇਵਉ; ਜਿਨਿ ਹਰਿ ਮੀਤੁ ਮਿਲਾਇਓ ॥੧॥

dhan maaeaa sanpai tis devau; jin har meet milaaeo |1|

Sant Singh KhalsaI offer my wealth, the riches of Maya and my property to that one who leads me to meet the Lord, my friend. ||1||
Manmohan SinghSurrender I, my wealth riches and property to him, who unites me with God, my Friend.
Manmohan Singh (Punjabi)ਮੈਂ ਆਪਣੀ ਦੌਲਤ, ਮਾਲ ਮਿਲਖ ਅਤੇ ਜਾਇਦਾਦ ਉਸ ਨੂੰ ਸਮਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਿੱਤ੍ਰ ਹਰੀ ਨਾਲ ਮਿਲਾ ਦੇਵੇ।
Fareedkot Teekaਧਨ ਹਾਥੀ ਘੋੜੇ ਆਦੀ ਔਰ ਮਾਇਆ ਰੋਕੜੀ ਸਰਬ ਮੈਂ ਤਿਸ ਕੋ ਦੇਤਾ ਹੂੰ, ਜਿਸ ਨੇ ਮੇਰੇ ਕੋ ਹਰੀ ਮਿਤ੍ਰ ਮਿਲਾਇ ਦੀਆ ਹੈ॥੧॥
Prof. Sahib Singhਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ ॥੧॥

ਪਦ ਅਰਥ ਸੰਪੈ = ਧਨ-ਪਦਾਰਥ ॥੧॥

SikhNet (Spanish)Ofrezco mi riqueza y posesiones a Quién me guíe a encontrar al Señor, mi Amigo.(1)

ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ; ਤਬ ਹਰਿ. ਹਰਿ. ਹਰਿ ਜਸੁ ਧਿਆਇਓ ॥

khin kinchit kripaa karee jagadeesar; tab har. har. har jas dhiaaeo |

Sant Singh KhalsaWhen the Lord of the world bestowed just a tiny bit of His Mercy, for just an instant, then I meditated on the Praise of the Lord, Har, Har, Har.
Manmohan SinghWhen the World-Lord. showed me a little mercy, even for a moment, then dwelt I on my God's the Lord Master's praise.
Manmohan Singh (Punjabi)ਜਦ ਸ੍ਰਿਸ਼ਟੀ ਦੇ ਸੁਆਮੀ ਨੇ ਮੇਰੇ ਉਤੇ ਇਕ ਮੁਹਤ ਭਰ ਲਈ ਭੀ ਥੋੜੀ ਜੇਹੀ ਮਿਹਰ ਧਾਰੀ, ਤਦ ਮੈਂ ਆਪਣੇ ਵਾਹਿਗੁਰੂ ਸੁਆਮੀ ਦੀ ਕੀਰਤੀ ਵੱਲ ਧਿਆਨ ਕੀਤਾ।
Fareedkot Teekaਜਿਸ ਖਿਨ ਮੇਂ (ਕਿੰਚਿਤ) ਥੋੜੇ ਮਾਤ੍ਰ ਭੀ ਜਗਤ ਕੇ ਈਸਰ ਨੇ ਮੇਰੇ ਪਰ ਕਿਰਪਾ ਕਰੀ ਹੈ, ਤਬ ਮੈਨੇ ਹਰੀ ਕੇ ਹਰਿ ਹਰਿ ਨਾਮ ਔ ਜਸ ਕੋ ਮਨ ਬਾਣੀ ਸੇ ਧਿਆਇਆ ਹੈ॥
Prof. Sahib Singhਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ।

ਪਦ ਅਰਥ ਖਿਨੁ = ਛਿਨ ਭਰ ਲਈ। ਕਿੰਚਿਤ = ਥੋੜੀ ਜਿਤਨੀ ਹੀ। ਜਗਦੀਸਰਿ = ਜਗਦੀਸ਼ਰ ਨੇ, ਜਗਤ ਦੇ ਈਸ਼ਰ ਨੇ।

SikhNet (Spanish)Cuando el Señor del Universo me bendice siquiera con una pizca de Su Misericordia, por sólo un instante, entonces medito en la Alabanza del Señor, Jar, Jar, Jar.

ਜਨ ਨਾਨਕ ਕਉ. ਹਰਿ ਭੇਟੇ ਸੁਆਮੀ; ਦੁਖੁ ਹਉਮੈ ਰੋਗੁ ਗਵਾਇਓ ॥੨॥੨॥

jan naanak kau. har bhette suaamee; dukh haumai rog gavaaeo |2|2|

Sant Singh KhalsaThe Lord and Master has met servant Nanak, and the pain of the sickness of egotism has been eliminated. ||2||2||
Manmohan SinghThe Lord Master has met slave Nanak and his pain of the ailment of ego is eliminated.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਸੇਵਕ ਨਾਨਕ ਨੂੰ ਮਿਲ ਪਿਆ ਹੈ ਅਤੇ ਉਸ ਦੀ ਹੰਕਾਰ ਦੀ ਬੀਮਾਰੀ ਦੀ ਪੀੜ ਜਾਂਦੀ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਂ ਦਾਸ ਕੋ ਹਰੀ ਸੁਆਮੀ ਮਿਲੇ ਹੈਂ ਤਬ ਮੈਂਨੇ ਜਨਮ ਮਰਣ ਆਦੀ ਦੁਖ ਔਰ ਹਉਮੈ ਰੋਗ ਕੋ ਗਵਾਇਆ ਹੈ॥੨॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ ॥੨॥੨॥

ਪਦ ਅਰਥ ਭੇਟੇ = ਮਿਲੇ। ਜਨ ਕਉ = (ਜਿਸ) ਮਨੁੱਖ ਨੂੰ ॥੨॥੨॥

SikhNet (Spanish)El Señor Maestro ha encontrado al Sirviente Nanak y la pena de la enfermedad del egoísmo ha sido eliminada. (2-2)

Open this shabad →

Shabad Guru Ramdas Ji Raag Bairaaree continues on Ang 720

ਬੈਰਾੜੀ ਮਹਲਾ ੪ ॥

bairaarree mahalaa 4 |

Sant Singh KhalsaBairaaree, Fourth Mehl:
Manmohan SinghBairari 4th Guru.
Manmohan Singh (Punjabi)ਬੈਰਾੜੀ ਚੌਥੀ ਪਾਤਿਸ਼ਾਹੀ।
SikhNet (Spanish)Bairari, Mejl Guru Ram Das, Cuarto Canal Divino.

ਹਰਿ ਜਨੁ; ਰਾਮ ਨਾਮ ਗੁਨ ਗਾਵੈ ॥

har jan; raam naam gun gaavai |

Sant Singh KhalsaThe Lord's humble servant sings the Glorious Praises of the Lord's Name.
Manmohan SinghThe Lord's slave sings the praise of the Lord's Name.
Manmohan Singh (Punjabi)ਸੁਆਮੀ ਦਾ ਗੁਲਾਮ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਜੋ ਹਰੀ ਕਾ ਸੰਤ ਜਨ ਰਾਮ ਕੇ ਨਾਮ ਔਰ ਜਸ ਕੋ ਗਾਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।

ਪਦ ਅਰਥ ਗਾਵੈ = ਗਾਂਦਾ ਰਹਿੰਦਾ ਹੈ।

SikhNet (Spanish)El Humilde Sirviente del Señor canta siempre Su Gloriosa Alabanza.

ਜੇ ਕੋਈ ਨਿੰਦ ਕਰੇ, ਹਰਿ ਜਨ ਕੀ; ਅਪੁਨਾ ਗੁਨੁ. ਨ ਗਵਾਵੈ ॥੧॥ ਰਹਾਉ ॥

je koee nind kare, har jan kee; apunaa gun. na gavaavai |1| rahaau |

Sant Singh KhalsaEven if someone slanders the Lord's humble servant, he does not give up his own goodness. ||1||Pause||
Manmohan SinghIf, some one slanders the Lord's servant, he renounces not his merit. Pause.
Manmohan Singh (Punjabi)ਜੇਕਰ ਕੋਈ ਜਣਾ ਸੁਆਮੀ ਦੇ ਸੇਵਕ ਦੀ ਬਦਖੋਈ ਕਰੇ, ਉਹ ਆਪਣੀ ਨੇਕੀ ਨੂੰ ਨਹੀਂ ਤਿਆਗਦਾ। ਠਹਿਰਾਉ।
Fareedkot Teekaਜੋ ਜੋ ਪੁਰਸ ਤਿਸ ਹਰਿ ਜਨ ਕੀ ਨਿੰਦਾ ਕਰਤਾ ਹੈ ਵਹੁ ਸੰਤ ਜਨ ਤਿਨੋਂ ਪਰ ਭੀ ਅਪਨਾ ਉਪਕਾਰ ਰੂਪ ਗੁਣ ਗਵਾਵਤਾ ਨਹੀਂ ਹੈ, ਕਿਉਂਕਿ ਤਿਨੋਂ ਕਾ ਨਿਸਚਾ ਐਸਾ ਹੋਤਾ ਹੈ॥੧॥ ਰਹਾਉ ॥
Prof. Sahib Singhਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥

ਪਦ ਅਰਥ ਕੀ = ਦੀ। ਗੁਨੁ = ਸੁਭਾਉ ॥੧॥ ਰਹਾਉ ॥

SikhNet (Spanish)Si alguien lo calumnia, Él no deja su propia Bondad. (1-Pausa)

ਜੋ ਕਿਛੁ ਕਰੇ. ਸੁ ਆਪੇ ਸੁਆਮੀ; ਹਰਿ ਆਪੇ ਕਾਰ ਕਮਾਵੈ ॥

jo kichh kare. su aape suaamee; har aape kaar kamaavai |

Sant Singh KhalsaWhatever the Lord and Master does, He does by Himself; the Lord Himself does the deeds.
Manmohan SinghWhat-so-ever the Lord does, that, He does Himself, God, by Himself does all the deeds.
Manmohan Singh (Punjabi)ਜਿਹੜਾ ਕੁਝ ਭੀ ਪ੍ਰਭੂ ਕਰਦਾ ਹੈ, ਉਹ ਉਸ ਨੂੰ ਖੁਦ ਕਰਦਾ ਹੈ। ਵਾਹਿਗੁਰੂ ਆਪ ਹੀ ਸਾਰੇ ਕੰਮ ਕਰਦਾ ਹੈ।
Fareedkot Teekaਜੋ ਕੁਛ ਹੋਤਾ ਹੈ, ਸੋ ਆਪ ਹੀ ਸੁਆਮੀ ਕਰਤਾ ਹੈ ਅਰ ਹਰੀ ਆਪ ਹੀ ਸਰਬ ਕਾਰ ਕੋ ਕਮਾਵਤਾ ਹੈ॥
Prof. Sahib Singhਹੇ ਭਾਈ! (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
SikhNet (Spanish)Lo que sea que el Maestro hace, lo hace de Sí Mismo, Él es el Hacedor y la Causa.

ਹਰਿ ਆਪੇ ਹੀ ਮਤਿ ਦੇਵੈ ਸੁਆਮੀ; ਹਰਿ ਆਪੇ ਬੋਲਿ ਬੁਲਾਵੈ ॥੧॥

har aape hee mat devai suaamee; har aape bol bulaavai |1|

Sant Singh KhalsaThe Lord and Master Himself imparts understanding; the Lord Himself inspires us to speak. ||1||
Manmohan SinghThe Lord Master Himself imparts understanding and Himself the Lord makes man utter the words.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਖੁਦ ਸਮਝ ਪ੍ਰਦਾਨ ਕਰਦਾ ਹੈ ਅਤੇ ਖੁਦ ਹੀ ਪ੍ਰਭੂ ਇਨਸਾਨ ਪਾਸੋਂ ਬਚਨ ਉਚਾਰਨ ਕਰਵਾਉਂਦਾ ਹੈ।
Fareedkot Teekaਹਰੀ ਆਪ ਹੀ ਸਭ ਕੋ ਬੁਧੀ ਦੇਤਾ ਹੈ ਔ ਹਰੀ ਆਪ ਹੀ (ਬੋਲਿ) ਬਚਨੋਂ ਕੋ ਬੁਲਾਵਤਾ ਹੈ॥੧॥
Prof. Sahib Singhਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥

ਪਦ ਅਰਥ ਆਪੇ = ਆਪ ਹੀ। ਬੋਲਿ = ਬੋਲ ਕੇ। ਬੋਲਿ ਬੁਲਾਵੈ = (ਆਪ ਹੀ ਹਰੇਕ ਜੀਵ ਵਿਚ) ਬੋਲਣਾ ਹੈ ਆਪ ਹੀ ਜੀਵਾਂ ਨੂੰ ਬੋਲਣ ਦੀ ਪ੍ਰੇਰਨਾ ਕਰਦਾ ਹੈ ॥੧॥

SikhNet (Spanish)El Señor Mismo nos hace sabios en Él, y nos inspira a hablar.(1)

Open this shabad (7 lines, Angs 719-720) →

Ang 719 of 1430