ਬੈਰਾੜੀ ਮਹਲਾ ੪ ॥
bairaarree mahalaa 4 |
Sant Singh KhalsaBairaaree, Fourth Mehl:
Manmohan SinghBairari 4th Guru.
Manmohan Singh (Punjabi)ਬੈਰਾੜੀ ਚੌਥੀ ਪਾਤਿਸ਼ਾਹੀ।
SikhNet (Spanish)Bairari, Mejl Guru Ram Das, Cuarto Canal Divino.
ਮਨ; ਮਿਲਿ ਸੰਤ ਜਨਾ ਜਸੁ ਗਾਇਓ ॥
man; mil sant janaa jas gaaeo |
Sant Singh KhalsaO mind, those who meet the Lord's humble servants, sing His Praises.
Manmohan SinghO man, they, who, meeting with the holy men, sing the Lord's praise,
Manmohan Singh (Punjabi)ਹੇ ਬੰਦੇ! ਜੋ ਪਵਿੱਤਰ ਪੁਰਸ਼ਾਂ ਨੂੰ ਮਿਲ ਕੇ ਪ੍ਰਭੂ ਦੀ ਕੀਰਤੀ ਗਾਉਂਦੇ ਹਨ,
Fareedkot Teekaਹੇ ਮਨ! ਤਿਨ ਸੰਤੋਂ ਕੋ ਮਿਲ ਕਰ ਜਿਨੋਂ ਨੇ ਹਰੀ ਕਾ ਜਸ ਗਾਇਨ ਕੀਆ ਹੈ॥
Prof. Sahib Singhਹੇ ਮਨ! ਉਸ ਮਨੁੱਖ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ। ਗਾਇਓ = ਗਾਇਆ।
SikhNet (Spanish)Oh mente mía, quienes encuentran al los Humildes Sirvientes del Señor, cantan Sus Alabanzas
ਹਰਿ ਹਰਿ ਰਤਨੁ. ਰਤਨੁ ਹਰਿ ਨੀਕੋ; ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥
har har ratan. ratan har neeko; gur satigur daan divaaeo |1| rahaau |
Sant Singh KhalsaThey are blessed with the gift of the jewel of the Lord, Har, Har, the sublime jewel of the Lord, by the Guru, the True Guru. ||1||Pause||
Manmohan Singhthey are blessed with the gift of the Lord God's jewel, the Lord's sublime jewel, by the Guru, the True Guru. Pause.
Manmohan Singh (Punjabi)ਉਨ੍ਹਾਂ ਨੂੰ ਗੁਰੂ ਜੀ, ਸੱਚੇ ਗੁਰੂ ਜੀ, ਸੁਆਮੀ ਵਾਹਿਗੁਰੂ ਦੇ ਹੀਰੇ, ਸੁਆਮੀ ਦੀ ਸ੍ਰੇਸ਼ਟ ਹੀਰੇ ਦੀ ਦਾਤ ਪ੍ਰਦਾਨ ਕਰਦੇ ਹਨ। ਠਹਿਰਾਉ।
Fareedkot Teekaਤਿਨ ਕੌ ਹਰੀ ਨੇ (ਗੁਰਿ) ਵੱਡੇ ਵਾ ਪੂਜ੍ਯ ਸਤਿਗੁਰੋਂ ਸੇ ਹਰ ਪ੍ਰਕਾਰ ਸੇ ਰਤਨੋਂ ਮੇਂ ਸੇ ਹਰਿ ਹਰਿ ਨਾਮ ਰਤਨ ਦਿਵਾਇਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ ॥੧॥ ਰਹਾਉ ॥ਪਦ ਅਰਥ ਨੀਕੋ = ਚੰਗਾ, ਕੀਮਤੀ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ ॥੧॥ ਰਹਾਉ ॥
SikhNet (Spanish)y son bendecidos con el Regalo de la Joya del Señor, Jar, Jar, la Preciosa Joya que se obtiene a través del Guru, el Verdadero Guru. (1-Pausa)
ਤਿਸੁ ਜਨ ਕਉ. ਮਨੁ ਤਨੁ ਸਭੁ ਦੇਵਉ; ਜਿਨਿ ਹਰਿ ਹਰਿ ਨਾਮੁ ਸੁਨਾਇਓ ॥
tis jan kau. man tan sabh devau; jin har har naam sunaaeo |
Sant Singh KhalsaI offer my mind, body and everything to that humble being who recites the Name of the Lord, Har, Har.
Manmohan SinghOffer I my soul, body and everything to the man, who recites to me the Lord master's Name.
Manmohan Singh (Punjabi)ਮੈਂ ਆਪਣੀ ਆਤਮਾ, ਦੇਹ ਤੇ ਸਾਹਰਾ ਕੁਛ ਉਸ ਜਣੇ ਨੂੰ ਭੇਟਾ ਕਰਦਾ ਹਾਂ, ਜੋ ਮੈਨੂੰ ਸੁਆਮੀ ਮਾਲਕ ਦਾ ਨਾਮ ਸੁਣਾਉਂਦਾ ਹੈ।
Fareedkot Teekaਤਿਸ ਸੰਤ ਜਨੋਂ ਕੋ ਅਪਨਾ ਤਨ ਮਨ ਆਦੀ ਸਭ ਦੇਤਾ ਹੂੰ, ਜਿਸ ਨੇ ਮੇਰੇ ਕੋ ਹਰੀ ਕਾ ਹਰਿ ਨਾਮ ਸੁਣਾਇਆ ਹੈ॥
Prof. Sahib Singhਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ,ਪਦ ਅਰਥ ਕਉ = ਨੂੰ। ਦੇਵਉ = ਦੇਵਉਂ, ਮੈਂ ਦੇਂਦਾ ਹਾਂ। ਜਿਨਿ = ਜਿਸ ਨੇ।
SikhNet (Spanish)Ofrezco cuerpo y mente y todo lo que tengo, a ese Humilde Ser que me recite el Nombre del Señor, Jar, Jar.
ਧਨੁ ਮਾਇਆ ਸੰਪੈ ਤਿਸੁ ਦੇਵਉ; ਜਿਨਿ ਹਰਿ ਮੀਤੁ ਮਿਲਾਇਓ ॥੧॥
dhan maaeaa sanpai tis devau; jin har meet milaaeo |1|
Sant Singh KhalsaI offer my wealth, the riches of Maya and my property to that one who leads me to meet the Lord, my friend. ||1||
Manmohan SinghSurrender I, my wealth riches and property to him, who unites me with God, my Friend.
Manmohan Singh (Punjabi)ਮੈਂ ਆਪਣੀ ਦੌਲਤ, ਮਾਲ ਮਿਲਖ ਅਤੇ ਜਾਇਦਾਦ ਉਸ ਨੂੰ ਸਮਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਿੱਤ੍ਰ ਹਰੀ ਨਾਲ ਮਿਲਾ ਦੇਵੇ।
Fareedkot Teekaਧਨ ਹਾਥੀ ਘੋੜੇ ਆਦੀ ਔਰ ਮਾਇਆ ਰੋਕੜੀ ਸਰਬ ਮੈਂ ਤਿਸ ਕੋ ਦੇਤਾ ਹੂੰ, ਜਿਸ ਨੇ ਮੇਰੇ ਕੋ ਹਰੀ ਮਿਤ੍ਰ ਮਿਲਾਇ ਦੀਆ ਹੈ॥੧॥
Prof. Sahib Singhਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ ॥੧॥ਪਦ ਅਰਥ ਸੰਪੈ = ਧਨ-ਪਦਾਰਥ ॥੧॥
SikhNet (Spanish)Ofrezco mi riqueza y posesiones a Quién me guíe a encontrar al Señor, mi Amigo.(1)
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ; ਤਬ ਹਰਿ. ਹਰਿ. ਹਰਿ ਜਸੁ ਧਿਆਇਓ ॥
khin kinchit kripaa karee jagadeesar; tab har. har. har jas dhiaaeo |
Sant Singh KhalsaWhen the Lord of the world bestowed just a tiny bit of His Mercy, for just an instant, then I meditated on the Praise of the Lord, Har, Har, Har.
Manmohan SinghWhen the World-Lord. showed me a little mercy, even for a moment, then dwelt I on my God's the Lord Master's praise.
Manmohan Singh (Punjabi)ਜਦ ਸ੍ਰਿਸ਼ਟੀ ਦੇ ਸੁਆਮੀ ਨੇ ਮੇਰੇ ਉਤੇ ਇਕ ਮੁਹਤ ਭਰ ਲਈ ਭੀ ਥੋੜੀ ਜੇਹੀ ਮਿਹਰ ਧਾਰੀ, ਤਦ ਮੈਂ ਆਪਣੇ ਵਾਹਿਗੁਰੂ ਸੁਆਮੀ ਦੀ ਕੀਰਤੀ ਵੱਲ ਧਿਆਨ ਕੀਤਾ।
Fareedkot Teekaਜਿਸ ਖਿਨ ਮੇਂ (ਕਿੰਚਿਤ) ਥੋੜੇ ਮਾਤ੍ਰ ਭੀ ਜਗਤ ਕੇ ਈਸਰ ਨੇ ਮੇਰੇ ਪਰ ਕਿਰਪਾ ਕਰੀ ਹੈ, ਤਬ ਮੈਨੇ ਹਰੀ ਕੇ ਹਰਿ ਹਰਿ ਨਾਮ ਔ ਜਸ ਕੋ ਮਨ ਬਾਣੀ ਸੇ ਧਿਆਇਆ ਹੈ॥
Prof. Sahib Singhਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ।ਪਦ ਅਰਥ ਖਿਨੁ = ਛਿਨ ਭਰ ਲਈ। ਕਿੰਚਿਤ = ਥੋੜੀ ਜਿਤਨੀ ਹੀ। ਜਗਦੀਸਰਿ = ਜਗਦੀਸ਼ਰ ਨੇ, ਜਗਤ ਦੇ ਈਸ਼ਰ ਨੇ।
SikhNet (Spanish)Cuando el Señor del Universo me bendice siquiera con una pizca de Su Misericordia, por sólo un instante, entonces medito en la Alabanza del Señor, Jar, Jar, Jar.
ਜਨ ਨਾਨਕ ਕਉ. ਹਰਿ ਭੇਟੇ ਸੁਆਮੀ; ਦੁਖੁ ਹਉਮੈ ਰੋਗੁ ਗਵਾਇਓ ॥੨॥੨॥
jan naanak kau. har bhette suaamee; dukh haumai rog gavaaeo |2|2|
Sant Singh KhalsaThe Lord and Master has met servant Nanak, and the pain of the sickness of egotism has been eliminated. ||2||2||
Manmohan SinghThe Lord Master has met slave Nanak and his pain of the ailment of ego is eliminated.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਸੇਵਕ ਨਾਨਕ ਨੂੰ ਮਿਲ ਪਿਆ ਹੈ ਅਤੇ ਉਸ ਦੀ ਹੰਕਾਰ ਦੀ ਬੀਮਾਰੀ ਦੀ ਪੀੜ ਜਾਂਦੀ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਂ ਦਾਸ ਕੋ ਹਰੀ ਸੁਆਮੀ ਮਿਲੇ ਹੈਂ ਤਬ ਮੈਂਨੇ ਜਨਮ ਮਰਣ ਆਦੀ ਦੁਖ ਔਰ ਹਉਮੈ ਰੋਗ ਕੋ ਗਵਾਇਆ ਹੈ॥੨॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ ॥੨॥੨॥ਪਦ ਅਰਥ ਭੇਟੇ = ਮਿਲੇ। ਜਨ ਕਉ = (ਜਿਸ) ਮਨੁੱਖ ਨੂੰ ॥੨॥੨॥
SikhNet (Spanish)El Señor Maestro ha encontrado al Sirviente Nanak y la pena de la enfermedad del egoísmo ha sido eliminada. (2-2)