ਕਰਨ ਕਰਾਵਨ; ਕਰਨੈਹਾਰੁ ॥
karan karaavan; karanaihaar |
Sant Singh KhalsaThe Doer, the Cause of causes, is the Creator Lord.
Manmohan SinghThy Doer and Prompter is the creator alone.
Manmohan Singh (Punjabi)ਕਰਨ ਵਾਲਾ ਅਤੇ ਕਰਾਉਣ ਵਾਲਾ ਕੇਵਲ ਕਰਤਾਰ ਹੈ।
Fareedkot Teekaਸੋ ਹਰੀ ਤੀਨੋਂ ਕਾਲ ਮੇਂ ਮਾਯਾ ਦ੍ਵਾਰੇ ਸ੍ਰਿਸਟੀ ਕੌ ਕਰਨੇ ਕਰਾਵਣੇ ਹਾਰਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ।
SikhNet (Spanish)Dios, la Causa de todo, actúa según Le place;
ਇਸ ਕੈ ਹਾਥਿ ਕਹਾ; ਬੀਚਾਰੁ ॥
eis kai haath kahaa; beechaar |
Sant Singh KhalsaWhat deliberations are in the hands of mortal beings?
Manmohan SinghWhat is that deliberation, which is in this man's hand?
Manmohan Singh (Punjabi)ਉਹ ਕਿਹੜੀ ਸੋਚ-ਵਿਚਾਰ ਹੈ, ਜਿਹੜੀ ਏਸ ਬੰਦੇ ਦੇ ਹੱਥ ਵਿੱਚ ਹੈ?
Fareedkot Teekaਜੇ ਵਿਚਾਰ ਕਰ ਦੇਖੀਏ ਤੋ ਇਸ ਜੀਵ ਕੇ ਹਾਥ ਕਿਆ ਹੈ ਅਰਥਾਤ ਇਸ ਕੇ ਅਧੀਨ ਕੁਛ ਨਹੀਂ ਹੈ॥
Prof. Sahib Singhਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ।ਪਦ ਅਰਥ ਕਹਾ = ਕਿਥੇ? ਕੀਹ? ਬੀਚਾਰੁ = ਵਿਚਾਰ ਕਰ, ਵਿਚਾਰ ਕੇ ਵੇਖ।
SikhNet (Spanish)al hombre no le es dado disponer a voluntad de las situaciones.
ਜੈਸੀ ਦ੍ਰਿਸਟਿ ਕਰੇ; ਤੈਸਾ ਹੋਇ ॥
jaisee drisatt kare; taisaa hoe |
Sant Singh KhalsaAs God casts His Glance of Grace, they come to be.
Manmohan SinghAs is the glance, God casts, so does man become.
Manmohan Singh (Punjabi)ਜਿਹੋ ਜਿਹੀ ਨਿਗ੍ਹਾ ਹਰੀ ਧਾਰਦਾ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।
Fareedkot Teekaਜੈਸੀ ਦ੍ਰਿਸ਼ਟੀ ਵਹੁ ਕਰਤਾ ਹੈ ਤੈਸਾ ਹੀ ਹੋਤਾ ਹੈ॥
Prof. Sahib Singhਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ,ਪਦ ਅਰਥ ਦ੍ਰਿਸਟਿ = ਨਜ਼ਰ।
SikhNet (Spanish)El hombre se convierte en lo que Dios quiere que sea.
ਆਪੇ ਆਪਿ; ਆਪਿ ਪ੍ਰਭੁ ਸੋਇ ॥
aape aap; aap prabh soe |
Sant Singh KhalsaGod Himself, of Himself, is unto Himself.
Manmohan SinghThat Master is all by Himself.
Manmohan Singh (Punjabi)ਉਹ ਮਾਲਕ ਸਾਰਾ ਕੁਝ ਖੁਦ ਹੀ ਹੈ।
Fareedkot Teekaਸੋ ਪ੍ਰਭੂ ਤੀਨੋਂ ਕਾਲ ਮੇਂ ਆਪ ਹੀ ਆਪ ਹੈ॥
Prof. Sahib Singhਉਹ ਪ੍ਰਭੂ ਆਪ ਹੀ ਆਪ ਹੈ।
SikhNet (Spanish)En verdad el Señor es el Único,
ਜੋ ਕਿਛੁ ਕੀਨੋ; ਸੁ ਅਪਨੈ ਰੰਗਿ ॥
jo kichh keeno; su apanai rang |
Sant Singh KhalsaWhatever He created, was by His Own Pleasure.
Manmohan SinghWhatever He has done that is according to His pleasure.
Manmohan Singh (Punjabi)ਜਿਹੜਾ ਕੁਛ ਉਸ ਨੇ ਕੀਤਾ ਹੈ, ਉਹ ਉਸ ਦੀ ਰਜ਼ਾ ਦੇ ਅਨੁਕੁਲ ਹੈ।
Fareedkot Teekaਜੋ ਕਿਛ ਤਿਸ ਨੇ ਕੀਆ ਹੈ, ਸੋ ਅਪਨੇ ਅਨੰਦ ਸੇ ਹੀ ਕੀਆ ਹੈ॥
Prof. Sahib Singhਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ;ਪਦ ਅਰਥ ਅਪਨੈ ਰੰਗਿ = ਆਪਣੀ ਮੌਜ ਵਿਚ।
SikhNet (Spanish)y lo que sea que Él haga, emana de Su Dulce Albedrío.
ਸਭ ਤੇ ਦੂਰਿ; ਸਭਹੂ ਕੈ ਸੰਗਿ ॥
sabh te door; sabhahoo kai sang |
Sant Singh KhalsaHe is far from all, and yet with all.
Manmohan SinghHe is far from all and yet with all.
Manmohan Singh (Punjabi)ਉਹ ਸਾਰਿਆਂ ਤੋਂ ਪਰੇਡੇ ਹੈ, ਫਿਰ ਭੀ ਸਾਰਿਆਂ ਨਾਲ ਹੈ।
Fareedkot Teekaਪੁਨਾ ਵਹੁ ਸਭ ਸੇ ਦੂਰ ਭੀ ਹੈ ਔਰ ਸਭ ਕੇ ਸਾਥ ਭੀ ਹੈ॥
Prof. Sahib Singhਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।ਪਦ ਅਰਥ ਸਭਹੂ ਕੈ = ਸਾਰਿਆਂ ਦੇ ਹੀ। ਸੰਗਿ = ਨਾਲ।
SikhNet (Spanish)Prevaleciendo en todo pero permaneciendo desapegado de manera simultánea,
ਬੂਝੈ ਦੇਖੈ; ਕਰੈ ਬਿਬੇਕ ॥
boojhai dekhai; karai bibek |
Sant Singh KhalsaHe understands, He sees, and He passes judgment.
Manmohan SinghHe understands, beholds and exercises judgement.
Manmohan Singh (Punjabi)ਉਹ ਸਮਝਦਾ, ਵੇਖਦਾ ਅਤੇ ਨਿਰਣਯ ਕਰਦਾ ਹੈ।
Fareedkot Teekaਆਪ ਹੀ ਬਿਬੇਕ ਕਰ ਕੇ ਸਭ ਕੇ ਰਿਦੇ ਕੀ ਬੂਝਤਾ ਹੈ ਔਰ ਦੇਖਤਾ ਹੈ॥
Prof. Sahib Singhਪ੍ਰਭੂ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ,ਪਦ ਅਰਥ ਬਿਬੇਕ = ਪਛਾਣ, ਪਰਖ।
SikhNet (Spanish)Él observa todo, entiende todo, y discrimina en todo.
ਆਪਹਿ ਏਕ; ਆਪਹਿ ਅਨੇਕ ॥
aapeh ek; aapeh anek |
Sant Singh KhalsaHe Himself is the One, and He Himself is the many.
Manmohan SinghHe Himself is one and Himself many.
Manmohan Singh (Punjabi)ਉਹ ਆਪੇ ਇਕ ਅਤੇ ਆਪੇ ਹੀ ਬਹੁਤੇ ਹੈ।
Fareedkot Teekaਆਪ ਹੀ ਏਕ ਰੂਪ ਹੈ ਔ ਆਪ ਅਨੇਕ ਰੂਪ ਹੋ ਰਹਾ ਹੈ॥
Prof. Sahib Singhਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ।ਪਦ ਅਰਥ ਆਪਹਿ = ਆਪ ਹੀ।
SikhNet (Spanish)En verdad el Uno es también el Todo en sus múltiples facetas.
ਮਰੈ ਨ ਬਿਨਸੈ; ਆਵੈ ਨ ਜਾਇ ॥
marai na binasai; aavai na jaae |
Sant Singh KhalsaHe does not die or perish; He does not come or go.
Manmohan SinghHe neither dies nor perishes and neither He comes nor goes.
Manmohan Singh (Punjabi)ਉਹ ਨ ਮਰਦਾ ਹੈ, ਨਾਂ ਹੀ ਨਾਸ ਹੁੰਦਾ ਹੈ। ਉਹ ਨਾਂ ਹੀ, ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।
Fareedkot Teekaਨ ਵਹੁ ਮਰਤਾ ਹੈ ਔਰ ਨਾ ਬਿਨਸਤਾ ਅਰਥਾਤ ਅਦ੍ਰਿਸ ਹੋਤਾ ਹੈ, ਪੁਨਾ ਨਾ ਕਹੀਂ ਜਾਤਾ ਹੈ ਨਾ ਆਵਤਾ ਹੈ॥
Prof. Sahib Singhਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ;ਪਦ ਅਰਥ ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ; ਨਾਹ ਜੰਮਦਾ ਹੈ ਨਾਹ ਮਰਦਾ ਹੈ।
SikhNet (Spanish)Él no muere ni desaparece, no va ni viene.
ਨਾਨਕ. ਸਦ ਹੀ; ਰਹਿਆ ਸਮਾਇ ॥੬॥
naanak. sad hee; rahiaa samaae |6|
Sant Singh KhalsaO Nanak, He remains forever All-pervading. ||6||
Manmohan SinghNanak, He ever remains diffused among all.
Manmohan Singh (Punjabi)ਨਾਨਕ, ਉਹ ਹਮੇਸ਼ਾਂ ਸਾਰਿਆਂ ਅੰਦਰ ਰਮਿਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰੀ ਸਦਾ ਸਭ ਮੇਂ ਸਮਾਇ ਰਹਾ ਹੈ॥੬॥
Prof. Sahib Singhਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ॥੬॥ਪਦ ਅਰਥ ਸਦ ਹੀ = ਸਦਾ ਹੀ। ਰਹਿਆ ਸਮਾਇ = ਸਮਾਇ ਰਹਿਆ, ਆਪਣੇ ਆਪ ਵਿਚ ਟਿਕਿਆ ਹੋਇਆ ਹੈ ॥੬॥
SikhNet (Spanish)Su Eterna Presencia está difundida por todas partes, permanentemente.(6)