ੴ

ਸਿੱਖਬਾਣੀ · SikhBani

ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥

saa rut suhaavee jit tudh samaalee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 97 · 13 lines
Translations

ਰਾਗੁ ਮਾਝ ਮਹਲਾ ੫ ॥

raag maajh mahalaa 5 |

Sant Singh KhalsaRaag Maajh, Fifth Mehl:
Manmohan SinghMajh Rag, Fifth Guru.
Manmohan Singh (Punjabi)ਮਾਝ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Rag Mall, Mejl Guru Aryan, Quinto Canal Divino.

ਸਾ ਰੁਤਿ ਸੁਹਾਵੀ; ਜਿਤੁ ਤੁਧੁ ਸਮਾਲੀ ॥

saa rut suhaavee; jit tudh samaalee |

Sant Singh KhalsaSweet is that season when I remember You.
Manmohan SinghPleasant is the season when I remember Thee, O Lord.
Manmohan Singh (Punjabi)ਖੁਸ਼ਗਵਾਰ ਹੈ ਉਹ ਮੌਸਮ ਜਦ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਸਾਹਿਬ!
Fareedkot Teekaਹੇ ਭਗਵਨ! ਵਹੁ ਰੁਤ ਸੋਭਨੀਕੁ ਹੈ ਜਿਸ ਮੇਂ (ਤੁਧੁ) ਆਪ ਕੋ (ਸਮਾਲੀ) ਸਿਮਰੂੰ॥
Prof. Sahib Singhਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।

ਪਦ ਅਰਥ ਰੁਤਿ = {ऋतु} ਮੌਸਮ। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਸਮਾਲੀ = ਮੈਂ ਸੰਭਾਲਦਾ ਹਾਂ, ਹਿਰਦੇ ਵਿਚ ਵਸਾਂਦਾ ਹਾਂ।

SikhNet (Spanish)Bendita es la estación cuando estoy imbuido en Tu Adoración.

ਸੋ ਕੰਮੁ ਸੁਹੇਲਾ; ਜੋ ਤੇਰੀ ਘਾਲੀ ॥

so kam suhelaa; jo teree ghaalee |

Sant Singh KhalsaSublime is that work which is done for You.
Manmohan SinghSublime is the work which is dome is Thy service.
Manmohan Singh (Punjabi)ਸਰੇਸ਼ਟ ਹੈ ਉਹ ਕਾਰਜ ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ।
Fareedkot Teekaਔਰ ਵਹੁ ਕਾਰਜੁ ਭੀ (ਸੁਹੇਲਾ) ਸੁਖਦਾਇਕ ਹੈ ਜਿਸ ਮੇਂ ਆਪ ਕੀ ਘਾਲ ਘਾਲੀ ਜਾਵੇ, ਭਾਵ ਏਹ ਕਿ ਆਪ ਕੀ ਸੇਵਾ ਹੋਵੇ॥
Prof. Sahib Singhਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।

ਪਦ ਅਰਥ ਸੁਹੇਲਾ = ਸੁਖਦਾਈ। ਘਾਲੀ = ਸੇਵਾ ਵਿਚ।

SikhNet (Spanish)Bendito es el trabajo que hago para Ti.

ਸੋ ਰਿਦਾ ਸੁਹੇਲਾ, ਜਿਤੁ ਰਿਦੈ ਤੂੰ ਵੁਠਾ; ਸਭਨਾ ਕੇ ਦਾਤਾਰਾ ਜੀਉ ॥੧॥

so ridaa suhelaa, jit ridai toon vutthaa; sabhanaa ke daataaraa jeeo |1|

Sant Singh KhalsaBlessed is that heart in which You dwell, O Giver of all. ||1||
Manmohan Singhillustrious is the heart in which Thou dwellest, O Lord! the giver of all.
Manmohan Singh (Punjabi)ਸੁਭਾਇਮਾਨ ਹੈ ਉਹ ਦਿਲ, ਜਿਸ ਦਿਲ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮਾੀ!
Fareedkot Teekaਹੇ ਭਗਵਨ! ਸੋ ਰਿਦਾ ਸੁਖੀ ਹੈ ਜਿਸ ਰਿਦੇ ਮੇਂ ਆਪ ਸਰਬ ਕੇ ਦਾਤਾਰ ਬਸ ਰਹੇ ਹੋ ॥੧॥
Prof. Sahib Singhਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥

ਪਦ ਅਰਥ ਰਿਦਾ = ਹਿਰਦਾ। ਸੁਹੇਲਾ = ਸ਼ਾਂਤ। ਵੁਠਾ = ਵੱਸਿਆ ॥੧॥

SikhNet (Spanish)Bendito es el corazón sobre el cual viertes Tu Compasión, oh Señor, Dador de todo.(1)

ਤੂੰ ਸਾਝਾ ਸਾਹਿਬੁ; ਬਾਪੁ ਹਮਾਰਾ ॥

toon saajhaa saahib; baap hamaaraa |

Sant Singh KhalsaYou are the Universal Father of all, O my Lord and Master.
Manmohan SinghThou art the joint father of us all, O Lord.
Manmohan Singh (Punjabi)ਤੂੰ ਸਾਡੇ ਸਾਰਿਆਂ ਦਾ ਮੁਸ਼ਤਰਕਾ ਪਿਤਾ ਹੈ, ਹੇ ਸੁਆਮੀ!
Fareedkot Teekaਤੂੰ ਸਰਬ ਕਾ ਸਾਂਝਾ ਸ੍ਵਾਮੀ ਹੈਂ ਔਰੁ ਹਮਾਰਾ ਪਿਤਾ ਹੈਂ, ਭਾਵ ਭਗਤੋਂ ਮੇਂ ਤੇਰੀ ਅਧਿਕ ਪ੍ਰੀਤੀ ਹੈ॥
Prof. Sahib Singhਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।
SikhNet (Spanish)Tú eres el Padre de todos nosotros.

ਨਉ ਨਿਧਿ ਤੇਰੈ; ਅਖੁਟ ਭੰਡਾਰਾ ॥

nau nidh terai; akhutt bhanddaaraa |

Sant Singh KhalsaYour nine treasures are an inexhaustible storehouse.
Manmohan SinghThine are the nine treasures and inexhaustible storehouse.
Manmohan Singh (Punjabi)ਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ।
Fareedkot Teekaਜਿਸ ਮੇਂ ਤੇਰੇ ਪਾਏ ਹੂਏ ਨੌ ਨਿਧੀਆਂ ਆਦਿ ਪਦਾਰਥ ਹੈਂ, ਸੋ ਤੇਰਾ ਭੰਡਾਰਾ ਅਮੁਕੁ ਹੈ॥
Prof. Sahib Singhਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।

ਪਦ ਅਰਥ ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ।

SikhNet (Spanish)Los Nueve Tesoros de Tu Nombre son Inexhaustos.

ਜਿਸੁ ਤੂੰ ਦੇਹਿ. ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥੨॥

jis toon dehi. su tripat aghaavai; soee bhagat tumaaraa jeeo |2|

Sant Singh KhalsaThose unto whom You give are satisfied and fulfilled; they become Your devotees, Lord. ||2||
Manmohan SinghHe, whom Thou givest is sated and satiated. He alone is the devotee of Thine.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਕੇਵਲ ਉਹੀ ਤੇਰਾ ਅਨੁਰਾਗੀ ਹੈ।
Fareedkot Teekaਹੇ ਭਗਵਨ! ਜਿਸ ਕੋ ਆਪ ਦੇਤੇ ਹੋ ਸੋ ਪੁਰਸੁ ਸਰੀਰ ਕਰ ਕੇ ਤ੍ਰਿਪਤਿ ਹੋਤਾ ਹੈ ਔਰੁ ਮਨ ਕਰ ਕੇ ਅਘਾਉਤਾ ਹੈ, ਵਾ ਦੋਨੋਂ ਲੋਕੋਂ ਮੇਂ ਤ੍ਰਿਪਤ ਹੋਤਾ ਹੈ, ਔਰ ਸੋਈ ਤੇਰਾ ਭਗਤੁ ਹੈ॥੨॥
Prof. Sahib Singh(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥

ਪਦ ਅਰਥ ਅਘਾਵੈ = ਰੱਜ ਜਾਂਦਾ ਹੈ ॥੨॥

SikhNet (Spanish)Aquél que es bendecido por Ti, está satisfecho y ese ser se dedica a Tu Servicio. (2)

ਸਭੁ ਕੋ; ਆਸੈ ਤੇਰੀ ਬੈਠਾ ॥

sabh ko; aasai teree baitthaa |

Sant Singh KhalsaAll place their hopes in You.
Manmohan SinghAll sit in Thy hope, O my Master!
Manmohan Singh (Punjabi)ਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ, ਹੇ ਮੇਰੇ ਮਾਲਕ!
Fareedkot Teekaਸਭ ਕੋਈ ਆਪ ਕੀ ਆਸਾ ਕਰ ਕੇ ਬੈਠਾ ਹੈ॥
Prof. Sahib Singhਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ।

SikhNet (Spanish)Todos vivimos en la esperanza de Ti;

ਘਟ ਘਟ ਅੰਤਰਿ; ਤੂੰਹੈ ਵੁਠਾ ॥

ghatt ghatt antar; toonhai vutthaa |

Sant Singh KhalsaYou dwell deep within each and every heart.
Manmohan SinghIn all hearts, Thou abidest.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਤੂੰ ਹੀ ਵਸਦਾ ਹੈ।
Fareedkot Teekaਆਪ ਘਟ ਘਟ ਮੇਂ (ਵੂਠਾ) ਬਸ ਰਹੇ ਹੋ॥
Prof. Sahib Singhਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
SikhNet (Spanish)en nuestro corazón Tu Misericordia llueve a cántaros.

ਸਭੇ ਸਾਝੀਵਾਲ ਸਦਾਇਨਿ; ਤੂੰ. ਕਿਸੈ ਨ ਦਿਸਹਿ ਬਾਹਰਾ ਜੀਉ ॥੩॥

sabhe saajheevaal sadaaein; toon. kisai na diseh baaharaa jeeo |3|

Sant Singh KhalsaAll share in Your Grace; none are beyond You. ||3||
Manmohan SinghAll are called partners in Thy grace. Thou art seen alien to none.
Manmohan Singh (Punjabi)ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
Fareedkot Teekaਹੇ ਭਗਵਨ! ਸਭ ਕੋਈ ਆਪ ਕੋ ਸਾਂਝ ਵਾਲੇ ਸਦਾਉਤੇ ਹੈਂ, ਕਿਉਂਕਿ ਆਪ ਕਿਸੀ ਸੇ ਬਾਹਰ ਦ੍ਰਿਸਟੀ ਨਹੀਂ ਆਵਤੇ ਹੋ ॥੩॥
Prof. Sahib Singh(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥

ਪਦ ਅਰਥ ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ ॥੩॥

SikhNet (Spanish)Todos somos partícipes de Tu Gracia; Oh Amor, Tú no estás separado de nadie. (3)

ਤੂੰ ਆਪੇ; ਗੁਰਮੁਖਿ ਮੁਕਤਿ ਕਰਾਇਹਿ ॥

toon aape; guramukh mukat karaaeihi |

Sant Singh KhalsaYou Yourself liberate the Gurmukhs;
Manmohan SinghTo the Guruwards Thou Thyself emancipatest.
Manmohan Singh (Punjabi)ਗੁਰੂ ਸਮਰਪਣਾ ਨੂੰ ਤੂੰ ਆਪ ਹੀ ਬੰਦ-ਖਲਾਸ ਕਰਦਾ ਹੈ।
Fareedkot Teekaਤੁਮ ਆਪ ਹੀ ਗੁਰਮੁਖੋ ਕੋ ਜਨਮ ਮਰਣ ਸੇ ਮੁਕਤ ਕਰਾਉਤੇ ਹੋ॥
Prof. Sahib Singhਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਾ ਕੇ।

SikhNet (Spanish)Tú, de Ti Mismo, me liberas a través del Guru.

ਤੂੰ ਆਪੇ; ਮਨਮੁਖਿ ਜਨਮਿ ਭਵਾਇਹਿ ॥

toon aape; manamukh janam bhavaaeihi |

Sant Singh KhalsaYou Yourself consign the self-willed manmukhs to wander in reincarnation.
Manmohan SinghTo the self-willed Thou Thyself goadest into births and deaths.
Manmohan Singh (Punjabi)ਮਨ-ਮਤੀਆ ਨੂੰ ਤੂੰ ਖੁਦ ਹੀ ਜੰਮਣ ਤੇ ਮਰਣ ਅੰਦਰ ਧਕਦਾ ਹੈ।
Fareedkot Teekaਔਰ ਤੁਮ ਆਪ ਹੀ ਮਨਮੁਖੋਂ ਕੋ ਜਨਮੋਂ ਮੇਂ ਭ੍ਰਮਾਉਤੇ ਹੋ॥
Prof. Sahib Singhਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।

ਪਦ ਅਰਥ ਮਨਮੁਖਿ = ਮਨ ਦਾ ਗ਼ੁਲਾਮ ਬਣਾ ਕੇ। ਜਨਮਿ = ਜਨਮ (ਮਰਨ ਦੇ ਗੇੜ) ਵਿਚ।

SikhNet (Spanish)Tú de Ti Mismo, haces que los arrogantes Manmukjs sean sujetos a nacer una y otra vez.

ਨਾਨਕ ਦਾਸ ਤੇਰੈ. ਬਲਿਹਾਰੈ; ਸਭੁ; ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥

naanak daas terai. balihaarai; sabh; teraa khel dasaaharaa jeeo |4|2|9|

Sant Singh KhalsaSlave Nanak is a sacrifice to You; Your Entire Play is self-evident, Lord. ||4||2||9||
Manmohan SinghSerf Nanak is a sacrifice unto Thee. Obviously manifest is Thine entire play, O my Master.
Manmohan Singh (Punjabi)ਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ!
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਹੇ ਭਗਵਨ! ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ, ਜਿਸ ਆਪ ਕਾ ਖੇਲ (ਦਸਾਹਰਾ) ਪਰਗਟ ਹੈ॥੪॥੨॥੯॥☬ਸ੍ਰੀ ਗੁਰੂ ਜੀ ਅਪਨੇ ਦੁਆਰਾ ਧਿਆਨ ਕੀ ਦਸਾ ਕਥਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥

ਪਦ ਅਰਥ ਦਸਾਹਰਾ = ਪਰਗਟ ॥੪॥

* ਵੇਰਵਾ: ਅੰਕ ੨ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਦਾ ਦੂਜਾ ਸ਼ਬਦ ਹੈ। ਅੰਕ ੯ ਹੁਣ ਤਕ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ: ਗੁਰੂ ਰਾਮ ਦਾਸ ਜੀ = ੭। ਗੁਰੂ ਅਰਜਨ ਸਾਹਿਬ = ੨। = ਜੋੜ = ੯।

SikhNet (Spanish)Toda la Maya es Tu Deleite. Nanak, Tu Esclavo, ofrece su ser en sacrificio a Ti. (4-2-9)
Answers quote the Granth verbatim with Ang citations. AI commentary is not Gurbani and not a religious ruling.