ੴ

ਸਿੱਖਬਾਣੀ · SikhBani

ਅਨਹਦੁ ਵਾਜੈ ਸਹਜਿ ਸੁਹੇਲਾ ॥

anahad vaajai sehaj suhelaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 97 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਅਨਹਦੁ ਵਾਜੈ; ਸਹਜਿ ਸੁਹੇਲਾ ॥

anahad vaajai; sehaj suhelaa |

Sant Singh KhalsaThe Unstruck Melody resounds and resonates in peaceful ease.
Manmohan SinghEasily and comfortably the celestial strain rings.
Manmohan Singh (Punjabi)ਆਸਾਨੀ ਤੇ ਆਰਾਮ ਨਾਲ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਹਮਾਰੇ ਮਨ ਮੇਂ ਏਕ ਰਸ ਨਾਮ ਕਾ ਉਚਾਰਣ ਰੂਪ ਸਬਦ ਬਾਜ ਰਹਾ ਹੈ, ਤਿਸ ਕਰ ਕੇ ਸੁਭਾਵਕ ਹੀ (ਸੁਹੇਲਾ) ਸੁਖ ਕੋ ਪ੍ਰਾਪਤਿ ਹੋ ਰਹੇ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ।

ਪਦ ਅਰਥ ਅਨਹਦੁ = {अनाहत = Not produced by beating (as sound)} ਉਹ ਆਵਾਜ਼ ਜੋ ਕੋਈ ਸਾਜ ਵਜਾਏ ਤੋਂ ਬਿਨਾ ਹੀ ਪੈਦਾ ਹੋ ਰਹੀ ਹੋਵੇ, ਇਕ-ਰਸ ਸ਼ਬਦ। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੁਖਦਾਈ।

SikhNet (Spanish)¡Con qué naturalidad resuena la Melodía Divina en mi mente!

ਸਬਦਿ ਅਨੰਦ ਕਰੇ ਸਦ ਕੇਲਾ ॥

sabad anand kare sad kelaa |

Sant Singh KhalsaI rejoice in the eternal bliss of the Word of the Shabad.
Manmohan SinghIn the joy of the Name, I ever make merry.
Manmohan Singh (Punjabi)ਨਾਮ ਦੀ ਖੁਸ਼ੀ ਅੰਦਰ, ਮੈਂ ਸਦੀਵ ਹੀ ਮੌਜਾਂ ਕਰਦਾ ਹਾਂ।
Fareedkot Teekaਹੇ ਭਾਈ! ਸਬਦਿ ਮੇਂ ਅਨੰਦ ਹੋ ਕਰ ਸਰਬਦਾ (ਕੇਲਾ) ਬਿਲਾਸ ਕਰ ਰਹੇ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।

ਪਦ ਅਰਥ ਸਬਦਿ = ਸਬਦ ਦੀ ਰਾਹੀਂ। ਸਦ = ਸਦਾ। ਕੇਲ = {केलि:} ਖੇਲ, ਆਨੰਦ।

SikhNet (Spanish)Oh, que mi mente se deleite siempre en la alegría de la Palabra del Shabd,

ਸਹਜ ਗੁਫਾ ਮਹਿ ਤਾੜੀ ਲਾਈ; ਆਸਣੁ ਊਚ ਸਵਾਰਿਆ ਜੀਉ ॥੧॥

sehaj gufaa meh taarree laaee; aasan aooch savaariaa jeeo |1|

Sant Singh KhalsaIn the cave of intuitive wisdom I sit, absorbed in the silent trance of the Primal Void. I have obtained my seat in the heavens. ||1||
Manmohan SinghI sit in trance in the cave of Diving Knowledge, and I have adjusted my seat on height.
Manmohan Singh (Punjabi)ਬ੍ਰਹਮਿ ਗਿਆਨ ਦੀ ਕੰਦਰਾਂ ਵਿੱਚ ਮੈਂ ਸਮਾਧੀ ਲਾਉਂਦਾ ਹਾਂ ਅਤੇ ਆਪਣਾ ਟਿਕਾਣਾ ਮੈਂ ਉਚ ਅਸਮਾਨੀ ਸਜਾਇਆ ਹੈ।
Fareedkot Teekaਸਹਜ ਰੂਪੀ ਗੁਫਾ ਮੇਂ (ਤਾੜੀ) ਸਮਾਧੀ ਲਗਾਇ ਰਹਾ ਹੂੰ, ਇਹੀ ਉਚਾ ਆਸਣ ਬਣਾਯਾ ਹੈ॥੧॥
Prof. Sahib Singh(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ॥੧॥

ਪਦ ਅਰਥ ਸਹਜ ਗੁਫਾ = ਆਤਮਕ ਅਡੋਲਤਾ ਦੀ ਗੁਫਾ। ਤਾੜੀ = ਸਮਾਧੀ ॥੧॥

SikhNet (Spanish)que tenga siempre un asiento en la Conciencia elevada, en la serenidad de la mente y en el silencio de la Paz.(1)

ਫਿਰਿ ਘਿਰਿ; ਅਪੁਨੇ ਗ੍ਰਿਹ ਮਹਿ ਆਇਆ ॥

fir ghir; apune grih meh aaeaa |

Sant Singh KhalsaAfter wandering through many other homes and houses, I have returned to my own home,
Manmohan SinghHaving rambled and roamed about I have arrived at my own home, at last.
Manmohan Singh (Punjabi)ਘੁਮ ਭਟਕ ਕੇ ਮੈਂ ਅਖੀਰ ਨੂੰ ਆਪਣੇ ਨਿੱਜ ਦੇ ਘਰ ਵਿੱਚ ਪੁਜ ਗਿਆ ਹਾਂ।
Fareedkot Teekaਅਨੇਕ ਪ੍ਰਕਾਰ ਕੇ ਪਦਾਰਥੋਂ ਤਥਾ ਵਿਵਹਾਰੋਂ ਮੇਂ ਫਿਰਿ (ਘਿਰਿ) ਕਰ ਕੇ ਗ੍ਰਹਿ ਅਰਥਾਤ ਨਿਜ ਸ੍ਵਰੂਪ ਮੇਂ ਇਸਥਿਤ ਹੂਆ ਹੂੰ॥
Prof. Sahib Singhਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਿਆ ਹੈ।

ਪਦ ਅਰਥ ਫਿਰਿ ਘਿਰਿ = ਮੁੜ-ਘਿੜ। ਗ੍ਰਿਹ ਮਹਿ = ਹਿਰਦੇ-ਘਰ ਵਿਚ।

SikhNet (Spanish)Había vagado por todas partes hasta que por fin llegué a mi hogar

ਜੋ ਲੋੜੀਦਾ; ਸੋਈ ਪਾਇਆ ॥

jo lorreedaa; soee paaeaa |

Sant Singh Khalsaand I have found what I was longing for.
Manmohan SinghI have obtained that What I longed for.
Manmohan Singh (Punjabi)ਮੈਂ ਉਹ ਕੁਛ ਪਾ ਲਿਆ ਹੈ ਜਿਹੜਾ ਕੁਛ ਮੈਂ ਚਾਹੁੰਦਾ ਸੀ।
Fareedkot Teekaਜੋ ਹਮ ਕੋ (ਲੋੜੀਦਾ) ਚਾਹੀਏ ਥਾ ਸੋਈ ਪ੍ਰਾਪਤਿ ਭਯਾ ਹੈ॥
Prof. Sahib Singhਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ।
SikhNet (Spanish)y encontré lo que había añorado.

ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ; ਗੁਰਿ. ਅਨਭਉ ਪੁਰਖੁ ਦਿਖਾਰਿਆ ਜੀਉ ॥੨॥

tripat aghaae rahiaa hai santahu; gur. anbhau purakh dikhaariaa jeeo |2|

Sant Singh KhalsaI am satisfied and fulfilled; O Saints, the Guru has shown me the Fearless Lord God. ||2||
Manmohan SinghI remains satisfied and satiated, O saints, as the Guru has shown me the fearless Lord.
Manmohan Singh (Punjabi)ਮੈਂ ਰੱਜਿਆ ਤੇ ਧ੍ਰਾਪਿਆ ਰਹਿੰਦਾ ਹਾਂ, ਹੇ ਸਾਧੂਓ ਕਿਉਂ ਜੋ ਗੁਰਾਂ ਨੇ ਮੈਨੂੰ ਨਿਡੱਰ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਹੇ ਸੰਤ ਜਨੋਂ! ਗੁਰੋਂ ਨੈ ਅਨਭਵ ਰੂਪੁ ਪੁਰਖ ਕਾ ਦਰਸਨ ਕਰਾਇਆ ਹੈ, ਯਾਂ ਤੇ ਅਬ ਮੇਰਾ ਮਨੁ ਬਾਹਰ ਕੇ ਸਥੂਲ ਪਦਾਰਥੋਂ ਸੇ ਤ੍ਰਿਪਤਿ ਔਰੁ ਅੰਤ੍ਰ ਕੀ ਬਾਸਨਾ ਸੇ ਅਘਾਇ ਰਹਾ ਹੈ। ਵਾ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤਿ ਸ੍ਵਰਗਾਦਿ ਲੋਕੋਂ ਕੇ ਬਿਖੇ ਭੋਗੋਂ ਸੇ ਅਘਾਇ ਰਹਾ ਹੈ, ਜੀਉ ਪਦੁ ਸੰਬੋਧਨ ਹੈ॥
Prof. Sahib Singhਹੇ ਸੰਤ ਜਨੋ! (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ਤੇ ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ ॥੨॥

ਪਦ ਅਰਥ ਅਘਾਇ ਰਹਿਆ = ਰੱਜਿਆ ਹੋਇਆ ਹੈ। ਸੰਤਹੁ = ਹੇ ਸੰਤ ਜਨੋ! ਗੁਰਿ = ਗੁਰੂ ਨੇ। ਅਨਭਉ = {अनुभव} ਆਤਮਕ ਚਾਨਣ। ਪੁਰਖੁ = ਸਰਬ-ਵਿਆਪਕ ਪ੍ਰਭੂ ॥੨॥

SikhNet (Spanish)Oh Santos, el Guru, nos satisface a todos, y despierta nuestra intuición para ver al Señor. (2)

ਆਪੇ ਰਾਜਨੁ; ਆਪੇ ਲੋਗਾ ॥

aape raajan; aape logaa |

Sant Singh KhalsaHe Himself is the King, and He Himself is the people.
Manmohan SinghGod himself is the king and Himself the subject.
Manmohan Singh (Punjabi)ਵਾਹਿਗੁਰੂ ਖੁਦ ਰਾਜਾ ਹੈ ਅਤੇ ਖੁਦ ਹੀ ਪ੍ਰਜਾ।
Fareedkot Teekaਐਸੇ ਨਿਸਚਾ ਭਯਾ ਹੈ ਕਿ ਪਰਮੇਸ੍ਵਰੁ ਆਪ ਹੀ ਰਾਜਾ ਸਰੂਪ ਹੈ ਪੁਨਾ ਆਪ ਹੀ (ਲੋਗਾ) ਪ੍ਰਜਾ ਸ੍ਵਰੂਪ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ।

ਪਦ ਅਰਥ ਰਾਜਨੁ = ਪਾਤਿਸ਼ਾਹ।

SikhNet (Spanish)Él es el Rey, y también el súbdito;

ਆਪਿ ਨਿਰਬਾਣੀ; ਆਪੇ ਭੋਗਾ ॥

aap nirabaanee; aape bhogaa |

Sant Singh KhalsaHe Himself is in Nirvaanaa, and He Himself indulges in pleasures.
Manmohan SinghHe Himself is the ascetic and Him self the enjoyer.
Manmohan Singh (Punjabi)ਉਹ ਖੁਦ ਅਤੀਤ ਹੈ ਅਤੇ ਖੁਦ ਹੀ ਮੌਜਾਂ ਮਾਨਣਹਾਰ।
Fareedkot Teekaਪੁਨਾ ਆਪ ਹੀ (ਨਿਰਬਾਣੀ) ਬਿਰਕਤੁ ਰੂਪੁ ਹੈ, ਔਰ ਆਪ ਹੀ (ਭੋਗਾ) ਸਰਬ ਪਦਾਰਥੋਂ ਕੋ ਭੋਗਤਾ ਹੈ॥
Prof. Sahib Singhਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ।

ਪਦ ਅਰਥ ਨਿਰਬਾਣੀ = {निर्वाण} ਵਾਸਨਾ-ਰਹਿਤ।

SikhNet (Spanish)Desapegado, y a la misma vez apegado.

ਆਪੇ ਤਖਤਿ ਬਹੈ ਸਚੁ ਨਿਆਈ; ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥

aape takhat bahai sach niaaee; sabh chookee kook pukaariaa jeeo |3|

Sant Singh KhalsaHe Himself sits on the throne of true justice, answering the cries and prayers of all. ||3||
Manmohan SinghSitting on the throne, the Lord Himself administers even-handed justice, so the cries and complaints all come to an end.
Manmohan Singh (Punjabi)ਰਾਜ ਸਿੰਘਾਸਣ ਤੇ ਬੈਠ ਕੇ, ਸਾਹਿਬ ਆਪ ਹੀ ਐਨ ਖਰਾ ਇਨਸਾਫ ਕਰਦਾ ਹੈ, ਇਸ ਲਈ ਚੀਕ ਚਿਹਾੜੇ ਤੇ ਸ਼ਿਕਾਇਤਾਂ ਸਮੂਹ ਮੁਕ ਜਾਂਦੀਆਂ ਹਨ।
Fareedkot Teekaਪੁਨਾ ਆਪ ਹੀ ਸਰੂਪ (ਤਖਤਿ) ਸਿੰਘਾਸਨ ਪਰ ਬੈਠ ਕਰ ਸਚੇ ਨਿਆਉ ਕੋ ਕਰਤਾ ਹੈ, ਯਾਂ ਤੇ ਮੇਰੇ ਮਨ ਕੀ ਸੰਪੂਰਨ (ਕੂਕ) ਪੁਕਾਰ ਨਿਬ੍ਰਿਤ ਭਈ ਹੈ, ਭਾਵ ਯਹਿ ਕਿ ਸਭ ਕੁਛ ਪਰਮੇਸ੍ਵਰ ਕੋ ਮਾਨ ਕਰ ਕਲਪਨਾ ਸੇ ਰਹਤ ਭਯਾ ਹੂੰ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ॥੩॥

ਪਦ ਅਰਥ ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ ॥੩॥

SikhNet (Spanish)Él es el único que se sienta en el Verdadero Trono del Juicio, y es Él quien responde a todas nuestras oraciones. (3)

ਜੇਹਾ ਡਿਠਾ; ਮੈ ਤੇਹੋ ਕਹਿਆ ॥

jehaa dditthaa; mai teho kahiaa |

Sant Singh KhalsaAs I have seen Him, so have I described Him.
Manmohan SinghAs I have seen God, so have I described Him.
Manmohan Singh (Punjabi)ਜੇਹੋ ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
Fareedkot Teekaਮੈਨੇ (ਜੇਹਾ) ਜੈਸੇ ਦੇਖਾ ਹੈ, ਸੋ ਤੈਸਾ ਹੀ ਕਥਨੁ ਕੀਆ ਹੈ॥
Prof. Sahib Singh(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।

ਪਦ ਅਰਥ ਤਿਸੁ = ਉਸ ਮਨੁੱਖ ਨੂੰ।

SikhNet (Spanish)Aquí escribo como yo Lo vi,

ਤਿਸੁ ਰਸੁ ਆਇਆ; ਜਿਨਿ ਭੇਦੁ ਲਹਿਆ ॥

tis ras aaeaa; jin bhed lahiaa |

Sant Singh KhalsaThis Sublime Essence comes only to one who knows the Mystery of the Lord.
Manmohan SinghHe alone, who knows Lord's secret, tastes Nectar,
Manmohan Singh (Punjabi)ਕੇਵਲ ਉਹੀ ਅੰਮ੍ਰਿਤ ਨੂੰ ਮਾਣਦਾ ਹੈ, ਜੋ ਸਾਈਂ ਦੇ ਭੇਤ ਨੂੰ ਸਮਝਦਾ ਹੈ।
Fareedkot Teekaਇਹੁ ਰਸੁ ਤਿਸੁ ਪੁਰਸ ਕੋ ਆਇਆ ਹੈ ਜਿਸ ਨੇ ਇਸੁ ਭੇਦੁ ਕੋ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਲਹਿਆ = ਲੱਭ ਲਿਆ।

SikhNet (Spanish)pero solamente la persona que conoce Su Misterio puede saborear lo que digo.

ਜੋਤੀ ਜੋਤਿ ਮਿਲੀ ਸੁਖੁ ਪਾਇਆ; ਜਨ ਨਾਨਕ. ਇਕੁ ਪਸਾਰਿਆ ਜੀਉ ॥੪॥੩॥੧੦॥

jotee jot milee sukh paaeaa; jan naanak. ik pasaariaa jeeo |4|3|10|

Sant Singh KhalsaHis light merges into the Light, and he finds peace. O servant Nanak, this is all the Extension of the One. ||4||3||10||
Manmohan SinghHis light merges in the supreme Light and he obtains peace, The entire extension is of the One Lord, O Serf Nanak!
Manmohan Singh (Punjabi)ਉਸ ਦਾ ਚਾਨਣ ਪ੍ਰਮ-ਚਾਨਣ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਂਦਾ ਹੈ। ਸਾਰਾ ਖਿਲਾਰਾ ਇਕ ਸੁਅਮਾੀ ਦਾ ਹੀ ਹੈ, ਹੇ ਨਫਰ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਜਿਸ ਏਕ ਪਰਮੇਸ੍ਵਰ ਨੈ ਸਰਬ ਪ੍ਰੰਪਚ ਕੋ (ਪਸਾਰਿਆ) ਰਚਿਆ ਹੈ, ਤਿਸ ਕੀ ਜੋਤ ਸਾਥ ਜਬ ਜੋਤ ਅਭੇਦ ਭਈ ਤਬ ਮਨ ਕੋ ਸੁਖੁ ਪ੍ਰਾਪਤਿ ਭਯਾ ਹੈ॥੪॥੩॥੧੦॥
Prof. Sahib Singhਹੇ ਨਾਨਕ! ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ॥੪॥੩॥੧੦॥

ਪਦ ਅਰਥ ਇਕੁ = ਪਰਮਾਤਮਾ ਹੀ। ਪਸਾਰਿਆ = ਵਿਆਪ ਰਿਹਾ ਹੈ ॥੪॥

SikhNet (Spanish)La luz de uno se inmerge en la Luz Divina, porque, oh dice Nanak, sólo el Uno prevalece en todo. (4-3-10)
Answers quote the Granth verbatim with Ang citations. AI commentary is not Gurbani and not a religious ruling.