ੴ

ਸਿੱਖਬਾਣੀ · SikhBani

Ang 97

Sri Guru Granth Sahib · Raag Maajh · 4 shabads, 44 lines
Translations
Shabad Guru Arjan Dev Ji Raag Maajh continued from Ang 96

ਮੋਹਿ ਰੈਣਿ. ਨ ਵਿਹਾਵੈ, ਨੀਦ ਨ ਆਵੈ; ਬਿਨੁ ਦੇਖੇ. ਗੁਰ ਦਰਬਾਰੇ ਜੀਉ ॥੩॥

mohi rain. na vihaavai, need na aavai; bin dekhe. gur darabaare jeeo |3|

Sant Singh KhalsaI cannot endure the night, and sleep does not come, without the Sight of the Beloved Guru's Court. ||3||
Manmohan SinghI can pass not the night and sleep comes not the me, without beholding the Guru's Court.
Manmohan Singh (Punjabi)ਮੈਨੂੰ ਰਾਤ ਨਹੀਂ ਲੰਘਦੀ ਅਤੇ ਨੀਦ੍ਰ ਮੈਨੂੰ ਪੈਂਦੀ ਹੀ ਨਹੀਂ, ਬਗੈਰ ਗੁਰਾਂ ਦਾ ਦਰਬਾਰ ਦੇਖਣ ਦੇ।
Fareedkot Teekaਹੇ ਗੁਰੋ! ਆਪ ਕਾ ਦਰਬਾਰੁ ਦੇਖੇ ਬਿਨਾ ਮੇਰੇ ਕੋ ਨੀਂਦ ਨਹੀਂ ਆਵਤੀ ਹੈ, ਯਾਂ ਤੇ ਰਾਤ੍ਰੀ ਬਤੀਤ ਨਹੀਂ ਹੋਤੀ ਹੈ, ਭਾਵ ਦੁਖ ਮੇਂ ਥੋੜਾ ਕਾਲ ਭੀ ਬੀਤਣਾ ਮੁਸਕਲ ਹੋਤਾ ਹੈ॥੩॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥

ਪਦ ਅਰਥ ਮੋਹਿ = ਮੇਰੀ। ਰੈਣਿ = {ਜ਼ਿੰਦਗੀ ਦੀ} ਰਾਤ। ਨੀਦ = ਸ਼ਾਂਤੀ ॥੩॥

SikhNet (Spanish)Esta noche parece ser eterna, y no puedo dormir, oh Querido, sin ver Tu Corte. (3)

ਹਉ ਘੋਲੀ ਜੀਉ ਘੋਲਿ ਘੁਮਾਈ; ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥

hau gholee jeeo ghol ghumaaee; tis sache gur darabaare jeeo |1| rahaau |

Sant Singh KhalsaI am a sacrifice, my soul is a sacrifice, to that True Court of the Beloved Guru. ||1||Pause||
Manmohan SinghI am a sacrifice, and I sacrifice my soul unto that True Court of the venerable Guru. Pause.
Manmohan Singh (Punjabi)ਮੈਂ ਕੁਰਬਾਨ ਹਾਂ, ਤੇ ਮੈਂ ਕੁਰਬਾਨ ਕਰਦਾ ਹਾਂ ਆਪਣੀ ਜਿੰਦੜੀ ਨੂੰ ਪੂਜਯ ਗੁਰਾਂ ਦੀ ਉਸ ਸੱਚੀ ਦਰਗਾਹ ਉਤੋਂ। ਠਹਿਰਾਉ।
Fareedkot Teekaਮੈਂ ਮਨੁ ਤਨੁ ਬਾਣੀ ਕਰ ਤਿਨ ਗੁਰੋਂ ਕੇ ਵਾਰਨੇ ਜਾਤਾ ਹੂੰ, ਜਿਸ ਆਪ ਕਾ ਸਚਾ ਦਰਬਾਰੁ ਹੈ॥੧॥ ਰਹਾਉ ॥☬ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਖ ਕੋ ਕਹਾ: ਏਹੁ ਪਤ੍ਰਿਕਾ ਸ੍ਰੀ ਗੁਰੂ ਰਾਮ ਦਾਸ ਜੀ ਸੇ ਬਿਨਾ ਹੋਰ ਕੇ ਹੱਥ ਨਹੀਂ ਦੇਣੀ, ਜੈਸੇ ਪਹਿਲੇ ਭਾਈ ਪ੍ਰਿਥੀ ਚੰਦ ਕੋ ਦੇ ਆਂਵਦੇ ਰਹੇ ਹੋ। ਤਬ ਉਸ ਪ੍ਰੇਮੀ ਸਿਖ ਨੇ ਪਤ੍ਰਿਕਾ ਗੁਰੂ ਜੀ ਕੋ ਅਰਪਨ ਕਰੀ ਅਰ ਸਭ ਵਿਯੋਗ ਕਾ ਸਮਾਚਾਰ ਸੁਨਾਇਆ। ਸ੍ਰੀ ਗੁਰੂ ਜੀ ਅੰਤਰਜਾਮੀ ਸਭ ਵਿਯੋਗ ਸਮਝ ਕਰ ਭਾਈ ਬੁਢੇ ਆਦਿਕ ਸਿਖੋਂ ਕੇ ਸਾਥ ਵਾਰਤਾ ਵਿਚਾਰ ਕਰ, ਸ੍ਰੀ ਗੁਰੂ ਅਰਜਨ ਦੇਵ ਜੀ ਕੋ ਨਿਕਟ ਬੁਲਾਇ ਕਰ ਸਰਬਤ੍ਰ ਸੰਗਤ ਸਹਿਤ ਦੀਵਾਨ ਲਗਾਇ ਗੁਰਿਆਈ ਕਾ ਤਿਲਕ ਦੇ ਕਰ ਕਹਾ ਕਿ ਚੌਥੀ ਪੌੜੀ ਉਚਾਰਣ ਕਰ ਸ਼ਬਦ ਪੂਰਾ ਕਰੋ। ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੌਥੀ ਪੌੜੀ ਉਚਾਰਨ ਕਰੀ:
Prof. Sahib Singhਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਚੇ = ਸਦਾ-ਥਿਰ ਰਹਿਣ ਵਾਲੇ ॥੧॥ ਰਹਾਉ ॥

SikhNet (Spanish)Me postro ante Tu Corte y Te ofrezco mi ser en sacrificio un millón de veces.

ਭਾਗੁ ਹੋਆ; ਗੁਰਿ ਸੰਤੁ ਮਿਲਾਇਆ ॥

bhaag hoaa; gur sant milaaeaa |

Sant Singh KhalsaBy good fortune, I have met the Saint Guru.
Manmohan SinghIt is my good fortune to have met the saintly Guru.
Manmohan Singh (Punjabi)ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਹੇ ਭਗਵਨ! ਜਬ ਅਤੀ ਪੁੰਨ ਉਦੇ ਹੂਆ, ਤਬ ਸ੍ਰੀ ਬੁਢਾ ਜੀ ਜੋ ਸੰਤੁ ਹੈਂ ਆਪ ਜੋ ਮੇਰੇ ਗੁਰੂ ਹੋ ਤਿਸ ਨੇ ਆਪ ਸੇ ਮਿਲਾਇ ਦੀਆ ਹੈ॥
Prof. Sahib Singhਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।

ਪਦ ਅਰਥ ਭਾਗੁ ਹੋਆ = ਕਿਸਮਤਿ ਜਾਗ ਪਈ ਹੈ। ਗੁਰਿ = ਗੁਰੂ ਨੇ। ਸੰਤੁ = ਸ਼ਾਂਤ-ਮੂਰਤੀ ਪ੍ਰਭੂ।

SikhNet (Spanish)Tan afortunado soy por haber encontrado al Guru, al Santo;

ਪ੍ਰਭੁ ਅਬਿਨਾਸੀ; ਘਰ ਮਹਿ ਪਾਇਆ ॥

prabh abinaasee; ghar meh paaeaa |

Sant Singh KhalsaI have found the Immortal Lord within the home of my own self.
Manmohan SinghThe immortal Lord, I have found in my own home.
Manmohan Singh (Punjabi)ਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ।
Fareedkot Teekaਹੇ ਗੁਰੋ! ਆਪ ਕੀ ਕ੍ਰਿਪਾ ਕਰ ਕੇ ਪ੍ਰਭੂ ਅਬਿਨਾਸੀ ਅੰਤਹਕਰਣ ਰੂਪੀ ਘਰ ਕੇ ਬੀਚ ਹੀ ਪ੍ਰਾਪਤਿ ਹੂਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।

ਪਦ ਅਰਥ ਅਬਿਨਾਸੀ = ਨਾਸ-ਰਹਿਤ। ਘਰ ਮਹਿ = ਹਿਰਦੇ ਵਿਚ (ਹੀ)।

SikhNet (Spanish)Él me hizo encontrar al Señor en mi propio corazón.

ਸੇਵ ਕਰੀ. ਪਲੁ ਚਸਾ, ਨ ਵਿਛੁੜਾ; ਜਨ ਨਾਨਕ ਦਾਸ ਤੁਮਾਰੇ ਜੀਉ ॥੪॥

sev karee. pal chasaa, na vichhurraa; jan naanak daas tumaare jeeo |4|

Sant Singh KhalsaI will now serve You forever, and I shall never be separated from You, even for an instant. Servant Nanak is Your slave, O Beloved Master. ||4||
Manmohan SinghI will now serve Thee and even for a trice and a moment will not separate from Thee, Servant Nanak is a serf of Thine, O reverend Master!
Manmohan Singh (Punjabi)ਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਏਹੀ ਪ੍ਰਾਰਥਨਾ ਕਰਤਾ ਹੂੰ ਕਿ ਮੈਂ ਆਪ ਕੀ ਸੇਵਾ ਕਰਤਾ ਰਹੂੰ ਔਰ ਪਲ ਚਸਾ ਭੀ ਨ ਬਿਛੜੂੰ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਚਸਾ = ਪਲ ਦਾ ਤ੍ਰੀਹਵਾਂ ਹਿੱਸਾ। ਵਿਛੁੜਾ = ਵਿੱਛੁੜਾਂ, ਮੈਂ ਵਿੱਛੁੜਦਾ ॥੪॥

SikhNet (Spanish)Ahora sirvo al Señor, y nunca más nos separaremos, ni siquiera por un instante. (4)

ਹਉ ਘੋਲੀ ਜੀਉ ਘੋਲਿ ਘੁਮਾਈ; ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥

hau gholee jeeo ghol ghumaaee; jan naanak daas tumaare jeeo | rahaau |1|8|

Sant Singh KhalsaI am a sacrifice, my soul is a sacrifice; servant Nanak is Your slave, Lord. ||Pause||1||8||
Manmohan SinghI am devoted and my soul is devoted unto Thee. Servant Nanak is a slave of Thine. Pause.
Manmohan Singh (Punjabi)ਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ।
Fareedkot Teekaਗੁਰੂ ਅਰਜਨ ਜੀ ਕਹਤੇ ਹੈਂ: ਮੈਂ ਮਨ ਤਨ ਬਾਣੀ ਕਰ ਉਨ ਜਨੋਂ ਕੇ ਵਾਰਨੇ ਜਾਤਾ ਹੂੰ ਜੋ ਜਨ ਤੁਮਾਰੇ ਦਾਸ ਹੈਂ ਜੀ॥ ਰਹਾਉ ॥੧॥੮॥☬ਪੁਨਾ ਦੁਤੀਆ ਸ਼ਬਦ ਉਸੀ ਸਮ੍ਯ ਸ੍ਰੀ ਗੁਰੂ ਰਾਮ ਦਾਸ ਜੀ ਕੇ ਆਗੇ ਬੇਨਤੀ ਕਾ ਉਚਾਰਨ ਕੀਆ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥

* ਨੋਟ: ਉਂਞ ਤਾਂ ਸਾਧਾਰਨ ਤੌਰ ਤੇ ਹਰੇਕ ਸ਼ਬਦ ਕਿਸੇ ਪਰਥਾਇ ਹੀ ਹੋਇਆ ਕਰਦਾ ਹੈ, 'ਪਰਥਾਇ ਸਾਖੀ ਮਹਾ ਪੁਰਖ ਬੋਲਦੇ'। ਪਰ ਇਸ ਸ਼ਬਦ ਦੇ ਨਾਲ ਚਿੱਠੀਆਂ ਵਾਲੀ ਕਹਾਣੀ ਮਨ-ਘੜਤ ਦਿੱਸ ਰਹੀ ਹੈ। ਚੌਥੇ ਬੰਦ ਦੀ ਤੁਕ 'ਭਾਗੁ ਹੋਆ ਗੁਰਿ ਸੰਤੁ ਮਿਲਾਇਆ' ਧਿਆਨ ਨਾਲ ਪੜ੍ਹੋ। ਇਸ ਦਾ ਅਰਥ ਹੈ 'ਗੁਰੂ ਨੇ ਸੰਤ (ਪ੍ਰਭੂ) ਮਿਲਾ ਦਿੱਤਾ ਹੈ'। ਜੇ ਕਹਾਣੀ ਠੀਕ ਹੁੰਦੀ ਤਾਂ ਆਖਦੇ ਕਿ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ। ਉਸ ਕਹਾਣੀ ਵਿਚ ਹੋਰ ਭੀ ਕਈ ਖ਼ਾਮੀਆਂ ਹਨ। ਇੱਥੇ ਦੱਸਣੀਆਂ ਬੇਲੋੜਵੀਆਂ ਹਨ। ਬਿਰਹੋਂ ਅਵਸਥਾ ਦਾ ਸ਼ਬਦ ਹੈ, ਤੇ, ਅਜੇਹੇ ਹੋਰ ਕਈ ਸ਼ਬਦ ਮਿਲਦੇ ਹਨ। ਇਸੇ ਹੀ ਰਾਗ ਵਿਚ ਆ ਚੁਕੇ ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਬਿਰਹੋਂ ਅਵਸਥਾ ਦੇ ਹਨ। ਮੁੜ ਮੁੜ ਆਖਦੇ ਹਨ। 'ਗੁਰੁ ਮੇਲਹੁ'।

SikhNet (Spanish)Dice Nanak, soy Tu Esclavo, oh mi Señor.(Pausa-1-8)

Open this shabad (17 lines, Angs 96-97) →

Shabad Guru Arjan Dev Ji Raag Maajh

ਰਾਗੁ ਮਾਝ ਮਹਲਾ ੫ ॥

raag maajh mahalaa 5 |

Sant Singh KhalsaRaag Maajh, Fifth Mehl:
Manmohan SinghMajh Rag, Fifth Guru.
Manmohan Singh (Punjabi)ਮਾਝ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Rag Mall, Mejl Guru Aryan, Quinto Canal Divino.

ਸਾ ਰੁਤਿ ਸੁਹਾਵੀ; ਜਿਤੁ ਤੁਧੁ ਸਮਾਲੀ ॥

saa rut suhaavee; jit tudh samaalee |

Sant Singh KhalsaSweet is that season when I remember You.
Manmohan SinghPleasant is the season when I remember Thee, O Lord.
Manmohan Singh (Punjabi)ਖੁਸ਼ਗਵਾਰ ਹੈ ਉਹ ਮੌਸਮ ਜਦ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਸਾਹਿਬ!
Fareedkot Teekaਹੇ ਭਗਵਨ! ਵਹੁ ਰੁਤ ਸੋਭਨੀਕੁ ਹੈ ਜਿਸ ਮੇਂ (ਤੁਧੁ) ਆਪ ਕੋ (ਸਮਾਲੀ) ਸਿਮਰੂੰ॥
Prof. Sahib Singhਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।

ਪਦ ਅਰਥ ਰੁਤਿ = {ऋतु} ਮੌਸਮ। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਸਮਾਲੀ = ਮੈਂ ਸੰਭਾਲਦਾ ਹਾਂ, ਹਿਰਦੇ ਵਿਚ ਵਸਾਂਦਾ ਹਾਂ।

SikhNet (Spanish)Bendita es la estación cuando estoy imbuido en Tu Adoración.

ਸੋ ਕੰਮੁ ਸੁਹੇਲਾ; ਜੋ ਤੇਰੀ ਘਾਲੀ ॥

so kam suhelaa; jo teree ghaalee |

Sant Singh KhalsaSublime is that work which is done for You.
Manmohan SinghSublime is the work which is dome is Thy service.
Manmohan Singh (Punjabi)ਸਰੇਸ਼ਟ ਹੈ ਉਹ ਕਾਰਜ ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ।
Fareedkot Teekaਔਰ ਵਹੁ ਕਾਰਜੁ ਭੀ (ਸੁਹੇਲਾ) ਸੁਖਦਾਇਕ ਹੈ ਜਿਸ ਮੇਂ ਆਪ ਕੀ ਘਾਲ ਘਾਲੀ ਜਾਵੇ, ਭਾਵ ਏਹ ਕਿ ਆਪ ਕੀ ਸੇਵਾ ਹੋਵੇ॥
Prof. Sahib Singhਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।

ਪਦ ਅਰਥ ਸੁਹੇਲਾ = ਸੁਖਦਾਈ। ਘਾਲੀ = ਸੇਵਾ ਵਿਚ।

SikhNet (Spanish)Bendito es el trabajo que hago para Ti.

ਸੋ ਰਿਦਾ ਸੁਹੇਲਾ, ਜਿਤੁ ਰਿਦੈ ਤੂੰ ਵੁਠਾ; ਸਭਨਾ ਕੇ ਦਾਤਾਰਾ ਜੀਉ ॥੧॥

so ridaa suhelaa, jit ridai toon vutthaa; sabhanaa ke daataaraa jeeo |1|

Sant Singh KhalsaBlessed is that heart in which You dwell, O Giver of all. ||1||
Manmohan Singhillustrious is the heart in which Thou dwellest, O Lord! the giver of all.
Manmohan Singh (Punjabi)ਸੁਭਾਇਮਾਨ ਹੈ ਉਹ ਦਿਲ, ਜਿਸ ਦਿਲ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮਾੀ!
Fareedkot Teekaਹੇ ਭਗਵਨ! ਸੋ ਰਿਦਾ ਸੁਖੀ ਹੈ ਜਿਸ ਰਿਦੇ ਮੇਂ ਆਪ ਸਰਬ ਕੇ ਦਾਤਾਰ ਬਸ ਰਹੇ ਹੋ ॥੧॥
Prof. Sahib Singhਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥

ਪਦ ਅਰਥ ਰਿਦਾ = ਹਿਰਦਾ। ਸੁਹੇਲਾ = ਸ਼ਾਂਤ। ਵੁਠਾ = ਵੱਸਿਆ ॥੧॥

SikhNet (Spanish)Bendito es el corazón sobre el cual viertes Tu Compasión, oh Señor, Dador de todo.(1)

ਤੂੰ ਸਾਝਾ ਸਾਹਿਬੁ; ਬਾਪੁ ਹਮਾਰਾ ॥

toon saajhaa saahib; baap hamaaraa |

Sant Singh KhalsaYou are the Universal Father of all, O my Lord and Master.
Manmohan SinghThou art the joint father of us all, O Lord.
Manmohan Singh (Punjabi)ਤੂੰ ਸਾਡੇ ਸਾਰਿਆਂ ਦਾ ਮੁਸ਼ਤਰਕਾ ਪਿਤਾ ਹੈ, ਹੇ ਸੁਆਮੀ!
Fareedkot Teekaਤੂੰ ਸਰਬ ਕਾ ਸਾਂਝਾ ਸ੍ਵਾਮੀ ਹੈਂ ਔਰੁ ਹਮਾਰਾ ਪਿਤਾ ਹੈਂ, ਭਾਵ ਭਗਤੋਂ ਮੇਂ ਤੇਰੀ ਅਧਿਕ ਪ੍ਰੀਤੀ ਹੈ॥
Prof. Sahib Singhਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।
SikhNet (Spanish)Tú eres el Padre de todos nosotros.

ਨਉ ਨਿਧਿ ਤੇਰੈ; ਅਖੁਟ ਭੰਡਾਰਾ ॥

nau nidh terai; akhutt bhanddaaraa |

Sant Singh KhalsaYour nine treasures are an inexhaustible storehouse.
Manmohan SinghThine are the nine treasures and inexhaustible storehouse.
Manmohan Singh (Punjabi)ਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ।
Fareedkot Teekaਜਿਸ ਮੇਂ ਤੇਰੇ ਪਾਏ ਹੂਏ ਨੌ ਨਿਧੀਆਂ ਆਦਿ ਪਦਾਰਥ ਹੈਂ, ਸੋ ਤੇਰਾ ਭੰਡਾਰਾ ਅਮੁਕੁ ਹੈ॥
Prof. Sahib Singhਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।

ਪਦ ਅਰਥ ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ।

SikhNet (Spanish)Los Nueve Tesoros de Tu Nombre son Inexhaustos.

ਜਿਸੁ ਤੂੰ ਦੇਹਿ. ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥੨॥

jis toon dehi. su tripat aghaavai; soee bhagat tumaaraa jeeo |2|

Sant Singh KhalsaThose unto whom You give are satisfied and fulfilled; they become Your devotees, Lord. ||2||
Manmohan SinghHe, whom Thou givest is sated and satiated. He alone is the devotee of Thine.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਕੇਵਲ ਉਹੀ ਤੇਰਾ ਅਨੁਰਾਗੀ ਹੈ।
Fareedkot Teekaਹੇ ਭਗਵਨ! ਜਿਸ ਕੋ ਆਪ ਦੇਤੇ ਹੋ ਸੋ ਪੁਰਸੁ ਸਰੀਰ ਕਰ ਕੇ ਤ੍ਰਿਪਤਿ ਹੋਤਾ ਹੈ ਔਰੁ ਮਨ ਕਰ ਕੇ ਅਘਾਉਤਾ ਹੈ, ਵਾ ਦੋਨੋਂ ਲੋਕੋਂ ਮੇਂ ਤ੍ਰਿਪਤ ਹੋਤਾ ਹੈ, ਔਰ ਸੋਈ ਤੇਰਾ ਭਗਤੁ ਹੈ॥੨॥
Prof. Sahib Singh(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥

ਪਦ ਅਰਥ ਅਘਾਵੈ = ਰੱਜ ਜਾਂਦਾ ਹੈ ॥੨॥

SikhNet (Spanish)Aquél que es bendecido por Ti, está satisfecho y ese ser se dedica a Tu Servicio. (2)

ਸਭੁ ਕੋ; ਆਸੈ ਤੇਰੀ ਬੈਠਾ ॥

sabh ko; aasai teree baitthaa |

Sant Singh KhalsaAll place their hopes in You.
Manmohan SinghAll sit in Thy hope, O my Master!
Manmohan Singh (Punjabi)ਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ, ਹੇ ਮੇਰੇ ਮਾਲਕ!
Fareedkot Teekaਸਭ ਕੋਈ ਆਪ ਕੀ ਆਸਾ ਕਰ ਕੇ ਬੈਠਾ ਹੈ॥
Prof. Sahib Singhਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ।

SikhNet (Spanish)Todos vivimos en la esperanza de Ti;

ਘਟ ਘਟ ਅੰਤਰਿ; ਤੂੰਹੈ ਵੁਠਾ ॥

ghatt ghatt antar; toonhai vutthaa |

Sant Singh KhalsaYou dwell deep within each and every heart.
Manmohan SinghIn all hearts, Thou abidest.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਤੂੰ ਹੀ ਵਸਦਾ ਹੈ।
Fareedkot Teekaਆਪ ਘਟ ਘਟ ਮੇਂ (ਵੂਠਾ) ਬਸ ਰਹੇ ਹੋ॥
Prof. Sahib Singhਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
SikhNet (Spanish)en nuestro corazón Tu Misericordia llueve a cántaros.

ਸਭੇ ਸਾਝੀਵਾਲ ਸਦਾਇਨਿ; ਤੂੰ. ਕਿਸੈ ਨ ਦਿਸਹਿ ਬਾਹਰਾ ਜੀਉ ॥੩॥

sabhe saajheevaal sadaaein; toon. kisai na diseh baaharaa jeeo |3|

Sant Singh KhalsaAll share in Your Grace; none are beyond You. ||3||
Manmohan SinghAll are called partners in Thy grace. Thou art seen alien to none.
Manmohan Singh (Punjabi)ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
Fareedkot Teekaਹੇ ਭਗਵਨ! ਸਭ ਕੋਈ ਆਪ ਕੋ ਸਾਂਝ ਵਾਲੇ ਸਦਾਉਤੇ ਹੈਂ, ਕਿਉਂਕਿ ਆਪ ਕਿਸੀ ਸੇ ਬਾਹਰ ਦ੍ਰਿਸਟੀ ਨਹੀਂ ਆਵਤੇ ਹੋ ॥੩॥
Prof. Sahib Singh(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥

ਪਦ ਅਰਥ ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ ॥੩॥

SikhNet (Spanish)Todos somos partícipes de Tu Gracia; Oh Amor, Tú no estás separado de nadie. (3)

ਤੂੰ ਆਪੇ; ਗੁਰਮੁਖਿ ਮੁਕਤਿ ਕਰਾਇਹਿ ॥

toon aape; guramukh mukat karaaeihi |

Sant Singh KhalsaYou Yourself liberate the Gurmukhs;
Manmohan SinghTo the Guruwards Thou Thyself emancipatest.
Manmohan Singh (Punjabi)ਗੁਰੂ ਸਮਰਪਣਾ ਨੂੰ ਤੂੰ ਆਪ ਹੀ ਬੰਦ-ਖਲਾਸ ਕਰਦਾ ਹੈ।
Fareedkot Teekaਤੁਮ ਆਪ ਹੀ ਗੁਰਮੁਖੋ ਕੋ ਜਨਮ ਮਰਣ ਸੇ ਮੁਕਤ ਕਰਾਉਤੇ ਹੋ॥
Prof. Sahib Singhਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਾ ਕੇ।

SikhNet (Spanish)Tú, de Ti Mismo, me liberas a través del Guru.

ਤੂੰ ਆਪੇ; ਮਨਮੁਖਿ ਜਨਮਿ ਭਵਾਇਹਿ ॥

toon aape; manamukh janam bhavaaeihi |

Sant Singh KhalsaYou Yourself consign the self-willed manmukhs to wander in reincarnation.
Manmohan SinghTo the self-willed Thou Thyself goadest into births and deaths.
Manmohan Singh (Punjabi)ਮਨ-ਮਤੀਆ ਨੂੰ ਤੂੰ ਖੁਦ ਹੀ ਜੰਮਣ ਤੇ ਮਰਣ ਅੰਦਰ ਧਕਦਾ ਹੈ।
Fareedkot Teekaਔਰ ਤੁਮ ਆਪ ਹੀ ਮਨਮੁਖੋਂ ਕੋ ਜਨਮੋਂ ਮੇਂ ਭ੍ਰਮਾਉਤੇ ਹੋ॥
Prof. Sahib Singhਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।

ਪਦ ਅਰਥ ਮਨਮੁਖਿ = ਮਨ ਦਾ ਗ਼ੁਲਾਮ ਬਣਾ ਕੇ। ਜਨਮਿ = ਜਨਮ (ਮਰਨ ਦੇ ਗੇੜ) ਵਿਚ।

SikhNet (Spanish)Tú de Ti Mismo, haces que los arrogantes Manmukjs sean sujetos a nacer una y otra vez.

ਨਾਨਕ ਦਾਸ ਤੇਰੈ. ਬਲਿਹਾਰੈ; ਸਭੁ; ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥

naanak daas terai. balihaarai; sabh; teraa khel dasaaharaa jeeo |4|2|9|

Sant Singh KhalsaSlave Nanak is a sacrifice to You; Your Entire Play is self-evident, Lord. ||4||2||9||
Manmohan SinghSerf Nanak is a sacrifice unto Thee. Obviously manifest is Thine entire play, O my Master.
Manmohan Singh (Punjabi)ਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ!
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਹੇ ਭਗਵਨ! ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ, ਜਿਸ ਆਪ ਕਾ ਖੇਲ (ਦਸਾਹਰਾ) ਪਰਗਟ ਹੈ॥੪॥੨॥੯॥☬ਸ੍ਰੀ ਗੁਰੂ ਜੀ ਅਪਨੇ ਦੁਆਰਾ ਧਿਆਨ ਕੀ ਦਸਾ ਕਥਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥

ਪਦ ਅਰਥ ਦਸਾਹਰਾ = ਪਰਗਟ ॥੪॥

* ਵੇਰਵਾ: ਅੰਕ ੨ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਦਾ ਦੂਜਾ ਸ਼ਬਦ ਹੈ। ਅੰਕ ੯ ਹੁਣ ਤਕ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ: ਗੁਰੂ ਰਾਮ ਦਾਸ ਜੀ = ੭। ਗੁਰੂ ਅਰਜਨ ਸਾਹਿਬ = ੨। = ਜੋੜ = ੯।

SikhNet (Spanish)Toda la Maya es Tu Deleite. Nanak, Tu Esclavo, ofrece su ser en sacrificio a Ti. (4-2-9)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਅਨਹਦੁ ਵਾਜੈ; ਸਹਜਿ ਸੁਹੇਲਾ ॥

anahad vaajai; sehaj suhelaa |

Sant Singh KhalsaThe Unstruck Melody resounds and resonates in peaceful ease.
Manmohan SinghEasily and comfortably the celestial strain rings.
Manmohan Singh (Punjabi)ਆਸਾਨੀ ਤੇ ਆਰਾਮ ਨਾਲ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਹਮਾਰੇ ਮਨ ਮੇਂ ਏਕ ਰਸ ਨਾਮ ਕਾ ਉਚਾਰਣ ਰੂਪ ਸਬਦ ਬਾਜ ਰਹਾ ਹੈ, ਤਿਸ ਕਰ ਕੇ ਸੁਭਾਵਕ ਹੀ (ਸੁਹੇਲਾ) ਸੁਖ ਕੋ ਪ੍ਰਾਪਤਿ ਹੋ ਰਹੇ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ।

ਪਦ ਅਰਥ ਅਨਹਦੁ = {अनाहत = Not produced by beating (as sound)} ਉਹ ਆਵਾਜ਼ ਜੋ ਕੋਈ ਸਾਜ ਵਜਾਏ ਤੋਂ ਬਿਨਾ ਹੀ ਪੈਦਾ ਹੋ ਰਹੀ ਹੋਵੇ, ਇਕ-ਰਸ ਸ਼ਬਦ। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੁਖਦਾਈ।

SikhNet (Spanish)¡Con qué naturalidad resuena la Melodía Divina en mi mente!

ਸਬਦਿ ਅਨੰਦ ਕਰੇ ਸਦ ਕੇਲਾ ॥

sabad anand kare sad kelaa |

Sant Singh KhalsaI rejoice in the eternal bliss of the Word of the Shabad.
Manmohan SinghIn the joy of the Name, I ever make merry.
Manmohan Singh (Punjabi)ਨਾਮ ਦੀ ਖੁਸ਼ੀ ਅੰਦਰ, ਮੈਂ ਸਦੀਵ ਹੀ ਮੌਜਾਂ ਕਰਦਾ ਹਾਂ।
Fareedkot Teekaਹੇ ਭਾਈ! ਸਬਦਿ ਮੇਂ ਅਨੰਦ ਹੋ ਕਰ ਸਰਬਦਾ (ਕੇਲਾ) ਬਿਲਾਸ ਕਰ ਰਹੇ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।

ਪਦ ਅਰਥ ਸਬਦਿ = ਸਬਦ ਦੀ ਰਾਹੀਂ। ਸਦ = ਸਦਾ। ਕੇਲ = {केलि:} ਖੇਲ, ਆਨੰਦ।

SikhNet (Spanish)Oh, que mi mente se deleite siempre en la alegría de la Palabra del Shabd,

ਸਹਜ ਗੁਫਾ ਮਹਿ ਤਾੜੀ ਲਾਈ; ਆਸਣੁ ਊਚ ਸਵਾਰਿਆ ਜੀਉ ॥੧॥

sehaj gufaa meh taarree laaee; aasan aooch savaariaa jeeo |1|

Sant Singh KhalsaIn the cave of intuitive wisdom I sit, absorbed in the silent trance of the Primal Void. I have obtained my seat in the heavens. ||1||
Manmohan SinghI sit in trance in the cave of Diving Knowledge, and I have adjusted my seat on height.
Manmohan Singh (Punjabi)ਬ੍ਰਹਮਿ ਗਿਆਨ ਦੀ ਕੰਦਰਾਂ ਵਿੱਚ ਮੈਂ ਸਮਾਧੀ ਲਾਉਂਦਾ ਹਾਂ ਅਤੇ ਆਪਣਾ ਟਿਕਾਣਾ ਮੈਂ ਉਚ ਅਸਮਾਨੀ ਸਜਾਇਆ ਹੈ।
Fareedkot Teekaਸਹਜ ਰੂਪੀ ਗੁਫਾ ਮੇਂ (ਤਾੜੀ) ਸਮਾਧੀ ਲਗਾਇ ਰਹਾ ਹੂੰ, ਇਹੀ ਉਚਾ ਆਸਣ ਬਣਾਯਾ ਹੈ॥੧॥
Prof. Sahib Singh(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ॥੧॥

ਪਦ ਅਰਥ ਸਹਜ ਗੁਫਾ = ਆਤਮਕ ਅਡੋਲਤਾ ਦੀ ਗੁਫਾ। ਤਾੜੀ = ਸਮਾਧੀ ॥੧॥

SikhNet (Spanish)que tenga siempre un asiento en la Conciencia elevada, en la serenidad de la mente y en el silencio de la Paz.(1)

ਫਿਰਿ ਘਿਰਿ; ਅਪੁਨੇ ਗ੍ਰਿਹ ਮਹਿ ਆਇਆ ॥

fir ghir; apune grih meh aaeaa |

Sant Singh KhalsaAfter wandering through many other homes and houses, I have returned to my own home,
Manmohan SinghHaving rambled and roamed about I have arrived at my own home, at last.
Manmohan Singh (Punjabi)ਘੁਮ ਭਟਕ ਕੇ ਮੈਂ ਅਖੀਰ ਨੂੰ ਆਪਣੇ ਨਿੱਜ ਦੇ ਘਰ ਵਿੱਚ ਪੁਜ ਗਿਆ ਹਾਂ।
Fareedkot Teekaਅਨੇਕ ਪ੍ਰਕਾਰ ਕੇ ਪਦਾਰਥੋਂ ਤਥਾ ਵਿਵਹਾਰੋਂ ਮੇਂ ਫਿਰਿ (ਘਿਰਿ) ਕਰ ਕੇ ਗ੍ਰਹਿ ਅਰਥਾਤ ਨਿਜ ਸ੍ਵਰੂਪ ਮੇਂ ਇਸਥਿਤ ਹੂਆ ਹੂੰ॥
Prof. Sahib Singhਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਿਆ ਹੈ।

ਪਦ ਅਰਥ ਫਿਰਿ ਘਿਰਿ = ਮੁੜ-ਘਿੜ। ਗ੍ਰਿਹ ਮਹਿ = ਹਿਰਦੇ-ਘਰ ਵਿਚ।

SikhNet (Spanish)Había vagado por todas partes hasta que por fin llegué a mi hogar

ਜੋ ਲੋੜੀਦਾ; ਸੋਈ ਪਾਇਆ ॥

jo lorreedaa; soee paaeaa |

Sant Singh Khalsaand I have found what I was longing for.
Manmohan SinghI have obtained that What I longed for.
Manmohan Singh (Punjabi)ਮੈਂ ਉਹ ਕੁਛ ਪਾ ਲਿਆ ਹੈ ਜਿਹੜਾ ਕੁਛ ਮੈਂ ਚਾਹੁੰਦਾ ਸੀ।
Fareedkot Teekaਜੋ ਹਮ ਕੋ (ਲੋੜੀਦਾ) ਚਾਹੀਏ ਥਾ ਸੋਈ ਪ੍ਰਾਪਤਿ ਭਯਾ ਹੈ॥
Prof. Sahib Singhਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ।
SikhNet (Spanish)y encontré lo que había añorado.

ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ; ਗੁਰਿ. ਅਨਭਉ ਪੁਰਖੁ ਦਿਖਾਰਿਆ ਜੀਉ ॥੨॥

tripat aghaae rahiaa hai santahu; gur. anbhau purakh dikhaariaa jeeo |2|

Sant Singh KhalsaI am satisfied and fulfilled; O Saints, the Guru has shown me the Fearless Lord God. ||2||
Manmohan SinghI remains satisfied and satiated, O saints, as the Guru has shown me the fearless Lord.
Manmohan Singh (Punjabi)ਮੈਂ ਰੱਜਿਆ ਤੇ ਧ੍ਰਾਪਿਆ ਰਹਿੰਦਾ ਹਾਂ, ਹੇ ਸਾਧੂਓ ਕਿਉਂ ਜੋ ਗੁਰਾਂ ਨੇ ਮੈਨੂੰ ਨਿਡੱਰ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਹੇ ਸੰਤ ਜਨੋਂ! ਗੁਰੋਂ ਨੈ ਅਨਭਵ ਰੂਪੁ ਪੁਰਖ ਕਾ ਦਰਸਨ ਕਰਾਇਆ ਹੈ, ਯਾਂ ਤੇ ਅਬ ਮੇਰਾ ਮਨੁ ਬਾਹਰ ਕੇ ਸਥੂਲ ਪਦਾਰਥੋਂ ਸੇ ਤ੍ਰਿਪਤਿ ਔਰੁ ਅੰਤ੍ਰ ਕੀ ਬਾਸਨਾ ਸੇ ਅਘਾਇ ਰਹਾ ਹੈ। ਵਾ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤਿ ਸ੍ਵਰਗਾਦਿ ਲੋਕੋਂ ਕੇ ਬਿਖੇ ਭੋਗੋਂ ਸੇ ਅਘਾਇ ਰਹਾ ਹੈ, ਜੀਉ ਪਦੁ ਸੰਬੋਧਨ ਹੈ॥
Prof. Sahib Singhਹੇ ਸੰਤ ਜਨੋ! (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ਤੇ ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ ॥੨॥

ਪਦ ਅਰਥ ਅਘਾਇ ਰਹਿਆ = ਰੱਜਿਆ ਹੋਇਆ ਹੈ। ਸੰਤਹੁ = ਹੇ ਸੰਤ ਜਨੋ! ਗੁਰਿ = ਗੁਰੂ ਨੇ। ਅਨਭਉ = {अनुभव} ਆਤਮਕ ਚਾਨਣ। ਪੁਰਖੁ = ਸਰਬ-ਵਿਆਪਕ ਪ੍ਰਭੂ ॥੨॥

SikhNet (Spanish)Oh Santos, el Guru, nos satisface a todos, y despierta nuestra intuición para ver al Señor. (2)

ਆਪੇ ਰਾਜਨੁ; ਆਪੇ ਲੋਗਾ ॥

aape raajan; aape logaa |

Sant Singh KhalsaHe Himself is the King, and He Himself is the people.
Manmohan SinghGod himself is the king and Himself the subject.
Manmohan Singh (Punjabi)ਵਾਹਿਗੁਰੂ ਖੁਦ ਰਾਜਾ ਹੈ ਅਤੇ ਖੁਦ ਹੀ ਪ੍ਰਜਾ।
Fareedkot Teekaਐਸੇ ਨਿਸਚਾ ਭਯਾ ਹੈ ਕਿ ਪਰਮੇਸ੍ਵਰੁ ਆਪ ਹੀ ਰਾਜਾ ਸਰੂਪ ਹੈ ਪੁਨਾ ਆਪ ਹੀ (ਲੋਗਾ) ਪ੍ਰਜਾ ਸ੍ਵਰੂਪ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ।

ਪਦ ਅਰਥ ਰਾਜਨੁ = ਪਾਤਿਸ਼ਾਹ।

SikhNet (Spanish)Él es el Rey, y también el súbdito;

ਆਪਿ ਨਿਰਬਾਣੀ; ਆਪੇ ਭੋਗਾ ॥

aap nirabaanee; aape bhogaa |

Sant Singh KhalsaHe Himself is in Nirvaanaa, and He Himself indulges in pleasures.
Manmohan SinghHe Himself is the ascetic and Him self the enjoyer.
Manmohan Singh (Punjabi)ਉਹ ਖੁਦ ਅਤੀਤ ਹੈ ਅਤੇ ਖੁਦ ਹੀ ਮੌਜਾਂ ਮਾਨਣਹਾਰ।
Fareedkot Teekaਪੁਨਾ ਆਪ ਹੀ (ਨਿਰਬਾਣੀ) ਬਿਰਕਤੁ ਰੂਪੁ ਹੈ, ਔਰ ਆਪ ਹੀ (ਭੋਗਾ) ਸਰਬ ਪਦਾਰਥੋਂ ਕੋ ਭੋਗਤਾ ਹੈ॥
Prof. Sahib Singhਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ।

ਪਦ ਅਰਥ ਨਿਰਬਾਣੀ = {निर्वाण} ਵਾਸਨਾ-ਰਹਿਤ।

SikhNet (Spanish)Desapegado, y a la misma vez apegado.

ਆਪੇ ਤਖਤਿ ਬਹੈ ਸਚੁ ਨਿਆਈ; ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥

aape takhat bahai sach niaaee; sabh chookee kook pukaariaa jeeo |3|

Sant Singh KhalsaHe Himself sits on the throne of true justice, answering the cries and prayers of all. ||3||
Manmohan SinghSitting on the throne, the Lord Himself administers even-handed justice, so the cries and complaints all come to an end.
Manmohan Singh (Punjabi)ਰਾਜ ਸਿੰਘਾਸਣ ਤੇ ਬੈਠ ਕੇ, ਸਾਹਿਬ ਆਪ ਹੀ ਐਨ ਖਰਾ ਇਨਸਾਫ ਕਰਦਾ ਹੈ, ਇਸ ਲਈ ਚੀਕ ਚਿਹਾੜੇ ਤੇ ਸ਼ਿਕਾਇਤਾਂ ਸਮੂਹ ਮੁਕ ਜਾਂਦੀਆਂ ਹਨ।
Fareedkot Teekaਪੁਨਾ ਆਪ ਹੀ ਸਰੂਪ (ਤਖਤਿ) ਸਿੰਘਾਸਨ ਪਰ ਬੈਠ ਕਰ ਸਚੇ ਨਿਆਉ ਕੋ ਕਰਤਾ ਹੈ, ਯਾਂ ਤੇ ਮੇਰੇ ਮਨ ਕੀ ਸੰਪੂਰਨ (ਕੂਕ) ਪੁਕਾਰ ਨਿਬ੍ਰਿਤ ਭਈ ਹੈ, ਭਾਵ ਯਹਿ ਕਿ ਸਭ ਕੁਛ ਪਰਮੇਸ੍ਵਰ ਕੋ ਮਾਨ ਕਰ ਕਲਪਨਾ ਸੇ ਰਹਤ ਭਯਾ ਹੂੰ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ॥੩॥

ਪਦ ਅਰਥ ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ ॥੩॥

SikhNet (Spanish)Él es el único que se sienta en el Verdadero Trono del Juicio, y es Él quien responde a todas nuestras oraciones. (3)

ਜੇਹਾ ਡਿਠਾ; ਮੈ ਤੇਹੋ ਕਹਿਆ ॥

jehaa dditthaa; mai teho kahiaa |

Sant Singh KhalsaAs I have seen Him, so have I described Him.
Manmohan SinghAs I have seen God, so have I described Him.
Manmohan Singh (Punjabi)ਜੇਹੋ ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
Fareedkot Teekaਮੈਨੇ (ਜੇਹਾ) ਜੈਸੇ ਦੇਖਾ ਹੈ, ਸੋ ਤੈਸਾ ਹੀ ਕਥਨੁ ਕੀਆ ਹੈ॥
Prof. Sahib Singh(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।

ਪਦ ਅਰਥ ਤਿਸੁ = ਉਸ ਮਨੁੱਖ ਨੂੰ।

SikhNet (Spanish)Aquí escribo como yo Lo vi,

ਤਿਸੁ ਰਸੁ ਆਇਆ; ਜਿਨਿ ਭੇਦੁ ਲਹਿਆ ॥

tis ras aaeaa; jin bhed lahiaa |

Sant Singh KhalsaThis Sublime Essence comes only to one who knows the Mystery of the Lord.
Manmohan SinghHe alone, who knows Lord's secret, tastes Nectar,
Manmohan Singh (Punjabi)ਕੇਵਲ ਉਹੀ ਅੰਮ੍ਰਿਤ ਨੂੰ ਮਾਣਦਾ ਹੈ, ਜੋ ਸਾਈਂ ਦੇ ਭੇਤ ਨੂੰ ਸਮਝਦਾ ਹੈ।
Fareedkot Teekaਇਹੁ ਰਸੁ ਤਿਸੁ ਪੁਰਸ ਕੋ ਆਇਆ ਹੈ ਜਿਸ ਨੇ ਇਸੁ ਭੇਦੁ ਕੋ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਲਹਿਆ = ਲੱਭ ਲਿਆ।

SikhNet (Spanish)pero solamente la persona que conoce Su Misterio puede saborear lo que digo.

ਜੋਤੀ ਜੋਤਿ ਮਿਲੀ ਸੁਖੁ ਪਾਇਆ; ਜਨ ਨਾਨਕ. ਇਕੁ ਪਸਾਰਿਆ ਜੀਉ ॥੪॥੩॥੧੦॥

jotee jot milee sukh paaeaa; jan naanak. ik pasaariaa jeeo |4|3|10|

Sant Singh KhalsaHis light merges into the Light, and he finds peace. O servant Nanak, this is all the Extension of the One. ||4||3||10||
Manmohan SinghHis light merges in the supreme Light and he obtains peace, The entire extension is of the One Lord, O Serf Nanak!
Manmohan Singh (Punjabi)ਉਸ ਦਾ ਚਾਨਣ ਪ੍ਰਮ-ਚਾਨਣ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਂਦਾ ਹੈ। ਸਾਰਾ ਖਿਲਾਰਾ ਇਕ ਸੁਅਮਾੀ ਦਾ ਹੀ ਹੈ, ਹੇ ਨਫਰ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਜਿਸ ਏਕ ਪਰਮੇਸ੍ਵਰ ਨੈ ਸਰਬ ਪ੍ਰੰਪਚ ਕੋ (ਪਸਾਰਿਆ) ਰਚਿਆ ਹੈ, ਤਿਸ ਕੀ ਜੋਤ ਸਾਥ ਜਬ ਜੋਤ ਅਭੇਦ ਭਈ ਤਬ ਮਨ ਕੋ ਸੁਖੁ ਪ੍ਰਾਪਤਿ ਭਯਾ ਹੈ॥੪॥੩॥੧੦॥
Prof. Sahib Singhਹੇ ਨਾਨਕ! ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ॥੪॥੩॥੧੦॥

ਪਦ ਅਰਥ ਇਕੁ = ਪਰਮਾਤਮਾ ਹੀ। ਪਸਾਰਿਆ = ਵਿਆਪ ਰਿਹਾ ਹੈ ॥੪॥

SikhNet (Spanish)La luz de uno se inmerge en la Luz Divina, porque, oh dice Nanak, sólo el Uno prevalece en todo. (4-3-10)

Open this shabad →

Shabad Guru Arjan Dev Ji Raag Maajh continues on Ang 98

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਜਿਤੁ ਘਰਿ; ਪਿਰਿ ਸੋਹਾਗੁ ਬਣਾਇਆ ॥

jit ghar; pir sohaag banaaeaa |

Sant Singh KhalsaThat house, in which the soul-bride has married her Husband Lord
Manmohan SinghThe house where-in the Spouse got His marriage celebrated;
Manmohan Singh (Punjabi)ਜਿਸ ਗ੍ਰਹਿ ਵਿੱਚ ਕੰਤ ਨੇ ਆਪਣਾ ਆਨੰਦ ਕਾਰਜ ਰਚਾਹਿਆ ਸੀ।
Fareedkot Teekaਹੇ ਸੰਤ ਜਨੋਂ! ਜਿਸ ਕੇ ਘਰ ਮੇਂ (ਪਿਰਿ) ਪਤੀ ਨੇ ਸੁਹਾਗ ਬਨਾਇਆ ਹੈ, ਭਾਵ ਏਹ ਕਿ ਜਿਸ ਕੇ ਅੰਤਹਕਰਣ ਮੇਂ ਪਰਮੇਸ੍ਵਰੁ ਪਤੀ ਕਾ ਪ੍ਰਕਾਸੁ ਭਯਾ ਹੈ॥
Prof. Sahib Singhਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ,

ਪਦ ਅਰਥ ਜਿਤੁ = ਜਿਸ ਵਿਚ। ਘਰਿ = ਹਿਰਦੇ-ਘਰ ਵਿਚ। ਪਿਰਿ = ਪਿਰ ਨੇ।

SikhNet (Spanish)Canta las canciones de la boda, oh mi amigo, en donde la novia se ha encontrado con su Esposo.

ਤਿਤੁ ਘਰਿ; ਸਖੀਏ ਮੰਗਲੁ ਗਾਇਆ ॥

tit ghar; sakhee mangal gaaeaa |

Sant Singh Khalsain that house, O my companions, sing the songs of rejoicing.
Manmohan SinghIn that house, the maid-comrades sang the songs of rejoicing,
Manmohan Singh (Punjabi)ਉਸ ਗ੍ਰਹਿ ਵਿੱਚ ਸਹੇਲੀਆਂ ਨੇ ਖੁਸ਼ੀ ਦੇ ਗੀਤ ਗਾਇਨ ਕੀਤੇ।
Fareedkot Teekaਹੇ ਸਖੀਏ! ਜਿਸ ਘਰ ਮੇਂ ਮੰਗਲ ਰੂਪੁ ਹਰੀ ਕਾ ਜਸੁ ਗਾਇਨੁ ਕੀਆ ਹੈ॥
Prof. Sahib Singhਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ।

ਪਦ ਅਰਥ ਸਖੀਏ = ਹੇ ਸਖੀ! ਗਾਇਆ = ਗਾਇਆ ਜਾ ਸਕਦਾ ਹੈ।

SikhNet (Spanish)En esa casa compañeros, canten las glorias del Señor.

ਅਨਦ ਬਿਨੋਦ. ਤਿਤੈ ਘਰਿ ਸੋਹਹਿ; ਜੋ ਧਨ ਕੰਤਿ ਸਿਗਾਰੀ ਜੀਉ ॥੧॥

anad binod. titai ghar soheh; jo dhan kant sigaaree jeeo |1|

Sant Singh KhalsaJoy and celebrations decorate that house, in which the Husband Lord has adorned His soul-bride. ||1||
Manmohan SinghThe joys and merry making look graceful in the house, where the Spouse has bedeck, His bride;
Manmohan Singh (Punjabi)ਖੁਸ਼ੀਆਂ ਤੇ ਰੰਗ ਰਲੀਆਂ ਉਸੇ ਗ੍ਰਹਿ ਵਿੱਚ ਸੁੰਦਰ ਲੱਗਦੀਆਂ ਹਨ, ਜਿਥੇ ਕਿ ਪਤੀ ਨੇ ਆਪਣੀ ਪਤਨੀ ਨੂੰ ਆਰਾਸਤਾ ਕੀਤਾ ਹੈ।
Fareedkot Teekaਸਰਬ ਅਨੰਦ ਔਰ (ਬਿਨੋਦ) ਚੋਜ ਤਿਸ ਕੇ ਘਰ ਮੇਂ ਸੋਭਤੇ ਹੈਂ, ਜੋ (ਧਨ) ਇਸਤ੍ਰੀ ਭਰਤਾ ਨੈ ਸਿਗਾਰੀ ਹੈ, ਭਾਵ ਏਹ ਕਿ ਜਿਸ ਜੀਵ ਰੂਪੀ ਇਸਤ੍ਰੀ ਕੋ ਪਰਮੇਸ੍ਵਰ ਭਰਤਾ ਨੈਂ ਪ੍ਰੇਮ ਰੂਪੀ ਸਿੰਗਾਰ ਸੰਪੰਨ ਕੀਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ ॥੧॥

ਪਦ ਅਰਥ ਬਿਨੋਦ = ਖ਼ੁਸ਼ੀਆਂ। ਸੋਹਹਿ = ਸੋਭਦੇ ਹਨ। ਤਿਤੈ ਘਰਿ = ਉਸੇ ਘਰ ਵਿਚ। ਤਿਤੁ ਘਰਿ = ਉਸ ਘਰ ਵਿਚ। ਧਨ = ਇਸਤ੍ਰੀ। ਕੰਤਿ = ਕੰਤ ਨੇ ॥੧॥

SikhNet (Spanish)Toda alegría, todo Éxtasis está ahí, en donde el Señor adorna a la Novia con Su Presencia. (1)

ਸਾ ਗੁਣਵੰਤੀ; ਸਾ ਵਡਭਾਗਣਿ ॥

saa gunavantee; saa vaddabhaagan |

Sant Singh KhalsaShe is virtuous, and she is very fortunate;
Manmohan SinghShe is meritorious, she is very fortunate.
Manmohan Singh (Punjabi)ਉਹ ਨੇਕੀਆਂ-ਨਿਪੁੰਨ ਹੈ, ਉਹ ਭਾਰੇ ਕਰਮਾਂ ਵਾਲੀ।
Fareedkot Teekaਸੋਈ ਇਸਤ੍ਰੀ ਗੁਨਵੰਤੀ ਹੈ ਔਰ ਸੋਈ ਸ੍ਰੇਸ਼ਟ ਭਾਗੋਂ ਵਾਲੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ,

ਪਦ ਅਰਥ ਸਾ = ਉਹ ਇਸਤ੍ਰੀ।

SikhNet (Spanish)Ella es virtuosa y de buena fortuna;

ਪੁਤ੍ਰਵੰਤੀ; ਸੀਲਵੰਤਿ ਸੋਹਾਗਣਿ ॥

putravantee; seelavant sohaagan |

Sant Singh Khalsashe is blessed with sons and tender-hearted. The happy soul-bride is loved by her Husband.
Manmohan Singhblessed with sons, tender-hearted, hear to her husband,
Manmohan Singh (Punjabi)ਪੁੱਤਾਂ-ਸੰਯੁਕਤ, ਨਰਮ-ਦਿਲ, ਪਤੀ ਦੀ ਪਿਆਰੀ,
Fareedkot Teekaਔਰ ਸੋਈ ਗਿਆਨ ਰੂਪੀ ਪੁਤ੍ਰਵੰਤੀ ਹੈ ਪੁਨਾ ਸੋਈ ਸੀਲਵੰਤੀ ਹੈ ਔਰੁ ਸੋਈ ਸੁਹਾਗਵੰਤੀ ਹੈ॥
Prof. Sahib Singhਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ।

ਪਦ ਅਰਥ ਸੀਲਵੰਤਿ = ਮਿੱਠੇ ਸੁਭਾ ਵਾਲੀ।

SikhNet (Spanish)bendecida con hijos, de buen carácter, y es la alegría del Señor.

ਰੂਪਵੰਤਿ ਸਾ ਸੁਘੜਿ ਬਿਚਖਣਿ; ਜੋ ਧਨ ਕੰਤ ਪਿਆਰੀ ਜੀਉ ॥੨॥

roopavant saa sugharr bichakhan; jo dhan kant piaaree jeeo |2|

Sant Singh KhalsaShe is beautiful, wise, and clever. That soul-bride is the beloved of her Husband Lord. ||2||
Manmohan Singhbeautiful and she is wise and clever; the bride who is darling to her Bridegroom.
Manmohan Singh (Punjabi)ਤੇ ਸੁੰਦਰ ਹੈ ਅਤੇ ਉਹੀ ਸਿਆਣੀ ਤੇ ਹੁਸ਼ਿਆਰ ਹੈ ਜਿਹੜੀ ਵਹੁਟੀ ਆਪਣੇ ਖਸਮ ਦੀ ਲਾਡਲੀ ਹੈ।
Fareedkot Teekaਔਰ ਸੋਈ ਨਿਸਕਪਟਤਾ ਰੂਪੀ ਰੂਪਵੰਤੀ ਹੈ ਔਰ ਸੋਈ (ਸੁਘੜ) ਸ੍ਰੇਸ਼ਟ ਬਾਣੀ ਕੀ ਘਾੜਤ ਵਾਲੀ ਹੈ ਪੁਨਾ ਸੋਈ (ਬਿਚਖਣ) ਚਤੁਰ ਹੈ, ਜੋ ਜੀਵ ਰੂਪ ਇਸਤ੍ਰੀ ਅਪਨੇ ਪਰਮੇਸ੍ਵਰ ਪਤੀ ਕੋ ਪ੍ਯਾਰੀ ਹੈ॥੨॥
Prof. Sahib Singhਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ ॥੨॥

ਪਦ ਅਰਥ ਸੁਘੜਿ = ਸੁਚੱਜੀ (ਜਿਸ ਦਾ ਮਨ ਸੋਹਣਾ ਘੜਿਆ ਹੋਇਆ ਹੈ)। ਬਿਚਖਣਿ = ਸਿਆਣੀ। ਕੰਤ ਪਿਆਰੀ = ਕੰਤ ਦੀ ਪਿਆਰੀ ॥੨॥

SikhNet (Spanish)Es bella también, y sabia e inteligente, porque es la Bienamada de su Señor.(2)

ਅਚਾਰਵੰਤਿ; ਸਾਈ ਪਰਧਾਨੇ ॥

achaaravant; saaee paradhaane |

Sant Singh KhalsaShe is well-mannered, noble and distinguished.
Manmohan SinghShe alone is well-conducted and the most distinguished.
Manmohan Singh (Punjabi)ਉਹ ਹੀ ਚੰਗੀ ਰਹਿਣੀ ਬਹਿਣੀ ਵਾਲੀ ਤੇ ਸਾਰਿਆਂ ਦੀ ਸ਼ਰੋਮਣੀ ਹੈ।
Fareedkot Teekaਸੋਈ ਸ੍ਰੇਸ਼੍ਟ ਅਚਾਰਵੰਤੀ ਹੈ ਪੁਨਾ ਸੋਈ ਜੀਵ ਰੂਪ ਇਸਤ੍ਰੀਓਂ ਮੇਂ (ਪਰਧਾਨੇ) ਮੁਖਿ ਹੈ॥
Prof. Sahib Singhਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤਿ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ,

ਪਦ ਅਰਥ ਅਚਾਰਵੰਤਿ = ਚੰਗੇ ਆਚਰਨ ਵਾਲੀ। ਸਾਈ = ਸਾ ਹੀ, ਉਹ ਇਸਤ੍ਰੀ ਹੀ। ਪਰਧਾਨ = ਮੰਨੀ-ਪ੍ਰਮੰਨੀ।

SikhNet (Spanish)Bendita es la cultura que la ha formado;

ਸਭ ਸਿੰਗਾਰ ਬਣੇ; ਤਿਸੁ ਗਿਆਨੇ ॥

sabh singaar bane; tis giaane |

Sant Singh KhalsaShe is decorated and adorned with wisdom.
Manmohan SinghAll the decoration and wisdom behoove her.
Manmohan Singh (Punjabi)ਸਾਰੇ ਹਾਰ ਸ਼ਿੰਗਾਰ ਤੇ ਸਿਆਣਪਾ ਉਸ ਨੂੰ ਫਬਦੀਆਂ ਹਨ।
Fareedkot Teekaਗਿਆਨ ਕਰ ਕੇ ਤਿਸ ਕੇ ਸਰਬ ਸਿੰਗਾਰ ਬਨੇ ਹੈਂ॥
Prof. Sahib Singhਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ,

ਪਦ ਅਰਥ ਬਣੇ = ਫਬਦੇ ਹਨ। ਗਿਆਨੇ = ਗਿਆਨਿ, ਗਿਆਨ ਦੀ ਰਾਹੀਂ, ਡੂੰਘੀ ਸਾਂਝ ਦਾ ਸਦਕਾ।

SikhNet (Spanish)y ella está adornada espléndidamente.

ਸਾ ਕੁਲਵੰਤੀ, ਸਾ ਸਭਰਾਈ; ਜੋ. ਪਿਰਿ ਕੈ ਰੰਗਿ ਸਵਾਰੀ ਜੀਉ ॥੩॥

saa kulavantee, saa sabharaaee; jo. pir kai rang savaaree jeeo |3|

Sant Singh KhalsaShe is from a most respected family; she is the queen, adorned with the Love of her Husband Lord. ||3||
Manmohan SinghShe is of high family, and she is the queen who is adorned with the love of her Beloved.
Manmohan Singh (Punjabi)ਉਹ ਵਡੀ ਖਾਨਦਾਨੀ ਤੇ ਓਹੀ ਪਟਰਾਣੀ ਹੈ, ਜਿਹੜੀ ਆਪਣੇ ਦਿਲਬਰ ਦੀ ਪ੍ਰੀਤ ਨਾਲ ਸਜੀ ਧਜੀ ਹੈ।
Fareedkot Teekaਸੋਈ ਕੁਲਵੰਤੀ ਹੈ, ਭਾਵ ਏਹ ਕਿ ਗਿਆਨਵਾਨੋਂ ਕੀ ਸੰਪ੍ਰਦਾਯ ਵਾਲੀ ਭਈ ਹੈ, ਸੋਈ (ਸਭਰਾਈ) ਪਟਰਾਨੀ ਹੈ, ਭਾਵ ਯਹਿ ਕਿ ਮੁਖ੍ਯ ਗ੍ਯਾਨਵਾਨੀ ਹੈ, ਜੋ ਅਪਨੇ ਪਤੀ ਕੇ (ਰੰਗਿ) ਪ੍ਰੇਮ ਕਰ ਕੇ ਸਵਾਰੀ ਹੂਈ ਹੈ॥੩॥
Prof. Sahib Singhਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ, ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ॥੩॥

ਪਦ ਅਰਥ ਸਭਰਾਈ = ਸ-ਭਰਾਈ, ਭਰਾਵਾਂ ਵਾਲੀ। ਪਿਰ ਕੈ ਰੰਗਿ = ਪਤੀ ਦੇ ਪ੍ਰੇਮ ਵਿਚ ॥੩॥

SikhNet (Spanish)Es hija de buena familia, y la hermana de sus Hermanos del Destino, aquéllos que se visten con el Amor del Señor.

ਮਹਿਮਾ ਤਿਸ ਕੀ; ਕਹਣੁ ਨ ਜਾਏ ॥

mahimaa tis kee; kehan na jaae |

Sant Singh KhalsaHer glory cannot be described;
Manmohan SinghThe glory of her cannot be described,
Manmohan Singh (Punjabi)ਉਸ ਦੀ ਪ੍ਰਭਤਾ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤਿਸ ਕੀ (ਮਹਿਮਾ) ਉਪਮਾਂ ਕਥਨ ਕਰੀ ਨਹੀਂ ਜਾਤੀ॥
Prof. Sahib Singhਉਸ ਜੀਵ-ਇਸਤ੍ਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,

ਪਦ ਅਰਥ ਮਹਿਮਾ = ਵਡਿਆਈ। ਤਿਸ ਕੀ = {ਲਫ਼ਜ਼ 'ਤਿਸੁ' ਅਤੇ 'ਤਿਸ' ਦਾ ਫ਼ਰਕ ਧਿਆਨ-ਯੋਗ ਹੈ। ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ਉਸ ਦੀ।

SikhNet (Spanish)La Gloria de la persona a quien el Señor ha tomado en Su Abrazo, no puede ser comprendida.

ਜੋ ਪਿਰਿ ਮੇਲਿ ਲਈ; ਅੰਗਿ ਲਾਏ ॥

jo pir mel lee; ang laae |

Sant Singh Khalsashe melts in the Embrace of her Husband Lord.
Manmohan Singhwhom her Spouse has embraced and blended with Himself.8
Manmohan Singh (Punjabi)ਜਿਸ ਨੂੰ ਉਸ ਦੇ ਕੰਤ ਨੇ ਆਪਣੇ ਗਲੇ ਲਾ ਅਤੇ ਨਾਲ ਮਿਲਾ ਲਿਆ ਹੈ।
Fareedkot Teekaਜੋ ਪਤੀ ਨੇ ਅਪਨੇ ਅੰਗ ਕੇ ਸਾਥ (ਮਿਲਾਇ) ਅਭੇਦ ਕਰ ਲਈ ਹੈ।
Prof. Sahib Singhਜਿਸ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ।

ਪਦ ਅਰਥ ਪਿਰਿ = ਪਿਰ ਨੇ। ਅੰਗਿ = ਅੰਗ ਨਾਲ, ਸਰੀਰ ਨਾਲ। ਲਾਏ = ਲਾਇ, ਲਾ ਕੇ।

SikhNet (Spanish)Ella se funde en su Esposo,

Open this shabad (13 lines, Angs 97-98) →

Ang 97 of 1430