ੴ

ਸਿੱਖਬਾਣੀ · SikhBani

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥

meraa man lochai gur darasan taaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 96, 97 · 17 lines
Translations

ਮਾਝ ਮਹਲਾ ੫ ਚਉਪਦੇ ਘਰੁ ੧ ॥

maajh mahalaa 5 chaupade ghar 1 | Ang 96

Sant Singh KhalsaMaajh, Fifth Mehl, Chau-Padhay, First House:
Manmohan SinghMajh, Fifth Guru, Couplets.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ, ਚਉਪਦੇ।
SikhNet (Spanish)Mi corazón añora una Visión del Guru;

ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ ॥

meraa man lochai; gur darasan taaee | Ang 96

Sant Singh KhalsaMy mind longs for the Blessed Vision of the Guru's Darshan.
Manmohan SinghMy soul longs for a sight of the Guru.
Manmohan Singh (Punjabi)ਮੇਰੀ ਆਤਮਾ ਗੁਰਾਂ ਦੇ ਦੀਦਾਰ ਲਈ ਤਰਸ ਰਹੀ ਹੈ।
Fareedkot Teekaਹੇ ਗੁਰੋ! ਆਪ ਕੇ ਦਰਸਨ ਕੇ ਵਾਸਤੇ ਮੇਰਾ ਮਨੁ ਚਾਹਤਾ ਹੈ॥
Prof. Sahib Singhਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।

ਪਦ ਅਰਥ ਲੋਚੈ = ਲੋਚਦਾ ਹੈ, ਤਾਂਘਦਾ ਹੈ। ਤਾਈ = ਤਾਈਂ, ਵਾਸਤੇ।

SikhNet (Spanish)bañado en lágrimas

ਬਿਲਪ ਕਰੇ; ਚਾਤ੍ਰਿਕ ਕੀ ਨਿਆਈ ॥

bilap kare; chaatrik kee niaaee | Ang 96

Sant Singh KhalsaIt cries out like the thirsty song-bird.
Manmohan SinghIt bewails like the pied-cuckoo.
Manmohan Singh (Punjabi)ਇਹ ਪਪੀਹੇ ਦੀ ਮਾਨਿੰਦ ਵਿਰਲਾਪ ਕਰਦੀ ਹੈ।
Fareedkot Teekaਪੁਨਾ ਚਾਤ੍ਰਕ ਵਤ ਬ੍ਰਿਲਾਪ ਕਰਤਾ ਹੈ॥
Prof. Sahib Singh(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।

ਪਦ ਅਰਥ ਬਿਲਪ = ਵਿਰਲਾਪ, ਤਰਲੇ। ਨਿਆਈ = ਨਿਆਈਂ, ਵਾਂਗ।

SikhNet (Spanish)llora como el Cuclillo por una gota de Néctar.

ਤ੍ਰਿਖਾ ਨ ਉਤਰੈ. ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥

trikhaa na utarai. saant na aavai; bin darasan sant piaare jeeo |1| Ang 96

Sant Singh KhalsaMy thirst is not quenched, and I can find no peace, without the Blessed Vision of the Beloved Saint. ||1||
Manmohan SinghMy thirst is not quenched, nor peace I find, without the sight of the dear Guru-saint.
Manmohan Singh (Punjabi)ਮੇਰੀ ਤ੍ਰੇਹ ਨਹੀਂ ਬੁਝਦੀ, ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ, ਬਗੈਰ ਪੂਜਯ ਸਾਧੂ ਪ੍ਰੀਤਮ ਦੇ ਦੀਦਾਰ ਦੇ।
Fareedkot Teekaਹੇ ਸੰਤ ਜਨੋਂ ਕੇ ਪ੍ਯਾਰੇ! ਆਪ ਕੇ ਦਰਸਨ ਬਿਨਾਂ ਤ੍ਰਿਖਾ ਉਤ੍ਰਤੀ ਨਹੀਂ ਸਾਂਤਿ ਆਵਤੀ ਨਹੀਂ॥੧॥
Prof. Sahib Singhਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥

ਪਦ ਅਰਥ ਤ੍ਰਿਖਾ = ਤ੍ਰੇਹ ॥੧॥

SikhNet (Spanish)Mi sed no se quita, ni encuentro consuelo sin una Visión de mi Bienamado Santo. (1)

ਹਉ ਘੋਲੀ ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥

hau gholee jeeo ghol ghumaaee; gur darasan sant piaare jeeo |1| rahaau | Ang 96

Sant Singh KhalsaI am a sacrifice, my soul is a sacrifice, to the Blessed Vision of the Beloved Saint Guru. ||1||Pause||
Manmohan SinghI am a sacrifice, and my soul, I sacrifice unto the sight of the Guru, the dear. Pause.
Manmohan Singh (Punjabi)ਮੈਂ ਕੁਰਬਾਨ ਹਾਂ ਤੇ ਆਪਣੀ ਜਿੰਦੜੀ ਮੈਂ ਕੁਰਬਾਨ ਕਰਦਾ ਹਾਂ, ਸਨੇਹੀ ਸਾਧੂ ਗੁਰਾਂ ਦੇ ਦੀਦਾਰ ਉਤੋਂ। ਠਹਿਰਾਉ।
Fareedkot Teekaਗੁਰ ਅਰਜਨ ਜੀ ਕਹਤੇ ਹੈਂ: ਹੇ ਗੁਰੂ ਜੀ! ਸੰਤਾਂ ਕੇ ਪਿਆਰੇ ਜੋ ਆਪ ਹੋ ਤੁਮਰੇ ਦਰਸਨ ਉਪਰ ਮਨ ਬਾਣੀ ਸਰੀਰ ਕਰ ਕੇ ਮੈਂ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਘੋਲੀ = ਸਦਕੇ। ਘੋਲਿ ਘੁਮਾਈ = ਸਦਕੇ, ਕੁਰਬਾਨ, ਵਾਰੀ ॥੧॥ ਰਹਾਉ ॥

SikhNet (Spanish)Ofrezco, ofrezco mi ser un millón de veces en sacrificio por tener un momento con el Santo, mi Guru, mi Bienamado. (1-Pausa)

ਤੇਰਾ ਮੁਖੁ ਸੁਹਾਵਾ ਜੀਉ; ਸਹਜ ਧੁਨਿ ਬਾਣੀ ॥

teraa mukh suhaavaa jeeo; sehaj dhun baanee | Ang 96

Sant Singh KhalsaYour Face is so Beautiful, and the Sound of Your Words imparts intuitive wisdom.
Manmohan SinghThy face is beautiful and the sound of Thine words imparts Divine Knowledge.
Manmohan Singh (Punjabi)ਤੇਰਾ ਚਿਹਰਾ ਸੁੰਦਰ ਹੈ ਅਤੇ ਤੇਰੇ ਸ਼ਬਦਾਂ ਦੀ ਆਵਾਜ ਬ੍ਰਹਿਮ-ਗਿਆਨ ਪ੍ਰਾਦਨ ਕਰਦੀ ਹੈ।
Fareedkot Teekaਹੇ ਭਗਵਨ! ਆਪ ਕਾ ਮੁਖਾਰਬਿੰਦ ਸੋਭਨੀਕ ਹੈ, ਔਰ ਆਪ ਕੀ ਜੋ ਬਾਣੀ ਹੈ, ਸੋ ਤਿਸ ਕੀ ਧੁਨੀ (ਸਹਜ) ਸਾਂਤਿ ਰੂਪੁ ਹੈ॥
Prof. Sahib Singhਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।

ਪਦ ਅਰਥ ਸੁਹਾਵਾ = {सुखावय} ਸੁਖ ਦੇਣ ਵਾਲਾ, ਸੋਹਣਾ। ਸਹਜ = ਆਤਮਕ ਅਡੋਲਤਾ। ਧੁਨਿ = ਰੌ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ਪੈਦਾ ਕਰਨ ਵਾਲੀ। ਬਾਣੀ = ਸਿਫ਼ਤਿ-ਸਾਲਾਹ।

SikhNet (Spanish)Tu semblante es bello, oh Santo, y tu canto nos conduce al Éxtasis.

ਚਿਰੁ ਹੋਆ; ਦੇਖੇ ਸਾਰਿੰਗਪਾਣੀ ॥

chir hoaa; dekhe saaringapaanee | Ang 96

Sant Singh KhalsaIt is so long since this rainbird has had even a glimpse of water.
Manmohan SinghIt is long since the sparrow-hawk, had a glimpse of water.
Manmohan Singh (Punjabi)ਪਪੀਹੇ ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜਰ ਗਈ ਹੈ।
Fareedkot Teekaਹੇ ਸਾਰੰਗ ਪਾਣੀ! ਹਾਥ ਮੇਂ ਸਾਰੰਗ ਨਾਮ ਧਨਖ ਕੇ ਧਾਰਨੇ ਵਾਲੇ, ਭਾਵ ਏਹਿ ਕਿ ਹੇ ਬਿਸਨੂ ਰੂਪੁ ਮਹਾਰਾਜ ਆਪ ਕੇ ਦਰਸਨ ਕਰੇ ਕੋ ਚਿਰ ਹੂਆ ਹੈ, ਵਾ ਐਸੀ ਦਸਾ ਭਈ ਹੈ ਜੈਸੇ (ਸਾਰਿੰਗ) ਚਾਤ੍ਰਕ ਕੋ ਜਲ ਕੀ ਚਾਹ ਹੋਤੀ ਹੈ, ਭਾਵ ਏਹਿ ਕਿ ਜੈਸੇ ਚਾਤ੍ਰਿਕ ਸ੍ਵਾਂਤਿ ਬੂੰਦ ਕੇ ਵਾਸਤੇ ਬ੍ਰਿਲਾਪੁ ਕਰਤਾ ਹੈ, ਤੈਸੇ ਮੈਂ ਆਪ ਕੇ ਦਰਸਨ ਕੋ ਤੜਫ ਰਹਾ ਹੂੰ॥
Prof. Sahib Singhਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।

ਪਦ ਅਰਥ ਸਾਰਿੰਗ ਪਾਣੀ = ਹੇ ਸਾਰਿੰਗ ਪਾਣੀ! ਹੇ ਪਰਮਾਤਮਾ! {ਸਾਰਿੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ}।

SikhNet (Spanish)¡Cuánto tiempo! ¿Cuánto tiempo durará esta separación de mi Señor?

ਧੰਨੁ ਸੁ ਦੇਸੁ. ਜਹਾ ਤੂੰ ਵਸਿਆ; ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥

dhan su des. jahaa toon vasiaa; mere sajan meet muraare jeeo |2| Ang 96

Sant Singh KhalsaBlessed is that land where You dwell, O my Friend and Intimate Divine Guru. ||2||
Manmohan SinghBlessed is the land where though livest, O venerable Divine Guru, my friend and intimate.
Manmohan Singh (Punjabi)ਮੁਬਾਰਕ ਹੈ ਉਹ ਧਰਤੀ ਜਿਥੇ ਤੂੰ ਰਹਿੰਦਾ ਹੈ ਮੇਰਾ ਦੋਸਤ ਤੇ ਯਾਰ, ਪੂਜਯ ਤੇ ਪ੍ਰਭੂ-ਰੂਪ ਗੁਰਦੇਵ!
Fareedkot Teekaਹੇ ਭਗਵਨ! ਧੰਨੁ ਸੋ ਦੇਸ ਹੈ, ਭਾਵ ਏਹਿ ਕਿ ਧਨ ਸ੍ਰੀ ਅੰਮ੍ਰਿਤਸਰ ਅਸਥਾਨ ਹੈ ਜਿਸ ਮੇਂ ਆਪ ਬਸ ਰਹੇ ਹੋ, ਹੇ ਮੇਰੇ (ਸਜਣ) ਅਕ੍ਰਿਤਮ ਉਪਕਾਰੀ, (ਮੁਰਾਰੇ) ਹੇ ਭਗਵੰਤ ਕੇ ਮਿਤ੍ਰ!॥੨॥
Prof. Sahib Singhਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥

ਪਦ ਅਰਥ ਧੰਨੁ = ਭਾਗਾਂ ਵਾਲਾ। ਦੇਸੁ = ਹਿਰਦਾ-ਦੇਸ। ਜਹਾ = ਜਿੱਥੇ। ਮੁਰਾਰੇ = ਮੁਰਾਰੀ! {ਮੁਰ-ਅਰਿ।'ਮੁਰ' ਦੈਂਤ ਦਾ ਵੈਰੀ} ॥੨॥

SikhNet (Spanish)Bendita es la tierra en donde Tú vives, oh mi Maestro e Íntimo de mi corazón. (2)

ਹਉ ਘੋਲੀ ਹਉ ਘੋਲਿ ਘੁਮਾਈ; ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥

hau gholee hau ghol ghumaaee; gur sajan meet muraare jeeo |1| rahaau | Ang 96

Sant Singh KhalsaI am a sacrifice, I am forever a sacrifice, to my Friend and Intimate Divine Guru. ||1||Pause||
Manmohan SinghI am devoted, I am devoted unto the honourable, Godly Guru, my friend and intimate. Pause.
Manmohan Singh (Punjabi)ਮੈਂ ਸਦਕੇ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਆਪਣੇ ਮਿੱਤ੍ਰ ਅਤੇ ਬੇਲੀ, ਮਾਣਨੀਯ ਰੱਬ ਰੂਪ ਗੁਰਾਂ ਉਤੋਂ ਠਹਿਰਾਉ।
Fareedkot Teekaਹਉ ਮਨੁ ਤਨੁ ਬਾਣੀ ਕਰ ਆਪ ਕੇ ਵਾਰਨੇ ਜਾਤਾ ਹੂੰ, ਹੇ ਗੁਰੂ! ਅਕ੍ਰਿਤਮ ਉਪਕਾਰੀ ਮੁਰਾਰੀ ਕੇ ਪ੍ਯਾਰੇ ਜੋ ਹੈਂ ਆਪ॥੧॥ ਰਹਾਉ ॥
Prof. Sahib Singhਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
SikhNet (Spanish)Ofrezco mi ser en sacrificio, oh, en sacrificio, hacia el Guru, mi Amigo, mi Bienamado y mi Señor. (1-Pausa)

ਇਕ ਘੜੀ. ਨ ਮਿਲਤੇ; ਤਾ ਕਲਿਜੁਗੁ ਹੋਤਾ ॥

eik gharree. na milate; taa kalijug hotaa | Ang 96

Sant Singh KhalsaWhen I could not be with You for just one moment, the Dark Age of Kali Yuga dawned for me.
Manmohan SinghIf I meet Thee not even for a moment then, the dark age is dawned for me.
Manmohan Singh (Punjabi)ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ।
Fareedkot Teekaਹੇ ਭਗਵਨ! ਆਪ ਕੇ ਨਿਕਟ ਰਹਿਤੇ ਥੇ ਤੋ ਕਿਸੀ ਕਾਰਣ ਸੇ ਇਕ ਘੜੀ ਮਾਤ੍ਰ ਭੀ ਆਪ ਕਾ ਦਰਸਨੁ ਨਹੀਂ ਹੋਤਾ ਥਾ, ਤੋ ਕਲਿਜੁਗ ਹੋ ਜਾਤਾ ਥਾ, ਭਾਵ ਚਿਤ ਕੋ ਵਿਖੇਪ ਹੋਤਾ ਥਾ, ਵਾ ਕਲਪਨਾ ਕਰ ਕੇ ਜੁਗੁ, ਭਾਵ ਬਹੁਤ ਕਾਲ ਪ੍ਰਤੀਤ ਹੋਤਾ ਥਾ॥
Prof. Sahib Singhਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
SikhNet (Spanish)Si no puedo estar Contigo aun por un instante, la oscuridad en mi conciencia me invade.

ਹੁਣਿ ਕਦਿ ਮਿਲੀਐ; ਪ੍ਰਿਅ ਤੁਧੁ ਭਗਵੰਤਾ ॥

hun kad mileeai; pria tudh bhagavantaa | Ang 96

Sant Singh KhalsaWhen will I meet You, O my Beloved Lord?
Manmohan SinghWhen shall I now meet Thee, O my beloved, auspicious Lord? 7
Manmohan Singh (Punjabi)ਮੈਂ ਤੈਨੂੰ ਹੁਣ ਕਦੋ ਮਿਲਾਗਾਂ, ਹੇ ਮੇਰੇ ਪਿਆਰੇ ਮੁਬਾਰਕ ਸੁਆਮੀ?
Fareedkot Teekaਹੇ ਭਗਵੰਤ ਕੇ (ਪ੍ਰਿਅ) ਪਿਆਰੇ! ਅਬ ਪ੍ਰਾਰਥਨਾ ਕਰਤਾ ਹੂੰ ਤੇਰੇ ਕੋ ਕਬ ਮਿਲੂੰਗਾ॥
Prof. Sahib Singh(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।

ਪਦ ਅਰਥ ਕਦਿ = ਕਦੋਂ? ਪ੍ਰਿਅ = ਹੇ ਪਿਆਰੇ! ਪ੍ਰਿਅ ਭਗਵੰਤਾ = ਹੇ ਪਿਆਰੇ ਭਗਵਾਨ! ਤੁਧੁ = ਤੈਨੂੰ।

SikhNet (Spanish)¿Cuándo estaré contigo, mi amado, mi Señor?

ਮੋਹਿ ਰੈਣਿ. ਨ ਵਿਹਾਵੈ, ਨੀਦ ਨ ਆਵੈ; ਬਿਨੁ ਦੇਖੇ. ਗੁਰ ਦਰਬਾਰੇ ਜੀਉ ॥੩॥

mohi rain. na vihaavai, need na aavai; bin dekhe. gur darabaare jeeo |3| Ang 97

Sant Singh KhalsaI cannot endure the night, and sleep does not come, without the Sight of the Beloved Guru's Court. ||3||
Manmohan SinghI can pass not the night and sleep comes not the me, without beholding the Guru's Court.
Manmohan Singh (Punjabi)ਮੈਨੂੰ ਰਾਤ ਨਹੀਂ ਲੰਘਦੀ ਅਤੇ ਨੀਦ੍ਰ ਮੈਨੂੰ ਪੈਂਦੀ ਹੀ ਨਹੀਂ, ਬਗੈਰ ਗੁਰਾਂ ਦਾ ਦਰਬਾਰ ਦੇਖਣ ਦੇ।
Fareedkot Teekaਹੇ ਗੁਰੋ! ਆਪ ਕਾ ਦਰਬਾਰੁ ਦੇਖੇ ਬਿਨਾ ਮੇਰੇ ਕੋ ਨੀਂਦ ਨਹੀਂ ਆਵਤੀ ਹੈ, ਯਾਂ ਤੇ ਰਾਤ੍ਰੀ ਬਤੀਤ ਨਹੀਂ ਹੋਤੀ ਹੈ, ਭਾਵ ਦੁਖ ਮੇਂ ਥੋੜਾ ਕਾਲ ਭੀ ਬੀਤਣਾ ਮੁਸਕਲ ਹੋਤਾ ਹੈ॥੩॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥

ਪਦ ਅਰਥ ਮੋਹਿ = ਮੇਰੀ। ਰੈਣਿ = {ਜ਼ਿੰਦਗੀ ਦੀ} ਰਾਤ। ਨੀਦ = ਸ਼ਾਂਤੀ ॥੩॥

SikhNet (Spanish)Esta noche parece ser eterna, y no puedo dormir, oh Querido, sin ver Tu Corte. (3)

ਹਉ ਘੋਲੀ ਜੀਉ ਘੋਲਿ ਘੁਮਾਈ; ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥

hau gholee jeeo ghol ghumaaee; tis sache gur darabaare jeeo |1| rahaau | Ang 97

Sant Singh KhalsaI am a sacrifice, my soul is a sacrifice, to that True Court of the Beloved Guru. ||1||Pause||
Manmohan SinghI am a sacrifice, and I sacrifice my soul unto that True Court of the venerable Guru. Pause.
Manmohan Singh (Punjabi)ਮੈਂ ਕੁਰਬਾਨ ਹਾਂ, ਤੇ ਮੈਂ ਕੁਰਬਾਨ ਕਰਦਾ ਹਾਂ ਆਪਣੀ ਜਿੰਦੜੀ ਨੂੰ ਪੂਜਯ ਗੁਰਾਂ ਦੀ ਉਸ ਸੱਚੀ ਦਰਗਾਹ ਉਤੋਂ। ਠਹਿਰਾਉ।
Fareedkot Teekaਮੈਂ ਮਨੁ ਤਨੁ ਬਾਣੀ ਕਰ ਤਿਨ ਗੁਰੋਂ ਕੇ ਵਾਰਨੇ ਜਾਤਾ ਹੂੰ, ਜਿਸ ਆਪ ਕਾ ਸਚਾ ਦਰਬਾਰੁ ਹੈ॥੧॥ ਰਹਾਉ ॥☬ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਖ ਕੋ ਕਹਾ: ਏਹੁ ਪਤ੍ਰਿਕਾ ਸ੍ਰੀ ਗੁਰੂ ਰਾਮ ਦਾਸ ਜੀ ਸੇ ਬਿਨਾ ਹੋਰ ਕੇ ਹੱਥ ਨਹੀਂ ਦੇਣੀ, ਜੈਸੇ ਪਹਿਲੇ ਭਾਈ ਪ੍ਰਿਥੀ ਚੰਦ ਕੋ ਦੇ ਆਂਵਦੇ ਰਹੇ ਹੋ। ਤਬ ਉਸ ਪ੍ਰੇਮੀ ਸਿਖ ਨੇ ਪਤ੍ਰਿਕਾ ਗੁਰੂ ਜੀ ਕੋ ਅਰਪਨ ਕਰੀ ਅਰ ਸਭ ਵਿਯੋਗ ਕਾ ਸਮਾਚਾਰ ਸੁਨਾਇਆ। ਸ੍ਰੀ ਗੁਰੂ ਜੀ ਅੰਤਰਜਾਮੀ ਸਭ ਵਿਯੋਗ ਸਮਝ ਕਰ ਭਾਈ ਬੁਢੇ ਆਦਿਕ ਸਿਖੋਂ ਕੇ ਸਾਥ ਵਾਰਤਾ ਵਿਚਾਰ ਕਰ, ਸ੍ਰੀ ਗੁਰੂ ਅਰਜਨ ਦੇਵ ਜੀ ਕੋ ਨਿਕਟ ਬੁਲਾਇ ਕਰ ਸਰਬਤ੍ਰ ਸੰਗਤ ਸਹਿਤ ਦੀਵਾਨ ਲਗਾਇ ਗੁਰਿਆਈ ਕਾ ਤਿਲਕ ਦੇ ਕਰ ਕਹਾ ਕਿ ਚੌਥੀ ਪੌੜੀ ਉਚਾਰਣ ਕਰ ਸ਼ਬਦ ਪੂਰਾ ਕਰੋ। ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੌਥੀ ਪੌੜੀ ਉਚਾਰਨ ਕਰੀ:
Prof. Sahib Singhਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਚੇ = ਸਦਾ-ਥਿਰ ਰਹਿਣ ਵਾਲੇ ॥੧॥ ਰਹਾਉ ॥

SikhNet (Spanish)Me postro ante Tu Corte y Te ofrezco mi ser en sacrificio un millón de veces.

ਭਾਗੁ ਹੋਆ; ਗੁਰਿ ਸੰਤੁ ਮਿਲਾਇਆ ॥

bhaag hoaa; gur sant milaaeaa | Ang 97

Sant Singh KhalsaBy good fortune, I have met the Saint Guru.
Manmohan SinghIt is my good fortune to have met the saintly Guru.
Manmohan Singh (Punjabi)ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਹੇ ਭਗਵਨ! ਜਬ ਅਤੀ ਪੁੰਨ ਉਦੇ ਹੂਆ, ਤਬ ਸ੍ਰੀ ਬੁਢਾ ਜੀ ਜੋ ਸੰਤੁ ਹੈਂ ਆਪ ਜੋ ਮੇਰੇ ਗੁਰੂ ਹੋ ਤਿਸ ਨੇ ਆਪ ਸੇ ਮਿਲਾਇ ਦੀਆ ਹੈ॥
Prof. Sahib Singhਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।

ਪਦ ਅਰਥ ਭਾਗੁ ਹੋਆ = ਕਿਸਮਤਿ ਜਾਗ ਪਈ ਹੈ। ਗੁਰਿ = ਗੁਰੂ ਨੇ। ਸੰਤੁ = ਸ਼ਾਂਤ-ਮੂਰਤੀ ਪ੍ਰਭੂ।

SikhNet (Spanish)Tan afortunado soy por haber encontrado al Guru, al Santo;

ਪ੍ਰਭੁ ਅਬਿਨਾਸੀ; ਘਰ ਮਹਿ ਪਾਇਆ ॥

prabh abinaasee; ghar meh paaeaa | Ang 97

Sant Singh KhalsaI have found the Immortal Lord within the home of my own self.
Manmohan SinghThe immortal Lord, I have found in my own home.
Manmohan Singh (Punjabi)ਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ।
Fareedkot Teekaਹੇ ਗੁਰੋ! ਆਪ ਕੀ ਕ੍ਰਿਪਾ ਕਰ ਕੇ ਪ੍ਰਭੂ ਅਬਿਨਾਸੀ ਅੰਤਹਕਰਣ ਰੂਪੀ ਘਰ ਕੇ ਬੀਚ ਹੀ ਪ੍ਰਾਪਤਿ ਹੂਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।

ਪਦ ਅਰਥ ਅਬਿਨਾਸੀ = ਨਾਸ-ਰਹਿਤ। ਘਰ ਮਹਿ = ਹਿਰਦੇ ਵਿਚ (ਹੀ)।

SikhNet (Spanish)Él me hizo encontrar al Señor en mi propio corazón.

ਸੇਵ ਕਰੀ. ਪਲੁ ਚਸਾ, ਨ ਵਿਛੁੜਾ; ਜਨ ਨਾਨਕ ਦਾਸ ਤੁਮਾਰੇ ਜੀਉ ॥੪॥

sev karee. pal chasaa, na vichhurraa; jan naanak daas tumaare jeeo |4| Ang 97

Sant Singh KhalsaI will now serve You forever, and I shall never be separated from You, even for an instant. Servant Nanak is Your slave, O Beloved Master. ||4||
Manmohan SinghI will now serve Thee and even for a trice and a moment will not separate from Thee, Servant Nanak is a serf of Thine, O reverend Master!
Manmohan Singh (Punjabi)ਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਏਹੀ ਪ੍ਰਾਰਥਨਾ ਕਰਤਾ ਹੂੰ ਕਿ ਮੈਂ ਆਪ ਕੀ ਸੇਵਾ ਕਰਤਾ ਰਹੂੰ ਔਰ ਪਲ ਚਸਾ ਭੀ ਨ ਬਿਛੜੂੰ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਚਸਾ = ਪਲ ਦਾ ਤ੍ਰੀਹਵਾਂ ਹਿੱਸਾ। ਵਿਛੁੜਾ = ਵਿੱਛੁੜਾਂ, ਮੈਂ ਵਿੱਛੁੜਦਾ ॥੪॥

SikhNet (Spanish)Ahora sirvo al Señor, y nunca más nos separaremos, ni siquiera por un instante. (4)

ਹਉ ਘੋਲੀ ਜੀਉ ਘੋਲਿ ਘੁਮਾਈ; ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥

hau gholee jeeo ghol ghumaaee; jan naanak daas tumaare jeeo | rahaau |1|8| Ang 97

Sant Singh KhalsaI am a sacrifice, my soul is a sacrifice; servant Nanak is Your slave, Lord. ||Pause||1||8||
Manmohan SinghI am devoted and my soul is devoted unto Thee. Servant Nanak is a slave of Thine. Pause.
Manmohan Singh (Punjabi)ਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ।
Fareedkot Teekaਗੁਰੂ ਅਰਜਨ ਜੀ ਕਹਤੇ ਹੈਂ: ਮੈਂ ਮਨ ਤਨ ਬਾਣੀ ਕਰ ਉਨ ਜਨੋਂ ਕੇ ਵਾਰਨੇ ਜਾਤਾ ਹੂੰ ਜੋ ਜਨ ਤੁਮਾਰੇ ਦਾਸ ਹੈਂ ਜੀ॥ ਰਹਾਉ ॥੧॥੮॥☬ਪੁਨਾ ਦੁਤੀਆ ਸ਼ਬਦ ਉਸੀ ਸਮ੍ਯ ਸ੍ਰੀ ਗੁਰੂ ਰਾਮ ਦਾਸ ਜੀ ਕੇ ਆਗੇ ਬੇਨਤੀ ਕਾ ਉਚਾਰਨ ਕੀਆ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥

* ਨੋਟ: ਉਂਞ ਤਾਂ ਸਾਧਾਰਨ ਤੌਰ ਤੇ ਹਰੇਕ ਸ਼ਬਦ ਕਿਸੇ ਪਰਥਾਇ ਹੀ ਹੋਇਆ ਕਰਦਾ ਹੈ, 'ਪਰਥਾਇ ਸਾਖੀ ਮਹਾ ਪੁਰਖ ਬੋਲਦੇ'। ਪਰ ਇਸ ਸ਼ਬਦ ਦੇ ਨਾਲ ਚਿੱਠੀਆਂ ਵਾਲੀ ਕਹਾਣੀ ਮਨ-ਘੜਤ ਦਿੱਸ ਰਹੀ ਹੈ। ਚੌਥੇ ਬੰਦ ਦੀ ਤੁਕ 'ਭਾਗੁ ਹੋਆ ਗੁਰਿ ਸੰਤੁ ਮਿਲਾਇਆ' ਧਿਆਨ ਨਾਲ ਪੜ੍ਹੋ। ਇਸ ਦਾ ਅਰਥ ਹੈ 'ਗੁਰੂ ਨੇ ਸੰਤ (ਪ੍ਰਭੂ) ਮਿਲਾ ਦਿੱਤਾ ਹੈ'। ਜੇ ਕਹਾਣੀ ਠੀਕ ਹੁੰਦੀ ਤਾਂ ਆਖਦੇ ਕਿ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ। ਉਸ ਕਹਾਣੀ ਵਿਚ ਹੋਰ ਭੀ ਕਈ ਖ਼ਾਮੀਆਂ ਹਨ। ਇੱਥੇ ਦੱਸਣੀਆਂ ਬੇਲੋੜਵੀਆਂ ਹਨ। ਬਿਰਹੋਂ ਅਵਸਥਾ ਦਾ ਸ਼ਬਦ ਹੈ, ਤੇ, ਅਜੇਹੇ ਹੋਰ ਕਈ ਸ਼ਬਦ ਮਿਲਦੇ ਹਨ। ਇਸੇ ਹੀ ਰਾਗ ਵਿਚ ਆ ਚੁਕੇ ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਬਿਰਹੋਂ ਅਵਸਥਾ ਦੇ ਹਨ। ਮੁੜ ਮੁੜ ਆਖਦੇ ਹਨ। 'ਗੁਰੁ ਮੇਲਹੁ'।

SikhNet (Spanish)Dice Nanak, soy Tu Esclavo, oh mi Señor.(Pausa-1-8)
Answers quote the Granth verbatim with Ang citations. AI commentary is not Gurbani and not a religious ruling.